Hoyi Ikater Milho Mere Bhayi

ਸ਼ਬਦ ਵਿਚਾਰ · ੩੧ / ੧੧੪

ਹੋਇ ਇਕਤ੍ਰ ਮਿਲਹੁ ਮੇਰੇ ਭਾਈ

Gurmukhi

ਬਸੰਤੁ ਮਹਲਾ ੫ ਘਰੁ ੨ ਹਿੰਡੋਲ ਸਤਿਗੁਰ ਪ੍ਰਸਾਦਿ ॥
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥
ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥੧॥

ਇਨੑ ਬਿਧਿ ਪਾਸਾ ਢਾਲਹੁ ਬੀਰ ॥
ਗੁਰਮੁਖਿ ਨਾਮੁ ਜਪਹੁ ਦਿਨੁ ਰਾਤੀ ਅੰਤ ਕਾਲਿ ਨਹ ਲਾਗੈ ਪੀਰ ॥੧॥

ਰਹਾਉ ॥
ਕਰਮ ਧਰਮ ਤੁਮੑ ਚਉਪੜਿ ਸਾਜਹੁ ਸਤੁ ਕਰਹੁ ਤੁਮੑ ਸਾਰੀ ॥
ਕਾਮੁ ਕ੍ਰੋਧੁ ਲੋਭੁ ਮੋਹੁ ਜੀਤਹੁ ਐਸੀ ਖੇਲ ਹਰਿ ਪਿਆਰੀ ॥੨॥

ਉਠਿ ਇਸਨਾਨੁ ਕਰਹੁ ਪਰਭਾਤੇ ਸੋਏ ਹਰਿ ਆਰਾਧੇ ॥
ਬਿਖੜੇ ਦਾਉ ਲੰਘਾਵੈ ਮੇਰਾ ਸਤਿਗੁਰੁ ਸੁਖ ਸਹਜ ਸੇਤੀ ਘਰਿ ਜਾਤੇ ॥੩॥

ਹਰਿ ਆਪੇ ਖੇਲੈ ਆਪੇ ਦੇਖੈ ਹਰਿ ਆਪੇ ਰਚਨੁ ਰਚਾਇਆ ॥
ਜਨ ਨਾਨਕ ਗੁਰਮੁਖਿ ਜੋ ਨਰੁ ਖੇਲੈ ਸੋ ਜਿਣਿ ਬਾਜੀ ਘਰਿ ਆਇਆ ॥੪॥

