ਇਕ੍ਸਬਦੀ
ਸੰਗਯਾ- ਇੱਕ ਵੇਰ "ਅਲੱਖ" ਆਦਿਕ ਸ਼ਬਦ ਕਹਿਕੇ ਘਰਾ ਤੋਂ ਭਿਖਯਾ ਮੰਗਣ ਵਾਲਾ ਫਕਿੀਰ. ਇੱਕ ਸ਼ਬਦੀ ਕਿਸੇ ਦੇ ਘਰ ਅੱਗੇ ਅੰਨ ਆਦਿਕ ਪਦਾਰਥ ਲੈਣ ਲਈ ਨਹੀਂ ਠਹਿਰਦੇ ਅਤੇ ਦੂਜੀ ਵੇਰ ਅਵਾਜ਼ ਨਹੀਂ ਦਿੰਦੇ. "ਹਰੀ ਨਾਰਾਯਣ"- "ਸ਼ਿਵ ਸ਼ਿਵ"- "ਅਲੱਖ" ਆਦਿਕ ਬੋਲਦੇ ਘਰਾ ਅੱਗੋਂ ਗੁਜਰ ਜਾਦੇ ਹਨ. "ਇਕਸਬਦੀ ਬਹੁਰੂਪਿ ਅਵਧੂਤਾ." (ਸ੍ਰੀ ਅਃ ਮਃ ੫) ੨. ਅਦ੍ਵੈਤਵਾਦੀ। ੩. ਦੇਖੋ, ਇਕ ਸੁਖਨੀ.
ਮਹਾਨ ਕੋਸ਼ — ਭਾਗ ੧, ਪੰਨਾ ੩੩੦