ਅੱਖਾਂ ਮੂੰਦਣੀਆਂ

ਕਿਸੇ ਦੇ ਕੁਕਰਮ ਨੂੰ ਵੇਖਕੇ ਅਣਡਿੱਠ ਕਰਨਾ. ੨. ਹੰਕਾਰ ਵਿੱਚ ਅੰਨ੍ਹਾਂ ਹੋਣਾ। ੩. ਮਰਣਾ. ਪ੍ਰਾਣ ਤ੍ਯਾਗਣੇ. ਭੂਖਨ ਬਸਨ ਬਾਸ ਰਤਨ ਅਨੇਕ ਜਾਤਿ ਛੋਡੇ ਪੀਲ ਪਾਲਕੀ ਅਨੂਪ ਛਬਿ ਧਾਮ ਕੀ, ਕਹਾਂ ਨਰਨਾਹ ਕਹਾਂ ਭਏ ਬਾਦਸ਼ਾਹ ਕਹਾਂ ਸ਼ਾਹਨ ਕੇ ਸ਼ਾਹ ਜੌਨ ਦੇਹੈਂ ਪਰਨਾਮ ਕੀ, ਬੇਨੀ ਕਵਿ ਕਹੈ ਖਾਲ ਫਾਲ ਮੇ ਬਿਤਾਵੈ ਦਿਨ ਪਾਲੈ ਖਲ ਖਾਲੈਂ ਕੈ ਪਖਾਲੈਂ ਜਸ ਚਾਮ ਕੀ, ਮਨ ਹੀ ਕੀ ਮਨ ਰਹਿ ਜਾਤੀ ਅਭਿਲਾਖੇਂ ਜਬ ਮੁਁਦ ਗਈ ਆਂਖੇਂ ਤਬ ਲਾਖੇਂ ਕਿਹਿ ਕਾਮ ਕੀ.

ਮਹਾਨ ਕੋਸ਼ — ਭਾਗ ੧, ਪੰਨਾ ੧੨੯

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.