ਚਾਚੀ ਸਵਰਨੋ

ਪੰਜਾਬੀ · ੩੩ / ੪੯

ਬਾਹਰ ਗੇਟ ਖੁੱਲ੍ਹਣ ਦਾ ਖੜਾਕਾ ਹੋਇਆ ਹੈ। ਸ਼ਾਇਦ ਕੋਈ ਅੰਦਰ ਵੜਿਆ ਹੈ ਪਰ ਬਾਹਰ ਗੇਟ ਅੱਗੇ ਬ¤ਝਾ ਸਾਡਾ ਜਰਮਨ ਸ਼ੈਫ਼ਰਡ ਕੁ¤ਤਾ ‘ਟੈਗੋ’ ਤਾਂ ਬਿਲਕੁਲ ਨਹੀਂ ਭੌਂਕਿਆ। ਸ਼ਾਇਦ ਕੋਈ ਜਾਣੂ ਹੋਵੇਗਾ। ਟੈਗੋ ਤਾਂ ਕਿਸੇ ਓਪਰੇ ਨੂੰ ਹੀ ਭੌਂਕਦਾ ਹੈ। ਸਾਡੇ ਘਰੇ ਅਕਸਰ ਕਿਸੇ ਆਉਣ ਜਾਣ ਵਾਲੇ ਨੂੰ ਟੈਗੋ ਭੌਂਕਦਾ ਨਹੀਂ ਹੈ। ਕੁਝ ਮਹੀਨੇ ਪਹਿਲਾਂ ਮੇਰਾ ਚਾਚਾ ਚਾਰ ਪੰਜ ਸਾਲ ਬਾਅਦ ਵਿਦੇਸ਼ੋਂ ਆਇਆ ਤਾਂ ਟੈਗੋ ਉਸਦੇ ਪੈਰਾਂ ਵਿਚ ਲਿਟਦਾ ਫਿਰੇ । ਉਸ ਨੂੰ ਪਛਾਣਦਾ ਹੋਣ ਕਰਕੇ ਬਿਲਕੁਲ ਨਹੀਂ ਭੌਂਕਿਆ । ਮੈਂ ਟੈਗੋ ਦੀ ਯਾਦਦਾਸ਼ਤ ’ਤੇ ਹੈਰਾਨ ਸਾਂ । ਅਸਲ ਵਿਚ ਇਹਦਾ ਨਾਂ ਤਾਂ ਮੈਂ ਟਾਈਗਰ ਰੱਖਿਆ ਸੀ ਪਰ ਇਸਦਾ ਨਾਂ ਵਿਗੜ ਕੇ ਹੌਲੀ ਹੌਲੀ ਟੈਗੋ ਹੋ ਗਿਆ ਸੀ ।

ਅੰਦਰ ਕੇਬਲ ’ਤੇ ਚ¤ਲ ਰਹੀ ਫ਼ਿਲਮ ਦੇਖਦਾ ਉ¤ਠ ਕੇ ਬਾਹਰ ਆ ਜਾਂਦਾ ਹਾਂ ਇਹ ਦੇਖਣ ਲਈ ਕਿ ਕੌਣ ਆਇਆ ਹੈ। ਇਹ ਚਾਚੀ ਸਵਰਨੋ ਸੀ। ਉਸ ਦੇ ਹ¤ਥ ਵਿਚ ਸਟੀਲ ਦਾ ਵ¤ਡਾ ਸਾਰਾ ਡੋਲੂ ਫੜਿਆ ਹੋਇਆ ਹੈ। ਮੈਂ ਉਸ ਨੂੰ ਆਪਣੀ ਸੁਰਤ ਸੰਭਾਲਣ ਵੇਲੇ ਤੋਂ ਇਸੇ ਤਰ੍ਹਾਂ ਦੇਖਦਾ ਆ ਰਿਹਾ ਹਾਂ। ਮੈਂ ਉਮਰ ਦੇ ਚਾਲ੍ਹੀਵੇਂ ਵਰ੍ਹੇ ਵਿਚ ਪੈਰ ਧਰ ਚੁ¤ਕਾ ਹਾਂ। ਹੁਣ ਉਹ ਪੈਂਹਠ ਕੁ ਸਾਲ ਦੀ ਉਮਰ ਨੂੰ ਢੁ¤ਕ ਚੁ¤ਕੀ ਹੋਵੇਗੀ। ਉਹ ਲ¤ਸੀ ਲੈਣ ਆਈ ਸੀ। ਉਹ ਸਾਡੇ ਮੁਹੱਲੇ ਵਿਚ ਹੋਰ ਔਰਤਾਂ ਨਾਲ ਤੇ ਮੇਰੀ ਬੀਬੀ ਨਾਲ ਚਾਰ-ਪੰਜ ਘਰਾਂ ਵਿਚ ਕ¤ਪੜੇ ਵਗੈਰਾ ਧੋਣ ਤੇ ਹੋਰ ਕਈ ਕੰਮਾਂ ਵਿਚ ਹ¤ਥ ਵਟਾ ਦਿੰਦੀ ਸੀ।

