ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥
(Vyakhya in Gurmukhi, Hindi, English)
ਗੁਰਮੁਖੀ
ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥
ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥੧॥
ਜਿਹਵਾ ਏਕ ਕਵਨ ਗੁਨ ਕਹੀਐ ॥
ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤੁ ਨ ਕਿਨ ਹੀ ਲਹੀਐ ॥੧॥ ਰਹਾਉ ॥
ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ ਸਮਝਾਵਹੁ ॥
ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦੁ ਰਖਾਵਹੁ ॥੨॥
ਤੁਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ॥
ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ ॥੩॥੧੨॥
ਪ੍ਰੋਫੈਸਰ ਸਾਹਿਬ ਸਿੰਘ ਜੀ
ਅਰਥ :- ਹੇ ਪ੍ਰਭੂ! ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਮਾਲਕ ਹੈਂ, ਤੂੰ ਸਭਨਾਂ ਪਾਲਣ ਵਾਲਾ ਹੈਂ, ਤੂੰ ਸਾਡਾ ਆਗੂ ਹੈਂ (ਜੀਵਨ-ਅਗਵਾਈ ਦੇਣ ਵਾਲਾ ਹੈਂ), ਤੂੰ ਸਾਡਾ ਖਸਮ ਹੈਂ । ਹੇ ਪ੍ਰਭੂ! ਤੂੰ ਹੀ ਇਕ ਇਕ ਛਿਨ ਸਾਡੀ ਪਾਲਣਾ ਕਰਦਾ ਹੈਂ, ਅਸੀ (ਤੇਰੇ) ਬੱਚੇ ਤੇਰੇ ਆਸਰੇ (ਜੀਊਂਦੇ) ਹਾਂ ।੧।
ਹੇ ਅਣਗਿਣਤ ਗੁਣਾਂ ਦੇ ਮਾਲਕ! ਹੇ ਬੇਅੰਤ ਮਾਲਕ-ਪ੍ਰਭੂ! ਕਿਸੇ ਭੀ ਪਾਸੋਂ ਤੇਰੇ ਗੁਣਾਂ ਦਾ ਅੰਤ ਨਹੀਂ ਲੱਭਿਆ ਜਾ ਸਕਿਆ । (ਮਨੁੱਖ ਦੀ) ਇਕ ਜੀਭ ਨਾਲ ਤੇਰਾ ਕੇਹੜਾ ਕੇਹੜਾ ਗੁਣ ਦੱਸਿਆ ਜਾਏ? ।੧।ਰਹਾਉ।
ਹੇ ਪ੍ਰਭੂ! ਤੂੰ ਸਾਡੇ ਕ੍ਰੋੜਾਂ ਅਪਰਾਧ ਨਾਸ ਕਰਦਾ ਹੈਂ, ਤੂੰ ਸਾ ਅਨੇਕਾਂ ਤਰੀਕਿਆਂ ਨਾਲ (ਜੀਵਨ-ਜੁਗਤਿ) ਸਮਝਾਂਦਾ ਹੈਂ । ਅਸੀ ਜੀਵ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਡੀ ਅਕਲ ਥੋੜੀ ਹੈ ਹੋਛੀ ਹੈ । (ਫਿਰ ਭੀ) ਤੂੰ ਆਪਣਾ ਮੁੱਢ-ਕਦੀਮਾਂ ਦਾ ਪਿਆਰ ਵਾਲਾ ਸੁਭਾਉ ਕਾਇਮ ਰੱਖਦਾ ਹੈਂ ।੨।
