ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
ਗੁਰਮੁਖੀ
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨ ਧੀਰ ਧਰੋਆ॥
ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥
ਸਿਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ॥
ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ॥
ਬਾਬੇ ਤਾਰੇ ਚਾਰ ਚਕ ਨੌ ਖੰਡ ਪ੍ਰਿਥਮੀ ਸਚਾ ਢੋਆ॥
ਗੁਰਮੁਖ ਕਲਿ ਵਿਚ ਪਰਗਟ ਹੋਆ ॥੨੭॥
(ਜਦ) ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ (ਤਾਂ ਅਗਿਆਨਤਾ) ਦੀ ਧੁੰਧ, (ਹਨੇਰਾ) ਮਿਟ ਕੇ, ਜਗ ਵਿਚ ਚਾਨਣ ਹੋ ਗਿਆ।
(ਕਿਵੇਂ?) ਜਿਵੇਂ ਸੂਰਜ ਦੇ ਨਿਕਲਣ ਨਾਲ ਤਾਰੇ ਲੁਕ ਜਾਂਦੇ ਤੇ ਹਨੇਰਾ ਦੂਰ ਹੋ ਜਾਂਦਾ ਹੈ। (ਜਿਵੇਂ) ਸ਼ੇਰ ਦੇ ਗਰਜਣ ਨਾਲ ਹਰਨਾਂ ਦੀਆਂ ਡਾਰਾਂ ਨੂੰ (ਡਰ ਨਾਲ) ਭਾਜੜ ਪੈਂਦੀ ਹੈ, ਤੇ ਉਹ ਦੌੜਦੀਆਂ ਹੋਈਆਂ ਠਹਿਰਨ ਦਾ ਹੌਸਲਾ ਨਹੀਂ ਕਰਦੀਆਂ।
ਜਿਥੇ ਵੀ ਬਾਬੇ (ਗੁਰੁ ਨਾਨਕ) ਨੇ ਪੈਰ ਰੱਖਿਆ (ਸਿੱਖੀਆ ਦਿੱਤੀ) ਉਥੇ ਹੀ ਉਸਦਾ ਆਸਣ (ਮਾਨਤਾ ਦੀ ਥਾਂ, ਗੱਦੀ) ਬਣਦਾ ਜਾਂਦਾ ਹੈ।
ਜਗਤ ਦੇ ਜਿਹੜੇ ਵੀ ਕੋਈ ਪ੍ਰਸਿੱਧ ਅਸਥਾਨ ਹਨ, ਉਹ ਨਾਨਕ ਮਤੇ ਦੇ ਨਾਮ ਨਾਲ ਪ੍ਰਸਿੱਧ ਹੋਏ। (ਭਾਵ ਜਿਵੇਂ ਗੋਰਖ ਮਤਾ, ਨਾਨਕ ਮਤਾ ਬਣ ਗਿਆ)।
ਇਉਂ ਘਰ ਘਰ ਵਿਚ ਗੁਰੂ ਦਾ ਅਸਥਾਨ ਧਰਮਸਾਲਾਂ ਬਣੀਆਂ, ਜਿਥੇ ਕੀਰਤਨ ਹੋਣ ਲੱਗਾ, ਮਾਨੋ ਵੈਸਾਖੀ ਦੇ ਪੁਰਬ ਲੱਗ ਗਏ।
ਬਾਬੇ ਨੇ ਚਹੁੰ ਕੁੰਟਾਂ ਨੂੰ ਤਾਰ ਦਿੱਤਾ, ਨੌਂ ਖੰਡਾਂ ਵਿਚ ਪ੍ਰਿਥਵੀ ਤੇ ਸੱਚੇ (ਪ੍ਰਭੂ ਦਾ) ਮੇਲ ਹੋ ਗਿਆ।
ਕਲਜੁਗ ਵਿਚ ਸ਼ਿਰੋਮਣੀ ਗੁਰੁ ਨਾਨਕ ਪ੍ਰਗਟ ਹੋ ਗਿਆ।੨੭।
English
With the emergence of the true Guru Nanak, the mist cleared and the light scattered all around.
As if at the sun rise the stars disappeared and the darkness dispelled.
With the roar of the lion in the forest the flocks of escaping deer now cannot have endurance.
Wherever Baba put his feet, a religious place was erected and established.
All the siddh-places now have been renamed on the name of Nanak.
Everyhome has become a place of dharma where singing.
Baba liberated all four directions and nine divisions of earth.
Gurmukh (Guru Nanak) has emerged in this kaliyug, the dark age.27.