ਬੜੀ ਸਿਰੜੀ ਔਰਤ ਸੀ। ਉਹ ਇੰਝ ਹ¤ਥ ਵਿਚ ਡੋਲੂ ਫੜ ਕੇ ਅਕਸਰ ਆਉਂਦੀ ਰਹਿੰਦੀ ਸੀ। ਡੋਲੂ ਖਾਲੀ ਨਹੀਂ ਹੁੰਦਾ ਸੀ। ਉਹ ਉਸ ਵਿਚ ਥੋੜ੍ਹਾ ਪਾਣੀ ਜ਼ਰੂਰ ਲੈ ਕੇ ਆਉਂਦੀ ਸੀ। ਉਹ ਸਮਝਦੀ ਸੀ ਕਿ ਇੰਝ ਦੂਜੇ ਦੇ ਘਰੋਂ ਬਰਕਤ ਨਹੀਂ ਜ੍ਯਾਂਦੀ । ਹੁਣ ਅ¤ਠ-ਦਸ ਸਾਲਾਂ ਤੋਂ ਉਸ ਦਾ ਆਉਣਾ ਜ਼ਰਾ ਘ¤ਟ ਹੋ ਗਿਆ ਸੀ। ਪਹਿਲਾਂ ਤਾਂ ਸਾਰੀਆਂ ਔਰਤਾਂ ਉਸ ਨੂੰ ਮਿ¤ਟੀ ਦੇ ਚੁ¤ਲੇ-ਭ¤ਠੀਆਂ ਬਣਾਉਣ ਜਾਂ ਡਿਜ਼ਾਈਨ ਪਾ ਕੇ ਮੰਜੇ ਬਣਵਾਉਣ ਲਈ ਵੀ ਬੁਲਾ ਲੈਂਦੀਆਂ ਸਨ। ਮਿ¤ਟੀ ਦੇ ਚੁ¤ਲੇ-ਭ¤ਠੀਆਂ ਬਣਾਉਣ ਤੇ ਨੌਕੜੀਆ, ਚੌਕੜੀਆ , ਪੁਠਾ ਨੌਕੜੀਆ ਤੇ ਹੋਰ ਕਈ ਡਿਜ਼ਾਈਨਾਂ ਨਾਲ ਬਾਣ ਦੇ ਮੰਜੇ ਬੁਣਨ ਵਿਚ ਬੜੀ ਨਿਪੁੰਨ ਸੀ ਉਹ ਪਰ ਹੁਣ ਗੈਸੀ ਚੁ¤ਲ੍ਹਿਆਂ ਦੀ ਬਹੁਤਾਤ ਹੋਣ ਤੇ ਬਾਕਸ ਬੈ¤ਡ ਤੇ ਲੋਹੇ ਦੇ ਨੁਆਰੀ ਮੰਜਿਆਂ ਦਾ ਰਿਵਾਜ ਪੈ ਜਾਣ ਨਾਲ ਉਸ ਦਾ ਇਹ ਕੰਮ ਲਗਭਗ ਬੰਦ ਹੋ ਗਿਆ ਸੀ।

ਉਂਝ ਉਸ ਦੇ ਬੇਟੇ ਵੀ ਉਸ ਨੂੰ ਇਸ ਕੰਮ ਤੋਂ ਬੜੀ ਵਾਰ ਰੋਕ ਚੁ¤ਕੇ ਸੀ ਪਰ ਉਹ ਜਿਵੇਂ ਇਸ ਦੀ ਆਦੀ ਹੋ ਗਈ ਸੀ ਇਸ ਨਾਲ ਉਸ ਦਾ ਟਾਈਮ ਪਾਸ ਹੋ ਜਾਂਦਾ ਸੀ। ਸਾਰੇ ਹੀ ਉਸ ਨੂੰ ਚਾਚੀ ਸਵਰਨੋ ਕਹਿ ਕੇ ਸ¤ਦਦੇ ਹਨ। ਇਥੋਂ ਤ¤ਕ ਕਿ ਉਸ ਦੇ ਹਾਣ ਦੀਆਂ ਔਰਤਾਂ ਵੀ ਉਸ ਨੂੰ ‘ਚਾਚੀ ਸਵਰਨੋ’ ਕਹਿ ਕੇ ਬੁਲਾਉਂਦੀਆਂ ਹਨ। ਉਸ ਦੇ ਨਾਂ ਦੀ ਤਾਂ ਜਿਵੇਂ ਅ¤ਲ ਹੀ ਪੈ ਗਈ ਹੋਵੇ। ਚਾਚੀ ਸਵਰਨੋ ਕਦੇ ਬਣ ਸੰਵਰ ਕੇ ਨਹੀਂ ਰਹੀ। ਬ¤ਸ ਸਾਫ ਸੁਥਰੇ ਕ¤ਪੜੇ ਜ਼ਰੂਰ ਪਾ ਲੈਣੇ। ਉਸ ਦੇ ਹਾਣ ਦੀਆਂ ਅਤੇ ਸਾਡੇ ਮੁਹੱਲੇ ਦੀਆਂ ਕਈ ਔਰਤਾਂ ਤਾਂ ਉਸ ਨੂੰ ‘ਚਾਚੀ ਸਵਰਨੋ’ ਇਸ ਲਈ ਕਹਿੰਦੀਆਂ ਸਨ ਕਿ ਉਹ ਉਸ ਤੋਂ ਘ¤ਟ ਉਮਰ ਦੀਆਂ ਹੀ ਲ¤ਗਣ।

ਇੰਝ ਸਮਝ ਕੇ ਜਿਵੇਂ ਉਨ੍ਹਾਂ ਨੂੰ ਸਕੂਨ ਮਿਲਦਾ ਹੋਵੇ। ‘ਚਾਚੀ ਸਵਰਨੋ’ ਦੇ ਘਰ ਵਾਲਾ ਤੀਹ ਕੁ ਸਾਲ ਪਹਿਲਾਂ ਕੁਝ ਸਮਾਂ ਬਿਮਾਰ ਰਹਿਣ ਮਗਰੋਂ ਮੁ¤ਕ ਗਿਆ। ਉਸ ਦੇ ਪੰਜ-ਛੇ ਬ¤ਚੇ ਸਨ। ਕੁਝ ਮੈਥੋਂ ਵ¤ਡੇ ਸਨ ਤੇ ਕੁਝ ਛੋਟੇ ਤੇ ਇਕ ਮੁੰਡਾ ਉਸ ਦਾ ਮੇਰਾ ਹੀ ਹਮ-ਜਮਾਤੀ ਸੀ। ਮੈਂ ਤਾਂ ਆਪਣੇ ਮਾਪਿਆਂ ਦਾ ਇਕਲੌਤਾ ਮੁੰਡਾ ਹਾਂ। ਇਸ ਕਰ ਕੇ ਮੈਨੂੰ ਨਾ ਤਾਂ ਕਿਸੇ ਨੇ ਬਚਪਨ ਤੋਂ ਪੜ੍ਹਾਉਣਾ ਲਿਖਾਉਣਾ ਸਿਖਾਇਆ ਤੇ ਨਾ ਹੀ ਮੈਂ ਪੜ੍ਹਾਈ ਵਿਚ ਬਹੁਤਾ ਤੇਜ਼ ਸੀ। ਸਵਰਨੋ ਦੀਆਂ ਦੋ ਵ¤ਡੀਆਂ ਕੁੜੀਆਂ ਤਾਂ ਚਿ¤ਠੀ ਪੜ੍ਹਨ ਲਿਖਣ ਜੋਗਾ ਹੀ ਪੜ੍ਹੀਆਂ ਪਰ ਉਸ ਦੇ ਬਾਕੀ ਪੁ¤ਤ ਚੰਗਾ ਪੜ੍ਹ ਗਏ।