੧॥੧੯॥

ਹੇ ਮੇਰੇ ਵੀਰ! ਇਕੱਠੇ ਹੋ ਕੇ ਸਾਧ ਸੰਗਤਿ ਵਿਚ ਬੈਠਿਆ ਕਰੋ, (ਉਥੇ ਪ੍ਰਭੂ-ਚਰਨਾਂ ਵਿਚ) ਸੁਰਤਿ ਜੋੜ ਕੇ (ਆਪਣੇ ਮਨ ਵਿਚੋਂ) ਮੇਰ-ਤੇਰ ਮਿਟਾਇਆ ਕਰੋ । ਗੁਰੂ ਦੀ ਸਰਨ ਪਏ ਰਹਿਣਾ—ਇਹ ਚੌਪੜ ਦਾ ਕੱਪੜਾ ਵਿਛਾ ਕੇ ਮਨ ਨੂੰ ਟਿਕਾਇਆ ਕਰੋ, (ਅਤੇ ਸਾਧ ਸੰਗਤਿ ਵਿਚ) ਹਰਿ-ਨਾਮ-ਸਿਮਰਨ ਦਾ ਚੌਪੜ ਖੇਡਣ ਵਾਲੇ ਸਾਥੀ ਬਣਿਆ ਕਰੋ ।੧। ਹੇ ਵੀਰ! ਗੁਰੂ ਦੀ ਸਰਨ ਪੈ ਕੇ ਦਿਨ ਰਾਤ ਪਰਮਾਤਮਾ ਦਾ ਨਾਮ ਜਪਿਆ ਕਰੋ, ਇਸ ਤਰ੍ਹਾਂ (ਇਸ ਜੀਵਨ-ਖੇਡ ਵਿਚ) ਦਾਅ ਚਲਾਵੋ (ਪਾਸਾ ਸੁੱਟੋ) । (ਜੇ ਇਸ ਤਰ੍ਹਾਂ ਇਹ ਖੇਡ ਖੇਡਦੇ ਰਹੋਗੇ ਤਾਂ) ਜ਼ਿੰਦਗੀ ਦੇ ਅਖ਼ੀਰਲੇ ਸਮੇ (ਜਮਾਂ ਦਾ) ਦੁੱਖ ਨਹੀਂ ਲੱਗੇਗਾ ।੧।ਰਹਾਉ। ਹੇ ਮੇਰੇ ਵੀਰ! ਨੇਕ ਕੰਮ ਕਰਨ ਨੂੰ ਤੁਸੀ ਚੌਪੜ ਦੀ ਖੇਡ ਬਣਾਵੋ, ਉੱਚੇ ਆਚਰਨ ਨੂੰ ਨਰਦ ਬਣਾਵੋ । (ਇਸ ਨਰਦ ਦੀ ਬਰਕਤਿ ਨਾਲ) ਤੁਸੀ (ਆਪਣੇ ਅੰਦਰੋਂ) ਕਾਮ ਨੂੰ ਕ੍ਰੋਧ ਨੂੰ ਲੋਭ ਨੂੰ ਅਤੇ ਮੋਹ ਨੂੰ ਵੱਸ ਵਿਚ ਕਰੋ । ਹੇ ਵੀਰ! ਇਹੋ ਜਿਹੀ ਖੇਡ ਪਰਮਾਤਮਾ ਨੂੰ ਪਿਆਰੀ ਲੱਗਦੀ ਹੈ (ਪਸੰਦ ਆਉਂਦੀ ਹੈ) ।੨। ਹੇ ਮੇਰੇ ਵੀਰ! ਅੰਮ੍ਰਿਤ ਵੇਲੇ ਉੱਠ ਕੇ (ਨਾਮ-ਜਲ ਵਿਚ) ਚੁੱਭੀ ਲਾਇਆ ਕਰੋ, ਸੁੱਤੇ ਹੋਏ ਭੀ ਪਰਮਾਤਮਾ ਦੇ ਆਰਾਧਨ ਵਿਚ ਜੁੜੇ ਰਹੋ । (ਜਿਹੜੇ ਮਨੁੱਖ ਇਹ ਉੱਦਮ ਕਰਦੇ ਹਨ ਉਹਨਾਂ ਨੂੰ) ਪਿਆਰਾ ਗੁਰੂ (ਕਾਮਾਦਿਕਾਂ ਦੇ ਟਾਕਰੇ ਤੇ) ਔਖੇ ਦਾਅ ਤੋਂ ਕਾਮਯਾਬ ਕਰ ਦੇਂਦਾ ਹੈ, ਉਹ ਮਨੁੱਖ ਆਤਮਕ ਅਡੋਲਤਾ ਦੇ ਸੁਖ-ਆਨੰਦ ਨਾਲ ਪ੍ਰਭੂ-ਚਰਨਾਂ ਵਿਚ ਟਿਕੇ ਰਹਿੰਦੇ ਹਨ ।੩। ਹੇ ਦਾਸ ਨਾਨਕ! (ਆਖ—ਹੇ ਵੀਰ!) ਪਰਮਾਤਮਾ ਆਪ ਹੀ ਜਗਤ-ਖੇਡ ਖੇਡਦਾ ਹੈ, ਆਪ ਹੀ ਇਹ ਖੇਡ ਵੇਖਦਾ ਹੈ । ਪ੍ਰਭੂ ਨੇ ਆਪ ਹੀ ਇਹ ਰਚਨਾ ਰਚੀ ਹੋਈ ਹੈ । ਇਥੇ ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਕਾਮਾਦਿਕਾਂ ਦੇ ਟਾਕਰੇ ਤੇ ਜੀਵਨ-ਖੇਡ) ਖੇਡਦਾ ਹੈ, ਉਹ ਇਹ ਬਾਜੀ ਜਿੱਤ ਕੇ ਪ੍ਰਭੂ-ਦਰ ਤੇ ਪਹੁੰਚਦਾ ਹੈ ।੪।੧।੧੯।

Hindi

बसंतु महला ५ घरु २ हिंडोल ੴ सतिगुर प्रसादि ॥ होइ इकत्र मिलहु मेरे भाई दुबिधा दूरि करहु लिव लाइ ॥ हरि नामै के होवहु जोड़ी गुरमुखि बैसहु सफा विछाइ ॥१॥ इन्ह बिधि पासा ढालहु बीर ॥ गुरमुखि नामु जपहु दिनु राती अंत कालि नह लागै पीर ॥१॥ रहाउ॥ करम धरम तुम्ह चउपड़ि साजहु सतु करहु तुम्ह सारी ॥ कामु क्रोधु लोभु मोहु जीतहु ऐसी खेल हरि पिआरी ॥२॥ उठि इसनानु करहु परभाते सोए हरि आराधे ॥ बिखड़े दाउ लंघावै मेरा सतिगुरु सुख सहज सेती घरि जाते ॥३॥ हरि आपे खेलै आपे देखै हरि आपे रचनु रचाइआ ॥ जन नानक गुरमुखि जो नरु खेलै सो जिणि बाजी घरि आइआ ॥४॥१॥१९॥

