ਸਿਮਲਾ

ਅੰਬਾਲੇ ਦੀ ਕਮਿਸ਼ਨਰੀ ਦਾ ਇੱਕ ਪਹਾੜੀ ਸ਼ਹਰ, ਜੋ ਹਿਮਾਲੇ ਦੀ ਧਾਰਾ ਵਿੱਚ ਹੈ. ਇਹ ਕਲਕੱਤੇ ਤੋਂ ੧੧੭੬, ਬੰਬਈ ਤੋਂ ੧੧੧੨, ਕਰਾਚੀ ਤੋਂ ੯੪੭, ਲਹੌਰ ਤੋਂ ੨੮੭ ਅਤੇ ਕਾਲਕਾ ਤੋਂ ੫੯ ਮੀਲ ਹੈ. ਇਸ ਦੀ ਸਮੁੰਦਰ ਤੋਂ ਉਚਾਣ ੭੦੮੪ ਫੁਟ ਹੈ ਅਤੇ ਜਾਖੋ ਟਿੱਲੇ ਦੀ ੮੦੦੦ ਹੈ. ਇਸ ਥਾਂ ਅੰਗ੍ਰੇਜੀ ਸਰਕਾਰ ਨੇ ਸਨ ੧੮੧੬ ਵਿੱਚ ਕਬਜ਼ਾ ਕੀਤਾ ਅਰ ਸਭ ਤੋਂ ਪਹਿਲਾ ਘਰ ਪਹਾੜੀ ਰਿਆਸਤਾਂ ਦੇ ਪੋਲਿਟੀਕਲ ਅਫਸਰ ਲਫਟੰਟ ਰਾਸ (Lt. Ross) ਨੇ ਸਨ ੧੮੧੯ ਵਿੱਚ ਬਣਾਇਆ. ਸਭ ਤੋਂ ਪਹਿਲਾ ਗਵਰਨਰ ਜਨਰਲ ਲਾਰਡ ਐਮਹਰਸਟ (Lord Amherst) ਇੱਥੇ ਸਨ ੧੮੨੭ ਵਿੱਚ ਆਇਆ. ਅਰ ਪੰਜਾਬ ਗਵਨਰਮੈਂਟ ਨੇ ਸਨ ੧੮੭੧ ਵਿੱਚ ਚਰਣ ਰੱਖਿਆ. ਕਾਲਕਾ ਤੋਂ ਰੇਲਵੇ ਦਾ ਸੰਬੰਧ ਸਿਮਲੇ ਨਾਲ ਸਨ ੧੯੦੩ ਵਿੱਚ ਹੋਇਆ. ਹੁਣ ਇਹ ਵਾਯਸਰਾਯ, ਕਮਾਡਰ- ਇਨ- ਚੀਫ ਅਤੇ ਗਵਰਨਰ ਪੰਜਾਬ ਦੀ ਗਰਮੀਆਂ ਵਿੱਚ ਰਾਜਧਾਨੀ ਦੀ ਥਾਂ ਹੈ. ਅਤੇ ਹਿੰਦ ਦੀਆਂ ਰਾਜਸੀ ਅਤੇ ਕਾਨੂਨੀ ਕੌਂਸਲਾਂ ਦੇ ਸਮਾਗਮ ਹੁੰਦੇ ਹਨ.

ਮਹਾਨ ਕੋਸ਼ — ਭਾਗ ੧, ਪੰਨਾ ੫੩੨

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.