ਸਤਿਗੁਰ ਪ੍ਰਸਾਦਿ ॥
ਨਿਰਾਧਾਰ ਨਿਰੰਕਾਰੁ ਨ ਅਲਖੁ ਲਖਾਇਆ॥
ਹੋਆ ਏਕੰਕਾਰੁ ਆਪੁ ਉਪਾਇਆ॥
ਓਅੰਕਾਰਿ ਅਕਾਰੁ ਚਲਿਤੁ ਰਚਾਇਆ॥
ਸਚੁ ਨਾਉ ਕਰਤਾਰੁ ਬਿਰਦੁ ਸਦਾਇਆ॥
ਸਚਾ ਪਰਵਦਗਾਰੁ ਤ੍ਰੈ ਗੁਣ ਮਾਇਆ॥
ਸਿਰਠੀ ਸਿਰਜਣਹਾਰੁ ਲੇਖੁ ਲਿਖਾਇਆ॥
ਸਭਸੈ ਦੇ ਆਧਾਰੁ ਨ ਤੋਲਿ ਤੁਲਾਇਆ॥
ਲਖਿਆ ਥਿਤਿ ਨ ਵਾਰੁ ਨ ਮਾਹੁ ਜਣਾਇਆ॥
ਵੇਦ ਕਤੇਬ ਵੀਚਾਰੁ ਨ ਆਖਿ ਸੁਣਾਇਆ ॥੧॥
ਨਿਰਾਲੰਬੁ ਨਿਰਬਾਣੁ ਬਾਣੁ ਚਲਾਇਆ॥
ਉਡੈ ਹੰਸ ਉਚਾਣ ਕਿਨਿ ਪਹੁਚਾਇਆ॥
ਖੰਭੀ ਚੋਜ ਵਿਡਾਣੁ ਆਣਿ ਮਿਲਾਇਆ॥
ਧ੍ਰ ਚੜਿਆ ਅਸਮਾਣਿ ਨ ਟਲੈ ਟਲਾਇਆ॥
ਦਰਗਹ ਪਤਿ ਪਰਵਾਣੁ ਗੁਰਮੁਖਿ ਧਿਆਇਆ ॥੨॥
ਓੜਕੁ ਓੜਕੁ ਭਾਲਿ ਨ ਓੜਕੁ ਪਾਇਆ॥
ਓੜਕੁ ਭਾਲਣਿ ਗਏ ਸਿ ਫੇਰ ਨ ਆਇਆ॥
ਓੜਕੁ ਲਖ ਕਰੋੜਿ ਭਰਮਿ ਭੁਲਾਇਆ॥
ਆਦੁ ਵਡਾ ਵਿਸਮਾਦੁ ਨ ਅੰਤ ਸੁਣਾਇਆ॥
ਹਾਥਿ ਨ ਪਾਰਾਵਾਰੁ ਲਹਰੀ ਛਾਇਆ॥
ਇਕੁ ਕਵਾਉ ਪਸਾਉ ਨ ਅਲਖੁ ਲਖਾਇਆ॥
ਕਾਦਰੁ ਨੋ ਕੁਰਬਾਣੁ ਕੁਦਰਤਿ ਮਾਇਆ॥
ਆਪੇ ਜਾਣੈ ਆਪੁ ਗੁਰਿ ਸਮਝਾਇਆ ॥੩॥
ਸਚਾ ਸਿਰਜਣਿਹਾਰੁ ਸਚਿ ਸਮਾਇਆ॥
ਸਚਹੁ ਪਉਣੁ ਉਪਾਇ ਘਟਿ ਘਟਿ ਛਾਇਆ॥
ਪਵਣਹੁ ਪਾਣੀ ਸਾਜਿ ਸੀਸੁ ਨਿਵਾਇਆ॥
ਤੁਲਹਾ ਧਰਤਿ ਬਣਾਇ ਨੀਰ ਤਰਾਇਆ॥
ਨੀਰਹੁ ਉਪਜੀ ਅਗਿ ਵਣਖੰਡ ਛਾਇਆ॥
ਅਗੀ ਹੋਦੀ ਬਿਰਖੁ ਸੁਫਲ ਫਲਾਇਆ॥
ਪਉਣ ਪਾਣੀ ਬੈਸੰਤਰੁ ਮੇਲਿ ਮਿਲਾਇਆ॥
