Kini Daiya Gopal Gosayi

ਸ਼ਬਦ ਵਿਚਾਰ · ੭੯ / ੧੧੪

ਕੀਨੀ ਦਇਆ ਗੋਪਾਲ ਗੁਸਾਈ ॥

ਗੁਰਮੁਖੀ

ਕੀਨੀ ਦਇਆ ਗੋਪਾਲ ਗੁਸਾਈ ॥
ਗੁਰ ਕੇ ਚਰਣ ਵਸੇ ਮਨ ਮਾਹੀ ॥
ਅੰਗੀਕਾਰੁ ਕੀਆ ਤਿਨਿ ਕਰਤੈ ਦੁਖ ਕਾ ਡੇਰਾ ਢਾਹਿਆ ਜੀਉ ॥੧॥
ਮਨਿ ਤਨਿ ਵਸਿਆ ਸਚਾ ਸੋਈ ॥
ਬਿਖੜਾ ਥਾਨੁ ਨ ਦਿਸੈ ਕੋਈ ॥
ਦੂਤ ਦੁਸਮਣ ਸਭਿ ਸਜਣ ਹੋਏ ਏਕੋ ਸੁਆਮੀ ਆਹਿਆ ਜੀਉ ॥੨॥
ਜੋ ਕਿਛੁ ਕਰੇ ਸੁ ਆਪੇ ਆਪੈ ॥
ਬੁਧਿ ਸਿਆਣਪ ਕਿਛੂ ਨ ਜਾਪੈ ॥
ਆਪਣਿਆ ਸੰਤਾ ਨੋ ਆਪਿ ਸਹਾਈ ਪ੍ਰਭਿ ਭਰਮ ਭੁਲਾਵਾ ਲਾਹਿਆ ਜੀਉ ॥੩॥
ਚਰਣ ਕਮਲ ਜਨ ਕਾ ਆਧਾਰੋ ॥
ਆਠ ਪਹਰ ਰਾਮ ਨਾਮੁ ਵਾਪਾਰੋ ॥
ਸਹਜ ਅਨੰਦ ਗਾਵਹਿ ਗੁਣ ਗੋਵਿੰਦ ਪ੍ਰਭ ਨਾਨਕ ਸਰਬ ਸਮਾਹਿਆ ਜੀਉ ॥੪॥੩੬॥੪੩॥

ਪ੍ਰੋਫੈਸਾਰ ਸਾਹਿਬ ਸਿੰਘ ਜੀ
ਸ੍ਰਿਸ਼ਟੀ ਦੇ ਪਾਲਣਹਾਰ, ਸ੍ਰਿਸ਼ਟੀ ਦੇ ਖਸਮ-ਪ੍ਰਭੂ ਨੇ (ਜਿਸ ਮਨੁੱਖ ਉਤੇ) ਮਿਹਰ ਕੀਤੀ, ਉਸ ਦੇ ਮਨ ਵਿਚ ਗੁਰੂ ਦੇ ਚਰਣ ਵੱਸ ਪਏ । (ਉਸ ਨੂ) ਉਸ ਕਰਤਾਰ ਨੇ ਪਰਵਾਨ ਕਰ ਲਿਆ (ਆਪਣਾ ਬਣਾ ਲਿਆ, ਤੇ ਉਸ ਦੇ ਅੰਦਰੋਂ ਕਰਤਾਰ ਨੇ) ਦੁੱਖ ਦਾ ਅੱਡਾ ਹੀ ਚੁਕਾ ਦਿੱਤਾ ।੧।

ਜਿਸ ਮਨੁੱਖ ਦੇ ਮਨ ਵਿਚ ਸਰੀਰ ਵਿਚ ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਵੱਸ ਪਏ, ਉਸ (ਜੀਵਨ-ਸਫ਼ਰ ਵਿਚ) ਕੋਈ ਥਾਂ ਔਖਾ ਨਹੀਂ ਦਿੱਸਦਾ । ਜਿਸ ਦਾ ਪਿਆਰ ਮਾਲਕ ਪ੍ਰਭੂ ਨਾਲ ਹੀ ਬਣ ਜਾਏ, ਸਾਰੇ ਦੋਖੀ ਦੁਸ਼ਮਨ ਉਸ ਦੇ ਸੱਜਣ ਮਿੱਤ੍ਰ ਬਣ ਜਾਂਦੇ ਹਨ (ਕਾਮਾਦਿਕ ਵੈਰੀ ਉਸ ਦੇ ਅਧੀਨ ਹੋ ਜਾਂਦੇ ਹਨ) ।੨।

