Pauri Nos. 1 - 8

ਕਬਿੱਤ ਸਵੱਯੇ ਭਾਈ ਗੁਰਦਾਸ ਜੀ · ੧ / ੨੮

ਸਤਿਗੁਰ ਪ੍ਰਸਾਦਿ ॥
ਬਾਣੀ ਭਾਈ ਗੁਰਦਾਸ ਭਲੇ ਕੀ ॥
ਸੋਰਠਾ: ਆਦਿ ਪੁਰਖ ਆਦੇਸ ਓ ਨਮ ਸ੍ਰੀ ਸਤਿਗੁਰ ਚਰਨ ॥
ਘਟ ਘਟ ਕਾ ਪਰਵੇਸ ਏਕ ਅਨੇਕ ਬਿਬੇਕ ਸਸਿ ॥
ਦੋਹਰਾ: ਓਨਮ ਸ੍ਰੀ ਸਤਿਗੁਰ ਚਰਨ ਆਦਿ ਪੁਰਖ ਆਦੇਸ ॥
ਏਕ ਅਨੇਕ ਬਿਬੇਕ ਸਸਿ ਘਟ ਘਟ ਕਾ ਪਰਵੇਸ ॥
ਛੰਤ : ਘਟ ਘਟ ਕਾ ਪਰਵੇਸ ਸੇਸ ਪਹਿ ਕਹਤ ਨ ਆਵੈ ॥
ਨੇਤਿ ਨੇਤਿ ਕਹਿ ਨੇਤਿ ਬੇਦੁ ਬੰਦੀ ਜਨੁ ਗਾਵੈ ॥
ਆਦਿ ਮਧਿ ਅਰੁ ਅੰਤ ਹੁਤੇ ਹੁਤ ਹੈ ਪੁਨ ਹੋ ਨਮ ॥
ਆਦਿ ਪੁਰਖੁ ਆਦੇਸ ਚਰਨ ਸ੍ਰੀ ਸਤਿਗੁਰ ਓਨਮ ॥੧॥

ਸੋਰਠਾ: ਅਬਿਗਤਿ ਅਲਖ ਅਭੇਵ ਅਗਮ ਅਪਾਰ ਅਨੰਤ ਗੁਰ ॥
ਸਤਿਗੁਰ ਨਾਨਕ ਦੇਵ ਪਾਰਬ੍ਰਹਮ ਪੂਰਨ ਬ੍ਰਹਮ ॥
ਦੋਹਰਾ: ਅਗਮ ਅਪਾਰ ਅਨੰਤ ਗੁਰ ਅਬਿਗਤ ਅਲਖ ਅਭੇਵ ॥
ਪਾਰਬ੍ਰਹਮ ਪੂਰਨ ਬ੍ਰਹਮ ਸਤਿਗੁਰ ਨਾਨਕ ਦੇਵ ॥
ਛੰਤ : ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵਹਿ ॥
ਨਾਦ ਬਾਦ ਬਿਸਮਾਦ ਰਾਗ ਰਾਗਨਿ ਗੁਨ ਗਾਵਹਿ ॥
ਸੁੰਨ ਸਮਾਧਿ ਅਗਾਧਿ ਸਾਧ ਸੰਗਤਿ ਸਪਰੰਪਰ ॥
ਅਬਿਗਤਿ ਅਲਖ ਅਭੇਵ ਅਗਮ ਅਗਮਿ ਤਿ ਅਪਰੰਪਰ ॥੨॥

ਸੋਰਠਾ: ਜਗਮਗ ਜੋਤਿ ਸਰੂਪ ਪਰਮ ਜੋਤਿ ਮਿਲਿ ਜੋਤਿ ਮਹਿ ॥
ਅਦਭੁਤ ਅਤਿਹਿ ਅਨੂਪ ਪਰਮ ਤਤ ਤਤਹਿ ਮਿਲਿਓ ॥
ਦੋਹਰਾ: ਪਰਮ ਜੋਤਿ ਮਿਲਿ ਜੋਤਿ ਮਹਿ ਜਗਮਗ ਜੋਤਿ ਸਰੂਪ ॥
ਪਰਮ ਤਤ ਤਤਹਿ ਮਿਲਿਓ ਅਦਭੁਤ ਅਤਿਹੀ ਅਨੂਪ ॥
ਛੰਤ : ਅਦਭੁਤ ਅਤਿਹੀ ਅਨੂਪ ਰੂਪ ਪਾਰਸ ਕੈ ਪਾਰਸ ॥
ਗੁਰ ਅੰਗਦ ਮਿਲਿ ਅੰਗ ਸੰਗ ਮਿਲਿ ਸੰਗ ਉਧਾਰਸ ॥
ਅਕਲ ਕਲਾ ਭਰਪੂਰ ਸੂਤ੍ਰ ਗਤਿ ਓਤ ਪੋਤ ਮਹਿ ॥
ਜਗਮਗ ਜੋਤਿ ਸਰੂਪ ਜੋਤਿ ਮਿਲਿ ਜੋਤਿ ਜੋਤਿ ਮਹਿ ॥੩॥

