Jhim Jhim Varse Amrit Dhara

ਸ਼ਬਦ ਵਿਚਾਰ · ੭ / ੧੧੪

ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ॥

(Vyakhya in Gurmukhi, Hindi and English)

ਗੁਰਮੁਖੀ

ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ॥ ਮਨੁ ਪੀਵੈ ਸੁਨਿ ਸਬਦੁ ਬੀਚਾਰਾ ॥ ਅਨਦ ਬਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰਿ ਕੇਲਾ ਜੀਉ ॥੨॥
ਸਭ ਕਿਛੁ ਘਰ ਮਹਿ ਬਾਹਰਿ ਨਾਹੀ ॥ ਬਾਹਰਿ ਟੋਲੈ ਸੋ ਭਰਮਿ ਭੁਲਾਹੀ ॥ ਗੁਰ ਪਰਸਾਦੀ ਜਿਨੀ ਅੰਤਰਿ ਪਾਇਆ ਸੋ ਅੰਤਰਿ ਬਾਹਰਿ ਸੁਹੇਲਾ ਜੀਉ ॥੧॥
ਜਨਮ ਜਨਮ ਕਾ ਵਿਛੁੜਿਆ ਮਿਲਿਆ ॥ ਸਾਧ ਕ੍ਰਿਪਾ ਤੇ ਸੂਕਾ ਹਰਿਆ ॥ ਸੁਮਤਿ ਪਾਏ ਨਾਮੁ ਧਿਆਏ ਗੁਰਮੁਖਿ ਹੋਏ ਮੇਲਾ ਜੀਉ ॥੩॥
ਜਲ ਤਰੰਗੁ ਜਿਉ ਜਲਹਿ ਸਮਾਇਆ ॥ ਤਿਉ ਜੋਤੀ ਸੰਗਿ ਜੋਤਿ ਮਿਲਾਇਆ ॥ ਕਹੁ ਨਾਨਕ ਭ੍ਰਮ ਕਟੇ ਕਿਵਾੜਾ ਬਹੁੜਿ ਨ ਹੋਈਐ ਜਉਲਾ ਜੀਉ ॥੪॥੧੯॥੨੬॥

ਪ੍ਰੋਫੈਸਰ ਸਾਹਿਬ ਸਿੰਘ ਜੀ

ਪਦਅਰਥ:-
ਝਿਮਿ ਝਿਮਿ-ਮਠੀ ਮਠੀ ਸੁਰ ਨਾਲ । ਸੁਨਿ-ਸੁਣ ਕੇ । ਅਨਦ ਬਿਨੋਦ-ਆਤਮਕ ਸੁਖ ਅਨੰਦ । ਕੇਲਾ- ਆਨੰਦ, ਖੇਲ ਤਮਾਸ਼ੇ ।੨। ਸਭ ਕਿਛ-ਸਾਰਾ ਕੁਝ, ਸਾਰਾ ਆਤਮਕ ਅਨੰਦ । ਘਰਿ ਮਹਿ-ਹਿਰਦੇ ਘਰ ਵਿਚ (ਟਿਕੇ ਰਿਹਾਂ) । ਟੋਲੈ-(ਸੁਖ ਦੀ) ਭਾਲ ਕਰਦਾ ਹੈ । ਭਰਮਿ-ਭਟਕਣਾ ਵਿਚ (ਪੈ ਕੇ) । ਭੁਲਾਹੀ-ਭੁਲਾਹਿ, ਕੁਰਾਹੇ ਪਏ ਰਹਿੰਦੇ ਹਨ । ਪਰਸਾਦੀ-ਪਰਸਾਦਿ, ਕਿਰਪਾ ਨਾਲ । ਅੰਤਰਿ-ਅੰਦਰ, ਹਿਰਦੇ ਵਿਚ । ਅੰਤਰਿ ਬਾਹਰਿ-ਪ੍ਰਭੂ ਚਰਨਾਂ ਵਿਚ ਜੁੜਿਆ ਹੋਇਆ ਅਤੇ ਜਗਤ ਨਾਲ ਪ੍ਰੇਮ ਦੀ ਵਰਤੋਂ ਕਰਦਾ ਹੋਇਆ । ਸੁਹੇਲਾ- ਸੁਖੀ ।੧।ਸਾਧ-ਗੁਰੂ । ਤੇ-ਤੋਂ, ਨਾਲ । ਸੂਕਾ-ਸੁੱਕਾ ਹੋਇਆ । ਸੁਮਤਿ-ਚੰਗੀ ਅਕਲ । ਗੁਰਮੁਖਿ-ਗੁਰੂ ਦੀ ਸਰਨ ਪੈ ਕੇ ।੩। ਤਰੰਗ-ਲਹਰ । ਜਲਹਿ-ਜਲਿ ਹੀ, ਜਲ ਵਿਚ ਹੀ । ਭ੍ਰਮ ਕਿਵਾੜਾ-ਭਟਕਣਾ ਦੇ ਤਖ਼ਤੇ । ਜਉਲਾ- {ਫ਼ਾਰਸੀ ਲ਼ਫ਼ਜ਼-ਜਉਲਾ, ਦੌੜਦਾ} ਦੌੜ ਭੱਜ ਕਰਨ ਵਾਲਾ, ਭਟਕਣ ਵਾਲਾ ।੪।

