ਸਾਸੁ ਕੀ ਦੁਖੀ

ਆਸਾ ਰਾਗ ਵਿੱਚ ਕਬੀਰ ਜੀ ਦਾ ਸ਼ਬਦ ਹੈ- ੧. ਸਾਸੁ ਕੀ ਦੁਖੀ ਸਸੁਰ ਕੀ ਪਿਆਰੀ ਜੇਠ ਕੇ ਨਾਮਿ ਡਰਉ ਰੇ, ੨. ਸਖੀ ਸਹੇਲੀ ਨਨਦ ਗਹੇਲੀ ਦੇਵਰ ਕੈ ਬਿਰਹਿ ਜਰਉ ਰੇ. xxx ੩. ਸੇਜੈ ਰਮਤੁ ਨੈਨ ਨਹੀ ਪੇਖਉ ਇਹ ਦੁਖ ਕਾ ਸਿਉ ਕਹਉ ਰੇ, ੪. ਬਾਪੁ ਸਾਵਕਾ ਕਰੈ ਲਰਾਈ ਮਾਇਆ ਸਦ ਮਤਵਾਰੀ, ੫. ਬਡੇ ਭਾਈ ਕੈ ਜਬ ਸੰਗਿ ਹੋਤੀ ਤਬ ਹਉ ਨਾਹ ਪਿਆਰੀ, ੬. ਕਹਤ ਕਬੀਰ ਪੰਚ ਕੋ ਝਗਰਾ xxx (੨੫) ਇਸ ਦਾ ਭਾਵ ਹੈ¹- ੧. ਸੱਸ (ਮਾਇਆ) ਨੇ ਦੁਖੀ ਕਰ ਰੱਖਿਆ ਹੈ, ਸਸੁਰ (ਕਰਤਾਰ) ਦੀ ਪਿਆਰੀ ਹਾਂ, ਜੇਠ (ਧਰਮ- ਰਾਜ) ਤੋਂ ਡਰ ਆਉਂਦਾ ਹੈ. ੨. ਨਣਦ (ਮੰਦਮਤਿ) ਨੇ ਮੈਨੂੰ ਗ੍ਰਸ ਲੀਤਾ ਹੈ, ਦੇਵਰ (ਵਿਵੇਕ) ਦੇ ਵਿਯੋਗ ਵਿੱਚ ਜਲ ਰਹੀ ਹਾਂ. ੩. ਸਰਵਵ੍ਯਾਪੀ ਸ੍ਵਾਮੀ ਨੂੰ ਮੈ ਅੰਤਹਕਰਣ ਸੇਜਾ ਤੇ ਰਮਣ ਕਰਦੇ ਨਹੀਂ ਦੇਖਦੀ. ੪. ਬਾਪ (ਸ਼ਰੀਰ) ਸਾਵਕ (ਬੱਚਿਆਂ ਅਰਥਾਤ ਸੁਖ ਦੁਖ) ਨਾਲ ਲੜਾਈ ਕਰਦਾ ਰਹਿੰਦਾ ਹੈ, ਮਾਤਾ (ਖੁਦਗਰਜ਼ੀ) ਸਦਾ ਮਤਵਾਲੀ ਹੈ. ੫. ਬਡੇ ਭਾਈ (ਗਿਆਨ) ਨਾਲ ਜਦ ਮੈ ਸੀ, ਤਦ ਭਰਤਾ (ਕਰਤਾਰ) ਨੂੰ ਪਿਆਰੀ ਸੀ. ੬. ਪੰਜ ਵਿਸੇ ਵਿਕਾਰਾਂ ਦਾ ਝਗੜਾ.

ਮਹਾਨ ਕੋਸ਼ — ਭਾਗ ੧, ਪੰਨਾ ੪੭੧

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.