ਉਗਾਹਾ
ਇੱਕ ਮਾਤ੍ਰਿਕ ਛੰਦ, ਜਿਸ ਦਾ ਲੱਛਣ ਹੈ ਦੋ ਤੁਕਾਂ. ਇੱਕ ਇੱਕ ਤੁਕ ਵਿੱਚ ੨੬ ਮਾਤ੍ਰਾ, ਪਹਿਲਾ ਵਿਸ਼੍ਰਾਮ ੧੫. ਮਾਤ੍ਰਾ ਤੇ, ਦੂਜਾ ੧੧. ਤੇ, ਅੰਤ ਗੁਰੁ ਲਘੁ. ਉਦਾਹਰਣ "ਮੈ ਮਨਿ ਤਨਿ ਪ੍ਰੇਮੁ ਪਿਰੰਮ ਕਾ, ਅੱਠੇ ਪਹਿਰ ਲਗੰਨਿ। ਜਨ ਨਾਨਕ ਕਿਰਪਾ ਧਾਰਿ ਪ੍ਰਭ, ਸਤਿਗੁਰ ਸੁੱਖਿ ਵਸੰਨਿ."¹ (ਵਾਰ ਗਉ ੧. ਮਃ ੪)
ਮਹਾਨ ਕੋਸ਼ — ਭਾਗ ੧, ਪੰਨਾ ੪੧