ਤੁਮੑ ਕਰਹੁ ਦਇਆ ਮੇਰੇ ਸਾਈ ॥
ਗੁਰਮੁਖੀ
ਤੁਮੑ ਕਰਹੁ ਦਇਆ ਮੇਰੇ ਸਾਈ ॥
ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ ॥੧॥ ਰਹਾਉ ॥
ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ ॥
ਸਾਸਿ ਸਾਸਿ ਮਨੁ ਨਾਮੁ ਸਮੑਰੈ ਇਹੁ ਬਿਸ੍ਰਾਮ ਨਿਧਿ ਪਾਈ ॥੧॥
ਤੁਮੑਰੀ ਕ੍ਰਿਪਾ ਤੇ ਮੋਹੁ ਮਾਨੁ ਛੂਟੈ ਬਿਨਸਿ ਜਾਇ ਭਰਮਾਈ ॥
ਅਨਦ ਰੂਪੁ ਰਵਿਓ ਸਭ ਮਧੇ ਜਤ ਕਤ ਪੇਖਉ ਜਾਈ ॥੨॥
ਤੁਮੑ ਦਇਆਲ ਕਿਰਪਾਲ ਕ੍ਰਿਪਾ ਨਿਧਿ ਪਤਿਤ ਪਾਵਨ ਗੋਸਾਈ ॥
ਕੋਟਿ ਸੂਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ॥੩॥
ਜਾਪ ਤਾਪ ਭਗਤਿ ਸਾ ਪੂਰੀ ਜੋ ਪ੍ਰਭ ਕੈ ਮਨਿ ਭਾਈ ॥
ਨਾਮੁ ਜਪਤ ਤ੍ਰਿਸਨਾ ਸਭ ਬੁਝੀ ਹੈ ਨਾਨਕ ਤ੍ਰਿਪਤਿ ਅਘਾਈ ॥੪॥੧੦॥
ਹੇ ਮੇਰੇ ਖਸਮ-ਪ੍ਰਭੂ! (ਮੇਰੇ ਉੱਤੇ) ਦਇਆ ਕਰ । ਹੇ ਮੇਰੇ ਠਾਕੁਰ! ਮੈ ਇਹੋ ਜਿਹੀ ਅਕਲ ਬਖ਼ਸ਼ ਕਿ ਮੈਂ ਸਦਾ ਹੀ ਤੇਰਾ ਨਾਮ ਸਿਮਰਦਾ ਰਹਾਂ ।੧।ਰਹਾਉ।
(ਹੇ ਪ੍ਰਭੂ! ਮੇਹਰ ਕਰ) ਮੈਂ (ਤੇਰੇ) ਸੰਤਾਂ ਦੀ ਸੇਵਾ ਵਿਚ (ਰਹਿ ਕੇ, ਉਹਨਾਂ ਵਾਸਤੇ) ਪਾਣੀ (ਢੋਂਦਾ ਰਹਾਂ, ਉਹਨਾਂ) ਪੱਖਾ (ਝੱਲਦਾ ਰਹਾਂ, ਉਹਨਾਂ ਵਾਸਤੇ ਆਟਾ) ਪੀਂਹਦਾ ਰਹਾਂ, ਤੇ, ਹੇ ਗੋਬਿੰਦ! ਤੇਰੀ ਸਿਫ਼ਤਿ-ਸਾਲਾਹ ਤੇਰੇ ਗੁਣ ਗਾਂਦਾ ਰਹਾਂ । ਮੇਰਾ ਮਨ ਹਰੇਕ ਸਾਹ ਦੇ ਨਾਲ (ਤੇਰਾ) ਨਾਮ ਚੇਤੇ ਕਰਦਾ ਰਹੇ, ਮੈਂ ਤੇਰਾ ਇਹ ਨਾਮ ਪ੍ਰਾਪਤ ਕਰ ਲਵਾਂ ਜੋ ਸੁਖ ਸ਼ਾਂਤੀ ਦਾ ਖ਼ਜ਼ਾਨਾ ਹੈ ।੧।
ਹੇ ਪ੍ਰਭੂ! ਤੇਰੀ ਕਿਰਪਾ ਨਾਲ (ਮੇਰਾ ਅੰਦਰੋਂ) ਮਾਇਆ ਦਾ ਮੋਹ ਮੁੱਕ ਜਾਏ, ਅਹੰਕਾਰ ਦੂਰ ਹੋ ਜਾਏ, ਮੇਰੀ ਭਟਕਣਾ ਦਾ ਨਾਸ ਹੋ ਜਾਏ, ਮੈਂ ਜਿੱਥੇ ਕਿੱਥੇ ਜਾ ਕੇ ਵੇਖਾਂ, ਸਭਨਾਂ ਵਿਚ ਮੈ ਤੂੰ ਆਨਦ-ਸਰੂਪ ਹੀ ਵੱਸਦਾ ਦਿੱਸੇਂ ।੨।
ਹੇ ਧਰਤੀ ਦੇ ਖਸਮ! ਤੂੰ ਦਇਆਲ ਹੈਂ, ਕਿਰਪਾਲ ਹੈਂ, ਤੂੰ ਦਇਆ ਦਾ ਖ਼ਜ਼ਾਨਾ ਹੈਂ, ਤੂੰ ਵਿਕਾਰੀਆਂ ਪਵਿੱਤ੍ਰ ਕਰਨ ਵਾਲਾ ਹੈਂ । ਜਦੋਂ ਮੈਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਮੂੰਹੋਂ ਤੇਰਾ ਨਾਮ ਉਚਾਰਦਾ ਹਾਂ, ਮੈ ਇਉਂ ਜਾਪਦਾ ਹੈ ਕਿ ਮੈਂ ਰਾਜ-ਭਾਗ ਦੇ ਕ੍ਰੋੜਾਂ ਸੁਖ ਆਨਦ ਮਾਣ ਲਏ ਹਨ ।੩।
