ਸਤ੍ਤ ਅਜੂਬੇ

ਇਤਿਹਾਸਾ ਵਿੱਚ ਅਕਸਰ ਇਨੀਾ ਦਾ ਜਿਕਰ ਆਉਂਦਾ ਹੈ, ਇਸ ਲਈ ਪਾਠਕਾ ਦੇ ਗਯਾਨ ਹਿਤ ਇੱਥੇ ਲਿਖੇ ਜਾਦੇ ਹਨ- (ੳ) ਸੱਤ ਪੁਰਾਣੇ ਅਜੂਬੇ- (੧) ਮਿਸਰ ਦੇ ਤਿ੍ਰਕੋਨ ਮੀਨਾਰ (Pyramids of Egypt) ਜੋ ਪੰਜ ਹਜ਼ਾਰ ਬਰਸ ਤੋਂ ਜਾਦਾ ਪੁਰਾਣੇ ਹਨ. (੨) ਬਾਬੀਲੋਨੀਆ ਵਿੱਚ ਮਲਕਾ ਸੀਮਿਰਾਮਿਸ ਦੇ ਝੂਲਣੇ ਬਾਗ (Hanging Gardens of Semiramis, at Babylon) (੩) ਅੈਫੀਸਸ (ਯੂਨਾਨ) ਵਿੱਚ ਦੀਆਨਾ ਦੇਵੀ ਦਾ ਮੰਦਿਰ (Temple of Diana, at Ephesus) (੪) ਯੂਨਾਨੀ ਦੇਵੇਂਦ੍ਰ ਦਾ ਬੁਤ (Statue of Zeus, by Pheidias, at Athens) (੫) ਹੈਲੀਕਾਰਨੇਸਸ (ਯੂਨਾਨ) ਵਿੱਚ ਕਾਰੀਆ ਦੇ ਬਾਦਸ਼ਾਹ ਮੌਸੋਲੂਸ ਦਾ ਮਕਬਰਾ (Mausoleum at Halicarnassus) (੬) ਰੀੋਡੀਜ਼ (ਯੂਨਾਨ) ਵਿੱਚ ਸੂਰਯ ਦੇਵ ਦਾ ਵਿਸ਼ਾਲ ਬੁਤ (Colossus, at Rhodes) (੭) ਸਿਕੰਦ੍ਰੀਆ ਦਾ ਰੋਸ਼ਨੀਘਰ (ਸਮੁੰਦਰ ਵਿੱਚ) (Pharos: Light house, at Alexandria) (ਅ) ਸੱਤ ਨਵੇਂ ਅਜੂਬੇ- (੧) ਸੈਲਿਸਬਰੀ ਮਦਾਨ (ਇੰਗਲਿਸਤਾਨ) ਵਿੱਚ ਸਟੋਨਹੈਂਜ ਦੇ ਪੱਥਰ (Stonehenge, in Salisbury Plains) (੨) ਸਿਕੰਦ੍ਰੀਆ ਦੀਆ ਜ਼ਮੀਨਦੋਜ਼ ਇਮਾਰਤਾ (Catacombs of Alexandria) (੩) ਚੀਨ ਦੀ ਵੱਡੀ ਕੰਧ (The Great Wall of China) (ਦੇਖੋ, ਕਹਕਹਾ ਦੀਵਾਰ) (੪) ਪੀਸਾ (ਇਟਲੀ) ਦਾ ਸਲਾਮੀਦਾਰ ਮੀਨਾਰ (Leaning Tower of Pisa) (੫) ਚੀਨ ਵਿੱਚ ਇੱਕ ਕਈ ਛੱਤਾ ਮੰਦਿਰ ਜੋ ਨਿਰਾ ਚੀਨੀ (ਮਿੱਟੀ) ਦਾ ਹੀ ਉਸਰਿਆ ਹੋਇਆ ਹੈ (Porcelain Temple in China) (੬) ਕੁਸਤਿਨਤਿਿਨੀਆ ਵਿੱਚ ਸੰਤ ਸੋਫੀਆ ਦਾ ਗਿਰਜਾ (ਜੋ ਹੁਣ ਮਸਜਿਦ ਹੈ) (Church of St. Sophia at Constantinople) (੭) ਪ੍ਰਾਚੀਨ ਰੋਮਾ (ਇਟਲੀ) ਦਾ ਵੱਡਾ ਥੀਏਟਰ ਜਿਸ ਵਿੱਚ ਅੱਸੀ ਹਜ਼ਾਰ ਤਮਾਸ਼ਬੀਨਾ ਦੇ ਬੈਠਣ ਲਈ ਇੰਤਜ਼ਾਮ ਹੈ (Colosseum at Rome)

ਮਹਾਨ ਕੋਸ਼ — ਭਾਗ ੧, ਪੰਨਾ ੪੦੩

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.