Chatur Disa Kino Bal Apna

ਸ਼ਬਦ ਵਿਚਾਰ · ੧੨ / ੧੧੪

ਚਤੁਰ ਦਿਸਾ ਕੀਨੋ ਬਲੁ ਅਪਨਾ ਸਿਰ ਊਪਰਿ ਕਰੁ ਧਾਰਿਓ ॥

ਗੁਰਮੁਖੀ

ਚਤੁਰ ਦਿਸਾ ਕੀਨੋ ਬਲੁ ਅਪਨਾ ਸਿਰ ਊਪਰਿ ਕਰੁ ਧਾਰਿਓ ॥
ਕ੍ਰਿਪਾ ਕਟਾਖ ਅਵਲੋਕਨੁ ਕੀਨੋ ਦਾਸ ਕਾ ਦੂਖੁ ਬਿਦਾਰਿਓ ॥੧॥
ਹਰਿ ਜਨ ਰਾਖੇ ਗੁਰ ਗੋਵਿੰਦ ॥
ਕੰਠਿ ਲਾਇ ਅਵਗੁਣ ਸਭਿ ਮੇਟੇ ਦਇਆਲ ਪੁਰਖ ਬਖਸੰਦ ॥ ਰਹਾਉ ॥
ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ ॥
ਨਾਨਕ ਦਾਸੁ ਮੁਖ ਤੇ ਜੋ ਬੋਲੈ ਈਹਾ ਊਹਾ ਸਚੁ ਹੋਵੈ ॥੨॥੧੪॥੪੫॥

ਪ੍ਰੋਫੈਸਰ ਸਾਹਿਬ ਸਿੰਘ ਜੀ

ਅਰਥ:- ਹੇ ਭਾਈ! ਜਿਸ ਪ੍ਰਭੂ ਨੇ ਚੌਹੀਂ ਪਾਸੀਂ (ਸਾਰੀ ਸ੍ਰਿਸ਼ਟੀ ਵਿਚ) ਆਪਣੀ ਕਲਾ ਵਰਤਾਈ ਹੋਈ ਹੈ, ਉਸ ਨੇ (ਆਪਣੇ ਦਾਸ ਦੇ) ਸਿਰ ਉੱਤੇ ਸਦਾ ਹੀ ਆਪਣਾ ਹੱਥ ਰੱਖਿਆ ਹੋਇਆ ਹੈ । ਮੇਹਰ ਦੀ ਨਿਗਾਹ ਨਾਲ ਆਪਣੇ ਦਾਸ ਵੱਲ ਤੱਕਦਾ ਹੈ, ਤੇ, ਉਸ ਦਾ ਹਰੇਕ ਦੁੱਖ ਦੂਰ ਕਰ ਦੇਂਦਾ ਹੈ ।੧।
ਹੇ ਭਾਈ! ਪਰਮਾਤਮਾ ਆਪਣੇ ਸੇਵਕਾਂ ਦੀ (ਸਦਾ) ਰਾਖੀ ਕਰਦਾ ਹੈ । (ਸੇਵਕਾਂ ਆਪਣੇ) ਗਲ ਨਾਲ ਲਾ ਕੇ ਦਇਆ-ਦਾ-ਘਰ ਸਰਬ-ਵਿਆਪਕ ਬਖ਼ਸ਼ਣਹਾਰ ਪ੍ਰਭੂ ਉਹਨਾਂ ਦੇ ਸਾਰੇ ਔਗੁਣ ਮਿਟਾ ਦੇਂਦਾ ਹੈ ।ਰਹਾਉ।
ਹੇ ਭਾਈ! ਪ੍ਰਭੂ ਦੇ ਦਾਸ ਆਪਣੇ ਪ੍ਰਭੂ ਪਾਸੋਂ ਜੋ ਕੁਝ ਮੰਗਦੇ ਹਨ ਉਹ ਉਹੀ ਕੁਝ ਉਹਨਾਂ ਦੇਂਦਾ ਹੈ । ਹੇ ਨਾਨਕ! (ਪ੍ਰਭੂ ਦਾ) ਸੇਵਕ ਜੋ ਕੁਝ ਮੂੰਹੋਂ ਬੋਲਦਾ ਹੈ, ਉਹ ਇਸ ਲੋਕ ਵਿਚ ਪਰਲੋਕ ਵਿਚ ਅਟੱਲ ਹੋ ਜਾਂਦਾ ਹੈ ।੨।੧੪।੪੫।