ਆਦਿ ਪੁਰਖੁ ਆਦੇਸੁ ਖੇਲ ਰਚਾਇਆ ॥੪॥
ਕੇਵਡੁ ਆਖਾ ਸਚੁ ਸਚੇ ਭਾਇਆ॥
ਕੇਵਡੁ ਹੋਆ ਪਉਣੁ ਫਿਰੈ ਚਉਵਾਇਆ॥
ਚੰਦਣ ਵਾਸੁ ਨਿਵਾਸੁ ਬਿਰਖ ਬੋਹਾਇਆ॥
ਖਹਿ ਖਹਿ ਵੰਸੁ ਗਵਾਇ ਵਾਂਸੁ ਜਲਾਇਆ॥
ਸਿਵ ਸਕਤੀ ਸਹਲੰਗੁ ਅੰਗੁ ਜਣਾਇਆ॥
ਕੋਇਲ ਕਾਉ ਨਿਆਉ ਬਚਨ ਸੁਣਾਇਆ॥
ਖਾਣੀ ਬਾਣੀ ਚਾਰਿ ਸਾਹ ਗਣਾਇਆ॥
ਪੰਜਿ ਸਬਦ ਪਰਵਾਣੁ ਨੀਸਾਣੁ ਬਜਾਇਆ ॥੫॥
ਰਾਗ ਨਾਦ ਸੰਬਾਦ ਗਿਆਨੁ ਚੇਤਾਇਆ॥
ਨਉ ਦਰਵਾਜੇ ਸਾਧਿ ਸਾਧੁ ਸਦਾਇਆ॥
ਵੀਹ ਇਕੀਹ ਉਲੰਘਿ ਨਿਜ ਘਰਿ ਆਇਆ॥
ਪੂਰਕ ਕੁੰਭਕ ਰੇਚਕ ਤ੍ਰਾਟਕ ਧਾਇਆ॥
ਨਿਉਲੀ ਕਰਮ ਭੁਯੰਗੁ ਆਸਣ ਲਾਇਆ॥
ਇੜਾ ਪਿੰਗੁਲਾ ਝਾਗ ਸੁਖਮਨਿ ਛਾਇਆ॥
ਖੇਚਰ ਭੂਚਰ ਚਾਚਰ ਸਾਧਿ ਸਧਾਇਆ॥
ਸਾਧ ਅਗੋਚਰ ਖੇਲੁ ਉਨਮਨਿ ਆਇਆ ॥੬॥
ਤ੍ਰੈ ਸਤੁ ਅੰਗੁਲ ਲੈ ਮਨੁ ਪਵਣੁ ਮਿਲਾਇਆ॥
ਸੋਹੰ ਸਹਜਿ ਸੁਭਾਇ ਅਲਖ ਲਖਾਇਆ॥
ਨਿਝਰਿ ਧਾਰਿ ਚੁਆਇ ਅਪਿਉ ਪੀਆਇਆ॥
ਅਨਹਦ ਧੁਨਿ ਲਿਵ ਲਾਇ ਨਾਦ ਵਜਾਇਆ॥
ਅਜਪਾ ਜਾਪੁ ਜਪਾਇ ਸੁੰਨ ਸਮਾਇਆ॥
ਸੁੰਨਿ ਸਮਾਧਿ ਸਮਾਇ ਆਪੁ ਗਵਾਇਆ॥
ਗੁਰਮੁਖਿ ਪਿਰਮੁ ਚਖਾਇ ਨਿਜ ਘਰੁ ਛਾਇਆ॥
ਗੁਰਸਿਖਿ ਸੰਧਿ ਮਿਲਾਇ ਪੂਰਾ ਪਾਇਆ ॥੭॥
ਜੋਤੀ ਜੋਤਿ ਜਗਾਇ ਦੀਵਾ ਬਾਲਿਆ॥
ਚੰਦਨ ਵਾਸੁ ਨਿਵਾਸੁ ਵਣਾਸਪਤਿ ਫਾਲਿਆ॥
ਸਲਲੈ ਸਲਲਿ ਸੰਜੋਗੁ ਤ੍ਰਿਬੇਣੀ ਚਾਲਿਆ॥