ਚਾਚੀ ਸਵਰਨੋ ਦੇ ਮੁੰਡੇ ਤਾਂ ਪੜ੍ਹਨ ਵਿਚ ਕਾਫ਼ੀ ਤੇਜ਼ ਸਨ ਕਿਉਂਕਿ ਉਸ ਦੇ ਵ¤ਡੇ ਮੁੰਡੇ ਨੇ ਬਾਕੀ ਦੋਵਾਂ ਨੂੰ ਪੜ੍ਹਾ-ਪੜ੍ਹਾ ਕੇ ਚੰਡਿਆ ਹੋਇਆ ਸੀ। ਇਕ ਵਾਰ ਸਾਡੇ ਸਕੂਲ ਵਿਚ ਪ੍ਰਿੰ. ਮੈਡਮ ਚੰਦਰ ਕਾਂਤਾ ਬਜਾਜ ਸਾਡੀ ਕਲਾਸ ਦਾ ਟੈਸਟ ਲੈਣ ਆ ਗਈ। ਉਸ ਨੇ ਅ¤ਠ-ਦਸ ਵਾਕ ਪੰਜਾਬੀ ਵਿਚ ਲਿਖਵਾਏ ਤੇ ਉਨ੍ਹਾਂ ਦੀ ਅੰਗਰੇਜ਼ੀ ਬਣਾਉਣ ਲਈ ਕਿਹਾ। ਵਾਕ ਬਹੁਤੇ ਔਖੇ ਵੀ ਨਹੀਂ ਸਨ। ਇਸ ਤੋਂ ਇਲਾਵਾ ਉਸ ਨੇ ਇਕ ਰੇਖਾ-ਗਣਿਤ ਵਿਚੋਂ ਖੇਤਰਫਲ ਵਗੈਰਾ ਕ¤ਢਣ ਦਾ ਸਵਾਲ ਵੀ ਪਾਇਆ। ਸਾਰੀ ਕਲਾਸ ਵਿਚੋਂ ਕੋਈ ਨਹੀਂ ਉਠਿਆ। ਉਠਿਆ ਸੀ ਤਾਂ ਸਿਰਫ ਚਾਚੀ ਸਵਰਨੋ ਦਾ ਮੁੰਡਾ ਹੀ ਉਠਿਆ ਸੀ। ਜਦੋਂ ਉਹ ਉ¤ਠਣ ਲ¤ਗਾ ਤਾਂ ਉਸ ਦੀ ਚ¤ਪਲ ਬੈਂਚ ਵਿਚ ਫਸ ਗਈ ਤਾਂ ਸਾਰੇ ਹ¤ਸਣ ਲ¤ਗ ਪਏ।

ਪ੍ਰਿੰਸੀਪਲ ਜੀ ਨੇ ਸਾਰਿਆਂ ਨੂੰ ‘ਸਾਈਲੈਂਸ ਪਲੀਜ਼’ ਦਾ ਹੁਕਮ ਉ¤ਚੀ ਦੇਣੀ ਚਾੜ੍ਹਿਆ। ਸਾਰੇ ਚੁ¤ਪ ਹੋ ਗਏ। ਉਹ ਹੈਰਾਨ ਸੀ ਕਿ ਐਨੇ ਸੌਖੇ ਟੈਸਟ ਵਿਚੋਂ ਸਿਰਫ ਇਕ ਹੀ ਮੁੰਡਾ ਪਾਸ ਹੋਇਆ ਹੈ ਤੇ ਉਹ ਵੀ ਗਰੀਬੜਾ ਜਿਹਾ। ਉਸ ਨੇ ਸਾਰੀ ਕਲਾਸ ਨੂੰ ਲਾਹਣਤ ਪਾਈ। ਸਾਡੇ ਵਰਗੇ ਹੋਰ ਕਈ ‘ਜ¤ਟ ਬੂਟਾਂ’ ਦੇ ਮੁੰਡੇ ਤੇ ਕੁੜੀਆਂ ਤਾਂ ਮੂੰਹ ਲੁਕਾਉਂਦੇ ਰਹੇ ਕਿ ਕਿਤੇ ਪ੍ਰਿੰਸੀਪਲ ਸਾਨੂੰ ਹੀ ਨਾ ਕੋਈ ਸਵਾਲ ਪੁ¤ਛ ਲਵੇ। ਮੈਨੂੰ ਯਾਦ ਹੈ ‘ਚਾਚੀ ਸਵਰਨੋ’ ਦੇ ਇਸ ਮੁੰਡੇ ਨੇ ਦਸਵੀਂ ਦੇ ਬੋਰਡ ਦੇ ਪੇਪਰਾਂ ਵਿਚ ਮੇਰੀ ਬੜੀ ਮਦਦ ਕੀਤੀ ਸੀ। ਮੇਰਾ ਰੋਲ ਨੰਬਰ ਬਿਲਕੁਲ ਉਸ ਦੇ ਪਿ¤ਛੇ ਸੀ।

ਮੇਰੀ ਦਸਵੀਂ ਜਮਾਤ ਕਲੀਅਰ ਹੋਣ ਪਿ¤ਛੇ ਉਸ ਦਾ ਬੜਾ ਯੋਗਦਾਨ ਸੀ। ਮੇਰੀ ਅੰਕਾਂ ਦੀ ਪਰਸੈਂਟੇਜ ਤਾਂ ਪਾਸ ਹੋਣ ਜੋਗੀ ਸੀ ਪਰ ਉਹ ਫਸਟ ਡਵੀਜ਼ਨ ਦੇ ਨੇੜੇ ਪਰਸੈਂਟੇਜ ਲੈ ਗਿਆ ਸੀ। ਜਦੋਂ ਪਿੰਡ ਦੇ ਸਕੂਲੋਂ ਪੰਜਵੀਂ ਪਾਸ ਕਰਨ ਤੋਂ ਬਾਅਦ ਅਸੀਂ ਛੇਵੀਂ ਜਮਾਤ ਵਿਚ ਇਕੋ ਸਕੂਲ ਵਿਚ ਦਾਖਲਾ ਲੈ ਲਿਆ ਸੀ ਤਾਂ ਪਹਿਲਾਂ ਪਹਿਲ ਮੈਂ ਚਾਚੀ ਸਵਰਨੋ ਦੇ ਮੁੰਡੇ ਨੂੰ ਬਹੁਤਾ ਮੂੰਹ ਨਹੀਂ ਸੀ ਲਾਉਂਦਾ। ਏਸ ਕਰ ਕੇ ਕਿ ਮੈਂ ਆਪਣੇ ਆਪ ਨੂੰ ਉ¤ਚੀ ਜਾਤ ਦਾ ਸਮਝਦਾ ਸੀ ਕਿ ਅਸੀਂ ਜ¤ਟ ਆਂ ਤੇ ਉਹ ਚਮਾਰ ਨੇ। ਇਕ ਵਾਰ ਇਸ ਜਾਤ ਪਾਤ ਦੇ ਗਰੂਰ ਵਿਚ ਮੇਰੇ ਕੋਲੋਂ ਇਕ ਗ਼ਲਤੀ ਹੋਈ ਉਸ ਨਾਲ। ਉਦੋਂ ਅਸੀਂ ਦੋਵੇਂ ਛੇਵੀਂ ਜਾਂ ਸ¤ਤਵੀਂ ਜਮਾਤ ਵਿਚ ਹੋਵਾਂਗੇ।