ਭਾਈ ਮਨਮੋਹਨ ਸਿੰਘ

ਪ੍ਰਭੂ ਨੇ ਚੌਹਾਂ ਹੀ ਕੂੰਟਾਂ ਅੰਦਰ ਆਪਦੀਸ਼ਕਤੀ ਪਸਾਰੀ ਹੋਈ ਹੈ। ਅਤੇ ਮੇਰੇ ਸੀਸ ਉਤੇ ਆਪਣਾ ਹੱਥ ਟਿਕਾਇਆ ਹੋਇਆ ਹੈ। ਆਪਣੀ ਮਿਹਰ ਦੀ ਅੱਖ ਨਾਲ ਵੇਖ ਕੇ ਉਸ ਨੇ ਆਪਣੇਦਾਸ ਦੇ ਦੁੱਖੜੇ ਦੂਰ ਕਰ ਦਿੱਤੇ ਹਨ।੧।
ਰੱਬ ਦੇ ਗੋਲੇ ਨੂੰ ਰੱਬ ਰੂਪ ਗੁਰਾਂ ਨੇ ਬਚਾ ਲਿਆ ਹੈ। ਆਪਣੀ ਛਾਤੀ ਨਾਲ ਲਾ ਕੇ, ਮਿਹਰਬਾਨ ਅਤੇ ਬਖਸ਼ਣਹਾਰ ਸਾਹਿਬ ਨੇ ਮੇਰੇ ਸਾਰੇ ਪਾਪ ਮੇਟ ਛੱਡੇ ਹਨ। ਠਹਿਰਾਉ।
ਜਿਹੜਾ ਕੁਛ ਭੀ ਮੈਂ ਆਪਣੇ ਪ੍ਰਭੂ ਕੋਲੋਂ ਮੰਗਦਾ ਹਾਂ, ਉਹ, ਉਹ ਹੀ, ਉਹ ਮੈਨੂੰ ਬਖਸ਼ਸ਼ ਕਰਦਾ ਹੈ। ਜਿਹੜਾ ਕੁਝ ਭੀ ਸਾਈਂ ਦਾ ਸੇਵਕ ਨਾਨਕ, ਆਪਣੇ ਮੂੰਹ ਤੋਂ ਆਖਦਾ ਹੈ, ਉਹ ਏਥੇ ਤੇ ਓਥੇ (ਲੋਕ ਪ੍ਰਲੋਕ ਵਿੱਚ) ਦੋਨਾਂ ਥਾਈਂ ਸੱਚ ਹੁੰਦਾ ਹੈ।੨।੧੪।੪੫।

ਫਰੀਦ ਕੋਟਿਆਂ ਵਾਲਿਆ ਦਾ ਟੀਕਾ

ਜਿਸ ਵਾਹਿਗੁਰੂ ਨੇ ਚਾਰੋਂ ਦਿਸ਼ੋਂ ਮੇਂ ਆਪਨਾ ਬਲ ਕੀਆ ਹੂਆ ਭਾਵ ਸੇ ਸਰਬ ਸੰਸਾਰ ਜਿਸਕੇ ਅਧੀਨ ਹੈ ਤਿਸ ਹਰੀ ਨੇ ਆਪਨੇ ਦਾਸ ਕੇ ਸੀਸ ਪਰ ਹਾਥ ਧਾਰਿਆ ਹੈ। ਪੁਨਾ ਜਬ ਕ੍ਰਿਪਾ ਦ੍ਰਿਸਟੀ ਕਰਕੇ ਦੇਖਣਾ ਕੀਆ ਹੈ ਤਿਸੀ ਤੇ ਦਾਸੋਂ ਕਾ ਪ੍ਰਤਖ ਵਾ ਜਨਮ ਮਰਨ ਆਦੀ ਦੁਖ (ਬਿਦਾਰਿਓ) ਨਸਟ ਕੀਆ ਹੈ।੧।
ਜੋ ਹਰਿਕੇ (ਜਨ) ਦਾਸ ਗੋਬਿੰਦ ਰੂਪ ਗੁਰੋਂ ਨੇ ਆਪ ਹੀ ਦੁਖੋਂ ਵਿਕਾਰੋਂ ਮੇ ਰਾਖੇ ਹੈਂ ਤਿਨ ਕੋ ਦਿਆਲ ਪੁਰਖ ਨੇ ਅਪਨੇ ਕੰਠ ਸਾਥ ਲਗਾਇ ਕਰਕੇ ਸੰਪੂਰਨ ਅਵਗੁਣ ਮਿਟਾਇ ਦੀਏ ਹੈ। ਰਹਾਉ।
ਵੁਹ ਦਾਸ ਅਪਨੇ ਠਾਕਰ ਤੇ ਜੋ ਜੋ ਮਾਂਗਤੇ ਹੈਂ ਵਾਹਿਗੁਰੂ ਤਿਨੋਂ ਕੋ ਸੋਈ ਸੋਈ ਪਦਾਰਥ ਦੇਤਾ ਹੈ। ਭਾਵ ਸੇ ਤਿਨਕੀ ਸਰਬ ਇਛਾ ਪੂਰਨ ਕਰਤੇ ਹੈ। ਸ੍ਰੀ ਗੁਰੂ ਜੀ ਕਹਿਤੇ ਹੈ ਵਹੁ ਪ੍ਰਭੂ ਕਾ ਦਾਸ ਜੋ ਮੁਖ ਤੇ ਬਚਨ ਉਚਾਰਨ ਕਰਤਾ ਹੈ ਸੋ ਇਸ ਲੋਕ ਔ ਪ੍ਰਲੋਕ ਮੈਂ ਸਚ ਹੋਤਾ ਹੈ।੨।੧੪।੪੫।