ਪਵਣੈ ਪਵਣੁ ਸਮਾਿੲ ਅਨਹਦੁ ਭਾਲਿਆ॥
ਹੀਰੈ ਹੀਰਾ ਬੇਧਿ ਪਰੋਇ ਦਿਖਾਲਿਆ॥
ਪਥਰੁ ਪਾਰਸੁ ਹੋਇ ਪਾਰਸੁ ਪਾਲਿਆ॥
ਅਨਲ ਪੰਖਿ ਪੁਤੁ ਹੋਇ ਪਿਤਾ ਸਮ੍ਹਾਲਿਆ॥
ਬ੍ਰਹਮੈ ਬ੍ਰਹਮੁ ਮਿਲਾਇ ਸਹਜਿ ਸੁਖਾਲਿਆ ॥੮॥
ਕੇਵਡੁ ਇਕੁ ਕਵਾਉ ਪਸਾਉ ਕਰਾਇਆ॥
ਕੇਵਡੁ ਕੰਡਾ ਤੋਲੁ ਤੋਲਿ ਤੁਲਾਇਆ॥
ਕਰਿ ਬ੍ਰਹਮੰਡ ਕਰੋੜਿ ਕਵਾਉ ਵਧਾਇਆ॥
ਲਖ ਲਖ ਧਰਤਿ ਅਗਾਸਿ ਅਧਰ ਧਰਾਇਆ॥
ਪਉਣੁ ਪਾਣੀ ਬੈਸੰਤਰੁ ਲਖ ਉਪਾਇਆ॥
ਲਖ ਚਉਰਾਸੀਹ ਜੋਨਿ ਖੇਲੁ ਰਚਾਇਆ॥
ਜੋਨਿ ਜੋਨਿ ਜੀਅ ਜੰਤ ਅੰਤ ਨ ਪਾਇਆ॥
ਸਿਰਿ ਸਿਰਿ ਲੇਖੁ ਲਿਖਾਇ ਅਲੇਖ ਧਿਆਇਆ ॥੯॥
ਸਤਿਗੁਰ ਸਚਾ ਨਾਉ ਆਖਿ ਸੁਣਾਇਆ॥
ਗੁਰ ਮੂਰਤਿ ਸਚੁ ਥਾਉ ਧਿਆਨੁ ਧਰਾਇਆ॥
ਸਾਧਸੰਗਤਿ ਅਸਰਾਉ ਸਚਿ ਸੁਹਾਇਆ॥
ਦਰਗਹ ਸਚੁ ਨਿਆਉ ਹੁਕਮੁ ਚਲਾਇਆ॥
ਗੁਰਮੁਖਿ ਸਚੁ ਗਿਰਾਉ ਸਬਦ ਵਸਾਇਆ॥
ਮਿਟਿਆ ਗਰਬੁ ਗੁਆਉ ਗਰੀਬੀ ਛਾਇਆ॥
ਗੁਰਮਤਿ ਸਚੁ ਹਿਆਉ ਅਜਰੁ ਜਰਾਇਆ॥
ਤਿਸੁ ਬਲਿਹਾਰੈ ਜਾਉ ਸੁ ਭਾਣਾ ਭਾਇਆ ॥੧੦॥
ਸਚੀ ਖਸਮ ਰਜਾਇ ਭਾਣਾ ਭਾਵਣਾ॥
ਸਤਿਗੁਰ ਪੈਰੀ ਪਾਇ ਆਪੁ ਗੁਵਾਵਣਾ॥
ਗੁਰ ਚੇਲਾ ਪਰਚਾਇ ਮਨੁ ਪਤੀਆਵਣਾ॥
ਗੁਰਮੁਖਿ ਸਹਜਿ ਸੁਭਾਇ ਨ ਅਲਖ ਲਖਾਵਣਾ॥
ਗੁਰਸਿਖ ਤਿਲ ਨ ਤਮਾਇ ਕਾਰ ਕਮਾਵਣਾ॥
ਸਬਦ ਸੁਰਤਿ ਲਿਵ ਲਾਇ ਹੁਕਮੁ ਮਨਾਵਣਾ॥
ਵੀਹ ਇਕੀਹ ਲੰਘਾਇ ਨਿਜ ਘਰਿ ਜਾਵਣਾ॥