बसंतु महला ५ घरु २ हिंडोल ੴ सतिगुर प्रसादि ॥ हे मेरे वीर! इकट्ठे हो के साधु-संगत में बैठा करो, (वहाँ प्रभु चरणों में) तवज्जो जोड़ के (अपने मन में से) मेर-तेर मिटाया करो। गुरु की शरण पड़े रहना- यह चौपड़ का कपड़ा बिछा के मन को टिकाया करो, (साधु-संगत में) हरि-नाम स्मरण का चौपड़ खेलने वाले साथी बना करो।1। हे वीर! (अर्थात, हे भाई!) गुरु की शरण पड़ कर दिन-रात परमात्मा का नाम जपा करो, इस तरह (इस जीवन-खेल में) दाँव चलाओ (पासा फेंको)। (यदि इस तरह ये खेल खेलते रहोगे तो) जिंदगी के आखिरी समय में (जमों का) दुख नहीं सताएगा।1।

रहाउ। हे मेरे वीर! नेक काम करने को तुम चौपड़ की खेल बनाओ, ऊँचे आचरण को नरद बनाओ। (इस नरद की इनायत से) तुम (अपने अंदर से) काम को क्रोध को लोभ को और मोह को वश में करो। हे वीर! ऐसी ही खेल परमात्मा को भाती है (पसंद आती है)।2। हे मेरे वीर! अमृत बेला में उठ के (नाम-जल में) डुबकी लगाया करो, सोए हुए भी परमात्मा की आराधना में जुड़े रहो। (जो मनुष्य यह उद्यम करते हैं उन्हें) प्यारा गुरु (कामादिक वैरियों से मुकाबले के) मुश्किल पैतड़ों में कामयाब कर देता है, वे मनुष्य आत्मिक अडोलता के सुख-आनंद से प्रभु-चरणों में टिके रहते हैं।3।

हे दास नानक! (कह: हे वीर!) परमात्मा स्वयं ही जगत-खेल खेलता है, स्वयं ही यह जगत खेल देखता है। प्रभु ने स्वयं ही ये रचना रची हुई है। यहाँ जो मनुष्य गुरु की शरण पड़ कर (कामादिक के मुकाबले की जीवन-खेल) खेलता है, वह यह बाजी जीत के प्रभु-दर पर पहुँचता है।4।1।19।

Romanized

bsNtu mhlaa 5 ghru 2 hiNdol ik oNkaar stigur pRsaadi. hoEi EiktR milhu mayray bhaaEee dubiDhaa doori krhu liv laaEi. hri naamai kay hovhu jorhee gurmukhi baishu sfaa vichhaaEi. |1| EinH biDhi paasaa dhaalhu beer. gurmukhi naamu jphu dinu raatee ANt kaali nh laagai peer. |1| rhaaAu. krm Dhrm tumH chAuprhi saajhu stu krhu tumH saaree. kaamu kRoDhu lobhu mohu jeethu Aaisee khayl hri piAaaree. |2| Authi Eisnaanu krhu prbhaatay soEay hri AaaraaDhay. bikhrhay daaAu lNghaavai mayraa stiguru sukh shj saytee ghri jaatay. |3| hri Aaapay khaylai Aaapay daykhai hri Aaapay rchnu rchaaEiAaa. jn naank gurmukhi jo nru khaylai so jini baajee ghri AaaEiAaa. |4|1|19|

English

BASANT, FIFTH MEHL, SECOND HOUSE, HINDOL: ONE UNIVERSAL CREATOR GOD. BY THE GRACE OF THE TRUE GURU: Come and join together, O my Siblings of Destiny; dispel your sense of duality and let yourselves be lovingly absorbed in the Lord. Let yourselves be joined to the Name of the Lord; become Gurmukh, spread out your mat, and sit down. || 1 || In this way, throw the dice, O brothers. As Gurmukh, chant the Naam, the Name of the Lord, day and night. At the very last moment, you shall not have to suffer in pain.

|| 1 || Pause || Let righteous actions be your gameboard, and let the truth be your dice. Conquer sexual desire, anger, greed and worldly attachment; only such a game as this is dear to the Lord. || 2 || Rise in the early hours of the morning, and take your cleansing bath. Before you go to bed at night, remember to worship the Lord. My True Guru will assist you, even on your most difficult moves; you shall reach your true home in celestial peace and poise.

|| 3 || The Lord Himself plays, and He Himself watches; the Lord Himself created the creation. O servant Nanak, that person who plays this game as Gurmukh, wins the game of life, and returns to his true home. || 4 || 1 || 19 ||

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