ਅਮਾਵਸ
ਸੰ. ਅਮਾਵਾਸਯਾ. ਸੰਗਯਾ- ਸੂਰਜ ਦੇ ਅਮਾ (ਸਾਥ) ਚੰਦ੍ਰਮਾ ਇੱਕ ਹੀ ਰਾਸ਼ਿ ਤੇ ਜਿਸ ਵਿੱਚ ਵਸਦਾ ਹੈ. ਅਨੀੇਰੇ ਪੱਖ ਦੀ ਪਿਛਲੀ ਤਿਥਿ. ਮੌਸ. ਇਸ ਤਿਥਿ ਦੇ ਲਿਖਨ ਲਈ ਅੰਕ ੩੦ ਵਰਤਿਆ ਜਾਦਾ ਹੈ. "ਕੂੜ ਅਮਾਵਸ ਸਚ ਚੰਦ੍ਰਮਾ." (ਵਾਰ ਮਾਝ ਮਃ ੧) "ਅਮਾਵਸਿਆ ਚੰਦ ਗੁਪਤ ਗੈਣਾਰ." (ਬਿਲਾ ਥਿਤੀ ਮਃ ੧) ਅਮਾਵਸ ਅਵਿਦਯਾ ਅਤੇ ਚੰਦ ਆਤਮਗਯਾਨ ਹੈ.
ਮਹਾਨ ਕੋਸ਼ — ਭਾਗ ੧, ਪੰਨਾ ੨੧੭