ਅਰਥ: (ਜਿਵੇਂ ਮਠੀ ਮਠੀ ਵਰਖਾ ਹੁੰਦੀ ਹੈ ਤੇ ਉਹ ਧਰਤੀ ਵਿਚ ਸਿੰਜਰਦੀ ਜਾਂਦੀ ਹੈ ਤਿਵੇਂ ਜਦੋਂ) ਆਤਮਕ ਅਡੋਲਤਾ ਦੀ ਹਾਲਤ ਵਿਚ ਨਾਮ-ਅੰਮ੍ਰਿਤ ਦੀ ਧਾਰ ਸਹਜੇ ਸਹਜੇ ਵਰ੍ਹਦੀ ਹੈ ਤਦੋਂ ਮਨੁੱਖ ਦਾ ਮਨ ਗੁਰੂ ਦਾ ਸ਼ਬਦ ਸੁਣ ਕੇ (ਪ੍ਰਭੂ ਦੇ ਗੁਣਾਂ ਦੀ) ਵਿਚਾਰ ਸੁਣ ਕੇ ਉਸ ਅੰਮ੍ਰਿਤ ਧਾਰ ਨੂੰ ਪੀਂਦਾ ਜਾਂਦਾ ਹੈ (ਆਪਣੇ ਅੰਦਰ ਟਿਕਾਈ ਜਾਂਦਾ ਹੈ) (ਉਸ ਅਵਸਥਾ ਵਿਚ ਮਨ) ਹਰ ਵੇਲੇ ਆਤਮਕ ਆਨੰਦ ਮਾਣਦਾ ਹੈ, ਸਦਾ ਪਰਮਾਤਮਾ ਦੇ ਮਿਲਾਪ ਦਾ ਸੁਖ ਲੈਂਦਾ ਹੈ ।੨।
ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਨੇ ਆਪਣੇ ਹਿਰਦੇ ਵਿਚ ਹੀ ਟਿਕ ਕੇ ਪਰਮਾਤਮਾ ਨੂੰ ਲੱਭ ਲਿਆ ਹੈ, ਉਹ ਅੰਤਰ ਆਤਮੇ ਸਿਮਰਨ ਕਰਦੇ ਹੋਏ ਭੀ ਤੇ ਜਗਤ ਨਾਲ ਪ੍ਰੇਮ ਦੀ ਵਰਤੋਂ ਕਰਦੇ ਹੋਏ ਭੀ ਸਦਾ ਸੁਖੀ ਰਹਿੰਦੇ ਹਨ । ਸਾਰਾ ਆਤਮਕ ਸੁਖ ਹਿਰਦੇ ਵਿਚ ਟਿਕੇ ਰਹਿਣ ਵਿਚ ਹੈ, ਬਾਹਰ ਭਟਕਣ ਵਿਚ ਨਹੀਂ ਮਿਲਦਾ । ਜੇਹੜਾ ਮਨੁੱਖ ਬਾਹਰ ਸੁੱਖ ਦੀ ਭਾਲ ਕਰਦਾ ਹੈ (ਉਹ ਸੁਖ ਨਹੀਂ ਲੱਭ ਸਕਦਾ) ਅਜੇਹੇ ਬੰਦੇ ਤਾਂ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ ।੧।
(ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਜਨਮਾਂ ਜਨਮਾਂਤਰਾਂ ਦਾ ਵਿੱਛੁੜਿਆ ਹੋਇਆ ਜੀਵ ਪ੍ਰਭੂ ਚਰਨਾਂ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ । ਮਨੁੱਖ ਦਾ ਰੁੱਖਾ ਹੋ ਚੁੱਕਾ ਮਨ ਗੁਰੂ ਦੀ ਕਿਰਪਾ ਨਾਲ ਪਿਆਰ ਰਸ ਨਾਲ ਤਰ ਹੋ ਜਾਂਦਾ ਹੈ । ਗੁਰੂ ਪਾਸੋਂ ਜਦੋਂ ਮਨੁੱਖ ਸ੍ਰੇਸ਼ਟ ਮਤਿ ਲੈਂਦਾ ਹੈ, ਤਾਂ ਪਰਮਾਤਮਾ ਦਾ ਨਾਮ ਸਿਮਰਦਾ ਹੈ । ਗੁਰੂ ਦੀ ਸਰਨ ਪਿਆਂ ਜੀਵ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ।੩।
ਜਿਵੇਂ (ਨਦੀ ਆਦਿਕ ਦੇ) ਪਾਣੀ ਦੀ ਲਹਿਰ (ਉਸ ਨਦੀ ਵਿਚੋਂ ਉੱਭਰ ਕੇ ਮੁੜ ਉਸ) ਪਾਣੀ ਵਿਚ ਹੀ ਰਲ ਜਾਂਦੀ ਹੈ ਤਿਵੇਂ (ਗੁਰੂ ਦੀ ਸਰਨ ਪੈ ਕੇ ਸਿਮਰਨ ਕਰਨ ਨਾਲ ਮਨੁੱਖ ਦੀ) ਸੁਰਤਿ (ਜੋਤਿ) ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ । ਹੇ ਨਾਨਕ! ਆਖ-(ਗੁਰੂ ਦੇ ਸਨਮੁਖ ਹੋ ਕੇ ਸਿਮਰਨ ਕੀਤਿਆਂ ਮਨੁੱਖ ਦੇ) ਭਟਕਣਾ ਰੂਪ ਤਖ਼ਤੇ (ਜਿਨ੍ਹਾਂ ਦੀ ਕੈਦ ਵਿਚ ਇਹ ਬੰਦ ਪਿਆ ਰਹਿੰਦਾ ਹੈ) ਖੁਲ੍ਹ ਜਾਂਦੇ ਹਨ, ਤੇ ਮੁੜ ਮਨੁੱਖ ਮਾਇਆ ਦੇ ਪਿੱਛੇ ਦੌੜ ਭੱਜ ਕਰਨ ਵਾਲੇ ਸੁਭਾਵ ਦਾ ਨਹੀਂ ਰਹਿੰਦਾ ।੪।੧੯।੨੬।

