Santa Ke Karaj

ਸ਼ਬਦ ਵਿਚਾਰ · ੫੦ / ੧੧੪

ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥

SW Service

ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥
ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥
ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ ॥
ਜੈ ਜੈ ਕਾਰੁ ਭਇਆ ਜਗ ਅੰਤਰਿ ਲਾਥੇ ਸਗਲ ਵਿਸੂਰੇ ॥
ਪੂਰਨ ਪੁਰਖ ਅਚੁਤ ਅਬਿਨਾਸੀ ਜਸੁ ਵੇਦ ਪੁਰਾਣੀ ਗਾਇਆ ॥
ਅਪਨਾ ਬਿਰਦੁ ਰਖਿਆ ਪਰਮੇਸਰਿ ਨਾਨਕ ਨਾਮੁ ਧਿਆਇਆ ॥੧॥

ਪ੍ਰੋਫੈਸਰ ਸਾਹਿਬ ਸਿੰਘ ਜੀ
ਪਦਅਰਥ:- ਕਾਰਜਿ-ਕੰਮ ਵਿਚ, ਕੰਮ (ਦੀ ਸਫਲਤਾ) ਵਿਚ । ਧਰਤਿ-(ਸੰਤ ਜਨਾਂ ਦੀ ਸਰੀਰ-) ਧਰਤੀ । ਸੁਹਾਵੀ-ਸੋਹਣੀ । ਤਾਲੁ-(ਸੰਤ ਜਨਾਂ ਦਾ ਹਿਰਦਾ-) ਤਾਲਾਬ । ਵਿਚਿ-(ਹਿਰਦੇ-ਤਲਾਬ) ਵਿਚ । ਅੰਮ੍ਰਿਤ ਜਲੁ-ਆਤਮਕ ਜੀਵਨ ਦੇਣ ਵਾਲਾ ਨਾਮ-ਜਲ । ਛਾਇਆ-ਛਾ ਗਿਆ, ਪ੍ਰਭਾਵ ਪਾ ਲਿਆ । ਸਾਜੁ-ਉੱਦਮ । ਪੂਰਨ ਸਾਜ ਕਰਾਇਆ-ਸਾਰਾ ਉੱਦਮ ਸਫਲ ਕਰ ਦਿੱਤਾ । ਮਨੋਰਥ-ਮੁਰਾਦਾਂ । ਜੈ ਜੈ ਕਾਰੁ-ਸੋਭਾ, ਵਡਿਆਈ । ਅੰਤਰਿ-ਅੰਦਰ, ਵਿਚ । ਵਿਸੂਰੇ-ਚਿੰਤਾ-ਝੋਰੇ । ਅਚੁਤ ਜਸੁ-ਅਚੁੱਤ ਪ੍ਰਭੂ ਦਾ ਜਸ । ਅਚੁਤ-ਕਦੇ ਨਾਸ ਨਾਹ ਹੋਣ ਵਾਲਾ । ਵੇਦ-ਵੇਦਾਂ ਨੇ {ਬਹੁ-ਵਚਨ} । ਪੁਰਾਣੀ-ਪੁਰਾਣਾਂ ਨੇ । ਬਿਰਦੁ-ਮੁੱਢ-ਕਦੀਮਾਂ ਦਾ ਸੁਭਾਉ । ਪਰਮੇਸਰਿ-ਪਰਮੇਸਰ ਨੇ ।੧।

ਅਰਥ : ਹੇ ਭਾਈ! (ਪਰਮਾਤਮਾ ਦਾ ਇਹ ਮੁੱਢ-ਕਦੀਮਾਂ ਦਾ ਸੁਭਾਉ ਹੈ ਕਿ ਆਪਣੇ) ਸੰਤਾਂ ਦੇ ਕੰਮ ਵਿਚ ਉਹ ਆਪ ਸਹਾਈ ਹੁੰਦਾ ਰਿਹਾ ਹੈ, ਆਪਣੇ ਸੰਤਾਂ ਦਾ ਕੰਮ ਸਿਰੇ ਚੜ੍ਹਾਣ ਲਈ ਉਹ ਆਪ ਆਉਂਦਾ ਰਿਹਾ ਹੈ ।
ਹੇ ਭਾਈ! (ਪਰਮਾਤਮਾ ਦੀ ਮਿਹਰ ਨਾਲ ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆਪਣਾ ਪੂਰਾ ਪ੍ਰਭਾਵ ਪਾ ਲੈਂਦਾ ਹੈ, ਉਸ ਮਨੁੱਖ ਦੀ (ਕਾਂਇਆਂ-) ਧਰਤੀ ਸੋਹਣੀ ਬਣ ਜਾਂਦੀ ਹੈ, ਉਸ ਮਨੁੱਖ ਦਾ (ਹਿਰਦਾ) ਤਲਾਬ ਸੋਹਣਾ ਹੋ ਜਾਂਦਾ ਹੈ । (ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਨਕਾ-ਨਕ ਭਰ ਜਾਂਦਾ ਹੈ, (ਆਤਮਕ ਜੀਵਨ ਉੱਚਾ ਕਰਨ ਵਾਲਾ ਉਸ ਮਨੁੱਖ ਦਾ) ਸਾਰਾ ਉੱਦਮ ਪਰਮਾਤਮਾ ਸਿਰੇ ਚਾੜ੍ਹ ਦੇਂਦਾ ਹੈ, (ਉਸ ਮਨੁੱਖ ਦੀਆਂ) ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ । (ਉਸ ਮਨੁੱਖ ਦੀ) ਸੋਭਾ ਸਾਰੇ ਜਗਤ ਵਿਚ ਹੋਣ ਲੱਗ ਪੈਂਦੀ ਹੈ, (ਉਸ ਦੇ) ਸਾਰੇ ਚਿੰਤਾ-ਝੋਰੇ ਮੁੱਕ ਜਾਂਦੇ ਹਨ ।
ਹੇ ਨਾਨਕ! ਪਰਮੇਸਰ ਨੇ ਆਪਣਾ ਇਹ ਮੁੱਢ-ਕਦੀਮਾਂ ਦਾ ਸੁਭਾਉ ਸਦਾ ਹੀ ਕਾਇਮ ਰੱਖਿਆ ਹੈ (ਕਿ ਜਿਸ ਉਤੇ ਉਸ ਨੇ ਮਿਹਰ ਕੀਤੀ, ਉਸ ਨੇ ਉਸ ਦਾ) ਨਾਮ ਸਿਮਰਨਾ ਸ਼ੁਰੂ ਕਰ ਦਿੱਤਾ । ਉਸ ਸਰਬ-ਵਿਆਪਕ ਅਤੇ ਕਦੇ ਨਾਹ ਨਾਸ ਹੋਣ ਵਾਲੇ ਪਰਮਾਤਮਾ ਦੀ (ਇਹੀ) ਸਿਫ਼ਤਿ (ਪੁਰਾਣੇ ਧਰਮ-ਪੁਸਤਕਾਂ) ਵੇਦਾਂ ਅਤੇ ਪੁਰਾਣਾਂ ਨੇ (ਭੀ) ਕੀਤੀ ਹੈ ।੧।

ਭਾਈ ਮਨਮੋਹਨ ਸਿੰਘ ਜੀ
ਸੁਆਮੀ ਵਾਹਿਗੁਰੂ ਆਪ ਹੀ ਸਾਧੂਆਂ ਦਾ ਕੰਮ ਕਾਜ ਕਰਨ ਲਈ ਖੜਾ ਹੋ ਗਿਆ ਹੈ ਅਤੇ ਉਹ ਆਪ ਹੀ ਉਨ੍ਹਾਂ ਦਾ ਕਾਰ ਵਿਚਾਰ ਲਈ ਆਇਆ ਹੈ। ਸੁੰਦਰ ਜ਼ਮੀਨ ਅਤੇ ਸੁੰਦਰ ਤਾਲਾਬ ਅੰਦਰ ਸਾਧੂ-ਸਰੂਪ ਪਾਣੀ ਪੂਰਤ ਹੋ ਰਿਹਾ ਹੈ। ਅੰਮ੍ਰਿਤਮਈ ਪਾਣੀ ਸਰੋਵਰ ਨੂੰ ਪਰੀਪੂਰਨ ਕਰ ਰਿਹਾ ਹੈ ਮੇਰਾ ਕਾਰਜ ਸੰਪੂਰਨ ਹੋ ਗਿਆ ਹੈ ਅਤੇ ਮੇਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ ਹਨ। ਕਾਮਲ, ਸਰਬ ਸ਼ਕਤੀਮਾਨ, ਅਹਿੱਲ ਅਤੇ ਅਮਰ ਸਾਹਿਬ ਦੀ ਕੀਰਤੀ ਵੇਦ ਅਤੇ ਪੁਰਾਨ ਗਾਇਨ ਕਰਦੇ ਹਨ। ਪ੍ਰਭੂ ਨੇ ਆਪਣੇ ਧਰਮ ਦੀ ਪਾਲਣਾ ਕੀਤੀ ਹੈ ਅਤੇ ਨਾਨਕ ਨੇ ਸਾਹਿਬ ਦਾ ਸਿਮਰਨ ਕੀਤਾ ਹੈ।

