Second Guru

ਭਾਈ ਨੰਦ ਲਾਲ ਜੀ — ਦਸ ਗੁਰੂ ਸਾਹਿਬਾਨ · ੩ / ੧੧

ਦੂਜੀ ਪਾਤਸਲ਼ਾਹੀ (ਵਾਰਤਕ) ਵਾਹਿਗੁਰੂ ਜੀਓ ਸਤ ਵਾਹਿਗੁਰੂ ਜੀਓ ਹਾਜ਼ਰ ਨਾਜ਼ਰ ਗੁਰੂ ਅੰਗਦ ਹੈ ਉਹ ਜੋ ਦੋਹਾਂ ਜਹਾਨਾਂ ਦਾ ਮੁਰਸ਼ਦ ਹੈ, ਓਂਕਾਰ ਦੀ ਬਖਸ਼ਿਸ਼ ਨਾਲ ਉਹ ਗੁਨਹਿਗਾਰਾਂ ਲਈ ਰਹਿਮਤ ਹੈ।(੫੫) ਦੋ ਜਹਾਨ ਤਾਂ ਕੀ, ਉਸ ਦੀਆਂ ਬਖਸ਼ਿਸ਼ਾਂ ਨਾਲ ਲਖਾਂ ਜਹਾਨ ਹੀ ਸਫਲ ਹੁੰਦੇ ਹਨ।(੫੬) ਉਸ ਦਾ ਸਰੀਰ ਬਖ਼ਸ਼ਿੰਦ ਰੱਬ ਦੀ ਮਿਹਰ ਦਾ ਭੰਡਾਰ ਹੈ, ਉਹ ਰੱਬ ਤੋਂ ਹੀ ਆਇਆ ਅਤੇ ਰੱਬ ਵਿਚ ਸਮਾ ਜਾਂਦਾ ਹੈ।(੫੭) ਉਹ ਸਦਾ ਜ਼ਾਹਰਾ ਵੀ ਤੇ ਗੁਪਤ ਵੀ ਪਰਗਟ ਹੈ, ਉਹ ਸਦਾ ਅੰਦਰ ਬਾਹਰ ਸਭ ਥਾਂ ਮੌਜੂਦ ਹੈ।(੫੮) ਉਸ ਦੀ ਸਿਫਤ ਕਰਨ ਵਾਲਾ ਰੱਬ ਸੱਚੇ ਦੀ ਸਿਫਤ ਕਰਨ ਵਾਲਾ ਹੈ, ਉਸ ਦੀ ਜ਼ਾਤ ਦੇਵਤਿਆਂ ਦੀ ਪੁਸਤਕ ਦਾ ਇਕ ਵਰਕਾ ਹੈ।(੫੯) ਉਸ ਦੀ ਸਿਫਤ ਸਨਾ ਦੋਹਾਂ ਜਹਾਨਾਂ ਦੀ ਜ਼ਬਾਨ ਵੀ ਨਹੀਂ ਕਰ ਸਕਦੀ, ਉਸ ਦੇ ਸਾਮ੍ਹਣੇ ਆਤਮਾ ਦਾ ਵੇਹੜਾ ਵੀ ਤੰਗ ਹੈੇ।(੬੦) ਇਸ ਲਈ ਚੰਗਾ ਇਹੀ ਹੈ ਕਿ ਅਸੀਂ ਉਸ ਦੀ ਵਡਿਆਈ ਤੋਂ ਉਸ ਦੀ ਬਖ਼ਸ਼ਿਸ਼ ਅਤੇ ਉਸ ਦੀ ਮਿਹਰ ਅਤੇ ਸਖ਼ਾਵਤ ਤੋਂ ਰੱਬ ਦਾ ਹੁਕਮ ਪਰਾਪਤ ਕਰੀਏ।(੬੧) ਸਾਡਾ ਸਿਰ ਸਦਾ ਉਸ ਦੇ ਚਰਨਾਂ ਤੇ ਰਹੇ; ਸਾਡਾ ਦਿਲ ਅਤੇ ਜਾਨ ਉਸ ਤੋਂ ਕੁਰਬਾਨ ਹੁੰਦਾ ਰਹੇ।(੬੨)

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