ਸੋਰਠਾ: ਅੰਮ੍ਰਿਤ ਦ੍ਰਿਸਟਿ ਨਿਵਾਸ ਅੰਮ੍ਰਿਤ ਬਚਨ ਅਨਹਦ ਸਬਦ ॥
ਸਤਿਗੁਰ ਅਮਰ ਪ੍ਰਗਾਸ ਮਿਲਿ ਅੰਮ੍ਰਿਤ ਅੰਮ੍ਰਿਤ ਭਏ ॥
ਦੋਹਰਾ: ਅੰਮ੍ਰਿਤ ਬਚਨ ਅਨਹਦ ਸਬਦ ਅੰਮ੍ਰਿਤ ਦ੍ਰਿਸਟਿ ਨਿਵਾਸ ॥
ਮਿਲਿ ਅੰਮ੍ਰਿਤ ਅੰਮ੍ਰਿਤ ਭਏ ਸਤਿਗੁਰ ਅਮਰ ਪ੍ਰਗਾਸ ॥
ਛੰਤ : ਸਤਿਗੁਰ ਅਮਰ ਪ੍ਰਗਾਸ ਤਾਸ ਚਰਨਾਮ੍ਰਿਤ ਪਾਵੈ ॥
ਕਾਮ ਨਾਮ ਨਿਹਕਾਮ ਪਰਮ ਪਦ ਸਹਜ ਸਮਾਵੈ ॥
ਗੁਰਮੁਖਿ ਸੰਧਿ ਸੁਗੰਧ ਸਾਧ ਸੰਗਤਿ ਨਿਜ ਆਸਨ ॥
ਅੰਮ੍ਰਿਤ ਦ੍ਰਿਸਟਿ ਨਿਵਾਸ ਅੰਮ੍ਰਿਤ ਮੁਖ ਬਚਨ ਪ੍ਰਗਾਸਨ ॥੪॥

ਸੋਰਠਾ: ਬ੍ਰਹਮਾਸਨ ਬਿਸ੍ਰਾਮ ਗੁਰ ਭਏ ਗੁਰਮੁਖਿ ਸੰਧਿ ਮਿਲਿ ॥
ਗੁਰਮੁਖਿ ਰਮਤਾ ਰਾਮ ਰਾਮ ਨਾਮ ਗੁਰ ਮੁਖਿ ਭਏ ॥
ਦੇਹਰਾ: ਗੁਰ ਭਏ ਗੁਰਸਿਖ ਸੰਧ ਮਿਲਿ ਬ੍ਰਹਮਾਸਨ ਬਿਸ੍ਰਾਮ ॥
ਰਾਮ ਨਾਮ ਗੁਰਮੁਖਿ ਭਏ ਗੁਰਮੁਖਿ ਰਮਤਾ ਰਾਮ ॥
ਛੰਤ : ਗੁਰਮੁਖਿ ਰਮਤਾ ਰਾਮ ਨਾਮ ਗੁਰਮੁਖਿ ਪ੍ਰਗਟਾਇਓ ॥
ਸਬਦ ਸੁਰਤਿ ਗੁਰੁ ਗਿਆਨ ਧਿਆਨ ਗੁਰ ਗੁਰੂ ਕਹਾਇਓ ॥
ਦੀਪ ਜੋਤਿ ਮਿਲਿ ਦੀਪ ਜੋਤਿ ਜਗਮਗ ਅੰਤਰਿ ਉਰ ॥
ਗੁਰਮੁਖਿ ਰਮਤਾ ਰਾਮ ਸੰਧ ਗੁਰਮੁਖਿ ਮਿਲਿ ਭਏ ਗੁਰ ॥੫॥

