ਸਪਤ ਨਾੜੀ ਚਕ੍ਰ

ਜੋਤਿਸ ਵਿੱਚ ਮੰਨਿਆ ਸਪਤ ਨਾੜੀ ਚਕ੍ਰ, ਜਿਸ ਅਨੁਸਾਰ ਅਨੇਕ ਮੁਹੂਰਤ ਥਾਪੇ ਜਾਂਦੇ ਹਨ. (੧) ਸੂਰਜ ਦੀ ਵਾਯੁ ਨਾੜੀ, ਜਿਸ ਵਿੱਚ ਰੋਹਿਣੀ, ਸ੍ਵਾਤਿ, ਜ੍ਯੇਸ੍ਠਾ ਅਤੇ ਅਸ਼੍ਵਨੀ ਨਛਤ੍ਰ ਹਨ. (੨) ਮੰਗਲ ਦੀ ਦਹਿਨ ਨਾੜੀ, ਜਿਸ ਵਿੱਚ ਮ੍ਰਿਗਸ਼ਿਰ, ਚਿਤ੍ਰਾ, ਮੂਲਾ ਅਤੇ ਰੇਵਤੀ ਹਨ. (੩) ਵ੍ਰਿਹਸਪਤੀ ਦੀ ਸੌਮ੍ਯ ਨਾੜੀ, ਜਿਸ ਵਿੱਚ ਆਰਦ੍ਰਾ, ਹਸਤ, ਪੂਰਬਾਸਾੜਾ ਅਤੇ ਉੱਤਰਾ ਭਦ੍ਰਪਦਾ ਹਨ. (੪) ਸ਼ੁਕ੍ਰ ਦੀ ਨੀਰ ਨਾੜੀ, ਜਿਸ ਵਿੱਚ ਪੁਨਰਵਸੁ, ਉਤ੍ਰਾਫਾਲਗੁਣੀ, ਉਤ੍ਰਾਸਾੜਾ ਅਤੇ ਪੂਰਬ ਭਾਦ੍ਰਪਦ ਹਨ. (੫) ਬੁਧ ਦੀ ਜਲ ਨਾੜੀ, ਜਿਸ ਵਿੱਚ ਪੁਸ਼੍ਯ, ਪੂਰਬਾ ਫਾਲਗੁਣੀ, ਅਭਿਜਿਤ ਅਤੇ ਸਤਭਿਸਾ ਹਨ. (੬) ਸ਼ਨੀ ਦੀ ਊਰਧਾ ਨਾੜੀ, ਜਿਸ ਵਿੱਚ ਕ੍ਰਿੱਤਿਕਾ, ਵਿਸ਼ਾਖਾ, ਅਨੁਰਾਧਾ ਅਤੇ ਭਰਣੀ ਹਨ. (੭) ਚੰਦ੍ਰਮਾ ਦੀ ਅਮ੍ਰਿਤਾ ਨਾੜੀ, ਜਿਸ ਵਿੱਚ ਅਸ਼ਲੇਸਾ ਮਘਾ, ਸ਼੍ਰਵਨ ਅਤੇ ਧਨਿਸ੍ਨਾ ਹਨ. "ਸੱਤੇ ਰੋਹਣਿ ਸੱਤ ਵਾਰ ਸੱਤ ਸੁਹਾਗਣਿ ਸਾਧੁ ਨ ਢਲਿਆ." (ਭਾਗੁ)

ਮਹਾਨ ਕੋਸ਼ — ਭਾਗ ੧, ਪੰਨਾ ੪੧੫

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.