ਪ੍ਰਭ ਇਹੈ ਮਨੋਰਥੁ ਮੇਰਾ ॥
ਗੁਰਮੁਖੀ
ਪ੍ਰਭ ਇਹੈ ਮਨੋਰਥੁ ਮੇਰਾ ॥
ਕ੍ਰਿਪਾ ਨਿਧਾਨ ਦਇਆਲ ਮੋਹਿ ਦੀਜੈ ਕਰਿ ਸੰਤਨ ਕਾ ਚੇਰਾ ॥ ਰਹਾਉ ॥
ਪ੍ਰਾਤਹਕਾਲ ਲਾਗਉ ਜਨ ਚਰਨੀ ਨਿਸ ਬਾਸੁਰ ਦਰਸੁ ਪਾਵਉ ॥
ਤਨੁ ਮਨੁ ਅਰਪਿ ਕਰਉ ਜਨ ਸੇਵਾ ਰਸਨਾ ਹਰਿ ਗੁਨ ਗਾਵਉ ॥੧॥
ਸਾਸਿ ਸਾਸਿ ਸਿਮਰਉ ਪ੍ਰਭੁ ਅਪੁਨਾ ਸੰਤਸੰਗਿ ਨਿਤ ਰਹੀਐ ॥
ਏਕੁ ਅਧਾਰੁ ਨਾਮੁ ਧਨੁ ਮੋਰਾ ਅਨਦੁ ਨਾਨਕ ਇਹੁ ਲਹੀਐ ॥੨॥੨੬॥
ਪ੍ਰੋਫੈਸਰ ਸਾਹਿਬ ਸਿੰਘ ਜੀ
ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਹੇ ਦਇਆਲ ਪ੍ਰਭੂ! ਮੇਰੇ ਮਨ ਦੀ ਇਹੀ ਤਾਂਘ ਹੈ ਕਿ ਮੈ ਇਹ ਦਾਨ ਦੇਹ ਜੁ ਮੈ ਆਪਣੇ ਸੰਤ ਜਨਾਂ ਦਾ ਸੇਵਕ ਬਣਾਈ ਰੱਖੋ ।ਰਹਾਉ।
ਹੇ ਪ੍ਰਭੂ! ਸਵੇਰੇ (ਉੱਠ ਕੇ) ਮੈਂ ਤੇਰੇ ਸੰਤ ਜਨਾਂ ਦੀ ਚਰਨੀਂ ਲੱਗਾਂ, ਦਿਨ ਰਾਤ ਮੈਂ ਤੇਰੇ ਸੰਤ ਜਨਾਂ ਦਾ ਦਰਸ਼ਨ ਕਰਦਾ ਰਹਾਂ । ਆਪਣਾ ਸਰੀਰ ਆਪਣਾ ਮਨ ਭੇਟਾ ਕਰ ਕੇ ਮੈਂ (ਸਦਾ) ਸੰਤ ਜਨਾਂ ਦੀ ਸੇਵਾ ਕਰਦਾ ਰਹਾਂ, ਤੇ ਆਪਣੀ ਜੀਭ ਨਾਲ ਮੈਂ ਹਰੀ-ਗੁਣ ਗਾਂਦਾ ਰਹਾਂ ।੧।
(ਹੇ ਭਾਈ! ਮੇਰੀ ਤਾਂਘ ਹੈ ਕਿ) ਮੈਂ ਹਰੇਕ ਸਾਹ ਦੇ ਨਾਲ ਆਪਣੇ ਪ੍ਰਭੂ ਦਾ ਸਿਮਰਨ ਕਰਦਾ ਰਹਾਂ । ਹੇ ਭਾਈ! ਸਦਾ ਸੰਤਾਂ ਦੀ ਸੰਗਤਿ ਵਿਚ ਟਿਕੇ ਰਹਿਣਾ ਚਾਹੀਦਾ ਹੈ । ਹੇ ਨਾਨਕ! (ਆਖ-ਮੇਰੀ ਤਾਂਘ ਹੈ ਕਿ) ਸਿਰਫ਼ ਪਰਮਾਤਮਾ ਦਾ ਨਾਮ-ਧਨ ਹੀ ਮੇਰਾ ਜੀਵਨ-ਆਸਰਾ ਬਣਿਆ ਰਹੇ । (ਹੇ ਭਾਈ! ਨਾਮ-ਸਿਮਰਨ ਦਾ) ਇਹ ਆਨਦ (ਸਦਾ) ਮਾਣਦੇ ਰਹਿਣਾ ਚਾਹੀਦਾ ਹੈ ।੨।੨੬।
ਭਾਈ ਮਨਮੋਹਨ ਸਿੰਘ ਜੀ
ਹੇ ਸੁਆਮੀ! ਕੇਵਲ ਏਹੀ ਮੇਰੇ ਦਿਲ ਦੀ ਚਾਹਨਾ ਹੈ। ਹੇ ਰਹਿਮਤ ਦੇ ਖਜਾਨੇ! ਮੇਰੇ ਮਿਹਰਬਾਨ ਮਾਲਕ! ਮੈਨੂੰ ਸਾਧੂਆਂ ਦਾ ਗੋਲਾ ਕਰਦੇ। ਠਹਿਰਾਉ।
