ਸ਼ਾਹਚੀਖਾਂ
ਇਸ ਦਾ ਅਸਲ ਨਾਉਂ ਅਹਮਦ ਖਾਨ ਸੀ. ਇਹ ਅਹਮਦਸ਼ਾਹ ਦੇ ਪੋਤੇ ਜ਼ਮਾਨਸ਼ਾਹ ਅਮੀਰ ਕਾਬੁਲ ਦਾ ਸੈਨਾਪਤੀ ਸੀ. ਸਨ ੧੭. ੯੮ ਵਿੱਚ ਅਮੀਰ ਨੇ ਇਸ ਨੂੰ ਬਾਰਾ ਹਜਾਰ ਘੁੜਚੜੀੀ ਫੌਜ ਦੇ ਕੇ ਪੰਜਾਬ ਦੇ ਪ੍ਰਬੰਧ ਲਈ ਭੇਜਿਆ, ਜਿਸ ਸਮੇਂ ਇਸ ਨੇ ਸਿੰਘਾ ਅਤੇ ਹਿੰਦੂਆ ਨੂੰ ਭਾਰੀ ਦੁੱਖ ਦਿੱਤੇ. ਅੰਤ ਨੂੰ ਸਨ ੧੮੦੦ ਵਿੱਚ ਸਰਦਾਰ ਸਾਹਿਬ ਸਿੰਘ ਗੁਜਰਾਤੀਏ ਦੇ ਹੱਥੋਂ ਇਸ ਦੀ ਸਮਾਪਤੀ ਹੋਈ. ਇਸ ਦਾ ਮਕਬਰਾ ਗੁਜਰਾਤ ਤੋਂ ਪੂਰਵ ਚਾਰ ਮੀਲ ਦੀ ਵਿੱਥ ਤੇ ਹੈ.
ਮਹਾਨ ਕੋਸ਼ — ਭਾਗ ੧, ਪੰਨਾ ੪੭੨