ਆਲਮਗੀਰ
ਫਾ. عالمگیر ਵਿ- ਦੁਨੀਆ ਨੂੰ ਕਿਾਬੂ ਰੱਖਣ ਵਾਲਾ, ਜਗਤ ਜਿੱਤਣ ਵਾਲਾ। ੨. ਅੌਰੰਗਜ਼ੇਬ ਦਾ ਇੱਕ ਖਿਤਾਬ. ਦੇਖੋ, ਅੌਰੰਗਜ਼ੇਬ. "ਆਲਮਗੀਰ ਅਹੈਂ ਤੂੰ ਏਕ." (ਗੁਪ੍ਰਸੂ) ੩. ਸੰਗਯਾ- ਲੁਧਿਆਨੇ ਤੋਂ ਸੱਤ ਕੋਹ ਦੱਖਣ ਇੱਕ ਪਿੰਡ. ਦਸ਼ਮੇਸ਼ ਮਾਛੀਵਾੜੇ ਤੋਂ ਪਲੰਘ ਤੇ ਅਸਵਾਰ ਇਸ ਥਾ ਆਏ, ਇਥੋਂ ਘੋੜੇ ਉੱਪਰ ਸਵਾਰ ਹੋਏ. ਗੁਰਦ੍ਵਾਰੇ ਨੂੰ ਸਿੱਖ ਰਾਜ ਵੇਲੇ ਦੀ ੭੦ ਵਿੱਘੇ ਜ਼ਮੀਨ ਹੈ. ਸਟੇਸ਼ਨ ਗਿੱਲ ਤੋਂ ਇਹ ਅਸਥਾਨ ਕਰੀਬ ਦੋ ਮੀਲ ਦੱਖਣ ਵੱਲ ਹੈ. ਪੁਜਾਰੀ ਸਿੰਘ ਹੈ.
ਮਹਾਨ ਕੋਸ਼ — ਭਾਗ ੧, ਪੰਨਾ ੨੯੫