ਗੁਰਮੁਖਿ ਸੁਖ ਫਲ ਪਾਇ ਸਹਜਿ ਸਮਾਵਣਾ ॥੧੧॥
ਇਕੁ ਗੁਰੂ ਇਕੁ ਸਿਖੁ ਗੁਰਮੁਖਿ ਜਾਣਿਆ॥
ਗੁਰ ਚੇਲਾ ਗੁਰ ਸਿਖੁ ਸਚਿ ਸਮਾਣਿਆ॥
ਸੋ ਸਤਿਗੁਰ ਸੋ ਸਿਖੁ ਸਬਦੁ ਵਖਾਣਿਆ॥
ਅਚਰਜ ਭੂਰ ਭਵਿਖ ਸਚੁ ਸੁਹਾਣਿਆ॥
ਲੇਖੁ ਅਲੇਖੁ ਅਲਿਖੁ ਮਾਣੁ ਨਿਮਾਣਿਆ॥
ਸਮਸਰਿ ਅੰਮ੍ਰਿਤੁ ਵਿਖੁ ਨ ਆਵਣ ਜਾਣਿਆ॥
ਨੀਸਾਣਾ ਹੋਇ ਲਿਖੁ ਹਦ ਨੀਸਾਣਿਆ॥
ਗੁਰ ਸਿਖਹੁ ਗੁਰ ਸਿਖੁ ਹੋਇ ਹੈਰਾਣਿਆ ॥੧੨॥
ਪਿਰਮ ਪਿਆਲਾ ਪੂਰਿ ਅਪਿਓ ਪੀਆਵਣਾ॥
ਮਹਰਮੁ ਹਕੁ ਹਜੂਰਿ ਅਲਖੁ ਲਖਾਵਣਾ॥
ਘਟ ਅਵਘਟ ਭਰਪੂਰਿ ਰਿਦੈ ਸਮਾਵਣਾ॥
ਬੀਅਹੁ ਹੋਇ ਅੰਗੂਰੁ ਸੁਫਲਿ ਸਮਾਵਣਾ॥
ਬਾਵਨ ਹੋਇ ਠਰੂਰ ਮਹਿ ਮਹਿਕਾਵਣਾ॥
ਚੰਦਨ ਚੰਦ ਕਪੂਰ ਮੇਲਿ ਮਿਲਾਵਣਾ॥
ਸਸੀਅਰ ਅੰਦਰਿ ਸੂਰ ਤਪਤਿ ਬੁਝਾਵਣਾ॥
ਚਰਣ ਕਵਲ ਦੀ ਧੂਰਿ ਮਸਤਕਿ ਲਾਵਣਾ॥
ਕਾਰਣ ਲਖ ਅੰਕੂਰ ਕਰਣੁ ਕਰਾਵਣਾ॥
ਵਜਨਿ ਅਨਹਦ ਤੂਰ ਜੋਤਿ ਜਗਾਵਣਾ ॥੧੩॥
ਇਕੁ ਕਵਾਉ ਅਤੋਲੁ ਕੁਦਰਤਿ ਜਾਣੀਐ॥
ਓਅੰਕਾਰੁ ਅਬੋਲੁ ਚੋਜ ਵਿਡਾਣੀਐ॥
ਲਖ ਦਰੀਆਵ ਅਲੋਲੁ ਪਾਣੀ ਆਣੀਐ॥
ਹੀਰੇ ਲਾਲ ਅਮੋਲੁ ਗੁਰਸਿਖ ਜਾਣੀਐ॥
ਗੁਰਮਤਿ ਅਚਲ ਅਡੋਲ ਪਤਿ ਪਰਵਾਣੀਐ॥
ਗੁਰਮੁਖਿ ਪੰਥੁ ਨਿਰੋਲੁ ਸਚੁ ਸੁਹਾਣੀਐ॥
ਸਾਇਰ ਲਖ ਢੰਢੋਲ ਸਬਦੁ ਨੀਸਾਣੀਐ॥
ਚਰਣ ਕਵਲ ਰਜ ਘੋਲਿ ਅੰਮ੍ਰਿਤ ਵਾਣੀਐ॥
ਗੁਰਮੁਖਿ ਪੀਤਾ ਰਜਿ ਅਕਥ ਕਹਾਣੀਐ ॥੧੪॥