ਹੇ ਨਾਨਕ! (ਆਖ-) ਹੇ ਪ੍ਰਭੂ! ਅਸੀ ਤੇਰੇ ਹੀ ਆਸਰੇ-ਪਰਨੇ ਹਾਂ, ਸਾ ਤੇਰੀ ਹੀ (ਸਹਾਇਤਾ ਦੀ) ਆਸ ਹੈ, ਤੂੰ ਹੀ ਸਾਡਾ ਸੱਜਣ ਹੈਂ, ਤੂੰ ਹੀ ਸਾ ਸੁਖ ਦੇਣ ਵਾਲਾ ਹੈਂ । ਹੇ ਦਇਆਵਾਨ! ਹੇ ਸਭ ਦੀ ਰੱਖਿਆ ਕਰਨ-ਜੋਗੇ! ਸਾਡੀ ਰੱਖਿਆ ਕਰ, ਅਸੀ ਤੇਰੇ ਘਰ ਦੇ ਗ਼ੁਲਾਮ ਹਾਂ ।੩।੧੨।
ਭਾਈ ਮਨਮੋਹਨ ਸਿੰਘ
ਹੇ ਮਾਲਕ! ਤੂੰ ਮੇਰਾ ਦਾਤਾਰ ਸੁਆਮੀ, ਪਾਲਣ-ਪੋਸਣਹਾਰ ਅਤੇ ਸਿਰ ਦਾ ਸਾਈਂ ਹੈਂ। ਹਰ ਮੁਹਤ ਤੂੰ ਮੇਰੀ ਪਰਵਰਸ਼ ਕਰਦਾ ਹੈਂ। ਮੈਂ ਤੇਰਾ ਬੱਚਾ, ਤੇਰੇ ਹੀ ਆਸਰੇ ਹਾਂ।੧।
ਆਪਣੀ ਇੱਕ ਜੀਭ ਨਾਲ ਮੈਂ ਤੇਰੀਆ ਕਿਹੜੀਆਂ ਕਿਹੜੀਆਂ ਸਿਫ਼ਤਾਂ ਉਚਾਰਨ ਕਰ ਸਕਦਾ ਹਾਂ? ਅਨੰਤ ਅਤੇ ਹੱਦਬੰਨਾ-ਰਹਿਤ ਹੈਂ, ਤੂੰ ਹੇ ਪ੍ਰਭੂ! ਤੇਰੇ ਓੜਕ ਨੂੰ ਕੋਈ ਨਹੀਂ ਜਾਣਦਾ।੧। ਠਹਿਰਾਓ।
ਤੂੰ ਮੇਰੇ ਕ੍ਰੋੜਾਂ ਹੀ ਪਾਪਾਂ ਨੂੰ ਨਸ਼ਟ ਕਰਦਾ ਹੈਂ ਅਤੇ ਮੈਨੂੰ ਬਹੁਤਿਆਂ ਤਰੀਕਿਆਂ ਨਾਲ ਸਿਖਮਤ ਦਿੰਦਾ ਹੈਂ। ਮੈਂ ਬੇਸਮਝ ਹਾਂ ਅਤੇ ਮੇਰੀ ਸਮਝ ਹੋਛੀ ਅਤੇ ਤੁੱਛ ਹੈ। ਆਪਣੇ ਕੁਦਰਤੀ ਸੁਭਾਵ ਦੁਆਰਾ ਤੂੰ ਮੇਰੀ ਰੱਖਿਆ ਕਰ।੨।
ਮੈਂ ਤੇਰੀ ਪਨਾਹ ਲੋੜਦਾ ਹਾਂ। ਕੇਵਲ ਤੂੰ ਹੀ ਮੇਰੀ ਆਸ ਉਮੈਦ ਅਤੇ ਸੁਖਦਾਈ ਮਿੱਤਰ ਹੈ। ਹੇ ਮਿਹਰਬਾਨ ਮਾਲਕ! ਮੇਰੇ ਰੱਖਿਅਕ, ਤੂੰ ਆਪਣੇ ਗ੍ਰਹਿ ਦੇ ਗੁਲਾਮ ਨਾਨਕ ਦੀ ਰੱਖਿਆ ਕਰ।੩।੧੨।
ਫਰੀਦ ਕੋਟਿਆਂ ਵਾਲੇ ਦਾ ਟੀਕਾ
ਹੇ ਠਾਕੁਰ ਤੁਮ ਹਮਾਰੇ ਦਾਤੇ ਪ੍ਰਤਿਪਾਲਨਾ ਕਰਨੇ ਹਾਰੇ (ਨਾਇਕ) ਸਵਾਮੀ ਹਮਾਰੇ ਖਸਮ ਹੋ। ਖਿਨ ਖਿਨ ਮੈਂ ਤੁਮਹੀ ਮੁਝ ਕੋ ਪ੍ਰਤਿਪਾਲਤੇ ਹੋ ਹਮ ਬਾਰਕ ਤੁਮਾਰੇ ਧਾਰੇ ਹੂਏ ਹੈਂ ਭਾਵ ਆਪ ਕੇ ਆਸਰੇ ਹੈਂ। ੧।
ਹੇ ਵਾਹਿਗੁਰੂ ਹਮਾਰੀ ਜਿਹਵਾ ਏਕ ਹੈ ਇਸਤੇ ਤੇਰਾ ਕੌਨ ਕੌਨ ਗੁਨ ਉਚਾਰਨ ਕਰੀਏ। ਭਾਵ ਸੇ ਸਭ ਗੁਨ ਕਹੇ ਨਹੀਂ ਜਾਤੇ ਹੈ ਬੇਸ਼ੁਮਾਰ ਬੇਅੰਤ ਮੇਰੇ ਸਵਾਮੀ ਤੇਰਾ ਅੰਤੁ ਕਿਸੀ ਕੇ ਨਹੀਂ (ਲਹੀਐ) ਲਖਿਆ ਹੈ।੧। ਰਹਾਉ।
ਹਮਾਰੇ ਕ੍ਰੋੜਾਂ ਅਪਰਾਧ ਖੰਡਨ ਕਰਤੇ ਹੋ ਭਾਵ ਬਖਸ਼ਤੇ ਹੋ ਔਰ ਅਨੇਕ ਪ੍ਰਕਾਰੋਂ ਸੇ ਸਮਝਾਵਤੇ ਹੋ। ਹਮ ਅਗਿਆਨੀਓਂ ਕੀ (ਮਤਿ) ਬੁਧੀ ਅਲਪ ਸੇ ਅਲਪ ਹੈ ਭਾਵ ਅਤੀ ਤੁਛ ਹੈ ਤਾਂ ਤੇ ਤੁਮ ਅਪਨਾ ਬਿਰਦ ਹੀ ਗੁਰਾਂ ਪਾਸੋਂ ਰਖਵਾਓ।੨।
