Paun Pani Agni Ka Mail

ਸ਼ਬਦ ਵਿਚਾਰ · ੮੯ / ੧੧੪

ਪਉਣੈ ਪਾਣੀ ਅਗਨੀ ਕਾ ਮੇਲੁ ॥

ਗੁਰਮੁਖੀ

ਪਉਣੈ ਪਾਣੀ ਅਗਨੀ ਕਾ ਮੇਲੁ ॥ ਚੰਚਲ ਚਪਲ ਬੁਧਿ ਕਾ ਖੇਲੁ ॥ ਨਉ ਦਰਵਾਜੇ ਦਸਵਾ ਦੁਆਰੁ ॥ ਬੁਝੁ ਰੇ ਗਿਆਨੀ ਏਹੁ ਬੀਚਾਰੁ ॥੧॥
ਕਥਤਾ ਬਕਤਾ ਸੁਨਤਾ ਸੋਈ ॥ ਆਪੁ ਬੀਚਾਰੇ ਸੁ ਗਿਆਨੀ ਹੋਈ ॥੧॥ ਰਹਾਉ ॥
ਦੇਹੀ ਮਾਟੀ ਬੋਲੈ ਪਉਣੁ ॥ ਬੁਝੁ ਰੇ ਗਿਆਨੀ ਮੂਆ ਹੈ ਕਉਣੁ ॥ ਮੂਈ ਸੁਰਤਿ ਬਾਦੁ ਅਹੰਕਾਰੁ ॥ ਓਹੁ ਨ ਮੂਆ ਜੋ ਦੇਖਣਹਾਰੁ ॥੨॥
ਜੈ ਕਾਰਣਿ ਤਟਿ ਤੀਰਥ ਜਾਹੀ ॥ ਰਤਨ ਪਦਾਰਥ ਘਟ ਹੀ ਮਾਹੀ ॥ ਪੜਿ ਪੜਿ ਪੰਡਿਤੁ ਬਾਦੁ ਵਖਾਣੈ ॥ ਭੀਤਰਿ ਹੋਦੀ ਵਸਤੁ ਨ ਜਾਣੈ ॥੩॥
ਹਉ ਨ ਮੂਆ ਮੇਰੀ ਮੁਈ ਬਲਾਇ ॥ ਓਹੁ ਨ ਮੂਆ ਜੋ ਰਹਿਆ ਸਮਾਇ ॥ ਕਹੁ ਨਾਨਕ ਗੁਰਿ ਬ੍ਰਹਮੁ ਦਿਖਾਇਆ ॥ ਮਰਤਾ ਜਾਤਾ ਨਦਰਿ ਨ ਆਇਆ ॥੪॥੪॥

ਹੇ ਆਤਮਕ ਜੀਵਨ ਦੀ ਸੂਝ ਵਾਲੇ ਮਨੁੱਖ! (ਗੁਰੂ ਦੀ ਸਰਨ ਪੈ ਕੇ) ਇਹ ਗੱਲ ਸਮਝ ਲੈ (ਕਿ ਜਦੋਂ) ਹਵਾ ਪਾਣੀ ਅੱਗ (ਆਦਿਕ ਤੱਤਾਂ ਦਾ) ਮਿਲਾਪ ਹੁੰਦਾ ਹੈ (ਤਦੋਂ ਇਹ ਸਰੀਰ ਬਣਦਾ ਹੈ, ਤੇ ਇਸ ਵਿਚ) ਚੰਚਲ ਅਤੇ ਕਿਤੇ ਇੱਕ ਥਾਂ ਨਾਹ ਟਿਕਣ ਵਾਲੀ ਬੁੱਧੀ ਦੀ ਦੌੜ-ਭੱਜ (ਸ਼ੁਰੂ ਹੋ ਜਾਂਦੀ ਹੈ) । (ਸਰੀਰ ਦੀਆਂ) ਨੌ ਹੀ ਗੋਲਕਾਂ (ਇਸ ਦੌੜ-ਭੱਜ ਵਿਚ ਸ਼ਾਮਿਲ ਰਹਿੰਦੀਆਂ ਹਨ, ਸਿਰਫ਼) ਦਿਮਾਗ਼ (ਹੀ ਹੈ ਜਿਸ ਰਾਹੀਂ ਆਤਮਕ ਜੀਵਨ ਦੀ ਸੂਝ ਪੈ ਸਕਦੀ ਹੈ) ।੧।