ਭਾਈ ਮਨਮੋਹਨ ਸਿੰਘ
ਉਸ ਦੇ ਅੰਦਰ ਸੁਧਾਰਸ ਦੀ ਨਦੀ ਇਕ ਰਸ ਵਰ੍ਹਦੀ ਹੈ। ਆਤਮਾ ਨਾਮ ਨੂੰ ਪੀਂਦੀ, ਸੁਣਦੀ ਤੇ ਵੀਚਾਰਦੀ ਹੈ। ਇਹ ਦਿਨ ਰੈਣ ਖੁਸ਼ੀਆਂ ਤੇ ਮੌਜਾਂ ਕਰਦੀ ਹੈ ਅਤੇ ਸਦੀਵ ਤੇ ਹਮੇਸ਼ਾਂ ਲਈ ਵਾਹਿਗੁਰੂ ਨਾਲ ਖੇਡਦੀ ਹੈ।੨।
ਹਰ ਸ਼ੈ ਗ੍ਰਹਿ ਦੇ ਵਿੱਚ ਹੈ, ਇਕ ਭੀ ਬਾਹਰਵਾਰ ਨਹੀਂ। ਜੋ ਬਾਹਰਵਾਰ ਢੂੰਡਦਾ ਹੈ, ਉਹ ਸੰਮੇ ਅੰਦਰ ਘੁਸ ਜਾਂਦਾ ਹੈ। ਗੁਰਾਂ ਦੀ ਦਹਿਆ ਦੁਆਰਾ ਜਿਸ ਨੇ ਪ੍ਰਭੂ ਨੂੰ ਆਪਣੇ ਅੰਤਸ਼ਕਰਨ ਅੰਦਰ ਭਾਲ ਲਿਆ ਹੈ, ਉਹ ਅੰਦਰੋਂ ਤੇ ਬਾਹਰੋਂ ਸੁਖੀ ਹੈ।੧।
ਅਨੇਕਾਂ ਜਨਮਾਂ ਤੋਂ ਵਿਛੁੰਨਾ, ਮੈਂ ਹੁਣ ਵਾਹਿਗੁਰੂ ਨੂੰ ਮਿਲ ਪਿਆ ਹਾਂ, ਅਤੇ ਸੰਤ ਗੁਰਾਂ ਦੀ ਰਹਿਮਤ ਦਾ ਸਦਕਾ, ਸੁੱਕਾ ਸੜਿਆ ਹੋਣ ਦੇ ਬਾਵਜੂਦ ਹਰਾ-ਭਰਾ ਹੋ ਗਿਆ ਹਾਂ। ਗੁਰਾਂ ਦੇ ਰਾਹੀਂ ਮੈਨੂੰ ਸਰੇਸ਼ਟ ਸਮਝ ਪਰਾਪਤ ਹੋ ਗਈ ਹੈ, ਮੈਂ ਨਾਮ ਦਾ ਸਿਮਰਨ ਕੀਤਾ ਹੈ ਅਤੇ ਮੇਰਾ ਸੁਆਮੀ ਨਾਲ ਮਿਲਾਪ ਹੋ ਗਿਆ ਹੈ।੩।
ਜਿਸ ਤਰ੍ਹਾਂ ਪਾਣੀ ਦੀਆਂ ਲਹਿਰਾਂ ਪਾਣੀ ਨਾਲ ਮਿਲ ਜਾਂਦੀਆਂ ਹਨ, ਏਸੇ ਤਰ੍ਹਾਂ ਮੇਰਾ ਨੂਰ ਸਾਈਂ ਦੇ ਨੂਰ ਨਾਲ ਮਿਲ ਗਿਆ ਹੈ। ਗੁਰੂ ਜੀ ਆਖਦੇ ਹਨ, ਸੰਦੇਹ ਦੇ ਤਖਤੇ ਵਢੇ ਗਏ ਹਨ, ਅਤੇ ਮੁੜ ਕੇ ਭਟਕਣਾ ਨਹੀਂ ਹੋਵੇਗਾ।੪।੧੯।੨੬।