ਮੇਰਾ ਸਾਈਕਲ ਖ਼ਰਾਬ ਸੀ ਤੇ ਮੈਂ ਉਸ ਦਿਨ ਸਕੂਲ ਤੁਰ ਕੇ ਗਿਆ ਸਾਂ। ਉਸ ਦਿਨ ਮੈਂ ਉਸੇ ਨਾਲ ਸਾਈਕਲ ’ਤੇ ਬੈਠ ਕੇ ਘਰ ਆ ਗਿਆ ਸੀ। ਜੁਲਾਈ-ਅਗਸਤ ਦੇ ਦਿਨ ਸਨ। ਸਾਈਕਲ ਉਸੇ ਨੇ ਚਲਾਇਆ ਸੀ ਤੇ ਮੈਂ ਮਗਰ ਬੈਠਾ ਸੀ। ਜਦੋਂ ਉਸ ਨੇ ਮੈਨੂੰ ਘਰ ਆ ਕੇ ਉਤਾਰਿਆ ਤਾਂ ਉਸ ਦਾ ਚਿਹਰਾ ਗਰਮੀ ਨਾਲ ਸੁਰਖ਼ ਹੋਇਆ ਪਿਆ ਸੀ ਤੇ ਕ¤ਪੜੇ ਪਸੀਨੇ ਨਾਲ ਤਰ ਸਨ। ਸਾਈਕਲ ਬਾਹਰ ਖੜਾ ਕਰ ਕੇ ਉਹ ਮੇਰੇ ਨਾਲ ਹੀ ਅੰਦਰ ਆ ਗਿਆ। ਉਸ ਨੇ ਬਿਨਾਂ ਕੁਝ ਪੁ¤ਛੇ ਦ¤ਸੇ ਰਸੋਈ ਅ¤ਗੇ ਪਏ ਭਾਂਡਿਆਂ ਵਾਲੇ ਛਿ¤ਕੇ ਵਿਚੋਂ ਸਟੀਲ ਦਾ ਖਾਲੀ ਗਿਲਾਸ ਚੁਕਿਆ ਤੇ ਨਲਕਾ ਗੇੜ ਕੇ ਪਾਣੀ ਦੇ ਦੋ ਗਿਲਾਸ ਭਰ ਕੇ ਗਟ-ਗਟ ਕਰਦਾ ਅੰਦਰ ਸੁ¤ਟ ਗਿਆ।

ਫੇਰ ਉਸ ਨੇ ਗਿਲਾਸ ਧੋ ਕੇ ਮੁੜ ਛਿ¤ਕੇ ਵਿਚ ਰ¤ਖ ਦਿ¤ਤਾ। ਇਹ ਦੇਖ ਕੇ ਮੈਨੂੰ ਗੁ¤ਸਾ ਚੜ੍ਹ ਗਿਆ। ਮੈਂ ਉਸ ਨੂੰ ਗੁ¤ਸੇ ਵਿਚ ਬੋਲਿਆ, ‘‘ਤੇਰੀ ਛਿ¤ਕੇ ਵਿਚੋਂ ਗਿਲਾਸ ਚੁ¤ਕਣ ਦੀ ਹਿੰਮਤ ਕਿ¤ਦਾਂ ਹੋਈ। ਤੂੰ ਕੁ¤ਤਾ ਹੈਂ। ਨੀਵੀਂ ਜਾਤ ਦਾ ਹੈਂ। ਜੇ ਗਿਲਾਸ ਚੁ¤ਕ ਕੇ ਤੂੰ ਪਾਣੀ ਪੀ ਲਿਆ ਸੀ ਤਾਂ ਗਿਲਾਸ ਨੂੰ ਟੋਕਰੀ ਵਿਚ ਕਿਓਂ ਰ¤ਖਿਆ। ਅਸੀਂ ਆਪੇ ਡਿਟੋਲ ਵਾਲੇ ਪਾਣੀ ਨਾਲ ਧੁਆ ਲੈਂਦੇ। ਉਹ ਮੈਨੂੰ ਗੁ¤ਸੇ ਵਿਚ ਦੇਖ ਕੇ ਸਫਾਈ ਦੇਣ ਲ¤ਗਾ, ‘‘ਯਾਰ, ਅਸੀਂ ਚਮਾਰ ਨਹੀਂ ਹੁੰਦੇ। ਅਸੀਂ ਤਾਂ ‘ਰਾਜੇ’ ਹੁੰਦੇ ਆਂ। ‘ਰਾਜਿਆਂ’ ਦਾ ਮਤਲਬ ਸ਼ੈਤ ਤੂੰ ਨ੍ਹੀਂ ਜਾਣਦਾ। ‘ਰਾਜੇ’ ਜ੍ਹੀਦੇ ਮਰਜ਼ੀ ਭਾਂਡਿਆਂ ਨੂੰ ਹੱਥ ਲਾ ਸਕਦੇ ਨੇ ।