ਹੇ ਭਾਈ! ਜਿਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਆਪਣੇ ਆਤਮਕ ਜੀਵਨ ਪੜਤਾਲਦਾ ਰਹਿੰਦਾ ਹੈ ਉਹ ਮਨੁੱਖ ਆਤਮਕ ਜੀਵਨ ਦੀ ਸੂਝ ਵਾਲਾ ਹੋ ਜਾਂਦਾ ਹੈ (ਉਸ ਇਹ ਸਮਝ ਆ ਜਾਂਦੀ ਹੈ ਕਿ) ਉਹ ਪਰਮਾਤਮਾ ਹੀ (ਹਰੇਕ ਜੀਵ ਵਿਚ ਵਿਆਪਕ ਹੋ ਕੇ) ਬੋਲਣ ਵਾਲਾ ਹੈ ਸੁਣਨ ਵਾਲਾ ਹੈ ।੧।ਰਹਾਉ।

ਹੇ ਗਿਆਨਵਾਨ ਮਨੁੱਖ! ਇਸ ਗੱਲ ਸਮਝ (ਕਿ ਜਦੋਂ ਮਨੁੱਖ ਗੁਰੂ ਮਿਲ ਪੈਂਦਾ ਹੈ ਤਦੋਂ ਮਨੁੱਖ ਦੇ ਅੰਦਰੋਂ ਸਿਰਫ਼ ਆਪਾ-ਭਾਵ ਦੀ ਮੌਤ ਹੁੰਦੀ ਹੈ, ਉਂਞ) ਹੋਰ ਕੁਝ ਨਹੀਂ ਮਰਦਾ, ਮਿੱਟੀ ਆਦਿਕ ਤੱਤਾਂ ਤੋਂ ਬਣੇ ਇਸ ਸਰੀਰ ਵਿਚ ਸੁਆਸ ਚੱਲਦਾ ਹੀ ਰਹਿੰਦਾ ਹੈ । (ਹਾਂ, ਗੁਰੂ ਮਿਲਿਆਂ ਮਨੁੱਖ ਦੇ ਅੰਦਰੋਂ ਮਾਇਆ ਵਾਲੇ ਪਾਸੇ ਦੀ) ਖਿੱਚ ਮਰ ਜਾਂਦੀ ਹੈ, (ਮਾਇਆ ਦੀ ਖ਼ਾਤਰ ਮਨ ਦਾ) ਝਗੜਾ ਮਰ ਜਾਂਦਾ ਹੈ (ਮਨੁੱਖ ਦੇ ਅੰਦਰੋਂ ਮਾਇਆ ਦਾ) ਅਹੰਕਾਰ ਮਰ ਜਾਂਦਾ ਹੈ । ਪਰ ਉਹ (ਆਤਮਾ) ਨਹੀਂ ਮਰਦਾ ਜੋ ਸਭ ਦੀ ਸੰਭਾਲ ਕਰਨ ਵਾਲੇ ਪਰਮਾਤਮਾ ਦੀ ਅੰਸ਼ ਹੈ ।੨।

ਹੇ ਭਾਈ! ਜਿਸ (ਨਾਮ-ਰਤਨ) ਦੀ ਖ਼ਾਤਰ ਲੋਕ ਤੀਰਥਾਂ ਦੇ ਕੰਢੇ ਤੇ ਜਾਂਦੇ ਹਨ, ਉਹ ਕੀਮਤੀ ਰਤਨ (ਮਨੁੱਖ ਦੇ) ਹਿਰਦੇ ਵਿਚ ਹੀ ਵੱਸਦਾ ਹੈ । (ਵੇਦ ਆਦਿਕ ਪੁਸਤਕਾਂ ਦਾ ਵਿਦਵਾਨ) ਪੰਡਿਤ (ਵੇਦ ਆਦਿਕ ਧਰਮ-ਪੁਸਤਕਾਂ ) ਪੜ੍ਹ ਪੜ੍ਹ ਕੇ (ਭੀ) ਚਰਚਾ ਕਰਦਾ ਰਹਿੰਦਾ ਹੈ । ਉਹ ਪੰਡਿਤ (ਆਪਣੇ) ਅੰਦਰ ਵੱਸਦੇ ਨਾਮ-ਪਦਾਰਥ ਨਾਲ ਸਾਂਝ ਨਹੀਂ ਪਾਂਦਾ ।੩।