ਹੇ ਨਾਨਕ! ਉਹੀ ਜਾਪ ਤਾਪ ਉਹੀ ਭਗਤੀ ਸਿਰੇ ਚੜ੍ਹੀ ਜਾਣੋ, ਜੇਹੜੀ ਪਰਮਾਤਮਾ ਦੇ ਮਨ ਵਿਚ ਪਸੰਦ ਆਉਂਦੀ ਹੈ । ਪਰਮਾਤਮਾ ਦਾ ਨਾਮ ਜਪਿਆਂ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ ਹੈ, (ਮਾਇਕ ਪਦਾਰਥਾਂ ਵਲੋਂ) ਪੂਰੇ ਤੌਰ ਤੇ ਰੱਜ ਜਾਈਦਾ ਹੈ ।੪।੧੦।
ਹਿਂਦੀ
ਤੁਮੑ ਕਰਹੁ ਦੲਆ ਮੇਰੇ ਸਾੲ ॥
ਓੇਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆੲ ॥੧॥ ਰਹਾੳ ॥
ਪਾਨੀ ਪਖਾ ਪੀਸੳ ਸੰਤ ਆਗੈ ਗੁਣ ਗੋਵਿੰਦ ਜਸੁ ਗਾੲ ॥
ਸਾਸਿ ਸਾਸਿ ਮਨੁ ਨਾਮੁ ਸਮੑਰੈ ੲਹੁ ਬਿਸ੍ਰਾਮ ਨਿਧਿ ਪਾੲ ॥੧॥
ਤੁਮੑਰੀ ਕ੍ਰਿਪਾ ਤੇ ਮੋਹੁ ਮਾਨੁ ਛੂਟੈ ਬਿਨਸਿ ਜਾੲ ਭਰਮਾੲ ॥
ਅਨਦ {ਪੁ ਰਵਿਓ ਸਭ ਮਧੇ ਜਤ ਕਤ ਪੇਖੳ ਜਾੲ ॥੨॥
ਤੁਮੑ ਦੲਆਲ ਕਿਰਪਾਲ ਕ੍ਰਿਪਾ ਨਿਧਿ ਪਤਿਤ ਪਾਵਨ ਗੋਸਾੲ ॥
ਕੋਟਿ ਸੂਖ ਆਨੰਦ ਰਾਜ ਪਾਓੇ ਮੁਖ ਤੇ ਨਿਮਖ ਬੁਲਾੲ ॥੩॥
ਜਾਪ ਤਾਪ ਭਗਤਿ ਸਾ ਪੂਰੀ ਜੋ ਪ੍ਰਭ ਕੈ ਮਨਿ ਭਾੲ ॥
ਨਾਮੁ ਜਪਤ ਤ੍ਰਿਸਨਾ ਸਭ ਬੁਝੀ ਹੈ ਨਾਨਕ ਗ਼ਿਪਤਿ ਅਘਾੲ ॥੪॥੧੦॥
ਹੇ ਮੇਰੇ ਮਾਲਿਕ! ਮੁਝ ਪਰ ਦਯਾ ਕਰੋ। ਹੇ ਮੇਰੇ ਠਾਕੁਰ! ਮੁਝੇ ਓੇਸੀ ਸੁਮਤਿ ਦੀਜਿਓ ਕਿ ਮੈਂ ਸਰਵਦਾ ਹੀ ਤੇਰਾ %ਯਾਨ ਕਰਤਾ ਰਹੂਂੱ।੧। ਰਹਾੳ।
ਮੈਂ ਸਂਤੋ ਕੀ ਸੇਵਾ ਮੇਂ ਪਾਨੀ ਢੋਤਾ, ਪਂਖਾ ਕਰਤਾ ਔਰ ਗੇਹੂਂੱ ਪੀਸਤਾ ਹੂਂੱ ਔਰ ਗੋਵਿਂਦ ਕਾ ਹੀ ਯਸ਼ੋਗਾਨ ਕਰਤਾ ਰਹੂਂੱ। ਮੇਰਾ ਮਨ ਸ਼ਵਾਸ-ਸ਼ਵਾਸ ਸੇ ਨਾਮ ਜਪਤਾ ਰਹਤਾ ਹੈ ਔਰ ਮੈਨੇ ਯਹ ਨਾਮ }ਪੀ ਸੁਖੋ ਕੀ ਨਿਧਿ ਪ੍ਰਾਪਤ ਕਰ ਲੀ ਹੈ।੧।
ਤੇਰੀ ਕਿਰਪਾ ਸੇ ਮੇਰਾ ਮੋਹ ਓਵਂ ਅਭਿਮਾਨ ਛੂਟ ਜਾਓ ਔਰ ਮੇਰਾ ਭ੍ਰਮ ਭੀ ਮਿਟ ਜਾਓ। ਆਨਂਦ ਕਾ ਸਵ}ਪ ਵਹ ਪ੍ਰਭੁ ਸਬਮੇਂ ਸਮਾਯਾ ਹੁਆ ਹੈ। ਮੈਂ ਜਿਧਰ ਭੀ ਜਾਤਾ ਹੂਂਾਂ, ੳਸੇ ਹੀ ਦੇਖਤਾ ਹੂੰੱ।੨।