ਭਾਵੇਂ ਕੋਈ ਜਿਡੀ ਮਰਜ਼ੀ ਉਚੀ ਜਾਤ ਦਾ ਹੋਵੇ । ਏਸ ਬਾਰੇ ਤੂੰ ਆਪਣੀ ਬੀਬੀ ਤੋਂ ਪੁ¤ਛ ਲਵੀਂ। ਉਹ ਤੈਨੂੰ ਸਮਝਾ ਦੇਵੇਗੀ। ਉਨ੍ਹਾਂ ਨੂੰ ਸਾਰਾ ਪਤਾ ਹੈ। ਉਸ ਦੀਆਂ ਏਦਾਂ ਦੀਆਂ ਗ¤ਲਾਂ ਦਾ ਮੇਰੇ ਕੋਲ ਕੋਈ ਜਵਾਬ ਨਾ ਹੁੰਦਾ। ਮੈਂ ਚੁ¤ਪ ਕਰ ਗਿਆ ਤੇ ਫੇਰ ਉਹ ਚਲਾ ਗਿਆ। ਉਸ ਦਿਨ ਤੋਂ ਬਾਅਦ ਉਸ ਨੇ ਸਾਡੇ ਘਰ ਆਉਣਾ ਜਾਂ ਮੈਨੂੰ ਸਕੂਲ ਵਿਚ ਬੁਲਾਉਣਾ ਬਹੁਤ ਘ¤ਟ ਕਰ ਦਿ¤ਤਾ ਸੀ। ਇਕ ਵਾਰ ਚਾਚੀ ਸਵਰਨੋ ਨੂੰ ਮੈਂ ਪੁ¤ਛਿਆ ਕਿ ਤੇਰਾ ਪੁ¤ਤ ਤਾਂ ਹੁਣ ਇ¤ਥੇ ਨਹੀਂ ਆਉਂਦਾ। ਕੀ ਹੋਇਆ ਉਸ ਨੂੰ। ਕੀ ਕੋਈ ਗ਼ਲਤ ਗ¤ਲ ਮੈਂ ਕਹਿ ਦਿ¤ਤੀ ਉਸ ਨੂੰ। ‘‘ਮੈਨੂੰ ਕੀ ਪਤਾ ਇਨ੍ਹਾਂ ਮੁੰਡਿਆਂ ਵਿਚ ਏਨਾ ਗੁ¤ਸਾ ਕਿ¤ਥੋਂ ਆ ਗਿਆ ਹੈ।

ਮੈਂ ਤਾਂ ਉਸ ਨੂੰ ਇਹੀ ਕਹਿੰਦੀ ਰਹਿੰਦੀ ਹਾਂ ਕਿ ਬੇਟਾ ਹਮੇਸ਼ਾ ਨੀਵੇਂ ਹੋ ਕੇ ਰਹੋ। ਸਾਰਿਆਂ ਤੋਂ ਨੀਵੇਂ ਹੋ ਕੇ । ‘ਫਲ ਨੀਵਿਆਂ ਰੁ¤ਖਾਂ ਨੂੰ ਲ¤ਗਦੇ ਸਿੰਬਲਾ ਗ਼ੁਮਾਨ ਨਾ ਕਰੀਂ’ ਇਹ ਸਿ¤ਖਿਆ ਵੀ ਉਨ੍ਹਾਂ ਨੂੰ ਦਿੰਦੀ ਹਾਂ। ਮੈਨੂੰ ਉਹ ਕਹਿੰਦਾ ਹੈ ਕਿ ਚਾਚੀ (ਚਾਚੀ ਸਵਰਨੋ ਦੇ ਧੀਆਂ-ਪੁ¤ਤ ਵੀ ਉਸ ਨੂੰ ਚਾਚੀ ਹੀ ਕਹਿੰਦੇ ਸਨ) ਮੈਂ ਅ¤ਜ ਤੋਂ ਬਾਅਦ ਉਨ੍ਹਾਂ ਦੇ ਘਰ ਨਹੀਂ ਜਾਇਆ ਕਰਨਾ। ਜਦੋਂ ਮੈਂ ਉਥੇ ਜਾਂਦਾ ਹਾਂ ਤਾਂ ਤੂੰ ਕਦੇ ਉਨ੍ਹਾਂ ਦੇ ਕ¤ਪੜੇ ਧੋਣ ਬੈਠੀ ਹੁੰਦੀ ਆਂ ਤੇ ਕਦੇ ਰਸੋਈ ਵਗੈਰਾ ਦਾ ਕੰਮ-ਕਾਰ ਕਰਦੀ ਹੁੰਦੀ ਆਂ। ਉਹ ਤਾਂ ਮੈਨੂੰ ਨੌਕਰਾਣੀ ਦਾ ਮੁੰਡਾ ਸਮਝਦਾ ਹੈ ਤੇ ਨਾਲੇ ਇਕ ਦਿਨ ਮੈਨੂੰ ਜਾਤ ਬਾਰੇ ਮਾੜਾ ਬੋਲਿਆ ਸੀ।

ਮੈਂ ਉਸ ਨੂੰ ਕੀ ਸਮਝਦਾ ਹਾਂ। ਆਪੇ ਉਸ ਨੂੰ ਸਕੂਲ ਦੇ ਕੰਮ ਦੀ ਲੋੜ ਪਵੇਗੀ ਤਾਂ ਮੇਰੀਆਂ ਕਾਪੀਆਂ ਮੰਗਦਾ ਫਿਰੇਗਾ। ਉਹ ਸਮਝਦਾ ਕੀ ਹੈ ਆਪਣੇ ਆਪ ਨੂੰ।’’ ਮੈਂ ਚਾਚੀ ਸਵਰਨੋ ਦੀ ਗ¤ਲ ਸੁਣ ਕੇ ਹੁਣ ਪੂਰੀ ਤਰ੍ਹਾਂ ਸਮਝ ਗਿਆ ਸੀ ਕਿ ਉਸ ਨੇ ਹੁਣ ਇਧਰ ਆਉਣਾ ਕਾਹਤੋਂ ਘ¤ਟ ਕਰ ਦਿ¤ਤਾ ਹੈ। ਉਸ ਦਿਨ ਤੋਂ ਬਾਅਦ ਮੈਂ ਕੋਈ ਮਾੜਾ ਚੰਗਾ ਲਫ਼ਜ਼ ਉਸ ਨੂੰ ਨਹੀਂ ਬੋਲਿਆ। ਉਹ ਹੌਲੀ-ਹੌਲੀ ਫੇਰ ਮੇਰਾ ਦੋਸਤ ਬਣ ਗਿਆ। ਨਾ ਤਾਂ ਜ¤ਟਾਂ ਵਾਲੇ ਪਾਸੇ ਮੇਰਾ ਕੋਈ ਦੋਸਤ ਸੀ ਤੇ ਨਾ ਹੀ ਉਨ੍ਹਾਂ ਦੇ ਵਿਹੜੇ ਵਿਚ ਉਸ ਨੇ ਆਪਣੇ ਕਿਸੇ ਨੂੰ ਦੋਸਤ ਬਣਾਇਆ। ਬੜਾ ਅੰਤਰਮੁਖੀ ਜਿਹਾ ਸੁਭਾਅ ਸੀ ਉਸ ਦਾ।

