ਸਰਪਮੇਧ
ਸੱਪਾ ਦੀ ਮੇਧ (ਹਿੰਸਾ) ਵਾਲਾ ਜੱਗ. ਇਹ ਯਗਯ ਜਨਮੇਜਯ ਨੇ ਆਪਣੇ ਪਿਤਾ ਪਰੀਛਤ (ਪਰੀਖਿਤ) ਮਾਰੇ ਦਾ ਸੱਪਾ ਤੋਂ ਬਦਲਾ ਲੈਣ ਵਾਸਤੇ ਕਰਵਾਇਆ ਸੀ. ਜਿੱਥੇ ਇਹ ਜੱਗ ਹੋਇਆ ਸੀ ਉਸ ਦਾ ਨਾਉਂ "ਸਰਪਦਮਨਕੇਤ੍ਰ" ਸੀ. ਜੋ ਹੁਣ ਜੀਂਦ ਰਾਜ ਵਿੱਚ "ਸਪੀਦੇ" ਪ੍ਰਸਿੱਧ ਹੈ.
ਮਹਾਨ ਕੋਸ਼ — ਭਾਗ ੧, ਪੰਨਾ ੪੧੭
ਮਹਾਨ ਕੋਸ਼ — ਭਾਗ ੧, ਪੰਨਾ ੪੧੭
ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ
Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.