ਹੇ ਨਾਨਕ! ਆਖ-(ਜਿਸ ਮਨੁੱਖ ) ਗੁਰੂ ਨੇ ਪਰਮਾਤਮਾ ਦਾ ਦਰਸ਼ਨ ਕਰਾ ਦਿੱਤਾ, ਉਸ ਇਹ ਦਿੱਸ ਪੈਂਦਾ ਹੈ ਕਿ ਪ੍ਰਭੂ ਜੰਮਦਾ ਮਰਦਾ ਨਹੀਂ । (ਉਸ ) ਇਹ ਦਿੱਸ ਪੈਂਦਾ ਹੈ ਕਿ ਜੀਵਾਤਮਾ ਨਹੀਂ ਮਰਦਾ, (ਮਨੁੱਖ ਦੇ ਅੰਦਰੋਂ) ਮਾਇਆ ਦੀ ਮਮਤਾ-ਰੂਪ ਚੁੜੇਲ ਹੀ ਮਰਦੀ ਹੈ । ਸਭ ਜੀਵਾਂ ਵਿਚ ਵਿਆਪਕ ਪਰਮਾਤਮਾ ਕਦੇ ਨਹੀਂ ਮਰਦਾ ।੪।੪।

ਹਿਂਦੀ

ਪੳਣੈ ਪਾਣੀ ਅਗਨੀ ਕਾ ਮੇਲੁ ॥ ਚੰਚਲ ਚਪਲ ਬੁਧਿ ਕਾ ਖੇਲੁ ॥ ਨੳ ਦਰਵਾਜੇ ਦਸਵਾ ਦੁਆ{ ॥ ਬੁਝੁ ਰੇ ਗਿਆਨੀ ਓੇਹੁ ਬੀਚਾ{ ॥੧॥
ਕਥਤਾ ਬਕਤਾ ਸੁਨਤਾ ਸੋੲ ॥ ਆਪੁ ਬੀਚਾਰੇ ਸੁ ਗਿਆਨੀ ਹੋੲ ॥੧॥ ਰਹਾੳ ॥
ਦੇਹੀ ਮਾਟੀ ਬੋਲੈ ਪੳਣੁ ॥ ਬੁਝੁ ਰੇ ਗਿਆਨੀ ਮੂਆ ਹੈ ਕੳਣੁ ॥ ਮੂੲ ਸੁਰਤਿ ਬਾਦੁ ਅਹੰਕਾ{ ॥ ਓਹੁ ਨ ਮੂਆ ਜੋ ਦੇਖਣਹਾ{ ॥੨॥
ਜੈ ਕਾਰਣਿ ਤਟਿ ਤੀਰਥ ਜਾਹੀ ॥ ਰਤਨ ਪਦਾਰਥ ਘਟ ਹੀ ਮਾਹੀ ॥ ਪੜਿ ਪੜਿ ਪੰਡਿਤੁ ਬਾਦੁ ਵਖਾਣੈ ॥ ਭੀਤਰਿ ਹੋਦੀ ਵਸਤੁ ਨ ਜਾਣੈ ॥੩॥
ਹੳ ਨ ਮੂਆ ਮੇਰੀ ਮੁੲ ਬਲਾੲ ॥ ਓਹੁ ਨ ਮੂਆ ਜੋ ਰਹਿਆ ਸਮਾੲ ॥ ਕਹੁ ਨਾਨਕ ਗੁਰਿ ਬ੍ਰਹਮੁ ਦਿਖਾੲਆ ॥ ਮਰਤਾ ਜਾਤਾ ਨਦਰਿ ਨ ਆੲਆ ॥੪॥੪॥

ਯਹ ਸ਼ਰੀਰ ਪਵਨ ਪਾਨੀ ਔਰ ਅਗਨਿ ਕਾ ਮੇਲ ਹੈ ਔਰ ੲਸਮੇਂ ਚਪਲ ਓਵਂ ਚਂਚਲ ਬੁਧਿ ਕੲ ਖੇਲ ਖੇਲਤੀ ਰਹਤੀ ਹੈ। ੲਸਮੇਂ ਨੌ ਦਵਾਰ ਹੈ ਔਰ ੲਨਸੇ ੳਪਰ ਦਸ਼ਮਦਵਾਰ ਹੈ। ੲਸ ਸਾਰੇ ਸ਼ਰੀ੍ਰ ਕੇ ਰਚਨਾ ਔਰ ਕਾਰਯ ਵਯਾਪਾਰ ਕੋ ਜ਼ਾਨਵਾਨ ਬਨਕਰ ਹੀ ਸਮਝਾ ਜਾ ਸਕਤਾ ਹੈ।੧।