ਪੜ੍ਹਾਈ ਵਿਚ ਹੁਸ਼ਿਆਰੀ ਕਾਰਨ ਉਸ ਨੇ ਪ੍ਰਿੰਸੀਪਲ ਦਾ ਦਿਲ ਜਿ¤ਤਿਆ ਹੋਇਆ ਸੀ। ਉਸ ਨੂੰ ਕੜਾਕੇ ਦੀ ਠੰਡ ਵਿਚ ਵੀ ਚ¤ਪਲਾਂ ਪਾ ਕੇ ਆਉਂਦਿਆਂ ਦੇਖ ਕੇ ਪ੍ਰਿੰਸੀਪਲ ਮੈਡਮ ਨੇ ਉਸ ਨੂੰ ਸਕੂਲ ਦੀ ਵਰਦੀ, ਅਨਾਭੀ ਕੋਟੀ ਤੇ ਬੂਟ ਜੁਰਾਬਾਂ ਲੈ ਕੇ ਦਿ¤ਤੀਆਂ ਸਨ। ਇਕ ਵਾਰ ਨਹੀਂ ਉਸ ਨੂੰ ਪ੍ਰਿੰਸੀਪਲ ਜੀ ਨੇ ਤਿੰਨ-ਚਾਰ ਵਾਰ ਪੂਰੀ ਵਰਦੀ ਲੈ ਕੇ ਦਿ¤ਤੀ ਸੀ। ਕੁਝ ਮਹੀਨੇ ਪਹਿਲਾਂ ਮੈਂ ਇੰਗਲੈਂਡ ਦਾ ਟੂਰ ਲਾ ਕੇ ਆਇਆਂ ਹਾਂ। ਸਾਡੀ ਬੜੀ ਰਿਸ਼ਤੇਦਾਰੀ ਬਾਹਰਲੇ ਮੁਲਕਾਂ ਵਿਚ ਸੈਟਲ ਆ । ਉਥੇ ਮੈਂ ਦੇਖਿਆ ਕਿ ਉਥੇ ਜਾਤ-ਪਾਤ ਦਾ ਕੋਈ ਝਗੜਾ ਝੇੜਾ ਨਹੀਂ। ਉਥੇ ਸਿਰਫ ਪੰਜਾਬੀਆਂ ਵਜੋਂ ਜਾਣੇ ਜਾਂਦੇ ਹਾਂ ।

ਜਿਵੇਂ ਅਸੀਂ ਇਥੇ ਇਨ੍ਹਾਂ ਨੂੰ ਨੀਵੀਂ ਜਾਤ ਦੇ ਸਮਝਦੇ ਹਾਂ, ਇੰਗਲੈਂਡ ਵਿਚ ਉਹੋ ਜਿਹੀ ਨਫ਼ਰਤ ਸਿਰਫ ਗੋਰੇ ਸਾਡੇ ਨਾਲ ਕਰਦੇ ਹਨ। ਸਾਊਥਾਲ ਵਿਚ ਤਾਂ ਪੰਜਾਬੀਆਂ ਦੀ ਭਰਮਾਰ ਹੈ ਤੇ ਉਥੇ ਗੋਰਾ ਕਮਰਾ ਲੈਣਾ ਚੰਗਾ ਨਹੀਂ ਸਮਝਦਾ। ਇਸ ਦੁਨੀਆ ਵਿਚ ਚਾਚੀ ਸਵਰਨੋ ਵਰਗੀ ਮਾਂ ਸਿਰਫ਼ ਇਥੇ ਹੀ ਮਿਲ ਸਕਦੀ ਹੈ, ਜਿਹੜੀ ਜਵਾਨੀ ਵਿਚ ਵਿਧਵਾ ਹੋ ਕੇ, ਤੀਹ ਸਾਲ ਰੰਡੇਪਾ ਕ¤ਟ ਕੇ ਆਪਣੇ ਬ¤ਚਿਆਂ ਨੂੰ ਪੈਰਾਂ ’ਤੇ ਕਰ ਸਕਦੀ ਹੈ। ਏਨਾ ਸਿਰੜ ਸਿਰਫ਼ ਭਾਰਤੀ ਔਰਤ, ਖ਼ਾਸ ਕਰ ਕੇ ਪੰਜਾਬੀ ਔਰਤਾਂ ਵਿਚ ਹੀ ਹੋ ਸਕਦਾ ਹੈ। ਚਾਚੀ ਸਵਰਨੋ ਨੂੰ ਕੋਈ ਬਿਮਾਰੀ ਤਾਂ ਨਹੀਂ ਸੀ ਬ¤ਸ ਬੀ.ਪੀ. ਵਧਦਾ ਹੋਣ ਕਰ ਕੇ ਉਸ ਨੂੰ ‘ਮੇਜਰ ਅਟੈਕ’ ਹੋ ਗਿਆ , ਉਹ ਇਸ ਦੁਨੀਆ ਤੋਂ ਤੁਰ ਗਈ ਤੇ ਆਪਣੀਆਂ ਮਿਸਾਲੀ ਪੈੜਾਂ ਇਸ ਦੁਨੀਆ ’ਤੇ ਛੱਡ ਗਈ ।