ਹਿਂਦੀ

ਚਤੁਰ ਦਿਸਾ ਕੀਨੋ ਬਲੁ ਅਪਨਾ ਸਿਰ ੳਪਰਿ ਕ} ਧਾਰਿਅੋ ॥
ਕ੍ਰਿਪਾ ਕਟਾ$ਯ ਅਵਲੋਕਨੁ ਕੀਨੋ ਦਾਸ ਕਾ ਦੂਖੁ ਬਿਦਾਰਿਅੋ ॥੧॥
ਹਰਿ ਜਨ ਰਾਖੇ ਗੁਰ ਗੋਵਿੰਦ ॥
ਕੰਠਿ ਲਾੲ ਅਵਗੁਣ ਸਭਿ ਮੇਟੇ ਦੲਆਲ ਪੁਰਖ ਬਖਸੰਦ ॥ ਰਹਾੳ ॥
ਜੋ ਮਾਗਹਿ ਠਾਕੁਰ ਅਪੁਨੇ ਤੇ ਸੋੲ ਸੋੲ ਦੇਵੈ ॥
ਨਾਨਕ ਦਾਸੁ ਮੁਖ ਤੇ ਜੋ ਬੋਲੈ ੲਹਾ ੳਹਾ ਸਚੁ ਹੋਵੈ ॥੨॥੧੪॥੪੫॥

ਜਿਸ ਪਰਮਾਤਮਾ ਨੇ ਚਾਰੋ ਦਿਸ਼ਾਅੋਂ ਅਪਨੇ ਬਲ ਕਾ ਪ੍ਰਸਾਰ ਕਿਯਾ ਹੁਆ ਹੈ, ੳਸਨੇ ਮੇਰੇ ਸਿਰ ਪਰ ਅਪਨਾ ਹਾਥ ਰਖਾ ਹੁਆ ਹੈ। ੳਸਨੇ ਅਪਨੀ ਕਿਰਪਾ ਦਰਿਸ਼ਟਿ ਸੇ ਦੇਖਾ ਹੈ ਔਰ ਅਪਨੇ ਦਾਸ ਕਾ ਦੁਖ ਨਾਸ਼ ਕਰ ਦਿਯਾ ਹੈ।੧।
ਗੋਵਿਂਦ ਗੁ{ ਨੇ ਦਾਸ ਕੋ ਸਂਸਾਰ-ਸਾਗਰ ਮੇਂ ਡੂਬਨੇ ਸੇ ਬਚਾ ਲਿਯਾ ਹੈ। ਸ਼ਮਾਸ਼ੀਲ ਓਵਂ ਦਯਾਲੁ ਪਰਮਪੁ{ਸ਼ ਨੇ ਅਪਨੇ ਗਲੇ ਸੇ ਲਗਾ ਲਿਯਾ ਹੈ ਔਰ ਸਭੀ ਅਵਗੁਣ ਮਿਟਾ ਦਿਓ ਹੈ।ਰਹਾੳ।
ਵਹ ਅਪਨੇ ਠਾਕੁਰ ਜੀ ਸੇ ਜੋ ਕੁਛ ਭੀ ਮਾਂਗਤਾ ਹੈ, ਵਹ ਵਹੀ ਕੁਛ ਦੇ ਦੇਤਾ ਹੈ। ਹੇ ਨਾਨਕ! ਪਰਮਾਤਮਾ ਕਾ ਦਾਸ ਜੋ ਕੁਛ ਭੀ ਮੁਂੱਹ ਸੇ ਬੋਲਤਾ ਹੈ, ਵਹ ਲੋਕ ਓਵਂ ਪਰਲੋਕ ਮੇਂ ਸਤਯ ਹੋ ਜਾਤਾ ਹੈ।੨।੧੪।੪੫।

English

Dr Sant Singh Khalsa

He has extended His power in all four directions, and placed His Hand upon my head. Gazing upon me with his Eye of Mercy, He has dispelled the pains of His slave.1
The Guru, the Lord of the Universe, has saved the Lord's humble servant. Hugging me close in His embrace, the merciful, forgiving Lord has erased all my sins. Pause.
Whatever I ask for from my Lord and Master, he gives that to me. Whatever the Lord's slave Nanak utters with his mouth, proves to be true, here and hereafter.2.14.45.

Bhai Manmohan Singh

The Lord, has extended His might in the four directions and He has put His hand on my head. Beholding with His eye of mercy, He has dispelled the pains of his slave.1.
God's serf, the Guru-God has saved. Hugging me to His bosom, the compassionate and forgiving Lord has wiped off all my sins. Pause.
Whatever I ask of my Lord exactly that He blessed me with. Whatever the Lord's slave Nanak utters with his mouth proves true both here and hereafter.2.14.45.

Bhai Gurbachan Singh Talib

In all four directions has the Lord manifested His might, And over our head placed His hand.With His glance of grace has He looked at me, and His servant's sorrow annulled.1.
The Divine Master His servants has succoured. The Master compassionate, forgiving, to His bosom has clasped them, and all their sufferings effaced. Pause.
Whatever the servant of the Lord seeks, that He grants him. Whatever His servant Nanak's utterance, in this world and the next is fulfilled.2.14.45.

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