ਜਿਸ ਮਨੁੱਖ ਦੇ ਮਨ ਵਿਚੋਂ ਪ੍ਰਭੂ ਨੇ ਭਟਕਣਾ ਤੇ ਭੁਲੇਖਾ ਦੂਰ ਕਰ ਦਿੱਤਾ, (ਉਸ ਇਹ ਨਿਸਚਾ ਹੋ ਜਾਂਦਾ ਹੈ ਕਿ) ਜੋ ਕੁਝ ਪ੍ਰਭੂ ਕਰਦਾ ਹੈ ਆਪ ਹੀ ਆਪਣੇ ਆਪ ਤੋਂ ਕਰਦਾ ਹੈ (ਉਸ ਦੇ ਕੰਮਾਂ ਵਿਚ ਕਿਸੇ ਹੋਰ ਦੀ) ਅਕਲ ਜਾਂ ਚਤੁਰਾਈ (ਕੰਮ ਕਰਦੀ) ਨਹੀਂ ਦਿੱਸਦੀ, ਆਪਣੇ ਸੰਤਾਂ ਵਾਸਤੇ ਪ੍ਰਭੂ ਆਪ ਸਹਾਈ ਬਣਦਾ ਹੈ ।੩।

ਹੇ ਨਾਨਕ! ਪ੍ਰਭੂ ਦੇ ਸੋਹਣੇ ਚਰਨ ਪ੍ਰਭੂ ਦੇ ਸੇਵਕਾਂ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦੇ ਹਨ, ਸੇਵਕ ਅੱਠੇ ਪਹਰ ਪਰਮਾਤਮਾ ਦਾ ਨਾਮ ਵਣਜਦੇ ਹਨ, ਸੇਵਕ ਆਤਮਕ ਅਡੋਲਤਾ ਦੇ ਆਨਦ (ਮਾਣਦੇ ਹੋਏ ਸਦਾ) ਉਸ ਗੋਬਿੰਦ ਪ੍ਰਭੂ ਦੇ ਗੁਣ ਗਾਂਦੇ ਹਨ ਜੋ ਸਭ ਜੀਵਾਂ ਵਿਚ ਵਿਆਪਕ ਹੈ ।੪।੩੬।੪੩।

ਭਾਈ ਮਨਮੋਹਨ ਸਿੰਘ ਜੀ
ਜਹਾਨ ਦੇ ਪਾਲਣਹਾਰ ਤੇ ਆਲਮ ਦੇ ਸੁਆਮੀ ਨੇ ਮਿਹਰ ਧਾਰੀ ਹੈ, ਅਤੇ ਮੈਂ ਗੁਰਾਂ ਦੇ ਪੈਰ ਆਪਣੇ ਵਿੱਚ ਟਿਕਾ ਲਏ ਹਨ। ਉਸ ਸਿਰਜਣਹਾਰ ਨੇ ਮੇਰਾ ਪੱਖ ਲਿਆ ਹੈ ਅਤੇ ਮੁਸੀਬਤ ਦਾ ਅੱਡਾ ਪੁਟ ਸੁਟਿਆ ਹੈ।੧।
ਮੇਰੇ ਚਿੱਤ ਤੇ ਦੇਹਿ ਅੰਦਰ ਉਹ ਸੱਚਾ ਸਾਈਂ ਵਸਦਾ ਹੈ, ਮੇਰੇ ਚਿੱਤ ਤੇ ਦੇਹਿ ਅੰਦਰ ਉਹ ਸੱਚਾ ਸਾਈਂ ਵਸਦਾ ਹੈ ਅਤੇ ਮੇਰੇ ਲਈ ਕੋਈ ਜਗ੍ਹਾ ਦੁਖਦਾਈ ਨਹੀਂ ਭਾਸਦੀ। ਸਾਰੇ ਕੁਕਰਮੀ ਤੇ ਵੈਰੀ ਮਿਤ੍ਰ ਹੋ ਗਹੇ ਹਨ, ਕਿਉਂ ਜੋ ਮੈਨੂੰ ਕੇਵਲ ਇਕੋ ਸਾਹਿਬ ਦੀ ਹੀ ਸੱਧਰ ਹੈ।੨।
ਜਿਹੜਾ ਕੁਝ ਉਹ ਕਰਦਾ ਹੈ, ਉਹਨੂੰ ਉਹ ਖੁਦ-ਬ-ਖੁਦ ਹੀ ਕਰਦਾ ਹੈ। ਅਕਲ ਤੇ ਦਾਨਾਈ ਇਨਸਾਨ ਉਸ ਦੇ ਕਰਤਬਾਂ ਨੂੰ ਜਾਂਚ ਨਹੀਂ ਸਕਦਾ। ਆਪਣੇ ਸਾਧੂਆਂ ਦਾ ਠਾਕੁਰ ਆਪੇ ਹੀ ਮਦਦਗਾਰ ਹੈ ਉਸਨੇ ਮੇਰਾ ਵਹਿਮ ਤੇ ਭੁਲੇਖਾ ਦੁਰ ਕਰ ਦਿਤਾ ਹੈ।੩।
ਸਾਈਂ ਦੇ ਕੰਵਲ ਪੈਰ ਉਸ ਦੇ ਨਫਰ ਦਾ ਆਸਰਾ ਹਨ। ਦਿਹੂੰ ਰੈਣ ਉਹ ਵਿਆਪਕ ਵਾਹਿਗੁਰੂ ਦੇ ਨਾਮ ਦਾ ਵਣਜ ਕਰਦਾ ਹੈ। ਆਰਾਮ ਤੇ ਖੁਸ਼ੀ ਵਿੱਚ ਉਹ ਸ੍ਰਿਸ਼ਟੀ ਦੇ ਸੁਆਮੀ ਦਾ ਜੱਸ ਗਾਹਿਨ ਕਰਦਾ ਹੈ। ਸਾਰਿਆਂ ਅੰਦਰ ਮਾਲਕ ਰੰਿਆ ਹੋਇਆ ਹੈ, ਹੇ ਨਾਨਕ!।੪।੩੬।੪੩।