ਇਕ ਵਾਰ ਮੈਂ ਪਿੰਡ ਗੁ¤ਗਾ ਮੈੜੀ ਦੇ ਸਬੰਧ ਵਿਚ ਕਾਰੀਂ ਚੜ੍ਹੇ ਚੇਲਿਆਂ ਵਾਸਤੇ ਚਾਹ ਦਾ ਲੰਗਰ ਲਾਇਆ। ਮੈਂ ਚਾਚੀ ਸਵਰਨੋ ਦੇ ਉਸ ਬੇਟੇ (ਆਪਣੇ ਦੋਸਤ) ਦੇ ਘਰੇ ਚਾਹ ਦਾ ਲੰਗਰ ਛਕਣ ਦਾ ਸ¤ਦਾ ਭੇਜਿਆ। ਮੇਰਾ ਦੋਸਤ ਤਾਂ ਤਬੀਅਤ ਢਿ¤ਲੀ ਹੋਣ ਕਰ ਕੇ ਨਹੀਂ ਆਇਆ ਪਰ ਉਸ ਨੇ ਆਪਣੀ ਘਰਵਾਲੀ ਨੂੰ ਭੇਜ ਦਿ¤ਤਾ। ਜਦੋਂ ਉਸ ਦੀ ਘਰਵਾਲੀ ਕਾਈਨੈਟਿਕ ਹਾਂਡੇ ’ਤੇ ਬ¤ਚਿਆਂ ਨਾਲ ਸਾਡੇ ਘਰ ਆਈ ਤਾਂ ਆਂਢਣਾਂ-ਗੁਆਂਢਣਾਂ ਪੁ¤ਛਣ ਪਈ ਇਹ ਚਾਚੀ ਸਵਰਨੋ ਦੀ ਨੂੰਹ ਹੈ ? ਜਵਾਬ ਮਿਲਣ ’ਤੇ ਉਹ ਉਸ ਔਰਤ (ਚਾਚੀ ਸਵਰਨੋ) ਦੀ ਮਣਾਂ ਮੂੰਹੀਂ ਪ੍ਰਸ਼ੰਸਾ ਕਰਦੀਆਂ ਕਿ ਦੇਖ ਲਓ, ‘‘ਚਾਚੀ ਸਵਰਨੋ ਆਪਣੇ ਬ¤ਚੇ ਪੜ੍ਹਾ ਲਿਖਾ ਗਈ।’’ ਵ¤ਡਾ ਲੜਕਾ ਤੇ ਉਸ ਦੀ ਵਹੁਟੀ ਦੋਵੇਂ ਨੌਕਰੀ ਕਰਦੇ ਹਨ।

ਕਿਤੇ ਦੂਰ ਰਹਿੰਦੇ ਹਨ। ਦੋ-ਤਿੰਨ ਮਹੀਨੇ ਬਾਅਦ ਗੇੜਾ ਕ¤ਢਦੇ ਹਨ। ਦੂਜਾ ਛੋਟਾ ਵੀ ਕਿਸੇ ਪ੍ਰਾਈਵੇਟ ਕੰਪਨੀ ਵਿਚ ਨੌਕਰੀ ਕਰਦਾ ਹੈ। ਉਹ ਵੀ ਵਧੀਆ ਰੋਟੀ ਖਾ ਰਿਹੈ। ਇਹ ਛੋਟੇ ਦੀ ਹੀ ਘਰਵਾਲੀ ਹੈ। ਬ¤ਚਿਆਂ ਨੂੰ ਸਕੂਲ ਛ¤ਡਣ ਇਸੇ ਕਨੈਟਕ ’ਤੇ ਹੀ ਜਾਂਦੀ ਹੈ। ਤੀਜਾ ਵਿਚਾਰਾ ਸੈ¤ਟ ਨਹੀਂ ਹੋਇਆ। ਉਹ ਨੂੰ ਵੀ ਇਹ ਬਾਹਰ ਦੁਬਈ ਵਿਚ ਭੇਜਣ ਨੂੰ ਫਿਰਦੇ ਨੇ ਕਿ ਕਿਸੇ ਤਰ੍ਹਾਂ ਸੈ¤ਟ ਹੋ ਜਾਵੇ। ‘ਚਾਚੀ ਸਵਰਨੋ’ ਨੂੰ ਮੈਂ ਛੋਟਾ ਹੁੰਦਾ ‘ਸਵਰਨੋ’ ਹੀ ਆਖਦਾ ਹੁੰਦਾ ਸੀ। ਪਤਾ ਨਹੀਂ ਇਹ ਸ਼ਾਇਦ ਮੇਰੇ ਬਚਪਨ ਵਿਚ ‘ਜ¤ਟਪੁਣੇ’ ਦਾ ਹੀ ਅਸਰ ਸੀ ਕਿ ਆਪਣੇ ਬੀਬੀ-ਭਾਪੇ ਮਗਰ ਲ¤ਗ ਕੇ ਮੈਂ ਵੀ ਉਸ ਨੂੰ ਇਸੇ ਤਰ੍ਹਾਂ ਹੀ ਨਾਂ ਲੈ ਕੇ ਸ¤ਦਦਾ ਹੁੰਦਾ ਸੀ।

ਉਸ ਨੇ ਮੈਨੂੰ ਅਨਾਦਰ ਭਾਵਨਾ ਨਾਲ ਬੁਲਾਉਣ ’ਤੇ ਕਦੇ ਟੋਕਿਆ ਨਹੀਂ ਸੀ। ਉਹ ਕੇਵਲ ਮੇਰੇ ‘ਸਵਰਨੋ’ ਕਹਿਣ ’ਤੇ ਮੁਸਕੁਰਾ ਦਿੰਦੀ ਸੀ। ਇਕ ਵਾਰ ਮੇਰੀ ਬੀਬੀ ਨੇ ਮੈਨੂੰ ਸਵਰਨੋ ਨੂੰ ਘਰੋਂ ਬੁਲਾ ਕੇ ਬੁਲਾ ਕੇ ਲਿਆਉਣ ਲਈ ਆਖਿਆ। ਪਹਿਲਾਂ ਤਾਂ ਮੇਰਾ ਓਸ ਪਾਸੇ ਜਾਣ ਨੂੰ ਮਨ ਹੀ ਨਹੀਂ ਸੀ ਕਰਦਾ ਕਿਉਂਕਿ ਸਵਰਨੋ ਦੇ ਵ¤ਡੇ ਮੁੰਡੇ ਤੋਂ ਮੈਨੂੰ ਬਹੁਤ ਡਰ ਲ¤ਗਦਾ ਸੀ। ਉਹ ਪੜ੍ਹਾਈ ਵਿਚ ਬੜਾ ਹੁਸ਼ਿਆਰ ਸੀ। ਜੋ ਪੜ੍ਹਾਈ ਵਿਚ ਹੁਸ਼ਿਆਰ ਹੁੰਦਾ ਸੀ ਮੈਂ ਉਸ ਨਾਲ ਗ¤ਲ ਕਰਨ ਤੋਂ ਕੰਨੀ ਖਿਸਕਾਉਣ ਲ¤ਗ ਜਾਂਦਾ। ਮੈਂ ਉਨ੍ਹਾਂ ਦੇ ਘਰ ਜਾ ਕੇ ਜਦੋਂ ਦਰਵਾਜਾ ਖੜਕਾਇਆ ਤਾਂ ਅੰਦਰੋਂ ਸਵਰਨੋ ਦਾ ਵ¤ਡਾ ਮੁੰਡਾ ਹੀ ਨਿਕਲਿਆ।

