ਵਾਹਿਗੁਰੂ ਜੀਓ ਹਾਜ਼ਰ ਨਾਜ਼ਰ ਗੁਰੂ ਗੋਬਿੰਦ ਗੋਪਾਲ ਗੁਰ ਪੂਰਨ ਨਾਰਾਇਣਹਿ। ਗੁਰ ਦਿਆਲ ਸਮਰੱਥ ਗੁਰ ਗੁਰ ਨਾਨਕ ਪਤਿਤ ਉਧਾਰਣਹਿ। ਮੇਰਾ ਦਿਲ ਅਤੇ ਜਾਨ ਹਰ ਸਵੇਰ ਅਤੇ ਸ਼ਾਮ, ਮੇਰਾ ਸਿਰ ਅਤੇ ਮੱਥਾ ਸਿਦਕ ਅਤੇ ਸਫਾਈ ਨਾਲ ਆਪਣੇ ਗੁਰੂ ਤੋਂ ਕੁਰਬਾਨ ਜਾਵੇ, ਨਿਮਰਤਾ ਸਾਹਿਤ ਲੱਖਾਂ ਵਾਰ ਕੁਰਬਾਨ ਹੋਵੇ।(੧) (੨) ਕਿਉਂ ਜੋ ਉਸ ਨੇ ਮਨੁੱਖਾਂ ਵਿਚੋਂ ਦੇਵਤੇ ਪ੍ਰਗਟ ਕੀਤੇ ਹਨ, ਉਸ ਨੇ ਮਿੱਟੀ ਦੇ ਜੀਵਾਂ ਦੇ ਮਾਨ ਸਤਿਕਾਰ ਵਧਾ ਦਿੱਤੇ।(੩) ਉਸ ਦੇ ਸਤਿਕਾਰੇ ਹੋਏ ਸਾਰੇ ਹੀ ਉਸ ਦੇ ਚਰਨਾਂ ਦੀ ਧੂੜ ਹਨ ਸਾਰੇ ਦੇਵੀ-ਦੇਵਤੇ ਉਸ ਤੋਂ ਕੁਰਬਾਨ ਹਨ।(੪) ਭਾਵੇਂ ਹਜ਼ਾਰਾਂ ਸੂਰਜ ਚੰਨ ਪਏ ਚਮਕਣ, ਪਰ ਉਸ ਗੁਰੂ ਤੋਂ ਬਿਨਾਂ ਸਾਰਾ ਜਹਾਨ ਘੋਰ ਅੰਨੇਰਾ ਹੈ।(੫) ਪਾਕ ਪਵਿਤ੍ਰ ਮੁਰਸ਼ਦ ਰੱਬ ਦਾ ਹੀ ਨੂਰ ਹੈ, ਇਸੇ ਕਾਰਣ ਉਹ ਮੇਰੇ ਦਿਲ ਵਿਚ ਵਸਿਆ ਹੈ (੬) ਉਹ ਮਨੁੱਖ ਜਿਹੜੇ ਉਸ ਨੂੰ ਯਾਦ ਨਹੀਂ ਕਰਦੇ, ਸਮਝੋ ਕਿ ਉਨ੍ਹਾਂ ਆਪਣੀ ਜਾਨ ਅਤੇ ਦਿਲ ਦਾ ਫਲ ਅਜਾਈਂ ਗਵਾ ਲਿਆ।(੭) ਇਸ ਸਸਤੇ ਫਲਾਂ ਨਾਲ ਭਰੇ ਖੇਤ ਨੂੰ ਜਦ ਉਹ ਦੂਰੋਂ ਰੱਜ ਕੇ ਵੇਖਦਾ ਹੈ,(੮) ਤਾਂ ਉਸ ਨੂੰ ਵੇਖਣ ਵਿਚ ਆਨੰਦ ਪਰਾਪਤ ਹੁੰਦਾ ਹੈ ਅਤੇ ਉਹ ਉਨਾਂ ਫਲਾਂ ਨੂੰ ਤੋੜਨ ਲਈ ਨਸਦਾ ਹੈ।(੯) ਪਰ ਉਸ ਖੇਤ ’ਚੋਂ ਉਸ ਨੂੰ ਕੋਈ ਫਲ ਪਰਾਪਤ ਨਹੀਂ ਹੁੰਦਾ ਅਤੇ ਉਹ ਫੇਰ ਭੁਖਾ ਤਿਹਾਇਆ ਅਤੇ ਕੰਮਜ਼ੋਰ ਮੁੜ ਜਾਂਦਾ ਹੈ।(੧੦) ਸਤਿਗੁਰ ਤੋਂ ਬਿਨਾਂ ਸਭ ਕੁਝ ਇਸੇ ਤਰ੍ਹਾਂ ਸਮਝ, ਜਿਵੇਂ ਕਿ ਝਾੜਾਂ ਅਤੇ ਕੰਡਿਆਂ ਨਾਲ ਭਰਿਆ ਹੋਇਆ ਖੇਤ ਹੋਵੇ।(੧੧)
Waheguru jio Hazar Nazar
ਭਾਈ ਨੰਦ ਲਾਲ ਜੀ — ਦਸ ਗੁਰੂ ਸਾਹਿਬਾਨ · ੧ / ੧੧
ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