Kro Ardas Aapne Satgur Paas

ਸ਼ਬਦ ਵਿਚਾਰ · ੩੮ / ੧੧੪

ਕਰਉ ਅਰਦਾਸਿ ਅਪਨੇ ਸਤਿਗੁਰ ਪਾਸਿ ॥

Gurmukhi

ਗਉੜੀ ਮਹਲਾ ੫ ॥
ਤੁਮਰੀ ਕ੍ਰਿਪਾ ਤੇ ਜਪੀਐ ਨਾਉ ॥
ਤੁਮਰੀ ਕ੍ਰਿਪਾ ਤੇ ਦਰਗਹ ਥਾਉ ॥੧॥

ਤੁਝ ਬਿਨੁ ਪਾਰਬ੍ਰਹਮ ਨਹੀ ਕੋਇ ॥
ਤੁਮਰੀ ਕ੍ਰਿਪਾ ਤੇ ਸਦਾ ਸੁਖੁ ਹੋਇ ॥੧॥

ਰਹਾਉ ॥
ਤੁਮ ਮਨਿ ਵਸੇ ਤਉ ਦੂਖੁ ਨ ਲਾਗੈ ॥
ਤੁਮਰੀ ਕ੍ਰਿਪਾ ਤੇ ਭ੍ਰਮੁ ਭਉ ਭਾਗੈ ॥੨॥

ਪਾਰਬ੍ਰਹਮ ਅਪਰੰਪਰ ਸੁਆਮੀ ॥
ਸਗਲ ਘਟਾ ਕੇ ਅੰਤਰਜਾਮੀ ॥੩॥

ਕਰਉ ਅਰਦਾਸਿ ਅਪਨੇ ਸਤਿਗੁਰ ਪਾਸਿ ॥
ਨਾਨਕ ਨਾਮੁ ਮਿਲੈ ਸਚੁ ਰਾਸਿ ॥੪॥

੬੪॥੧੩੩॥

ਗਉੜੀ ਮਹਲਾ ੫ ॥
(ਹੇ ਪਾਰਬ੍ਰਹਮ ਪ੍ਰਭੂ!) ਤੇਰੀ ਮਿਹਰ ਨਾਲ ਹੀ (ਤੇਰਾ) ਨਾਮ ਜਪਿਆ ਜਾ ਸਕਦਾ ਹੈ । ਤੇਰੀ ਕਿਰਪਾ ਨਾਲ ਹੀ ਤੇਰੀ ਦਰਗਾਹ ਵਿਚ (ਜੀਵ ਨੂੰ) ਇੱਜ਼ਤ ਮਿਲ ਸਕਦੀ ਹੈ ।੧। ਹੇ ਪਾਰਬ੍ਰਹਮ ਪ੍ਰਭੂ! ਤੈਥੋਂ ਬਿਨਾ (ਜੀਵਾਂ ਦਾ ਹੋਰ) ਕੋਈ (ਆਸਰਾ) ਨਹੀਂ ਹੈ । ਤੇਰੀ ਕਿਰਪਾ ਨਾਲ ਹੀ (ਜੀਵ ਨੂੰ) ਸਦਾ ਲਈ ਆਤਮਕ ਆਨੰਦ ਮਿਲ ਸਕਦਾ ਹੈ ।੧।ਰਹਾਉ। (ਹੇ ਪਾਰਬ੍ਰਹਮ ਪ੍ਰਭੂ!) ਜੇ ਤੂੰ (ਜੀਵ ਦੇ) ਮਨ ਵਿਚ ਆ ਵੱਸੇਂ ਤਾਂ (ਜੀਵ ਨੂੰ ਕੋਈ) ਦੁੱਖ ਪੋਹ ਨਹੀਂ ਸਕਦਾ, ਤੇਰੀ ਮਿਹਰ ਨਾਲ ਜੀਵ ਦੀ ਭਟਕਣਾ ਦੂਰ ਹੋ ਜਾਂਦੀ ਹੈ, ਜੀਵ ਦਾ ਡਰ-ਸਹਮ ਭੱਜ ਜਾਂਦਾ ਹੈ ।੨। ਹੇ ਪਾਰਬ੍ਰਹਮ ਪ੍ਰਭੂ! ਹੇ ਬੇਅੰਤ ਪ੍ਰਭੂ! ਹੇ ਜਗਤ ਦੇ ਮਾਲਕ ਪ੍ਰਭੂ! ਹੇ ਸਾਰੇ ਜੀਵਾਂ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ! ।੩। (ਜੇ ਤੇਰੀ ਮਿਹਰ ਹੋਵੇ ਤਾਂ ਹੀ) ਮੈਂ ਆਪਣੇ ਗੁਰੂ ਅੱਗੇ (ਇਹ) ਅਰਦਾਸ ਕਰ ਸਕਦਾ ਹਾਂ ਕਿ ਮੈਨੂੰ ਨਾਨਕ ਨੂੰ ਪ੍ਰਭੂ ਦਾ ਨਾਮ ਮਿਲੇ (ਨਾਨਕ ਵਾਸਤੇ ਨਾਮ ਹੀ) ਸਦਾ ਕਾਇਮ ਰਹਿਣ ਵਾਲਾ ਸਰਮਾਇਆ ਹੈ ।੪।੬੪।੧੩੩।