ਉਹ ਕਹਿੰਦਾ, ‘‘ਆ ਬਈ ਗਿੰਦਰ ਸਿਆਂ ਬੜਾ ਫੁ¤ਲੀ ਜਾਂਦਾਂ, ਕੀ ਖਾਂਦਾ ਹੁੰਦਾਂ। ਮੈਂ ਉਸ ਦੀ ਗ¤ਲ ਦਾ ਜਵਾਬ ਨਾ ਦੇ ਕੇ ਉਲਟਾ ਪੁ¤ਛਿਆ, ‘‘ਸ...ਸ...ਵਰਨੋ ਨੂੰ ਬੀਬੀ ਨੇ ਸ¤ਦਿਐ, ਕਿ¤ਥੇ ਐ। ਮੇਰੇ ਛੋਟੇ ਮੂੰਹੋਂ ਜਦੋਂ ਉਸ ਨੇ ਆਪਣੀ ਮਾਂ ਦਾ ਨਾਂ ਇਸ ਤਰ੍ਹਾਂ ਅਨਾਦਰ ਭਾਵਨਾ ਨਾਲ ਸੁਣਿਆ ਤਾਂ ਉਹ ਕਹਿਣ ਲ¤ਗਾ, ‘‘ਆ ਜਾ ਏਧਰ, ‘‘ਉਹ ਮੇਰੀ ਬਾਂਹ ਫੜ ਕੇ ਮੈਨੂੰ ਅੰਦਰ ਲੈ ਗਿਆ। ਮੇਰੀਆਂ ਤਾਂ ਲ¤ਤਾਂ ਕੰਬਣ ਲ¤ਗ ਗਈਆਂ ਕਿ ਮੇਰਾ ਕਿਤੇ ਚਪੇੜਾਂ ਮਾਰ-ਮਾਰ ਮੂੰਹ ਹੀ ਨਾ ਲਾਲ ਕਰ ਦੇਵੇ। ਜਦੋਂ ਉਹ ਨਿਆਣਿਆਂ ਨੂੰ ਟਿਊਸ਼ਨਾਂ ਪੜ੍ਹਾਉਂਦਾ ਸੀ ਤਾਂ ਕਈਆਂ ਦੇ ਮੂੰਹ ਚਪੇੜਾਂ ਮਾਰ ਮਾਰ ਲਾਲ ਕਰ ਦਿੰਦਾ ਸੀ ਤੇ ਕਈਆਂ ਦਾ ਢੂਹਾ ਸੇਕਦਾ ਹੁੰਦਾ ਸੀ।

ਇਸੇ ਡਰ ਨਾਲ ਮੇਰੀਆਂ ਲ¤ਤਾਂ ਕੰਬ ਰਹੀਆਂ ਸਨ। ਉਸ ਦੇ ਪੜ੍ਹਾਈ ਵਿਚ ਚੰਡੇ ਕਈ ਮੁੰਡੇ ਸਰਕਾਰੀ ਨੌਕਰੀਆਂ ’ਤੇ ਸੈ¤ਟ ਨੇ। ਇਕ ਤਾਂ ਇੰਗਲੈਂਡ ਵਿਚ ਆਪਣੀ ਅਖ਼ਬਾਰ ਕ¤ਢਦੈ। ‘‘ਦੇਖ, ਆਪਣੇ ਤੋਂ ਵ¤ਡਿਆਂ ਨੂੰ ਕਦੇ ਵੀ ਨਾਂ ਨਾਲ ਨਹੀਂ ਬੁਲਾਈਦਾ, ਜੇਕਰ ਤੈਨੂੰ ਕਦੇ ਇਹ ਪਤਾ ਲ¤ਗੇ ਕਿ ਆਪਣੀ ਬੀਬੀ ਦੀ ਉਮਰ ਦੀ ਔਰਤ ਨੂੰ ਕੀ ਕਹਿ ਕੇ ਬੁਲਾਉਣਾ ਹੈ ਤਾਂ ਉਸ ਨੂੰ ‘ਆਂਟੀ’ ਜਾਂ ‘ਆਂਟੀ ਜੀ’ ਕਹਿ ਕੇ ਬੁਲਾਇਆ ਕਰ। ਇਸ ਤਰ੍ਹਾਂ ਨੇੜੇ-ਤੇੜੇ ਸੁਣਨ ਵਾਲਾ ਵੀ ਸਮਝੇਗਾ ਕਿ ਮੁੰਡਾ ਬੜਾ ਪੜ੍ਹਿਆ-ਲਿਖਿਆ ਹੈ। ਬੜਾ ਇ¤ਜ਼ਤ ਨਾਲ ਬੁਲਾਉਂਦਾ ਹੈ। ਪਤਾ ਨਹੀਂ ਸ਼ਾਇਦ ਇਹ ਉਸ ਨੇ ਮੈਨੂੰ ਫੂਕ ਦਿ¤ਤੀ ਸੀ ਜਾਂ ਕੁਝ ਹੋਰ ਗ¤ਲ ਸੀ ਜਾਂ ਉਹ ਆਪਣੀ ਮਾਂ ਦੀ ਬਹੁਤ ਇੱਜ਼ਤ ਕਰਦਾ ਸੀ ।

ਉਸ ਦਿਨ ਤੋਂ ਬਾਅਦ ਮੈਂ ਸਵਰਨੋ ਨੂੰ ਸਵਰਨੋ ਤਾਂ ਕਦੇ ਨਹੀਂ ਸੀ ਕਿਹਾ। ਬ¤ਸ ‘ਚਾਚੀ’ ਆਖ ਕੇ ਹੀ ਬੁਲਾਉਂਦਾ ਰਿਹਾ। ਜਾਤ-ਪਾਤ ਦਾ ਕੀੜਾ ਤਾਂ ਮੇਰੇ ਦਿਮਾਗ ਵਿਚੋਂ ਕਾਫ਼ੀ ਦੇਰ ਦਾ ਨਿਕਲ ਚੁ¤ਕਾ ਸੀ ।

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