ਕਾਦਰੁ ਨੋ ਕੁਰਬਾਣੁ ਕੀਮ ਨ ਜਾਣੀਐ॥
ਕੇਵਡ ਵਡਾ ਹਾਣੁ ਆਖਿ ਵਖਾਣੀਐ॥
ਕੇਵਡੁ ਆਖਾ ਤਾਣੁ ਮਾਣੁ ਨਿਮਾਣੀਐ॥
ਲਖ ਜਿਮੀ ਅਸਮਾਣੁ ਤਿਲੁ ਨ ਤੁਲਾਣੀਐ॥
ਕੁਦਰਤਿ ਲਖ ਜਹਾਨੁ ਹੋਇ ਹੈਰਾਣੀਐ॥
ਸੁਲਤਾਨਾ ਸੁਲਤਾਨ ਹੁਕਮੁ ਨੀਸਾਣੀਐ॥
ਲਖ ਸਾਇਰ ਨੈਸਾਣ ਬੂੰਦ ਸਮਾਣੀਐ॥
ਕੂੜ ਅਖਾਣ ਵਖਾਣ ਅਕਥ ਕਹਾਣੀਐ ॥੧੫॥
ਚਲਣੁ ਹੁਕਮੁ ਰਜਾਇ ਗੁਰਮੁਖਿ ਜਾਣਿਆ॥
ਗੁਰਮੁਖਿ ਪੰਥਿ ਚਲਾਇ ਚਲਣੁ ਭਾਣਿਆ॥
ਸਿਦਕੁ ਸਬੂਰੀ ਪਾਇ ਕਰਿ ਸਕਿਰਾਣਿਆ॥
ਗੁਰਮੁਖਿ ਅਲਖੁ ਲਖਾਇ ਚੋਜ ਵਿਡਾਣਿਆ॥
ਵਰਤਣ ਬਾਲ ਸੁਭਾਇ ਆਦਿ ਵਖਾਣਿਆ॥
ਸਾਧਸੰਗਤਿ ਲਿਵ ਲਾਇ ਸਚੁ ਸੁਹਾਣਿਆ॥
ਜੀਵਨ ਮੁਕਤਿ ਕਰਾਇ ਸਬਦੁ ਸਿਞਾਣਿਆ॥
ਗੁਰਮੁਖਿ ਆਪੁ ਗਵਾਇ ਆਪੁ ਪਛਾਣਿਆ ॥੧੬॥
ਅਬਿਗਤਿ ਗਤਿ ਅਸਗਾਹ ਆਖਿ ਵਖਾਣੀਐ॥
ਗਹਿਰ ਗੰਭੀਰ ਅਥਾਹ ਹਾਥਿ ਨ ਆਣੀਐ॥
ਬੂੰਦ ਲਖ ਪਰਵਾਹ ਹੁਲੜ ਵਾਣੀਐ॥
ਗੁਰਮੁਖਿ ਸਿਫਤਿ ਸਲਾਹ ਅਕਥ ਕਹਾਣੀਐ॥
ਪਾਰਾਵਾਰੁ ਨ ਰਾਹੁ ਬਿਅੰਤੁ ਸੁਹਾਣੀਐ॥
ਲਉਬਾਲੀ ਦਰਗਾਹ ਨ ਆਵਣ ਜਾਣੀਐ॥
ਵਡਾ ਵੇਪਰਵਾਹੁ ਤਾਣੁ ਨਿਤਾਣੀਐ॥
ਸਤਿਗੁਰ ਸਚੇ ਵਾਹੁ ਹੋਇ ਹੈਰਾਣੀਐ ॥੧੭॥
ਸਾਧਸੰਗਤਿ ਸਚ ਖੰਡੁ ਗੁਰਮੁਖਿ ਜਾਈਐ॥
ਸਚੁ ਨਾਉ ਬਲਵੰਡੁ ਗੁਰਮੁਖਿ ਧਿਆਈਐ॥
ਪਰਮ ਜੋਤਿ ਪਰਚੰਡੁ ਜੁਗਤਿ ਜਗਾਈਐ॥
ਸੋਧਿ ਡਿਠਾ ਬ੍ਰਹਮੰਡੁ ਲਵੈ ਨ ਲਾਈਐ॥
