Sixth Guru

ਭਾਈ ਨੰਦ ਲਾਲ ਜੀ — ਦਸ ਗੁਰੂ ਸਾਹਿਬਾਨ · ੭ / ੧੧

ਛੇਵੀਂ ਪਾਤਸਲ਼ਾਹੀ (ਵਾਰਤਕ) ਵਾਹਿਗੁਰੂ ਜੀਓ ਸਤ ਵਾਹਿਗੁਰੂ ਜੀਓ ਹਾਜ਼ਰ ਨਾਜ਼ਰ ਗੁਰੂ ਹਰਿ ਗੋਬਿੰਦ, ਬਖਸ਼ਿਸ਼ ਦਾ ਰੂਪ ਸੀ, ਜਿਸ ਸਦਕਾ ਮੰਦ ਭਾਗੀ ਅਤੇ ਮੁਰਝਾਏ ਹੋਏ ਲੋਕ ਵੀ (ਦਰਗਾਹੇ) ਪਰਵਾਨ ਹੋ ਗਏ।(੮੧) ਉਸ ਦੀ ਬਖਸ਼ਿਸ਼ ਅਤੇ ਮਿਹਰ ਪੱਥਰ ਗੀਟਿਆਂ ਨਾਲੋਂ ਵੀ ਵਧੇਰੇ (ਬੇਹਿਸਾਬ) ਹੈ, ਉਸ ਦੀ ਸ਼ਾਨ ਸ਼ੋਕਤ ਰੱਬ ਦੀ ਸ਼ਾਨ ਸ਼ੌਕਤ ਹੈ।(੮੨) ਉਸ ਦਾ ਵਜੂਦ ਰੱਬ ਦੀਆਂ ਰਹਿਮਤਾਂ ਦਾ ਰੂਪ ਹੈ, ਉਹ ਰੱਬ ਦੇ ਦੂਜੇ ਵਿਸ਼ੇਸ਼ ਨਿਕਟ-ਵਰਤੀਆਂ ਤੌਂ ਬਹੁਤ ਅਗੇਰੇ ਹੈ।(੮੩) ਉਹ ਦਰਵੇਸ਼ੀ ਅਤੇ ਬਾਦਸ਼ਾਹੀ ਦੋਹਾਂ ਕਰਕੇ ਪ੍ਰਸਿਧ ਹੈ, ਸਾਰੇ ਛੋਟੇ ਵੱਡੇ ਉਸ ਦੇ ਹੁਕਮ ਵਿਚ ਹਨ।(੮੪) ਉਸ ਦੇ ਨੂਰ ਨਾਲ ਦੋਵੇਂ ਜਹਾਨ ਰੋਸ਼ਨ ਹਨ, ਉਸ ਦੇ ਦਰਸ਼ਨਾਂ ਦੀ ਮਿਹਰ ਦੇ ਸਾਰੇ ਪਿਆਸੇ ਹਨ॥(੮੫)

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