ਪਰਦੇਸੀ ਪੁੱਤ ਨੂੰ ਮਾਂ ਦੀ ਚਿ

ਪੰਜਾਬੀ · ੧੮ / ੪੯

ਪਰਦੇਸ ਗਏ ਪੁੱਤ ਨੂੰ ਯਾਦ ਕਰਕੇ ਲਿਖੀ ਮਾਂ ਦੀ ਚਿੱਠੀ.... ਥੋੜੀ ਮਾਯੂਸ ਜਈ ਦਿਸਦੀ ਕਿਧਰੇ ਨਾ ਬਿਰਤ ਜਈ ਟਿਕਦੀ ਪੁੱਤਰ ਪਰਦੇਸ ਗਏ ਨੂੰ ,, ਬੁੱਢੜੀ ਮਾਂ ਚਿੱਠੀ ਲਿਖਦੀ ਜਿਓਂਦਾ ਰਹਿ ਮਾਣ ਜਵਾਨੀ ਹਰ ਪਲ ਅਰਦਾਸ... ਪਰ ਤੂੰ ਫਿਕਰ ਕਰੀਂ ਨਾ.. ਬਾਕੀ ਸਭ ਏਥੇ ਠੀਕ-ਠਾਕ ,.. ਪਰ ਤੂੰ ਫਿਕਰ ਕਰੀਂ ਨਾ ਵੱਡਾ ਕਦ ਦਾ ਵੱਖ ਹੋ ਗਿਆ ਘਰ ਦਾ ਕੰਮ ਕਾਰ ਖਲੋ ਗਿਆ ਬਾਪੂ ਤੇਰਾ ਫਿਕਰ ਸੀ ਕਰਦਾ.., ਕੱਲ ਦਾ ਬੀ.ਪੀ ਲੋ ਹੋ ਗਿਆ ਆ ਕੇ ਤੂੰ ਕੰਮ ਸਾਂਭ ਲੈ ਰੱਖਦਾ ਏ ਝਾਕ ਪਰ ਤੂੰ ਫਿਕਰ ਕਰੀਂ ਨਾ.. ਬਾਕੀ ਸਭ ਏਥੇ ਠੀਕ-ਠਾਕ ,.. ਪਰ ਤੂੰ ਫਿਕਰ ਕਰੀਂ ਨਾ ਦਿਸਦਾ ਤੇ ਪਹਿਲਾਂ ਈ ਘੱਟ ਸੀ ਅੱਖੀਆਂ ਦੀ ਜੋਤ ਵੀ ਚੋ ਗਈ ਦੱਸਦੇ ਤਾਂ ਕੁਝ ਨਈਂ ਮੈਨੂੰ.., ਲੱਗਦਾ ਏ ਕੈਂਸਰ ਹੋ ਗਈ ਚਿੱਠੀ ਵਿੱਚ ਕੀ-ਕੀ ਲਿਖ ਦਿਆਂ...

ਸਕਦੀ ਨਾ ਆਖ ਵੇ ਤੂੰ ਫਿਕਰ ਕਰੀਂ ਨਾ.. ਬਾਕੀ ਸਭ ਏਥੇ ਠੀਕ-ਠਾਕ ,.. ਪਰ ਤੂੰ ਫਿਕਰ ਕਰੀਂ ਨਾ ਛੱਡ ਦੇ ਪੁੱਤ ਪੱਕਿਆਂ ਹੋਣ ਦੀ ਸਾਡੀ ਨਾ ਉਮਰ ਰੋਣ ਦੀ ਭੈਣ ਦੇ ਕਾਰਜ ਕਰਜਾ.., ਤਲੀਆਂ ਤੇ ਮਹਿੰਦੀ ਧਰਜਾ ਤੇਰੇ ਵੀ ਬਾਲ ਖਿਡਾਓਣੇਂ ਕਰਨੇ ਨੇਂ ਕਾਜ ਪਰ ਤੂੰ ਫਿਕਰ ਕਰੀਂ ਨਾ.. ਬਾਕੀ ਸਭ ਏਥੇ ਠੀਕ-ਠਾਕ ,.. ਪਰ ਤੂੰ ਫਿਕਰ ਕਰੀਂ ਨਾ ਅੱਖੀਆਂ ਚੋਂ ਹੰਝੂ ਝਾੜ ਕੇ ਸੁੱਟ ਦਿੱਤੀ ਚਿੱਠੀ ਪਾੜ ਕੇ ਪੁੱਤ ਮੇਰਾ ਫਿਕਰ ਕਰੂਗਾ.., ਕੀਹਦੇ ਕੋਲ ਜਿਕਰ ਕਰੂਗਾ ਜਿਓਂਦੇ ਜੀ ' ਸੱਤੇ ' ਪਰਤੀਂ.., ਦੇਵੀਂ ਅੱਗ ਆਪ ਪਰ ਤੂੰ ਫਿਕਰ ਕਰੀਂ ਨਾ.. ਬਾਕੀ ਸਭ ਏਥੇ ਠੀਕ-ਠਾਕ ,.. ਪਰ ਤੂੰ ਫਿਕਰ ਕਰੀਂ ਨਾ

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