ਸਵਯਸਾਚੀ
ਸੰ. सव्यसाचिन ਸੰਗਯਾ- ਸਵਯ (ਖੱਬੇ) ਹੱਥ ਨਾਲ ਕਮਾਣ ਖਿੱਚਣ ਵਾਲਾ ਅਰਜੁਨ. ਮਹਾਭਾਰਤ ਵਿੱਚ ਸਵਯਸਾਚੀ ਦਾ ਅਰਥ ਕੀਤਾ ਹੈ ਕਿ ਖੱਬੇ ਹੱਥ ਨਾਲ ਭੀ ਜੋ ਧਨੁਖ ਖਿੱਚਦਾ ਹੈ. ਅਰਥਾਤ ਖੱਬੇ ਸੱਜੇ ਹੱਥ ਨਾਲ ਸਮਾਨ ਤੀਰ ਚਲਾਉਂਦਾ ਹੈ. ਅਰਜੁਨ ਖੱਬੇ ਹੱਥ ਨਾਲ ਭੀ ਤੀਰ ਚਲਾਇਆ ਕਰਦਾ ਸੀ.
ਮਹਾਨ ਕੋਸ਼ — ਭਾਗ ੧, ਪੰਨਾ ੪੬੮