Tahi Prakash Hamara Bhyo. Patna Sehar Bhikhai Bhav Layo.

ਸ਼ਬਦ ਵਿਚਾਰ · ੫੫ / ੧੧੪

ਤਹੀ ਪ੍ਰਕਾਸ ਹਮਾਰਾ ਭਯੋ ॥ ਪਟਨਾ ਸਹਰ ਬਿਖੈ ਭਵ ਲਯੋ ॥

ਗੁਰਮੁਖੀ

ਮੁਰ ਪਿਤ ਪੂਰਬ ਕੀਯਸਿ ਪਯਾਨਾ ॥ ਭਾਂਤਿ ਭਾਂਤਿ ਕੇ ਤੀਰਥਿ ਨਾਨਾ ॥
ਜਬ ਹੀ ਜਾਤ ਤ੍ਰਿਬੇਣੀ ਭਏ ॥ ਪੁੰਨ ਦਾਨ ਦਿਨ ਕਰਤ ਬਿਤਏ ॥ ੧॥
ਤਹੀ ਪ੍ਰਕਾਸ ਹਮਾਰਾ ਭਯੋ ॥ ਪਟਨਾ ਸਹਰ ਬਿਖੈ ਭਵ ਲਯੋ ॥
ਮੱਦ੍ਰ ਦੇਸ ਹਮ ਕੋ ਲੇ ਆਏ ॥ ਭਾਂਤਿ ਭਾਂਤਿ ਦਾਈਅਨਿ ਦੁਲਰਾਏ ॥ ੨॥
ਕੀਨੀ ਅਨਿਕ ਭਾਂਤਿ ਤਨ ਰੱਛਾ ॥ ਦੀਨੀ ਭਾਂਤਿ ਭਾਂਤਿ ਕੀ ਸਿੱਛਾ ॥
ਜਬ ਹਮ ਧਰਮ ਕਰਮ ਮੋ ਆਏ ॥ ਦੇਵ ਲੋਕ ਤਬ ਪਿਤਾ ਸਿਧਾਏ ॥ ੩॥

ਮੇਰੇ ਪਿਤਾ (ਭਾਵ ਗੁਰੂ ਤੇਗ ਬਹਾਦੁਰ) ਨੇ ਪੂਰਬ ਵਲ ਜਾਣਾ ਕੀਤਾ ਅਤੇ ਭਿੰਨ ਭਿੰਨ ਤੀਰਥਾਂ ਉਤੇ ਇਸ਼ਨਾਨ ਕੀਤਾ। ਜਦ ਉਹ ਤ੍ਰਿਵੇਣੀ (ਪ੍ਰਯਾਗ) ਪਹੁੰਚੇ, (ਤਾਂ ਉਥੇ) ਪੁੰਨ-ਦਾਨ ਕਰਦਿਆਂ ਕਈ ਦਿਨ ਬਿਤਾ ਦਿੱਤੇ।੧।

ਉਥੇ ਹੀ ਸਾਡਾ ਪ੍ਰਕਾਸ਼ ਹੋਇਆ (ਅਰਥਾਤ ਗਰਭ-ਸਥਿਤ ਹੋਏ) ਅਤੇ ਪਟਨਾ ਸ਼ਹਿਰ ਵਿਚ ਜਨਮ ਹੋਇਆ। (ਪੂਰਬ ਤੋਂ) ਸਾਨੂੰ ਮਦ੍ਰ ਦੇਸ਼ (ਪੰਜਾਬ) ਵਿਚ ਲੈ ਆਏ ਅਤੇ ਤਰ੍ਹਾਂ ਤਰ੍ਹਾਂ ਦਾਈਆਂ ਨੇ ਲਾਡ ਕਰਕੇ (ਵੱਡਾ ਕੀਤਾ)।੨।

ਅਨੇਕ ਤਰ੍ਹਾਂ ਨਾਲ (ਮੇਰੇ) ਸ਼ਰੀਰ ਦੀ ਰਖਿਆ ਕੀਤੀ ਗਈ ਅਤੇ ਕਈ ਤਰ੍ਹਾਂ ਦੀ ਸਿਖਿਆ ਦਿੱਤੀ ਗਈ। ਜਦ ਅਸੀਂ ਧਰਮ ਕਰਮ (ਨੂੰ ਸਮਝਣ ਦੇ) ਯੋਗ ਹੋਏ ਤਾਂ ਪਿਤਾ ਜੀ ਦੇਵ-ਲੋਕ ਨੂੰ ਚਲੇ ਗਏ (ਭਾਵ ਸ਼ਹੀਦ ਹੋ ਗਏ)।੩।

English

My father proceeded towards the east and visited several places of pilgrimage. When he went to Triveni (Prayag), he passed his days in act of charity.1.

I was conceived there and took birth at Patna. Whence I was brought to Madra Desh (Punjab), where I was caressed by various nurses.2.

I was given physical protection in various ways and given various types of education. When I began to perform the act of Dharma (righteousness), my father departed for his heavenly abode.3.

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