ਅਤਿ ਸੁੰਦਰ ਮਨਮੋਹਨ ਪਿਆਰੇ ਸਭਹੂ ਮਧਿ ਨਿਰਾਰੇ ॥੧॥
Gurmukhi
ਅੰਮ੍ਰਿਤਾ ਪ੍ਰਿਅ ਬਚਨ ਤੁਹਾਰੇ ॥
ਅਤਿ ਸੁੰਦਰ ਮਨਮੋਹਨ ਪਿਆਰੇ ਸਭਹੂ ਮਧਿ ਨਿਰਾਰੇ ॥੧॥
ਰਹਾਉ ॥
ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ ॥
ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਮੋਹਿ ਠਾਕੁਰ ਹੀ ਦਰਸਾਰੇ ॥੧॥
ਦੀਨੁ ਦੁਆਰੈ ਆਇਓ ਠਾਕੁਰ ਸਰਨਿ ਪਰਿਓ ਸੰਤ ਹਾਰੇ ॥
ਕਹੁ ਨਾਨਕ ਪ੍ਰਭ ਮਿਲੇ ਮਨੋਹਰ ਮਨੁ ਸੀਤਲ ਬਿਗਸਾਰੇ ॥੨॥
੩॥੨੯॥
ਹੇ ਪਿਆਰੇ! ਹੇ ਬੇਅੰਤ ਸੁੰਦਰ! ਹੇ ਪਿਆਰੇ ਮਨ ਮੋਹਣ! ਹੇ ਸਭ ਜੀਵਾਂ ਵਿਚ ਅਤੇ ਸਭ ਤੋਂ ਵੱਖਰੇ ਰਹਿਣ ਵਾਲੇ ਪ੍ਰਭੂ! ਤੇਰੀ ਸਿਫ਼ਤਿ-ਸਾਲਾਹ ਦੇ ਬਚਨ ਆਤਮਕ ਜੀਵਨ ਦੇਣ ਵਾਲੇ ਹਨ ।੧।ਰਹਾਉ। ਹੇ ਪਿਆਰੇ ਪ੍ਰਭੂ! ਮੈਂ ਰਾਜ ਨਹੀਂ ਮੰਗਦਾ, ਮੈਂ ਮੁਕਤੀ ਨਹੀਂ ਮੰਗਦਾ, (ਮੇਹਰ ਕਰ, ਸਿਰਫ਼ ਤੇਰੇ) ਸੋਹਣੇ ਕੋਮਲ ਚਰਨਾਂ ਦਾ ਪਿਆਰ ਮੇਰੇ ਮਨ ਵਿਚ ਟਿਕਿਆ ਰਹੇ । (ਹੇ ਭਾਈ! ਲੋਕ ਤਾਂ) ਬ੍ਰਹਮਾ, ਸ਼ਿਵ ਕਰਾਮਾਤੀ ਜੋਗੀ, ਰਿਸ਼ੀ, ਮੁਨੀ ਇੰਦ੍ਰ (ਆਦਿਕ ਦਾ ਦਰਸਨ ਚਾਹੁੰਦੇ ਹਨ, ਪਰ) ਮੈਨੂੰ ਮਾਲਕ-ਪ੍ਰਭੂ ਦਾ ਦਰਸਨ ਹੀ ਚਾਹੀਦਾ ਹੈ ।੧। ਹੇ ਠਾਕੁਰ! ਮੈਂ ਗਰੀਬ ਤੇਰੇ ਦਰ ਤੇ ਆਇਆ ਹਾਂ, ਮੈਂ ਹਾਰ ਕੇ ਤੇਰੇ ਸੰਤਾਂ ਦੀ ਸਰਨ ਆ ਪਿਆ ਹਾਂ । ਹੇ ਨਾਨਕ! (ਆਖ—ਜਿਸ ਮਨੁੱਖ ਨੂੰ) ਮਨ ਮੋਹਣ ਵਾਲੇ ਪ੍ਰਭੂ ਜੀ ਮਿਲ ਪੈਂਦੇ ਹਨ ਉਸ ਦਾ ਮਨ ਸ਼ਾਂਤ ਹੋ ਜਾਂਦਾ ਹੈ, ਖਿੜ ਪੈਂਦਾ ਹੈ ।੨।੩।੨੯।
Hindi
अम्रिता प्रिअ बचन तुहारे ॥ अति सुंदर मनमोहन पिआरे सभहू मधि निरारे ॥१॥ रहाउ॥ राजु न चाहउ मुकति न चाहउ मनि प्रीति चरन कमलारे ॥ ब्रहम महेस सिध मुनि इंद्रा मोहि ठाकुर ही दरसारे ॥१॥ दीनु दुआरै आइओ ठाकुर सरनि परिओ संत हारे ॥ कहु नानक प्रभ मिले मनोहर मनु सीतल बिगसारे ॥२॥३॥२९॥
हे प्यारे! हे बेअंत सुंदर! हे प्यारे मनमोहन! हे सब जीवों में और सबसे न्यारे प्रभु! तेरी महिमा के वचन आत्मिक जीवन देने वाले हैं।1। रहाउ। हे प्यारे प्रभु! मैं राज नहीं मांगता, मैं मुक्ति नहीं मांगता, (मेहर कर, सिर्फ तेरे) सुंदर कोमल चरणों का प्यार मेरे मन में टिका रहे। (हे भाई! लोग तो) ब्रहमा, शिव करामाती योगी, ऋषि, मुनि, इन्द्र (आदि के दर्शन चाहते हैं, पर) मुझे मालिक प्रभु के दर्शन ही चाहिए।1। हे ठाकुर! मैं गरीब तेरे दर पर आया हूँ, मैं हार के तेरे संतों की शरण पड़ा हूँ। हे नानक! (कह: जिस मनुष्य को) मन मोहने वाले प्रभु जी मिल जाते हैं उसका मन शांत हो जाता है, खिल उठता है।2।3।29।
Romanized
AMmRitaa pRiA bchn tuhaaray. Ati suNdr mnmohn piAaaray sbhhoo mDhi niraaray. |1| rhaaAu. raaju n chaahAu mukti n chaahAu mni pReeti chrn kmlaaray. bRhm mhays siDh muni EiNdRaa mohi thaakur hee drsaaray. |1| deenu duAaarai AaaEiAo thaakur srni priAo sNt haaray. khu naank pRbh milay mnohr mnu seetl bigsaaray. |2|3|29|
English
O Beloved, Your Words are Ambrosial Nectar. O supremely beautiful Enticer, O Beloved, You are among all, and yet distinct from all. || 1 || Pause || I do not seek power, and I do not seek liberation. My mind is in love with Your Lotus Feet. Brahma, Shiva, the Siddhas, the silent sages and Indra — I seek only the Blessed Vision of my Lord and Master’s Darshan. || 1 || I have come, helpless, to Your Door, O Lord Master; I am exhausted — I seek the Sanctuary of the Saints. Says Nanak, I have met my Enticing Lord God; my mind is cooled and soothed — it blossoms forth in joy. || 2 || 3 || 29 ||