ਹਿਂਦੀ

ਕੀਨੀ ਦੲਆ ਗੋਪਾਲ ਗੁਸਾੲ ॥
ਗੁਰ ਕੇ ਚਰਣ ਵਸੇ ਮਨ ਮਾਹੀ ॥
ਅੰਗੀਕਾ{ ਕੀਆ ਤਿਨਿ ਕਰਤੈ ਦੁਖ ਕਾ ਡੇਰਾ ਢਾਹਿਆ ਜੀੳ ॥੧॥
ਮਨਿ ਤਨਿ ਵਸਿਆ ਸਚਾ ਸੋੲ ॥
ਬਿਖੜਾ ਥਾਨੁ ਨ ਦਿਸੈ ਕੋੲ ॥
ਦੂਤ ਦੁਸਮਣ ਸਭਿ ਸਜਣ ਹੋਓੇ ਓੇਕੋ ਸੁਆਮੀ ਆਹਿਆ ਜੀੳ ॥੨॥
ਜੋ ਕਿਛੁ ਕਰੇ ਸੁ ਆਪੇ ਆਪੈ ॥
ਬੁਧਿ ਸਿਆਣਪ ਕਿਛੂ ਨ ਜਾਪੈ ॥
ਆਪਣਿਆ ਸੰਤਾ ਨੋ ਆਪਿ ਸਹਾੲ ਪ੍ਰਭਿ ਭਰਮ ਭੁਲਾਵਾ ਲਾਹਿਆ ਜੀੳ ॥੩॥
ਚਰਣ ਕਮਲ ਜਨ ਕਾ ਆਧਾਰੋ ॥
ਆਠ ਪਹਰ ਰਾਮ ਨਾਮੁ ਵਾਪਾਰੋ ॥
ਸਹਜ ਅਨੰਦ ਗਾਵਹਿ ਗੁਣ ਗੋਵਿੰਦ ਪ੍ਰਭ ਨਾਨਕ ਸਰਬ ਸਮਾਹਿਆ ਜੀੳ ॥੪॥੩੬॥੪੩॥

ਸਰਸ਼ਟਿ ਕੇ ਮਾਲਿਕ ਔਰ ਪਾਲਨਹਾਰ ਪ੍ਰਭੁ ਨੇ ਜਬ ਕਿਰਪਾ ਕੀ ਤੋ ਗੁ{ ਕੇ ਚਰਣ ਹਰਦਯ ਮੇਂ ਆ ਬਸੇ। ਕਰਤਾ ਪ੍ਰਭੁ ਨੇ ਓੇਸੇ ਵਯ#ਤ ਕੋ ਸਵੀਕਰਤ ਕਰ ਲਿਯਾ ਅਰਥਾਤੱ ਅਪਨਾ ਬਨਾ ਲਿਯਾ ਔਰ ੳਸਕੇ ਦੁਖ ਕਾ ਡੇਰਾ ਹੀ ਨਸ਼ਟ ਕਰ ਦਿਯਾ।੧।