ਫਰੀਦ ਕੋਟਿਆਂ ਦਾ ਟੀਕਾ
ਗੁਰੂ ਰੂਪੀ ਬਾਦਲ ਨਾਮ ਰੂਪੀ ਅੰਮ੍ਰਿਤ ਕੋ (ਝਿਮਿ ਝਿਮਿ) ਏਕ ਰਸ ਬਰਸਤੇ ਹੈਂ ਤਿਸ ਉਪਦੇਸ ਕੋ ਸ੍ਰਵਣ ਕਰਕੇ ਬੀਚਾਰ ਸੰਯੁਕਤ ਉਸ ਕੇ ਸਿਧਾਂਤ ਕੋ ਸਿਖ ਕਾ ਮਨੁ ਪਾਂਨ ਰਤਾ ਹੈ ਭਾਵ ਧਾਰਨ ਕਰਤਾ ਹੈ। ਤਿਸ ਕਰਕੇ ਨਿਸ ਦਿਨ ਮਨ ਬਚ ਕਰਮ ਕਰਕੇ ਨਤਯੰਪ੍ਰਤਿ ਹੇ ਹਰੀ ਤੇਰੇ ਸੰਗਿ ਬਿਲਾਸ ਕਰ ਰਹਾ ਹੈ।੨।
ਹੇ ਭਗਵਨ ਸਭ ਕੁਛ ਸਰਬ ਗੁਣੋਂ ਸਹਿਤ ਆਪ ਅੰਤਰਿ ਅੰਤਹਕਰਨ ਮੈਂ ਹੀ ਹੋ ਬਾਹਰਿ ਨਹੀਂ ਹੋ । ਜੋ ਪੁਰਸ ਭਰਮ ਕਰਕੇ ਭੂਲੇ ਹੈਂ ਸੋ ਬਾਹਿਰ ਢੂੰਢਤੇ ਹੈਂ। ਹੇ ਭਗਵਨ ਗੁਰੋਂ ਕੀ ਕ੍ਰਿਪਾ ਕਰਕੇ ਜਿਨੋਂ ਨੇ ਤੇਰੇ ਕੋ ਰਿਦੈ ਮੈਂ ਪਾਯਾ ਹੈ ਸੋ ਤਿਨੋਂ ਕਾ ਸਮਦਾਉ ਅੰਤਰਿ ਬਾਹਰ ਮੁਖੀ ਹੈ।੧।
ਹੇ ਭਗਵਨ ਜਨਮ ਜਨਮਾਂਤ੍ਰੋਂ ਕਾ ਬਿਛੜਾ ਹੂਆ ਮਿਲਾ ਹੈ ਸੰਤੋਂ ਕੀ ਕ੍ਰਿਪਾ ਕਰਕੇ ਸੁਕਾ ਹੂਆ ਮਨੁ ਹਰਿਆ ਹੂਆ ਹੈ। ਗੁਰਮੁਖੋਂ ਕੇ ਮਿਲਾਪ ਹੋਨੇ ਸੇ ਸੑਰਸਰਟ ਬੁਧੀ ਪਾਕੇ ਤੇਰੇ ਨਾਮ ਕੋ ਧਿਆਇਆ ਹੈ।੩।
ਜੈਸੇ ਜਲ ਕਾ ਤਰੰਗ ਜਲ ਕੇ ਬੀਚ ਸਮਾਯਾ ਹੈ ਤੈਸੇ ਹੀ ਹੇ ਜੋਤੀ ਪਰਮੇਸਵਰ ਤੈਨੇ ਜੀਵ ਕੀ ਜੋਤ ਕੋ ਅਪਨੇ ਸੰਗ ਮਿਲਾਇਆ ਭਾਵ ਅਪਨੇ ਸੇ ਅਭੇਦ ਕੀਆ ਹੈ। ਸ੍ਰੀ ਗੁਰੂ ਜੀ ਕਹਤੇ ਹੈਂ ਹੇ ਭਗਵਨ ਜਬ ਭ੍ਰਮ ਰੂਪੀ ਕਿਵਾੜ ਕਟ ਜਾਤੇ ਹੈਂ ਤਬ (ਬਹੁੜਿ) ਫਿਰ ਤੇਰੇ ਸੇ (ਜਉਲਾ) ਜੁਦਾ ਨਹੀਂ ਹੋਈਤਾ ਹੈ।੪।੧੯।੨੬।