ਸੋਰਠਾ: ਆਦਿ ਅੰਤਿ ਬਿਸਮਾਦ ਫਲ ਦ੍ਰੁਮ ਗੁਰ ਸਿਖ ਸੰਧ ਗਤਿ ॥
ਆਦਿ ਪਰਮ ਪਰਮਾਦਿ ਅੰਤ ਅਨੰਤ ਨ ਜਾਨਿਐ ॥
ਦੋਹਰਾ: ਫਲ ਦ੍ਰੁਮ ਗੁਰ ਸਿਖ ਸੰਧ ਗਤਿ ਆਦਿ ਅੰਤ ਬਿਸਮਾਦਿ ॥
ਅੰਤ ਅਨੰਤ ਨ ਜਾਨੀਐ ਆਦ ਪਰਮ ਪਰਮਾਦਿ ॥
ਛੰਤ : ਆਦਿ ਪਰਮ ਪਰਮਾਦਿ ਨਾਦ ਮਿਲਿ ਨਾਦ ਸਬਦ ਧੁਨਿ ॥
ਸਲਿਲਹਿ ਸਲਿਲ ਸਮਾਇ ਨਾਦ ਸਰਤਾ ਸਾਗਰ ਸੁਨਿ ॥
ਨਰਪਤਿ ਸੁਤ ਨ੍ਰਿਪ ਹੋਤ ਜੋਤਿ ਗੁਰਮੁਖਿ ਗੁਨ ਗਰਜਨ ॥
ਰਾਮ ਨਾਮ ਪਰਸਾਦਿ ਭਏ ਗੁਰੁ ਤੇ ਗੁਰ ਅਰਜਨ ॥੬॥

ਸੋਰਠਾ: ਪੂਰਨ ਬ੍ਰਹਮ ਬਿਬੇਕ ਆਪਾ ਆਪ ਪ੍ਰਗਾਸ ਹੁਇ ॥
ਨਾਮ ਦੋਇ ਪ੍ਰਭ ਏਕ ਗੁਰ ਗੋਬਿੰਦ ਬਖਾਨੀਐ ॥
ਦੋਹਰਾ: ਆਪਾ ਆਪ ਪ੍ਰਗਾਸ ਹੁਇ ਪੂਰਨ ਬ੍ਰਹਮ ਬਿਬੇਕ ॥
ਗੁਰ ਗੋਬਿੰਦ ਬਖਾਨੀਐ ਨਾਮ ਦੋਇ ਪ੍ਰਭ ਏਕ ॥
ਛੰਤ : ਨਾਮ ਦੋਇ ਪ੍ਰਭ ਏਕ ਟੇਕ ਗੁਰਮੁਖਿ ਠਹਰਾਈ ॥
ਆਦਿ ਭਏ ਗੁਰ ਨਾਮ ਦੁਤੀਆ ਗੋਬਿੰਦ ਬਡਾਈ ॥
ਹਰਿ ਗੁਰ ਹਰਿ ਗੋਬਿੰਦ ਰਚਨ ਰਚਿ ਥਾਪਿ ਓਥਾਪਨ ॥
ਪੂਰਨ ਬ੍ਰਹਮ ਬਿਬੇਕ ਪ੍ਰਗਟ ਹੁਇ ਆਪਾ ਆਪਨ ॥੭॥

ਸੋਰਠਾ: ਬਿਸਮਾਦਹਿ ਬਿਸਮਾਦ ਅਸਚਰਜਹਿ ਅਸਚਰਜ ਗਤਿ ॥
ਆਦਿ ਪੁਰਖ ਪਰਮਾਦਿ ਅਦਭੁਤ ਪਰਮਦਭੁਤ ਭਏ ॥
ਦੋਹਰਾ: ਅਸਚਰਜਹਿ ਅਸਚਰਜ ਗਤਿ ਬਿਸਮਾਦਹਿ ਬਿਸਮਾਦ ॥
ਅਦਭੁਤ ਪਰਮਦਭੁਤ ਭਏ ਆਦਿ ਪੁਰਖ ਪਰਮਾਦਿ ॥
ਛੰਤ : ਆਦਿ ਪੁਰਖ ਪਰਮਾਦਿ ਸ੍ਵਾਦ ਰਸ ਗੰਧ ਅਗੋਚਰ ॥
ਦ੍ਰਿਸਟਿ ਦਰਸ ਅਸਪਰਸ ਸੁਰਤਿ ਮਤਿ ਸਬਦ ਮਨੋਚਰ ॥
ਲੋਗ ਬੇਦ ਗਤਿ ਗਿਆਨ ਲਖੇ ਨਹੀਂ ਅਲਖ ਅਭੇਵਾ ॥
ਨੇਤਿ ਨੇਤਿ ਕਰਿ ਨਮੋ ਨਮੋ ਨਮ ਸਤਿਗੁਰ ਦੇਵਾ ॥੮॥

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