ਕਰ ਕਰਿ ਟਹਲ ਰਸਨਾ ਗੁਣ ਗਾਵਉ ॥
ਗੁਰਮੁਖੀ
ਕਰ ਕਰਿ ਟਹਲ ਰਸਨਾ ਗੁਣ ਗਾਵਉ ॥ ਚਰਨ ਠਾਕੁਰ ਕੈ ਮਾਰਗਿ ਧਾਵਉ ॥੧॥ ਭਲੋ ਸਮੋ ਸਿਮਰਨ ਕੀ ਬਰੀਆ ॥ ਸਿਮਰਤ ਨਾਮੁ ਭੈ ਪਾਰਿ ਉਤਰੀਆ ॥੧॥ ਰਹਾਉ ॥ ਨੇਤ੍ਰ ਸੰਤਨ ਕਾ ਦਰਸਨੁ ਪੇਖੁ ॥ ਪ੍ਰਭ ਅਵਿਨਾਸੀ ਮਨ ਮਹਿ ਲੇਖੁ ॥੨॥ ਸੁਣਿ ਕੀਰਤਨੁ ਸਾਧ ਪਹਿ ਜਾਇ ॥ ਜਨਮ ਮਰਣ ਕੀ ਤ੍ਰਾਸ ਮਿਟਾਇ ॥੩॥ ਚਰਣ ਕਮਲ ਠਾਕੁਰ ਉਰਿ ਧਾਰਿ ॥ ਦੁਲਭ ਦੇਹ ਨਾਨਕ ਨਿਸਤਾਰਿ ॥੪॥੫੧॥੧੨੦॥
(ਹੇ ਭਾਈ! ਆਪਣੇ ਗੁਰੂ ਦੀ ਮਿਹਰ ਸਦਕਾ) ਮੈਂ ਆਪਣੇ ਹੱਥਾਂ ਨਾਲ (ਗੁਰਮੁਖਾਂ ਦੀ) ਸੇਵਾ ਕਰਦਾ ਹਾਂ ਤੇ ਜੀਭ ਨਾਲ (ਪਰਮਾਤਮਾ ਦੇ) ਗੁਣ ਗਾਂਦਾ ਹਾਂ, ਤੇ ਪੈਰਾਂ ਨਾਲ ਮੈਂ ਪਰਮਾਤਮਾ ਦੇ ਰਸਤੇ ਉਤੇ ਚੱਲ ਰਿਹਾ ਹਾਂ ।੧।
(ਹੇ ਮੇਰੇ ਮਨ! ਮਨੁੱਖਾ ਜਨਮ ਦਾ ਇਹ) ਸੋਹਣਾ ਸਮਾਂ (ਤੈ ਮਿਲਿਆ ਹੈ । ਇਹ ਮਨੁੱਖਾ ਜਨਮ ਹੀ ਪਰਮਾਤਮਾ ਦੇ) ਸਿਮਰਨ ਦਾ ਵੇਲਾ ਹੈ, (ਇਸ ਮਨੁੱਖਾ ਜਨਮ ਵਿਚ ਹੀ ਪਰਮਾਤਮਾ ਦਾ ਨਾਮ ਸਿਮਰਦਿਆਂ (ਸੰਸਾਰ ਦੇ ਅਨੇਕਾਂ) ਡਰਾਂ ਤੋਂ ਪਾਰ ਲੰਘ ਸਕੀਦਾ ਹੈ ।੧।ਰਹਾਉ।
(ਹੇ ਭਾਈ! ਤੂੰ ਭੀ) ਆਪਣੀਆਂ ਅੱਖਾਂ ਨਾਲ ਗੁਰਮੁਖਾਂ ਦਾ ਦਰਸਨ ਕਰ, (ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਆਪਣੇ ਮਨ ਵਿਚ ਅਬਿਨਾਸੀ ਪਰਮਾਤਮਾ ਦੇ ਸਿਮਰਨ ਦਾ ਲੇਖ ਲਿਖਦਾ ਰਹੁ ।੨।
(ਹੇ ਭਾਈ!) ਗੁਰੂ ਦੀ ਸੰਗਤਿ ਵਿਚ ਜਾ ਕੇ ਤੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਸੁਣਿਆ ਕਰ ਤੇ ਇਸ ਤਰ੍ਹਾਂ ਜਨਮ ਮਰਨ ਵਿਚ ਪਾਣ ਵਾਲੀ ਆਤਮਕ ਮੌਤ ਦਾ ਡਰ (ਆਪਣੇ ਅੰਦਰੋਂ) ਦੂਰ ਕਰ ਲੈ ।੩।
ਹੇ ਨਾਨਕ! (ਆਖ-ਹੇ ਭਾਈ!) ਪਰਮਾਤਮਾ ਦੇ ਸੋਹਣੇ ਚਰਨ ਆਪਣੇ ਹਿਰਦੇ ਵਿਚ ਟਿਕਾਈ ਰੱਖ । ਇਹ ਮਨੁੱਖਾ ਸਰੀਰ ਬੜੀ ਮੁਸ਼ਕਲ ਨਾਲ ਮਿਲਿਆ ਹੈ, ਇਸ (ਸਿਮਰਨ ਦੀ ਬਰਕਤਿ ਨਾਲ ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਪਾਰ ਲੰਘਾ ਲੈ ।੪।੫੧।੧੨੦।
ਹਿਂਦੀ