ਸੁਬ੍ਹਾ ਸਵੇਰੇ ਮੈਂ ਸਾਈਂ ਦੇ ਗੋਲਿਆਂ ਦੇ ਪੈਰੀ ਪੈਂਦਾ ਹਾਂ ਅਤੇ ਰਾਤ ਦਿਨ ਉਨ੍ਹਾਂ ਦਾ ਦਰਸ਼ਨ ਪਾਉਂਦਾ ਹਾਂ। ਆਪਣੀ ਦੇਹ ਤੇ ਆਤਮਾ ਸੌਂਪ ਕੇ, ਮੈਂ ਸੁਆਮੀ ਦੀ ਸੇਵਕ ਦੀ ਟਹਿਲ ਕਰਦਾ ਹਾਂ ਤੇ ਆਪਣੀ ਜੀਭ ਨਾਲ ਹਰੀ ਦਾ ਜੱਸ ਗਾਉਂਦਾ ਹਾਂ।੧।
ਹਰ ਸੁਆਸ ਨਾਲ ਮੈਂ ਆਪਣੇ ਸਾਹਿਬ ਨੂੰ ਯਾਦ ਕਰਦਾ ਹਾਂ ਅਤੇ ਮੈਂ ਹਮੇਸ਼ਾ, ਸਾਧ ਸੰਗਤ ਅੰਦਰ ਵਿਚਰਦਾ ਹਾਂ। ਵਾਹਿਗੁਰੂ ਦਾ ਨਾਮ ਹੀ ਮੇਰਾ ਇਕੋ ਇਕ ਆਸਰਾ ਤੇ ਮਾਲ ਧਨ ਹੈ। ਕੇਵਲ ਏਸੇ ਤੋਂ ਹੀ ਨਾਨਕ ਖੁਸ਼ੀ ਪ੍ਰਾਪਤ ਕਰਦਾ ਹੈ।੨।੨੬।
ਹਿਂਦੀ
ਪ੍ਰਭ ੲਹੈ ਮਨੋਰਥੁ ਮੇਰਾ ॥
ਕ੍ਰਿਪਾ ਨਿਧਾਨ ਦੲਆਲ ਮੋਹਿ ਦੀਜੈ ਕਰਿ ਸੰਤਨ ਕਾ ਚੇਰਾ ॥ ਰਹਾੳ ॥
ਪ੍ਰਾਤਹਕਾਲ ਲਾਗੳ ਜਨ ਚਰਨੀ ਨਿਸ ਬਾਸੁਰ ਦਰਸੁ ਪਾਵੳ ॥
ਤਨੁ ਮਨੁ ਅਰਪਿ ਕਰੳ ਜਨ ਸੇਵਾ ਰਸਨਾ ਹਰਿ ਗੁਨ ਗਾਵੳ ॥੧॥
ਸਾਸਿ ਸਾਸਿ ਸਿਮਰੳ ਪ੍ਰਭੁ ਅਪੁਨਾ ਸੰਤਸੰਗਿ ਨਿਤ ਰਹੀਓੇ ॥
ਓਕੁ ਅਧਾ{ ਨਾਮੁ ਧਨੁ ਮੋਰਾ ਅਨਦੁ ਨਾਨਕ ੲਹੁ ਲਹੀਓੇ ॥੨॥੨੬॥
ਹੇ ਪ੍ਰਭੁ! ਮੇਰਾ ਕੇਵਲ ਯਹੀ ਮਨੋਰਥ ਹੈ ਕਿ ਹੇ ਕਿਰਪਾਨਿਧਿ! ਹੇ ਦੀਨਦਯਾਲ! ਮੁਝੇ ਅਪਨੇ ਸਂਤਜਨੋ ਕਾ ਸੇਵਕ ਬਨਾ ਦੀਜਿਓ।ਰਹਾੳ।
ਮੈਂ ਪ੍ਰਾਤ: ਕਾਲ ਸਂਤਜਨੋ ਕੇ ਚਰਣ ਸਪਰਸ਼ ਕਰਤਾ ਰਹੂਂੱ ਔਰ ਰਾਤ-ਦਿਨ ੳਨਕੇ ਦਰਸ਼ਮ ਪ੍ਰਾਪਤ ਕਰਤਾ ਰਹੂਂੱ। ਅਪਨਾ ਤਨ-ਮਨ ਅਰਪਿਤ ਕਰਕੇ ਮੈਂ ਸਂਤਜਨੋ ਕੀ ਸ਼ਰਦਾ ਸੇ ਸੇਵਾ ਕਰਤਾ ਰਹੂਂੱ ਔਰ ਅਪਨੀ ਜਿਵਹਾ ਸੇ ਤੇਰਾ ਗੁਣਾਨੁਵਾਦ ਕਰਤਾ ਰਹੂਂੱ।੧।
ਮੈਂ ਸ਼ਵਾਸ-ਸ਼ਵਾਸ ਸੇ ਅਪਨੇ ਪ੍ਰਭੁ ਕਾ ਸਿਮਰਨ ਕਰਤਾ ਰਹੂਂੱ ਔਰ ਨਿਤਯ ਹੀ ਸਂਤੋ ਕੀ ਸਂਗਤ ਮੇਂ ਮਿਲਾ ਰਹੂਂੱ। ਹੇ ਨਾਨਕ! ੲਸ਼ਵਰ ਕਾ ਨਾਮ-ਧਨ ਹੀ ਮੇਰਾ ਜੀਵਨ ਕਾ ਓਕਮਾਗ਼ ਆਧਾਰ ਹੈ ਔਰ ੲਸਸੇ ਹੀ ਮੈਂ ਆਤਮਿਕ ਆਨਂਦ ਪ੍ਰਾਪਤ ਕਰਤਾ ਰਹੂਂੱ।੨।੨੬।
English
Dr Sant Singh Khalsa ji
God, this is my heart's desire: O treasure of kindness, O Merciful Lord, please make me the slave of your Saints. Pause.
In the early hours of the morning, I fall at the feet of Your humble servants; night and day, I obtain the Blessed Vision of their Darshan. Dedicating my body and mind, I serve the humble servant of the Lord; with my tongue, I sing the Glorious Praises of the Lord.1.
With each and every breath, I meditate in remembrance on my God; I live continually in the Soceity of the Saints. The Naam, the Name of the Lord, is my only support and wealth; O Nanak, from this, I obtain bliss.2.26.
Bhai Manmohan Singh ji
O Lord, this alone is my heart's desire. O the treasure of kindness, my merciful Master, make me the slave of Thine saints. Pause.
In the early morn, I fall at the feet of Lord's slaves and night and day have their vision. Surrendering my body and soul, I serve Lord's servant, and with my tongue I sing God's praise.1.
At every breath, I remember my Lord and I, ever, abide in the society of saints. God's Name is my sole support and wealth, From it alone, Nanak obtain delight.2.26.