ਸਕੁੰਤਲ
ਸੰ शाकुन्तला. ਸ਼ਕੁੰਤਲਾ. ਸੰਗਯਾ- ਸਕੁੰਤ (ਪੰਛੀਆ) ਕਰਕੇ ਪਾਲੀ ਹੋਈ ਇੱਕ ਕੰਨਯਾ. ਇਹ ਮੇਨਕਾ ਅਪਸਰਾ ਦੇ ਗਰਭ ਤੋਂ ਵਿਸ਼੍ਵਾਮਿਤ੍ਰ ਰਿਖੀ ਦੀ ਪੁਤ੍ਰੀ ਸੀ. ਮੇਨਕਾ ਨੇ ਇਸ ਨੂੰ ਜਣਕੇ ਜੰਗਲ ਵਿੱਚ ਸਿੱਟ ਦਿੱਤਾ. ਪੰਛੀਆ ਨੇ ਇਸ ਦਾ ਪਾਲਨ ਕੀਤਾ. ਫੇਰ ਕਨ੍ਵ (कण्ाव) ਮੁਨਿ ਦਯਾ ਕਰਕੇ ਇਸ ਨੂੰ ਆਪਣੇ ਆਸ਼੍ਰਮ ਲੈ ਗਏ. ਰਾਜਾ ਦੁਸਯੰਤ ਇੱਕ ਵਾਰ ਜੰਗਲ ਵਿੱਚ ਸ਼ਕੁੰਤਲਾ ਨੂੰ ਵੇਖਕੇ ਮੋਹਿਤ ਹੋ ਗਿਆ ਅਤੇ ਗਾਧਰਵ ਵਿਵਾਹ ਕਰਕੇ ਉਸ ਤੋਂ ਭਰਤ ਪੁਤ੍ਰ ਪੈਦਾ ਕੀਤਾ. ਜਿਸ ਤੋਂ ਭਰਤ ਵੰਸ਼ ਅਤੇ ਦੇਸ਼ ਦਾ ਨਾਉਂ ਭਾਰਤ ਹੋਇਆ. ਕਵਿ ਕਾਲਿਦਾਸ ਨੇ ਸ਼ਕੁੰਤਲਾ ਦੀ ਕਥਾ ਮਨੋਹਰ ਕਾਵਯ ਵਿੱਚ ਲਿਖੀ ਹੈ, ਜਿਸ ਦਾ ਨਾਉਂ ਸ਼ਕੁੰਤਲਾ ਨਾਟਕ ਹੈ. ਦਸਮਗ੍ਰੰਥ ਵਿੱਚ ਸ਼ਕੁੰਤਲਾ ਪਿ੍ਰਥੁ ਰਾਜਾ ਦੀ ਇਸਤ੍ਰੀ ਲਿਖੀ ਹੈ. ਦੇਖੋ, ਪਿ੍ਰਥੁਰਾਜ. "ਤਹਿਂ ਨਾਰਿ ਸਕੁੰਤਲ ਰੂਪ ਧਰੇ। ਸਸਿ ਸੂਰਜ ਕੀ ਜਨੁ ਹਾਤਿ ਹਰੇ." (ਪਿ੍ਰਥੁਰਾਜ)
ਮਹਾਨ ਕੋਸ਼ — ਭਾਗ ੧, ਪੰਨਾ ੩੮੫