ਸ਼ਹਾਬੁੱਦੀਨਮੁਹੰਮਦਗ਼ੋਰੀ

⁧شہابالدینمحمدغوری⁩ ਗਜ਼ਨੀ ਤੋਂ ਉੱਤਰ ਵੱਲ ਇੱਕ ਜਗਾ ਦਾ ਨਾਉਂ ਗੋਰ ਹੈ, ਉਸ ਥਾ ਤੋਂ ਨਿਕਾਸ ਹੋਣ ਕਰਕੇ ਗੋਰੀ ਸੰਗਯਾ ਹੋ ਗਈ. ਮੁਸਲਮਾਨਾ ਦੇ ਰਾਜ ਦੀ ਜੜ ਭਾਰਤ ਵਿੱਚ ਕਾਇਮ ਕਰਨ ਵਾਲਾ ਏਹੀ ਸ਼ਹਾਬੁੱਦੀਨ ਹੈ. ਇਸ ਨੇ ਸਨ ੧੧੭੫ ਵਿੱਚ ਮੁਲਤਾਨ ਫਤੇ ਕੀਤਾ ਫਿਰ ਉੱਚ ਲੈ ਲਿਆ. ਸਨ ੧੧੮੬ ਵਿੱਚ ਲਹੌਰ ਕਾਬੂ ਕਰਕੇ ਪੰਜਾਬ ਉਤੇ ਕਬਜ਼ਾ ਕਰ ਲਿਆ. ਸਨ ੧੧੯੧ ਵਿੱਚ ਦਿੱਲੀ ਵੱਲ ਵਧਿਆ, ਪਰ ਕਰਨਾਲ ਦੇ ਪਾਸ ਤ੍ਰਾਵੜੀ ਦੇ ਮਦਾਨ ਉੱਤੇ ਰਾਜਾ ਪਿ੍ਰਥੀ ਰਾਜ ਚੌਹਾਨ ਤੋਂ ਭਾਜ ਖਾਧੀ. ਅਗਲੇ ਸਾਲ ਮੁੜ ਉਸੇ ਮਦਾਨ ਵਿੱਚ ਪਿ੍ਰਥੀ ਰਾਜ ਨੂੰ ਜਿੱਤਕੇ ਹਿੰਦ ਦਾ ਬਾਦਸ਼ਾਹ ਬਣਿਆ. ਪੰਜਾਬ ਤੋਂ ਵਾਪਿਸ ਜਾਦਿਆ ਹੋਇਆ ਜੇਹਲਮ ਨਦੀ ਦੇ ਕੰਢੇ ਤੇ ੧੪. ਮਾਰਚ ਸਨ ੧੨੦੬ (ਸੰਮਤ ੧੨੬੪) ਨੂੰ ਇੱਕ ਗੱਖਰ (ੜ) ਵੈਰੀ ਦੇ ਹੱਥੋਂ ਕੈਂਪ ਵਿੱਚ ਮਾਰਿਆ ਗਿਆ.

ਮਹਾਨ ਕੋਸ਼ — ਭਾਗ ੧, ਪੰਨਾ ੩੭੮

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.