ਅਤਿਬਲ
ਸੰ. ਸੰਗਯਾ- ਵਾਲਮੀਕ ਰਾਮਾਇਣ ਦੇ ਪਹਿਲੇ ਕਾਡ ਦੇ ਬਾਈਸਵੇਂ ਅਧਯਾਯ ਵਿੱਚ ਲੇਖ ਹੈ ਕਿ ਵਿਸ਼੍ਵਾਮਿਤ੍ਰ ਨੇ ਰਾਮਚੰਦ੍ਰ ਜੀ ਨੂੰ ਦੋ ਵਿਦਯਾ ਸਿਖਾਈਆ, ਇੱਕ ਬਲਾ, ਦੂਜੀ ਅਤਿਬਲਾ, ਜਿਨੀਾ ਦੇ ਪ੍ਰਭਾਵ ਕਰਕੇ ਥਕੇਵਾ ਅਤੇ ਰੋਗ ਨਹੀਂ ਹੁੰਦਾ। ੨. ਇੱਕ ਬੂਟੀ, ਜਿਸ ਨੂੰ ਗੰਗੇਰਨ ਅਤੇ ਕੰਘੀ ਭੀ ਆਖਦੇ ਹਨ ਇਹ ਧਾਤੁ ਪੁਸਟ ਕਰਦੀ ਹੈ. ਦਾਝ ਅਤੇ ਵਮਨ (ਡਾਕੀ) ਸ਼ਾਤ ਕਰਦੀ ਹੈ. ਪੇਟ ਦੇ ਕੀੜੇ ਮਾਰਨ ਵਾਲੀ ਹੈ. ਦੁੱਧ ਅਤੇ ਮਿਸ਼ਰੀ ਨਾਲ ਜੇ ਇਸ ਦਾ ਸੇਵਨ ਕਰੀਏ ਤਾ ਪ੍ਰਮੇਹ ਰੋਗ ਹਟ ਜਾਦਾ ਹੈ. L. Sidonia Cordifolia.
ਮਹਾਨ ਕੋਸ਼ — ਭਾਗ ੧, ਪੰਨਾ ੧੬੧