ਹੇ ਪਤਿਤਪਵਨ ਸਰਸ਼ਟਿ ਕੇ ਸਵਾਮੀ! ਤੁਮ ਬੜੇ ਦਯਾਲੁ, ਕਿਰਪਾਲੁ ਓਵਂ ਕਿਰਪਾਨਿਧਿ ਹੋ। ਮੈਨੇ ਅਪਨੇ ਮੁਂੱਹ ਸੇ ਓਕ ਸ਼ਣ ਭਰ ਤੇਰੇ ਨਾਮ ਕਾ ੳਚਚਾਰਣ ਕਰਕੇ ਰਾਜ-ਭਾਗ ਕੇ ਕਰੋੜੋ ਸੁਖ ਓਵਂ ਆਨਂਦ ਪਾ ਲਿਓ ਹੈ।੩।
ਕੇਵਲ ਵਹੀ ਪੂਜਾ, ਤਪਸਯਾ ਓਵਂ ਭ#ਤ ਪੂਰਣ ਹੋਤੀ ਹੈ, ਜੋ ਪ੍ਰਭੁ ਕੇ ਮਨ ਮੇਂ ਭਾ ਗੲ ਹੈ। ਹੇ ਨਾਨਕ! ਨਾਮ ਕਾ ਜਾਪ ਕਰਨੇ ਸੇ ਮੇਰੀ ਸਾਰੀ ਤਰਸ਼ਣਾ ਬੁਝ ਗੲ ਹੈ, ਅਬ ਮੈਂ ਤਰਪਤ ਓਵਂ ਸਂਤੁਸ਼ਟ ਹੋ ਗਯਾ ਹੂਂੱ।੪।੧੦।
English
Have pity on me, O my Lord and Master. Bless me with such understanding, O my Lord and Master, that I may forever and ever meditate on You.1. Pause.
I carry the water, wave the fan, and grind the corn for the Saints; I sing the Glorious Praises of the Lord of the Universe. With each and every breath, my mind remembers the Naam, the Name of the Lord; in this way, it finds the treasure of peace.1.
By Your Grace, emotional attachment and egotism are eradicated, and doubt is dispelled. The Lord, the embodiment of bliss, is pervading and permeating in all; wherever I go, there I see Him.2.
You are the kind and compassionate, the treasure of mercy, the Purifier of sinners, Lord of the world. I obtain millions of joys, comforts and kingdoms, if You inspire me to chant Your Name with my mouth, even for an instant.3.
That alone is perfect chanting, meditation, penance and devotional worship service, which is pleasing to God's Mind. Chanting the Naam, all thirst and desire is satisfied; Nank is satisfied and fulfilled.4.10.