ਤਿਸੁ ਨਾਹੀ ਜਮ ਡੰਡੁ ਸਰਣਿ ਸਮਾਈਐ॥
ਘੋਰ ਪਾਪ ਕਰਿ ਖੰਡੁ ਨਰਕਿ ਨ ਪਾਈਐ॥
ਚਾਵਲ ਅੰਦਰਿ ਵੰਡੁ ਉਬਰਿ ਜਾਈਐ॥
ਸਚਹੁ ਸਚੁ ਅਖੰਡੁ ਕੂੜੁ ਛੁਡਾਈਐ ॥੧੮॥
ਗੁਰਸਿਖਾ ਸਾਬਾਸ ਜਨਮੁ ਸਵਾਰਿਆ॥
ਗੁਰਸਿਖਾਂ ਰਹਰਾਸਿ ਗੁਰੂ ਪਿਆਰਿਆ॥
ਗੁਰਮੁਖਿ ਸਾਸਿ ਗਿਰਾਸਿ ਨਾਉ ਚਿਤਾਰਿਆ॥
ਮਾਇਆ ਵਿਚਿ ਉਦਾਸੁ ਗਰਬੁ ਨਿਵਾਰਿਆ॥
ਗੁਰਮੁਖਿ ਦਾਸਨਿ ਦਾਸ ਸੇਵ ਸੁਚਾਰਿਆ॥
ਵਰਤਨਿ ਆਸ ਨਿਰਾਸ ਸਬਦੁ ਵੀਚਾਰਿਆ॥
ਗੁਰਮੁਖਿ ਸਹਜਿ ਨਿਵਾਸੁ ਮਨ ਹਠ ਮਾਰਿਆ॥
ਗੁਰਮੁਖਿ ਮਨਿ ਪਰਗਾਸੁ ਪਤਿਤ ਉਧਾਰਿਆ ॥੧੯॥
ਗੁਰਸਿਖਾ ਜੈਕਾਰੁ ਸਤਿਗੁਰ ਪਾਇਆ॥
ਪਰਵਾਰੈ ਸਾਧਾਰੁ ਸਬਦੁ ਕਮਾਇਆ॥
ਗੁਰਮੁਖਿ ਸਚੁ ਆਚਾਰੁ ਭਾਣਾ ਭਾਇਆ॥
ਗੁਰਮੁਖਿ ਮੋਖ ਦੁਆਰੁ ਆਪ ਗਵਾਇਆ॥
ਗੁਰਮੁਖਿ ਪਰਉਪਕਾਰ ਮਨੁ ਸਮਝਾਇਆ॥
ਗੁਰਮੁਖਿ ਸਚੁ ਆਧਾਰੁ ਸਚਿ ਸਮਾਇਆ॥
ਗੁਰਮੁਖਾ ਲੋਕਾਰੁ ਲੇਪੁ ਨ ਲਾਇਆ॥
ਗੁਰਮੁਖਿ ਏਕੰਕਾਰੁ ਅਲਖੁ ਲਖਾਇਆ ॥੨੦॥
ਗੁਰਮੁਖਿ ਸਸੀਅਰ ਜੋਤਿ ਅੰਮ੍ਰਿਤ ਵਰਸਣਾ॥
ਅਸਟ ਧਾਤੁ ਇਕ ਧਾਤੁ ਪਾਰਸੁ ਪਰਸਣਾ॥
ਚੰਦਨ ਵਾਸੁ ਨਿਵਾਸੁ ਬਿਰਖ ਸੁਦਰਸਣਾ॥
ਗੰਗ ਤਰੰਗ ਮਿਲਾਪੁ ਨਦੀਆਂ ਸਰਸਣਾ॥
ਮਾਨ ਸਰੋਵਰ ਹੰਸ ਨ ਤ੍ਰਿਸਨਾ ਤਰਸਣਾ॥
ਪਰਮ ਹੰਸ ਗੁਰਸਿਖ ਦਰਸ ਅਦਰਸਣਾ॥
ਚਰਣ ਸਰਣ ਗੁਰਦੇਵ ਪਰਸ ਅਪਰਸਣਾ॥
ਸਾਧਸੰਗਤਿ ਸਚ ਖੰਡੁ ਅਮਰ ਨ ਮਰਸਣਾ ॥੨੧॥
੨੨॥