ਤਾਂਤੇ ਮੈਂ ਤੁਮਾਰੀ ਸਰਨ ਹੂੰ ਔਰ ਮੇਰੋ ਕੌ ਤੁਮਾਰੀ ਆਸਾ ਅਰਥਾਤ ਭਰੋਸਾ ਹੈ ਵਾ ਤੁਮਾਰੇ ਮਿਲੇ ਕੀ ਇਛਾ ਲਾਗ ਰਹੀ ਹੈ ਤੁਮ ਹੀ ਮੇਰੇ (ਸੁਹਲੇ) ਸੁਖਦਾਈ ਸਾਜਨ ਹੋ। ਹੇ ਰਾਖਨ ਹਾਰ ਦਿਆਲੂ ਮੁਝ ਕੋ ਸਰਬ ਦੁਖੋਂ ਸੇ ਰਾਖ ਲੇਵੋ ਸ੍ਰੀ ਗੁਰੂ ਜੀ ਕਹਤੇ ਹੈਂ ਹਮ ਆਪਕੇ ਘਰ ਕੇ (ਗੋਲੇ) ਸੇਵਕ ਗੁਲਾਮ ਹੈ। ੩।੧੨।
ਹਿਂਦੀ
ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾੲਕ ਖਸਮ ਹਮਾਰੇ ॥
ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥੧॥
ਜਿਹਵਾ ਓੇਕ ਕਵਨ ਗੁਨ ਕਹੀਓੇ ॥
ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤੁ ਨ ਕਿਨ ਹੀ ਲਹੀਓੈ ॥੧॥ ਰਹਾੳ ॥
ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ ਸਮਝਾਵਹੁ ॥
ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦੁ ਰਖਾਵਹੁ ॥੨॥
ਤੁਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ॥
ਰਾਖਹੁ ਰਾਖਨਹਾਰ ਦੲਆਲਾ ਨਾਨਕ ਘਰ ਕੇ ਗੋਲੇ ॥੩॥੧੨॥
ਅਰਥ:- ਹੇ ੲਸ਼ਵਰ! ਤੁਮ ਹਮਾਰੇ ਦਾਤਾ ਓਵਂ ਠਾਕੁਰ ਹੋ, ਤੁਮ ਹੀ ਹਮਾਰਾ ਪਾਲਨ-ਪੋਸ਼ਣ ਕਰਤੇ ਹੋ, ਤੁਮ ਹੀ ਸਮੂਚੇ ਵਿਸ਼ਵ ਕੇ ਨਾਯਕ ਔਰ ਤੁਮ ਹੀ ਹਮਾਰੇ ਮਾਲਿਕ ਹੋ। ਸ਼ਣ-ਸ਼ਣ ਤੁਮ ਹਮਾਰਾ ਪਾਲਨ-ਪੋਸ਼ਣ ਕਰਤੇ ਰਹਤੇ ਹੋ, ਹਮ ਤੁਮਹਾਰੀ ਹੀ ਪੈਦਾ ਕੀ ਹੁੲ ਸਂਤਾਨ ਹੈ।੧।
ਹਮ ਅਪਨੀ ਓਕ ਜਿਹਵਾ ਸੇ ਤੇਰੇ ਕੌਨ-ਕੌਨ ਸੇ ਗੁਣ ਕਥਨ ਕਰੇਂ? ਹੇ ਬੇਸ਼ੁਮਾਰ ਓਵਂ ਬੇਅਂਤ ਸਵਾਮੀ! ਕਿਸੀ ਨੇ ਭੀ ਤੇਰਾ ਅਂਤ ਨਹੀਂ ਜਾਨਾ।੧। ਰਹਾੳ।
ਹੇ ਪ੍ਰਭੁ! ਤੁਮ ਹਮਾਰੇ ਕਰੋੜੋ ਪਾਪੋਂ ਕੋ ਨਾਸ਼ ਕਰਤੇ ਰਹਤੇ ਹੋ ਔਰ ਅਨੇਕ ਵਿਧਿਯੋਂ ਦਵਾਰਾ ੳਪਦੇਸ਼ ਦੇਤੇ ਰਹਤੇ ਹੋ। ਹਮ ਤੋ ਜ਼ਾਨਹੀਨ ਹੈਂ ਔਰ ਹਮਾਰੀ ਮਤਿ ਬਹੁਤ ਹੀ ਥੋੜੀ ਓਵਂ ਤੁਚਛ ਹੈ, ਤੁਮ ਅਪਨੇ ਵਿਰਦ ਕੀ ਲਾਜ ਰਖਤੇ ਹੋ।੨।
ਹੇ ਪ੍ਰਭੁ! ਹਮ ਤੇਰੀ ਸ਼ਰਣ ਮੇਂ ਆਓ ਹੈ ਔਰ ਹਮੇਂ ਤੇਰੀ ਹੀ ਆਸ਼ਾ ਹੈ, ਚੂਂਕਿ ਤੂ ਹੀ ਹਮਾਰਾ ਸੁਖਦਾਯਕ ਸਖ਼ਜਨ ਹੈ। ਨਾਨਕ ਪ੍ਰਾ੍ਰਰਥਨਾ ਕਰਤਾ ਹੈ ਕਿ ਹੇ ਰ#ਸ਼ਾ ਕਰਨੇ ਵਾਲੇ ਦਯਾਲੁ ਪ੍ਰਭੁ! ਹਮਾਰੀ ਰ#ਸ਼ਾ ਕਰੋ, ਚੂਂਕਿ ਹਮ ਤੇਰੇ ਘਰ ਕੇ ਸੇਵਕ ਹੈ।੩।੧੨।