ਹਿਂਦੀ

ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ॥ ਮਨੁ ਪੀਵੈ ਸੁਨਿ ਸਬਦੁ ਬੀਚਾਰਾ ॥ ਅਨਦ ਬਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰਿ ਕੇਲਾ ਜੀੳ ॥੨॥
ਸਭ ਕਿਛੁ ਘਰ ਮਹਿ ਬਾਹਰਿ ਨਾਹੀ ॥ ਬਾਹਰਿ ਟੋਲੈ ਸੋ ਭਰਮਿ ਭੁਲਾਹੀ ॥ ਗੁਰ ਪਰਸਾਦੀ ਜਿਨੀ ਅੰਤਰਿ ਪਾੲਆ ਸੋ ਅੰਤਰਿ ਬਾਹਰਿ ਸੁਹੇਲਾ ਜੀੳ ॥੧॥
ਜਨਮ ਜਨਮ ਕਾ ਵਿਛੁੜਿਆ ਮਿਲਿਆ ॥ ਸਾਧ ਕ੍ਰਿਪਾ ਤੇ ਸੂਕਾ ਹਰਿਆ ॥ ਸੁਮਤਿ ਪਾਓੇ ਨਾਮੁ ਧਿਆਓੇ ਗੁਰਮੁਖਿ ਹੋਓੇ ਮੇਲਾ ਜੀੳ ॥੩॥
ਜਲ ਤਰੰਗੁ ਜਿੳ ਜਲਹਿ ਸਮਾੲਆ ॥ ਤਿੳ ਜੋਤੀ ਸੰਗਿ ਜੋਤਿ ਮਿਲਾੲਆ ॥ ਕਹੁ ਨਾਨਕ ਭ੍ਰਮ ਕਟੇ ਕਿਵਾੜਾ ਬਹੁੜਿ ਨ ਹੋੲਓੈ ਜੳਲਾ ਜੀੳ ॥੪॥੧੯॥੨੬॥

ਅਰਥ: ੳਸਕੇ ਅਂਦਰ ਨਾਮ }ਪੀ ਅਮਰਤ ਕੀ ਧਾਰਾ ਰਿਮਝਿਮ ਕਰ ਬਰਸਤੀ ਹੈ। ਮਨ ੳਸ ਨਾਮ }ਪੀ ਅਮਰਤ ਕਾ ਪਾਨ ਕਰਤਾ ਹੈ। ਅਨਹਦ ਸ਼ਬਦ ਕੋ ਸੁਨਕਰ ਮਨ ੳਸ ਬਾਰੇ ਚਿਂਤਨ ਕਰਤਾ ਹੈ। ਮੇਰਾ ਮਨ ਦਿਨ-ਰਾਤ ਆਨਂਦ ਪ੍ਰਾਪਤ ਕਰਤਾ ਹੈ ਔਰ ਭਗਵਾਨ ਕੇ ਸਾਥ ਵਿਲਾਸ ਕਰਤਾ ਹੈ।੨।
ਸਭ ਕੁਛ ਸ਼ਰੀਰ }ਪੀ ਘਰ ਮੇਂ ਹੀ ਹੈ ਔਰ ਸ਼ਰੀਰ ਸੇ ਬਾਹਰ ਕੁਛ ਭੀ ਨਹੀਂ ਹੈ। ਜੋ ਵਯ#ਤ ਭਗਵਾਨ ਕੋ ਹਰਦਯ ਸੇ ਬਾਹਰ ਢੂੰੱਢਤਾ ਹੈ, ਵਹ ਭ੍ਰਮ ਮੇਂ ਪੜਕਰ ਭਟਕਤਾ ਰਹਤਾ ਹੈ। ਗੁ} ਕੀ ਦਯਾ ਸੇ ਜਿਸਨੇ ਭਗਵਾਨ ਕੋ ਹਰਦਯ ਮੇਂ ਪਾਯਾ ਹੈ, ਵਹ ਅਂਦਰ ਓਵਂ ਬਾਹਰ ਸੇ ਸੁਖੀ ਹੈ।੧।
ਮੈਂ ਭਗਵਾਨ ਸੇ ਜਨਮ-ਜਨਮਾਂਤਰੋਂ ਕਾ ਬਿਛੁੜਾ ਹੁਆ ੳਸਸੇ ਮਿਲ ਗਯਾ ਹੂਂੱ। ਸਾਧੁ ਕੀ ਕਿਰਪਾ ਸੇ ਮੇਰਾ ਮੁਰਝਾਯਾ ਹੁਆ ਮਨ ਪ੍ਰਫੁਲਲਿਤ ਹੋ ਗਯਾ ਹੈ।੩।
ਜਿਸ ਤਰਹ ਜਲ ਕੀ ਲਹਰੇਂ ਜਲ ਮੇਂ ਮਿਲ ਜਾਤੀ ਹੈਂ, ੲਸੀ ਤਰਹ ਮੇਰੀ ਜਯੋਤਿ ਪਰਮਾਤਮਾ ਕੀ ਜਯੋਤਿ ਮੇਂ ਮਿਲ ਗੲ ਹੈ। ਹੇ ਨਾਨਕ! ਭਗਵਾਨ ਨੇ ਭ੍ਰਮ }ਪੀ ਕਿਵਾੜ ਕਾਟ ਦਿਓ ਹੈਂ ਔਰ ਅਬ ਮੇਰਾ ਮਨ ਪੁਨ: ਮਾਯਾ ਕੇ ਪੀਛੇ ਨਹੀਂ ਭਟਕੇਗਾ।੪।੧੯।੨੬।

