ਆਨਨ
ਸੰ. ਸੰਗ੍ਯਾ- ਮੁੱਖ. ਮੂੰਹ. "ਆਨਨ ਰਸ ਕਸ ਲਵੈ ਨ ਲਾਈ." (ਗਉ ਮਃ ੫) ਮੂੰਹ ਦੇ ਸਵਾਦ ਨਾਮਰਸ ਦੇ ਤੁਲ੍ਯ ਨਹੀਂ ਹੋ ਸਕਦੇ। ੨. ਮੁਖਮੰਡਲ. ਚੇਹਰਾ. ਸਿਰ. "ਆਨਨ ਕਾਜ ਬਿਦਾ ਬ੍ਰਿਜਰਾਜ ਪੈ ਆਯ" (ਕ੍ਰਿਸਨਾਵ) ਖੜਗ ਸਿੰਘ ਦਾ ਸਿਰ, ਮਾਨੋ ਵਿਦਾਇਗੀ ਲਈ ਕ੍ਰਿਸਨ ਜੀ ਪਾਸ ਆਇਆ ਹੈ.
ਮਹਾਨ ਕੋਸ਼ — ਭਾਗ ੧, ਪੰਨਾ ੨੭੮