English
Dr Sant Singh Khalsa
You are the Giver, O Lord, O Cherisher, my Master, my Husband Lord. Each and every moment, You cherish and nurture me; I am Your child, and I rely upon You alone.1.
I have only one tongue- which of Your Glorious Virtues can I describe? Unlimited, infinite Lord and Master- no one knows Your limits.1. Pause.
You destroy millions of my sins, and teach me in so many ways. I am so ignorant-I understand nothing at all. Please honor Your inmate nature, and save me!2.
I seek Your Santuary- You are my only hope. You are my companion, and my best friend. Save me, O Merciful Saviour Lord; Nank is the slave of Your home.3.12.
Bhai Manmohan Singh ji
O Master, Thou art my Beneficent Lord, the Cherisher and the Spouse. Every moment, Thou nursest me, I, Thine child, have Thy support alone.1.
With one tongue, Thou nursest me. I, Thine child, Thy support alone. With one tongue of mine, what excellences of Thine can I narrate? Infinite and Limitless art Thou, O Lord; Thine end, no one knows.1. Pause.
Thou destroyer millions of my sins and instructest me in many ways. I am ignorant, with little and trifling understanding, Save me Thou, by Thy holy innate nature.2.
I seek Thy protection as Thou alone art my hope and sympathetic friend. O merciful Master and Saviour, save, Thou Nanak, the slave of Thy house.3.12.