ਸਹੂ ਸੋਹਾਗਣ
ਇੱਕ ਪਾਖੰਡੀ ਫਕੀਰ, ਜੋ ਰਾਤ ਨੂੰ ਇਸਤ੍ਰੀ ਦਾ ਵੇਸ ਧਾਰਕੇ ਆਖਦਾ ਸੀ ਕਿ ਮੇਰੇ ਪਾਸ ਪਤੀ ਹੋਕੇ ਪਰਮੇਸ਼੍ਵਰ ਸੇਜਾ ਤੇ ਆਉਂਦਾ ਹੈ. "ਦੂਜ ਚਾਦਨੀ ਰਾਤ ਕੋ ਸਹੁ ਆਵੈ ਮੁਝ ਪਾਸ." (ਨਾਪ੍ਰ) ਸਤਿਗੁਰੂ ਨਾਨਕ ਦੇਵ ਦੇ ਉਪਦੇਸ਼ ਨਾਲ ਇਹ ਪਾਖੰਡ ਤਿਆਗਕੇ ਸੱਚਾ ਸਾਧੁ ਬਣਿਆ.
ਮਹਾਨ ਕੋਸ਼ — ਭਾਗ ੧, ਪੰਨਾ ੩੮੦