ਡਾ. ਜੋਧ ਸਿੰਘ
ਅਰਥ :
ਪ੍ਰਭੁ ਨਾਮ ਕੀ ਅਮਰਤ ਧਾਰਾ ਰਿਮਝਿਮ ਰਿਮਝਿਮ ਬਰਸਤੀ ਰਹਤੀ ਹੈ ਔਰ ਵਯ#ਤ ਕਾ ਮਨ ਸ਼ਬਦ ਕੇ ਵਿਚਾਰ ਕੇ ਮਾਧਯਮ ਸੇ ੳਸੇ ਪੀਤਾ ਰਹਤਾ ਹੈ। ਤਬ ਯਹ ਮਨ ਦਿਨ-ਰਾਤ ਆਨਂਦ ਵਿਨੋਦ ਮੇਂ ਲਗਾ ਰਹਤਾ ਹੈ ਔਰ ਪਰਮਾਤਮਾ ਕੇ ਸਾਥ ਮਿਲਾਪ ਕਾ ਸੁਖ ਲੇਤਾ ਰਹਤਾ ਹੈ।੨।
ਸਬ ਕੁਛ ਵਾਸਤਵ ਮੇਂ ਅਪਨੇ ਅਂਦਰ ਹੀ ਹੈ ਬਾਹਰ ਕੁਛ ਭੀ ਨਹੀਂ। ਜੋ ਪ੍ਰਭੁ ਕੋ ਬਾਹਰ ਢੂਂੱਢਤੇ ਹੈਂ ਵੇ ਭ੍ਰਮੋਂ ਮੇਂ ਭੂਲੇ ਫਿਰਤੇ ਹੈ। ਗੁ} ਕੀ ਕਿਰਪਾ ਸੇ ਜਿਨਹੋਂਨੇ ਅਪਨੇ ਅਂਤਮਰਨ ਮੇਂ ਹੀ ਪ੍ਰਭੁ ਕੋ ਪਾ ਲਿਯਾ ਹੈ ਵੇ ਅਂਦਰ ਬਾਹਰ ਦੋਨੋਂ ਅੋਰ ਸੇ ਸੁਖੀ ਹੋ ਜਾਤੇ ਹੈਂ।੧।
ਸ਼ਬਦ ਕੀ ਵਿਚਾਰ ਕੇ ਫਲਸਵ}ਪ ਵਯ#ਤ ਕਾ ਸੂਖ ਚੁਕਾ ਮਨ ਹਰਾ-ਭਰਾ ਹੋ ੳਠਤਾ ਹੈ। ਅਬ ਵਯ#ਤ ਸੁਮਤਿ ਪ੍ਰਾਪਤ ਕਰ ਪ੍ਰਭੁ-ਨਾਮ ਕਾ ਸੁਮਿਰਨ ਕਰਤਾ ਹੈ ਔਰ ਗੁਰਮੁਖ ਬਨਕਰ ੳਸਕਾ ਮੇਲ ਪ੍ਰਭੁ ਸੇ ਹੋ ਜਾਤਾ ਹੈ।੩।
ਜੈਸੇ ਜਲ ਕੀ ਤਰਂਗੇ ਜਲ ਮੇਂ ਸਮਾ ਜਾਤੀ ਹੈ, ੳਸੀ ਤਰਹ ਵਯ#ਤ ਕੀ ਆਤਮਿਕ ਜਯੋਤਿ ੳਸ ਪਰਮ ਜਯੋਤਿ ਕੇ ਸਾਥ ਮਿਲ ਜਾਤੀ ਹੈ। ਹੇ ਨਾਨਕ, ਸ਼ਬਦ-ਵਿਚਾਰ ਸੇ ਗੁਰਮੁਖ ਬਨੇ ਵਯ#ਤ ਕੇ ਭ੍ਰਮ ਕੇ ਪਰਦੇ ਨਸ਼ਟ ਹੋ ਜਾਤੇ ਹੈ ਔਰ ਅਬ ਜੀਵ ਕੀ ਭਾਗ-ਦੌੜ ਸਮਾਪਤ ਹੋ ਜਾਤੀ ਹੈ।੪।੧੯।੨੬।