ਕਰ ਕਰਿ ਟਹਲ ਰਸਨਾ ਗੁਣ ਗਾਵੳ ॥ ਚਰਨ ਠਾਕੁਰ ਕੈ ਮਾਰਗਿ ਧਾਵੳ ॥੧॥ ਭਲੋ ਸਮੋ ਸਿਮਰਨ ਕੀ ਬਰੀਆ ॥ ਸਿਮਰਤ ਨਾਮੁ ਭੈ ਪਾਰਿ ੳਤਰੀਆ ॥੧॥ ਰਹਾੳ ॥ ਨੇਗ਼ ਸੰਤਨ ਕਾ ਦਰਸਨੁ ਪੇਖੁ ॥ ਪ੍ਰਭ ਅਵਿਨਾਸੀ ਮਨ ਮਹਿ ਲੇਖੁ ॥੨॥ ਸੁਣਿ ਕੀਰਤਨੁ ਸਾਧ ਪਹ ਜਾੲ ॥ ਜਨਮ ਮਰਣ ਕੀ ਗ਼ਾਸ ਮਿਟਾੲ ॥੩॥ ਚਰਣ ਕਮਲ ਠਾਕੁਰ ੳਰਿ ਧਾਰਿ ॥ ਦੁਲਭ ਦੇਹ ਨਾਨਕ ਨਿਸਤਾਰਿ ॥੪॥੫੧॥੧੨੦॥
ਸੇਵਾ ਕਰ ਕਰ ਕੇ ਜੀਭ ਸੇ ਪ੍ਰਭੁ ਕੇ ਗੁਣ ਗਾਓ ਜਾਨੇ ਚਾਹਿਓ ਔਰ ਪਾਂਵ ਸੇ ਪ੍ਰਭੁ-ਮਾਰਗ ਪਰ ਚਲਨਾ ਚਾਹਿਓ।੧।
ਯਹ ਭਲਾ ਅਵਸਰ ਹੈ ਜਹਾਂ ਸੁਮਿਰਨ ਕਰਨੇ ਕੀ ਬਾਰੀ ਹੈ। ਪ੍ਰਭੁ-ਨਾਮ ਸੁਮਿਰਨ ਸੇ ਭਵ-ਸਾਗਰ ਸੇ ਪਾਰ ੳਤਰਾ ਜਾਤਾ ਹੈ।੧। ਰਹਾੳ।
ਨੇਗ਼ੋ ਸੇ ਸ਼ਾਂਤ ਪੁ}ਸ਼ ਕੇ ਦਰਸ਼ਨ ਕਰੋ ਔਰ ਅਵਿਨਾਸ਼ੀ ਪ੍ਰਭੁ ਕੋ ਮਨ ਮੇ ਬਸਾਓ ਰਖੋ।੨।
ਪ੍ਰਭੁ-ਗੁਣਾਨੁਵਾਦ ਸੁਨਨੇ ਕੇ ਲਿਓ ਸਾਧੁ ਪੁ{ਸ਼ੋ ਕੀ ਸਂਗਤ ਮੇਂ ਜਾਨਾ ਚਾਹਿਓ ਔਰ ੲਸ ਪ੍ਰਕਾਰ ਜਨਮ-ਮਰਣ ਕੇ ਭਯ ਕੋ ਮਿਟਾ ਦੇਨਾ ਚਾਹਿਓ।੩।
ਪ੍ਰਭੁ ਕੇ ਚਰਣ ਕਮਲੋ ਕੋ ਹਰਦਯ ਮੇਂ ਧਾਰਣ ਕਰਕੇ ਹੇ ਨਾਨਕ, ੲਸ ਦੁਰਲਭ ਦੇਹੀ ਕੋ ਸਫਲ ਕਰ ਦੋ।੪।੫੧।੧੨੦।
English
With my hands I do His work; with my tongue I sing His Glorious Praises. With my feet, I walk on the Path of my Lord and Master.1.
It is a good time, when I remember Him in meditation. Meditating on the Naam, the Name of the Lord, I cross over the terrifying world-ocean.1. Pause.
With your eyes, behold the Blessed Vision of the Saints. Record the Immortal Lord God within your mind.2.
Listen to the Kirtan of His Praises, at the Feet of the Holy. Your fears of birth and death shall depart.3.
Enshrine the Lotus Feet of your Lord and Master within your heart. Thus this human