ਮਨ-ਤਨ ਮੇਂ ੳਸ ਸਤਯ ਪ੍ਰਭੁ ਕੇ ਬਸਨੇ ਸੇ ਕੋੲ ਭੀ ਸਥਾਨ ਅਬ ਕਸ਼ਟਕਰ ਨਹੀਂ ਪ੍ਰਤੀਤ ਹੋਤਾ। ਜਿਸਨੇ ਕੇਵਲ ਓਕ ਪਰਮਾਤਮਾ ਕੀ ਚਾਹਨਾ ਕੀ ਹੈ ੳਸਕੇ ਸਭੀ ਦੁਸ਼ਟ ਸ਼ਗ਼ੁ ਅਬ ਸਖ਼ਜਨ ਬਨ ਗਓ ਹੈ।੨।

ਵਹ ਜੋ ਭੀ ਕਰਤਾ ਹੈ ਅਪਨੀ ਰਜਾ ਮੇਂ ਹੀ ਕਰਤਾ ਹੈ ਔਰ ੳਸਮੇਂ ਕਿਸੀ ਕੀ ਬੁਧਿ ਅਥਵਾ ਚਤੁਰਾੲ ਦਿਖਾੲ ਨਹੀਂ ਪੜਤੀ। ਪ੍ਰਭੁ ਭ੍ਰਮੋਂ ਔਰ ਭੁਲਾਵੋ ਕੋ ਸਮਾਪਤ ਕਰਤਾ ਹੈ ਔਰ ਸ਼ਾਂਤ ਪੁ{ਸ਼ੋ ਕੀ ਸਹਾਯਤਾ ਸਵਯਂ ਕਰਤਾ ਹੈ।੩।

ਸੇਵਕੋ ਕੇ ਜੀਵਨ ਕਾ ਆਧਾਰ ਪ੍ਰਭੁ ਕੇ ਚਰਣ-ਕਮਲ ਹੈ। ਯੇ ਆਠੋ ਪ੍ਰਹਰ ਰਾਮ ਨਾਮ ਕਾ ਹੀ ਕਾਰਯ ਵਯਾਪਾਰ ਕਰਤੇ ਹੈ। ਹੇ ਨਾਨਕ! ਵੇ ਸਹਜ ਆਨਂਦ ਕੀ ਅਵਸਥਾ ਮੇਂ ਪ੍ਰਭੁ ਕੇ ਗੁਣ ਗਾਤੇ ਹੈ ਔਰ ਵਹ ਪ੍ਰਭੁ ਸਬ ਮੇਂ ਸਮਾਹਿਤ ਰਹਤਾ ਹੈ।੪।੩੬।੪੩।

English

Dr Sant Singh Khalsa ji
The Life of the World, the Sustainer of the Earth, has showered His Mercy; the Guru's Feet have come to dwell within my mind. The Creator has made me His Own. He has destroyed the city of sorrow.1.

The True One abides within my mind and body; no place seems difficult to me now. All the evild-doers and enemies have now become my friends. I long only for my Lord and Master.2.

Whatever He does, He does all by Himself. No one cane know His Ways. He Himself is the Helper and Support of His Saints. God has cast out my doubts and delusions.3.

His Lotus Feet are the Support of His humble servants. Twenty-four hours a day, they deal in the Name of the Lord. In peace and pleasure, they sing the Glorious Praises of the Lord of the Universe. O Nanak, God is permeating everywhere.4.36.43.

Bhai Manmohan Singh ji
The world-nurser and the Lord of the universe has shown mercy and the Guru's feet I have places within my mind. That Creator has taken my side and has demolished the abode of adversity.1.

Within my mind and body the True Lord abides, and no place appears to be agonising for me. All te evil-doers and enemies have become friends as I long for but One Lord.2.

Whatever He does, He does that all by Himself. By intellect and wisdom one cannot gauge His doings. Of His saints the Lord Himself is the succourer. He has cast away my doubt and misgiving. 3.

The Lord's lotus feet are the support of His serf. Day and night he deals in the Name of the pervading God. In peace and pleasure he sings the praises of the World-Lord. Amonth all the Master is contained O Nanak.4.36.43.

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