ਕਹਨੇ ਸੁਨਨੇ ਵਾਲਾ ਕੇਵਲ ਵਹ ਪਰਮਾਤਮਾ ਹੀ ਹੈ ਔਰ ਜੋ ਵਯ#ਤ ੲਸ ਸ਼ਰੀਰ ਕੇ ਅਂਦਰ ਪਰਮਾਤਮਾ ਕੇ ਸਵ}ਪ ਕਾ ਚਿਂਤਨ ਕਰਤਾ ਹੈ ਵਹੀ ਜ਼ਾਨਵਾਨ ਹੈ।੧। ਰਹਾੳ।

ਯਹ ਦੇਹੀ ਮਿਟਟੀ ਹੈ ਔਰ ੲਸਮੇਂ ਸ਼ਵਾਸ-ਪ੍ਰਸ਼ਵਾਸ ਕੇ }ਪ ਮੇਂ ਵਾਯੁ ਚਲਤੀ ਰਹਤੀ ਹੈ। ਹੇ ਜ਼ਾਨੀ ਪੁ{ਸ਼, ਤੂ ਬੂਝਕਰ ਬਤਾ ਕਿ ੲਸਮੇਂ ਮਰਨੇ ਵਾਲਾ ਕੌਨ ਹੈ। ਵਾਸਤਵ ਮੇਂ ਮਾਯਾ ਮੇਂ ਲਦੀ ਹੁੲ ਸੁਰਤਿ ਔਰ ਵਾਦ-ਵਿਵਾਦੋ ਸੇ ੳਤਪਂਨ ਵਿਕਾਰ ੲਤਯਾਦਿ ਹੀ ਮਰਤੇ ਹੈ ਪਰਂਤੁ ਸ਼ਰੀਰ ਕੇ ੲਨ ਸਾਰੇ ਕਾਰਯ-ਵਯਾਪਾਰੋ ਕੋ ਦੇਖਨੇ ਵਾਲਾ ਕਭੀ ਨਹੀਂ ਮਰਤਾ।੨।

ਜਿਸਕੇ ਲਿਓ ਲੋਗ ਤੀਰਥਾਟਨ ਕਰਤੇ ਹੈ ਵਹ ਨਾਮ }ਪੀ ਰਤਨ ਵਯ#ਤ ਕੇ ਅਂਦਰ ਹੀ ਬਸਤਾ ਹੈ। ਪੁਸਤਕੇਂ ਪਢ ਪਢ ਕਰ ਪਂਡਿਤਜਨ ਵਾਦ-ਵਿਵਾਦ ਕਰਤੇ ਹੈ ਪਰਂਤੁ ਸ਼ਰੀਰ ਮੇਂ ਹੀ ਬਸੇ ਹੁਓ ਨਾਮ-ਪਦਾਰਥ ਸੇ ਪਹਚਾਨ ਨਹੀਂ ਬਨਾਤੇ।੩।

ਦਰਅਸਲ ਮੈਂ ਨਹੀਂ ਮਰਾ ਬਲਕਿ ਮੇਰੀ ਵਿਪਦਾਓਂ ਮਰ ਗੲ ਹੈ। ਜੋ ਪ੍ਰਭੁ ਸਬ ਮੇ ਸਮਾਹਿਤ ਹੈ ਵਹ ਨਹੀਂ ਮਰਤਾ। ਹੇ ਨਾਨਕ, ਗੁ{ ਨੇ ਪਰਮਾਤਮਾ ਕੇ ਦਰਸ਼ਨ ਕਰਾ ਦਿਓ ਹੈ ਔਰ ਅਬ ਓੇਸੇ ਵਯ#ਤ ਕੋ ਕੋੲ ਭੀ ਮਰਤਾ ਹੁਆ ਓਵਂ ਜਾਤਾ ਹੁਆ ਦਿਖਾੲ ਨਹੀਂ ਦੇਤਾ।੪।੪।

English

The union of air, water and fire- the body is the play-thing of the fickle and unsteady intellect. It has nine doors, and then there is the Tenth Gate. Reflect upon this and understand it, O wise one.1.

The Lord is the One who speaks, teaches and listens. One who contemplates his own self is truly wise.1. Pause.

The body is dust; the wind speaks through it. Understand, O wise one, who has died. Awareness, conflict and ego have died, but the One who sees does not die.2.

For the sake of it, you journey to sacred shrines and holy rivers; but this priceless jewel is within your own heart. The Pandits, the religious scholar, read and read endlessly; their stir up arguments and controversies, but they do not know the secret deep within.3.

I have not died-that evil nature within me has died. The One who is pervading everywhere does not die. Says Nanak, the Guru has revealed God to me, and now I see that there is no such thing as birth or death.4.4.

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