English

Dr Sant Singh Khalsa
Slowly, gently, drop by drop, the stream of nectar trickles down within. The mind drinks it in, hearing and reflecting on the Word of the Shabad. It enjoys bliss and ecstasy day and night, and plays with the Lord forever and ever.2.
Everything is within the home of the self; there is nothing beyond. One who searches outside is deluded by doubt. By Guru's Grace, one who has found the Lord within is happy, inwardly and outwardly.1.
I have now been united with the Lord after having been separated and cut off from Him for so many lifetimes; by the Grace of the Holy Saint, the dried-up branches have blossomed forth again in their greenery. I have obtained this sublime understanding, and I meditate on the Naam; as Gurmukh, I have met the Lord.3.
As the waves of water merge again with the water, so does my light merge again into the Light. Says Nanak, the veil of illusion has been cut away, and I shall not go out wandering any more.4.19.26.

Bhai Manmohan Singh
Within him the stream of Nectar uniformly rains. The soul drinks hears and reflect upon the Name. It rejoices and enjoys day and night and sports with God for ever and aye.2.
Everything is within the home, not even one is without. He who seeks without is lost in doubt.
By Guru's grace he who has found the Lord in his mind is comfortable within and without.1.
Separated since many births, I have now met God, and by saint-Guru's grace, though dried up have reverdured. Through the Guru I have obtained exquisite understanding have meditated on the Name and have met the Lord.3.
As the waves of water blend with water, so my light is blended with the Lord's light. Says Nanak, the shutters of delusion have been hewed down and there shall be no more wandering.4.19.26

Bhai Gurbachan Singh Thind
In lovely trickles is falling the stream of amrita-
The self, listening to discourse on the Word, quaffs it:
Thus is it absorbed in joy and pastimes day and night-
Eternally in play with the Lord engaged.2.
All boons within the self lie, not without.
Whoever seeks for these outside, is in illusion straying.
Whoever by the Master's grace has found these within.
Has obtained bliss within and without.1.
The self, separated for multiple births, with the Lord has found union;
By the Master's grace is the dry stalk turned green:
By meditation on the Name has it obtained wisdom;
By the Master's guidance, to the Lord is it united.3.
As is the wave in water absorbed,
Is light of the self in Divine Light immersed.
Saith Nanak: Illusion's door-panels are hacked-
Nevermore shall separation from the Lord come.4.19.26.

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