Hindi

गउड़ी महला ५ ॥
तुमरी क्रिपा ते जपीऐ नाउ ॥ तुमरी क्रिपा ते दरगह थाउ ॥१॥ तुझ बिनु पारब्रहम नही कोइ ॥ तुमरी क्रिपा ते सदा सुखु होइ ॥१॥ रहाउ॥ तुम मनि वसे तउ दूखु न लागै ॥ तुमरी क्रिपा ते भ्रमु भउ भागै ॥२॥ पारब्रहम अपर्मपर सुआमी ॥ सगल घटा के अंतरजामी ॥३॥ करउ अरदासि अपने सतिगुर पासि ॥ नानक नामु मिलै सचु रासि ॥४॥६४॥१३३॥

गउड़ी महला ५ ॥
(हे पारब्रह्म प्रभु!) तेरी मेहर से ही (तेरा) नाम जपा जा सकता है। तेरी कृपा से ही तेरी दरगाह में (जीव को) आदर मिल सकता है।1। हे पारब्रह्म प्रभु! तरे बगैर (जीवों का और) कोई (आसरा) नहीं है। तेरी कृपा से ही (जीव को) सदा के लिए आत्मिक आनंद मिल सकता है।1। रहाउ। (हे पारब्रह्म प्रभु!) अगर तू (जीव के) मन में आ बसे तो (जीवों को कोई) दुख छू नहीं सकता। तेरी मेहर से जीव की भटकना दूर हो जाती है, जीव का डर सहम भाग जाता है।2। हे पारब्रह्म प्रभु! हे बेअंत प्रभु! हे जगत के मालिक प्रभु! हे सारे जीवों के दिल की जानने वाले प्रभु!।3।; (अगर तेरी मेहर हो तो ही) मैं अपने गुरु के आगे (ये) अरदास कर सकता हूँ कि मुझे नानक को प्रभु का नाम मिले (नानक वास्ते नाम ही) सदा कायम रहने वाली संपत्ति है।4।64।133।

Romanized

gAurhee mhlaa 5.
tumree kiRpaa tay jpeeAai naaAu. tumree kiRpaa tay drgh thaaAu. |1| tujh binu paarbRhm nhee koEi. tumree kiRpaa tay sdaa sukhu hoEi. |1| rhaaAu. tum mni vsay tAu dookhu n laagai. tumree kiRpaa tay bhRmu bhAu bhaagai. |2| paarbRhm AprMpr suAaamee. sgl ghtaa kay ANtrjaamee. |3| krAu Ardaasi Apnay stigur paasi. naank naamu milai schu raasi. |4|64|133|

English

GAUREE, FIFTH MEHL:
By Your Grace, I chant Your Name. By Your Grace, I obtain a seat in Your Court. || 1 || Without You, O Supreme Lord God, there is no one. By Your Grace, everlasting peace is obtained. || 1 || Pause || If You abide in the mind, we do not suffer in sorrow. By Your Grace, doubt and fear run away. || 2 || O Supreme Lord God, Infinite Lord and Master, You are the Inner-knower, the Searcher of all hearts. || 3 || I offer this prayer to the True Guru: O Nanak, may I be blessed with the treasure of the True Name. || 4 || 64 || 133 ||

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