ਫਰੀਦ ਕੋਟੀਆਂ ਵਾਲਾ ਟੀਕਾ
ਸੰਤੋਂ ਕੇ ਕਾਰਜ ਕਰਨੇ ਮੈ ਹਰੀ ਆਪ ਆਇ ਖਲੋਇਆ ਹੈ ਤਾਲ ਕੀ ਕਾਰ ਨਿਕਾਸਨੇ ਕਾ ਜੋ ਕਾਮ ਥਾ ਸੋ ਕਰਨੇ ਲੀਏ (ਰਾਮ) ਵਿਸ਼ਨੂੰ ਦੇਵਤਯੋਂ ਕੋ ਸੰਗ ਲੈ ਕੇ ਆਯਾ ਹੈ ਵਾ ਸਤਸੰਗ ਮੈਂ ਸਾਧਨਾ ਰੂਪੁ ਕੰਮੁ ਕਰਾਵਨੇ ਕੋ ਗੁਰੂ ਹੋਕੇ ਆਇਆ ਹੈ। ਚਾਰੋ ਓਰ ਸ੍ਰੀ ਅੰਮ੍ਰਿਤਸਰ ਜੀ ਕੀ ਧਰਤੀ ਸਾਰੀ ਹੀ ਸੋਭਨੀਕ ਭਈ ਵਾ ਸਤਿਸੰਗ ਕੀ ਧਰਤੀ ਔ ਤਾਲ ਐਸਾ ਸੁੰਦਰ ਹੂਆ ਹੈ ਜਿਸਕੇ ਬੀਚ ਅੰਮ੍ਰਿਤ ਹੀ ਜਲ ਰੂਪ ਹੋਇਕੇ ਛਾਯਾ ਹੈ ਭਾਵ ਫੈਲ ਰਹਾ ਹੈ ਵਾ ਵਿਚ ਆਕਰ ਅੰਮ੍ਰਿਤ (ਛਾਇਆ) ਬਨਾ ਹੈ ਵਾ ਸਤਸੰਗ ਮੈਂ ਸੰਤੋਂ ਕਾ ਸਰੀਰੁ ਧਰਤੀ (ਤਾਲੁ) ਰਿਦਾ (ਅੰਮ੍ਰਿਤੁ) ਨਾਮੁ ਪੂਰਨੁ ਹੂਆ ਸੋਭਤਾ ਹੈ। (ਅੰਮ੍ਰਿਤ ਜਲੁ) ਮ੍ਰਿਤੁ ਰਹਤਿ ਕਰਨੇ ਕੀ ਸਕਿ? ਜਿਸ ਮੈਂ ਜਲ ਛਾਯਾ ਹੂਆ ਹੈ ਅਰ ਵਿਸਨੁ ਜੀ ਨੇ ਪੂਰਨ (ਸਾਜੁ) ਪਦਾਰਥੋਂ ਕਰਕੇ ਬਨਾਵਨਾ ਕਰੑਯਾ ਹੈ ਭਾਵ ਵਿਸਨੁਕੀ ਆਗਯਾਨੁਸਾਰ ਸਭ ਦੇਵਤਿਓਂ ਨੇ ਆਪੋ ਆਪਨੀ ਸਕਤੀ ਹੈ ਵਾ ਸੰਤੋਂ ਮੈਂ ਨਾਮੁ ਅਰੁ ਸਾਧਨ ਸਮਗ੍ਰੀ ਰੂਪ ਪੂਰਨੁ ਸਾਜੁ ਬਨੑਯਾ ਹੈ। ਸੋ ਪੂਰਨ ਪੁਰਖ ਅਚੁਤ ਅਬਿਨਾਸੀ ਹੈ ਜਿਸਕਾ ਜਸੁ ਬੇਦ ਪੁਰਾਨੋਂ ਨੇ ਅਨੇਕ ਪ੍ਰਕਾਰ ਕਰ ਗੑਯਾ ਹੈ। ਸ੍ਰੀ ਗੁਰੂ ਜੀ ਕਹਤੇ ਹੈ ਤਿਸੀ ਕਾ ਨਾਮੁ ਧਯੑਯਾ ਹੈ ਜਿਸ ਪਰਮੇਸਰ ਨੇ ਅਪਨਾ ਜਾਨ ਕਰ ਸੰਤੋਂ ਕਾ ਵੀ ਪੁਰੀ ਨਿਵਾਸੀਓਂ ਕਾ ਬਿਰਦ ਰਖ ਲੀਆ ਹੈ।੧।

ਹਿਂਦੀ

ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥
ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥
ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ ॥
ਜੈ ਜੈ ਕਾਰੁ ਭਇਆ ਜਗ ਅੰਤਰਿ ਲਾਥੇ ਸਗਲ ਵਿਸੂਰੇ ॥
ਪੂਰਨ ਪੁਰਖ ਅਚੁਤ ਅਬਿਨਾਸੀ ਜਸੁ ਵੇਦ ਪੁਰਾਣੀ ਗਾਇਆ ॥
ਅਪਨਾ ਬਿਰਦੁ ਰਖਿਆ ਪਰਮੇਸਰਿ ਨਾਨਕ ਨਾਮੁ ਧਿਆਇਆ ॥੧॥

