ਅਸ਼੍ਵਮੇਧ

ਉਹ ਜੱਗ, ਜਿੱਸ ਵਿੱਚ ਅਸ਼੍ਵ (ਘੋੜਾ) ਮੇਧ (ਮਾਰਿਆ) ਜਾਵੇ. ਜਿਸ ਜੱਗ ਵਿੱਚ ਘੋੜੇ ਦੀ ਕੁਰਬਾਨੀ ਹੋਵੇ. ਪੁਰਾਣੇ ਸਮੇਂ ਇਹ ਜੱਗ ਦੋ ਸੰਕਲਪ ਧਾਰ ਕੇ ਕੀਤਾ ਜਾਦਾ ਸੀ, ਅਰਥਾਤ- ਸਾਰੇ ਦੇਸ਼ ਵਿੱਚ ਆਪਣੀ ਹੁਕੂਮਤ ਸਿੱਧ ਕਰਨ ਲਈ, ਜਾ ਅੌਲਾਦ ਵਾਸਤੇ. ਜੱਗ ਦੀ ਵਿਧੀ ਇਉਂ ਹੈ। ਇੱਕ ਚਿੱਟੇ ਰੰਗ ਦਾ ਘੋੜਾ ਵੇਦਮੰਤ੍ਰਾ ਨਾਲ ਅਭਿਮੰਤਿ੍ਰਤ ਕਰਕੇ ਖੁਲੀਾ ਛੱਡ ਦਿੱਤਾ ਜਾਦਾ ਸੀ, ਜਿਸਦੇ ਮੱਥੇ ਪੁਰ ਜੱਗ ਕਰਨ ਵਾਲੇ ਰਾਜੇ ਦਾ ਨਾਉਂ ਅਤੇ ਪ੍ਰਤਾਪ ਲਿਖਿਆ ਹੁੰਦਾ ਸੀ. ਘੋੜੇ ਦੇ ਪਿੱਛੇ ਫੌਜ ਦੇ ਸਰਦਾਰ ਫੌਜ ਲੈਕੇ ਚਲਦੇ ਸਨ. ਘੋੜਾ ਆਪਣੀ ਇੱਛਾ ਅਨੁਸਾਰ ਇੱਕ ਵਰੀਾ ਦੇਸ਼ ਦੇਸ਼ਾਤਰਾ ਵਿੱਚ ਫਿਰਦਾ ਰਹਿੰਦਾ ਸੀ. ਜੋ ਰਾਜਾ. ਘੋੜੇ ਦੇ ਸ੍ਵਾਮੀ ਦੀ ਹੁਕੂਮਤ ਮੰਨਣੀ ਪਸੰਦ ਨਹੀਂ ਕਰਦਾ ਸੀ. ਓਹ ਆਪਣੇ ਇਲਾਕੇ ਵਿੱਚ ਆਏ ਘੋੜੇ ਨੂੰ ਬੰਨੀ ਲੈਂਦਾ ਸੀ. ਇਸ ਪੁਰ ਦੋਹੀਂ ਪਾਸੀਂ ਘੋਰ ਯੁੱਧ ਛਿੜ ਪੈਂਦਾ ਸੀ. ਜੇ ਘੋੜਾ ਛੁਡਾਇਆ ਨਾ ਜਾਦਾ ਤਦ ਜੱਗ ਨਹੀਂ ਹੋ ਸਕਦਾ ਸੀ, ਅਤੇ ਜੇ ਘੋੜਾ ਲੈ ਲਿਆ ਜਾਦਾ, ਤਦ ਹਾਰੇ ਹੋਏ ਰਾਜੇ ਨੂੰ ਜੱਗ ਕਰਨ ਵਾਲੇ ਦੀ ਈਨ ਮੰਨਣੀ ਪੈਂਦੀ ਸੀ. ਇੱਕ ਸਾਲ ਦੇ ਸਫਰ ਪਿੱਛੋਂ ਘੋੜੇ ਨੂੰ ਰਾਜਧਾਨੀ ਵਿੱਚ ਵਾਪਿਸ ਲੈ ਆਉਂਦੇ ਸਨ, ਅਤੇ ਜਿਨੀਾ ਰਾਜਿਆ ਦੇ ਦੇਸ਼ ਥਾਣੀਂ ਘੋੜਾ ਬੇਰੋਕ ਫਿਰ ਆਇਆ ਹੈ, ਉਨੀਾ ਸਭਨਾ ਨੂੰ ਜੱਗ ਵਿੱਚ ਹਾਜਿਰ ਹੋਣਾ ਪੈਂਦਾ ਸੀ. ਬ੍ਰਾਹਮਣਾ ਦੀ ਦੱਸੀ ਵਿਧੀ ਅਨੁਸਾਰ ਇੱਕ ਭਾਰੀ ਜੱਗਮੰਡਪ ਰਚਿਆ ਜਾਦਾ ਸੀ, ਜਿਸ ਦੇ ਵਿਚਕਾਰ ਇੱਕ ਵੇਦੀ, ਸਵਾ ਸਵਾ ਗਜ ਚੌੜੇ ਅਤੇ ਸੱਤ ਸੱਤ ਗਜ ਲੰਮੇ ੨੧. ਖੰਭਿਆ ਉੱਪਰ ਰਚੀ ਜਾਦੀ ਸੀ. ਅਤੇ ਹਵਨ ਲਈ ੧੮. ਕੁੰਡ ਬਣਾਏ ਜਾਦੇ ਸਨ, ਜਿਨੀਾ ਵਿੱਚ ਅਨੇਕ ਪੰਛੀ ਅਤੇ ਚੁਪਾਏ ਕੱਟਕੇ ਹੋਮ ਕੀਤੇ ਜਾਦੇ ਸਨ, ਜਿਨੀਾ ਦੀ ਗੰਧ (ਬੂ) ਰਾਣੀ ਸਮੇਤ ਰਾਜਾ ਲੈਂਦਾ ਸੀ. ਅੰਤ ਨੂੰ ਵੇਦਮੰਤ੍ਰਾ ਦਾ ਪਾਠ ਕਰਦੇ ਹੋਏ, ਘੋੜੇ ਨੂੰ ਸਨਾਨ ਕਰਾਕੇ ਬੈਤ ਦੀ ਚਟਾਈ ਉੱਪਰ ਖੜਾ ਕਰਕੇ, ਰਾਜੇ ਤੇ ਰਾਣੀ ਦੇ ਹੱਥੋਂ, ਝਟਕਵਾਇਆ ਜਾਦਾ ਸੀ, ਇਸ ਵੇਲੇ ਸਭ ਪਾਸਿਓਂ ਜੈ ਜੈਕਾਰ ਦੀ ਧੁਨੀ ਮਚ ਉਠਦੀ ਸੀ. ਜੇ ਸੰਤਾਨ ਦੀ ਇੱਛਾ ਲਈ ਅਸ਼੍ਵਮੇਧ ਕੀਤਾ ਜਾਦਾ, ਤਦ ਰਾਤ ਨੂੰ ਘੋੜੇ ਦੀ ਲੋਥ ਨਾਲ ਰਾਣੀ ਸੌਂਦੀ ਸੀ. ਹਿੰਦੂਆ ਦਾ ਨਿਸ਼ਚਾ ਸੀ ਕਿ ੧੦੦ ਅਸ਼੍ਵਮੇਧ ਜੱਗ ਕਰਨ ਨਾਲ ਇੰਦ੍ਰ ਪਦਵੀ ਪ੍ਰਾਪਤ ਹੋ ਜਾਦੀ ਹੈ, ਏਸੇ ਲਈ ਪੁਰਾਣਾ ਵਿੱਚ ਦੇਖੀਦਾ ਹੈ ਕਿ ਇੰਦ੍ਰ ਨੇ ਜੱਗਾ ਵਿੱਚ ਅਕਸਰ ਵਿਘਨ ਪਾਏ. ਵਾਲਮੀਕਿ ਰਾਮਾਇਣ ਬਾਲਕਾਡ ਦੇ ੧੪. ਵੇਂ ਅਧਯਾਯ ਵਿੱਚ ਜਿਕਰ ਆਉਂਦਾ ਹੈ ਕਿ ਦਸ਼ਰਥ ਦੇ ਅਸ਼੍ਵਮੇਧ ਜੱਗ ਵਿੱਚ ਤਿੰਨ ਸੌ ਪਸ਼ੂ ਬਲਿਦਾਨ ਲਈ ਖੂੰਟਿਆ ਨਾਲ ਬੰਨੀੇ ਗਏ ਸਨ, ਅਤੇ ਘੋੜੇ ਨੂੰ ਕੌਸ਼ਲਯਾ ਆਦਿ ਰਾਣੀਆ ਨੇ ਖੜਗ ਨਾਲ ਝਟਕਾਇਆ ਸੀ ਅਰ ਰਾਤ ਨੂੰ ਇਸ ਨਾਲ ਸੁੱਤੀਆ ਸਨ। ੨. ਰਾਜਾ ਜਨਮੇਜਯ ਦਾ ਇੱਕ ਪੁੱਤ੍ਰ.

ਮਹਾਨ ਕੋਸ਼ — ਭਾਗ ੧, ਪੰਨਾ ੧੦੮

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.