ਅਰਥ: ਸਂਤੋ ਕੇ ਸ਼ੁਭ-ਕਾਰਯ ਮੇਂ ੲਸ਼ਵਰ ਸਵਂਯ ਸਹਾਯਕ ਹੁਆ ਹੈ, ਯਹ ਕਾਰਯ ਸਂਪਂਨ ਕਰਵਾਨੇ ਕੇ ਲਿਓ ਵਹ ਸਵਂਯ ਆਯਾ ਹੈ। ਅਬ ਧਰਤੀ ਸੁਹਾਵਨੀ ਹੋ ਗੲ ਹੈ। ਓਂਵ ਪਾਵਨ ਸਰੋਵਰ ਭੀ ਬੜਾ ਸੁਂਦਰ ਲਗਤਾ ਹੈ। ੲਸ ਸਰੋਵਰ ਮੇਂ ਅੰਮ੍ਰਤ ਜਲ ਭਰ ਗਯਾ ਹੈ। ਪਰਮਾਤਮਾ ਕੀ ਕ੍ਰਪਾ ਸੇ ੲਸਮੇਂ ਅਮ੍ਰਤ-ਜਲ ਭਰ ਗਯਾ ਹੈ, ੳਸਨੇ ਸਵਂਯ ਸਮੂਚਾ ਕਾਰਯ ਸਂਪਂਨ ਕਰ ਦਿਯਾ ਹੈ, ੲਸ ਪ੍ਰਕਾਰ ਸਂਤੋ ਕੇ ਸਾਰੇ ਮਨੋਰਥ ਪੂਰੇ ਹੋ ਗਓ ਹੈਂ। ਸਾਰੇ ਜਗਤੑ ਮੇਂ (ਪ੍ਰਭੂ ਕੀ) ਜਯ-ਜਯਕਾਰ ਹੋ ਰਹੀ ਹੈ। ਔਰ ਸਂਤੋਂ ਕੀ ਸਬ ਚਿਂਤਾਓਂ ਮਿਟ ਗੲ ਹੈ। ਪੂਰਣ ਪਰਮ ਪੁ}ਸ਼, ਅਚਯੁਤ ਓਂਵ ਅਵਿਨਾਸ਼ੀ ਪਰਮਾਤਮਾ ਕਾ ਯਸ਼ ਵੇਦੋਂ ਓਵਂ ਪੁਰਾਣੋਂ ਨੇ ਗਾਯਾ ਹੈ। ਹੇ ਨਾਨਕ! ਜਬ ਭੀ ਸਂਤੋਂ ਨੇ ਨਾਮ ਕਾ %ਯਾਨ ਕਿਯਾ ਹੈ ਤੋ ਪਰਮੇਸ਼ਵਰ ਨੇ ਆਪਨੇ ਵਿਰਦੑ ਕਾ ਪਾਲਨ ਕਿਯਾ ਹੈ।੧।

English

Dr Sant Singh Khalsa
The Lord Himself has stood up to resolve the affairs of the Saints; He has come to complete their tasks. The land is beautiful, and the pool is beautiful; within it is contained the Ambrosial Water. The Ambrosial Water is filling it, and my job is perfectly complete; all my desires are fulfilled. Congratulations are pouring in from all over the world; all my sorrows are eliminated. The Vedas and the Puraanas sing the Praises of the Perfect, Unchanging, Imperishable Primal Lord. The Transcendent Lord has kept His promise, and confirmed His nature; Nanak meditates on the Naam, the Name of the Lord. ||1||

Bhai Manmohan Singh
The Lord God has Himself stood up to fulfil the saints task and has Himself come to do their affair, Into the beauteous land and the beauteous tank is contained the Nectareous water. The Nectareous water is filling the tank, my task is completed and all my desires are fulfilled. The ovations of victory resound in the World and all my woes are at an end. The Vedas and the Puranas sing the praise of the perfect, Omnipotent, Immovable and Imperishable Lord. The Lord has honoured His creed and Nanak has meditated on the Lord's Name.

Bhai Gurbachan Singh Talib
His devotees' tasks has the Lord Himself undertaken to fulfil; These Himself has the Lord come to accomplish. Beauteaus the spot, beauteous the Pool, wherein is filled water amrita-pure; Filled amrita-pure is the water, completed are all objects, Fulfilled all desires. Over the world has resounded the sound of the Lord's glory, The Supreme Being perfection incarnate, eternal, immortal, Whose laudation Vedas and Puranas have sung. Gone are all sorrows. Nanak on the Lord's Name has meditated, Who His law of grace has fulfilled.(1)

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