ਭਾਵੇਂ ਬਾਲਕ ਸਰੂਪ ਵਰ ਬਧੂ ਨੂੰ ਬਾਲ ਲੀਲਾ ਤੇ ਛਣਕ ਮਣਕ ਕਰਦੇ ਫਿਰਦੇ ਦੇਖ ਸਾਰੇ ਸੰਬੰਧੀ ਤੇ ਸਿੱਖ ਸੇਵਕ ਆਨੰਦ ਵਿੱਚ ਮਗਨ ਹੋ ਰਹੇ ਸਨ, ਪਰ ਮਾਤਾ ਨਾਨਕੀ ਜੀ ਤੇ ਗੂਜਰੀ ਜੀ ਸਭ ਤੋਂ ਵਧ ਕੇ ਪਰਮਾਨੰਦ ਵਿੱਚ ਝੂਲ ਰਹੀਆਂ ਸਨ। ਏਨ੍ਹਾਂ ਦੇ ਖ਼ਾਸ ਨਿਵਾਸ ਵਾਸਤੇ ਜੋ ਮਹਿਲ ਪਹਿਲੇ ਹੀ ਬਨਵਾ ਰੱਖਯਾ ਸੀ ਓਸ ਦੇ ਚਾਰੋਂ ਪਾਸੇ ਖੱਸ ਦੇ ਫਿੜਕੇ ਰੋਜ਼ ਛਿੜਕੇ ਜਾਂਦੇ ਸਨ ਤੇ ਕੇਵੜੇ ਗੁਲਾਬ ਦੇ ਫ਼ੁਹਾਰੇ ਛੁੱਟੇ ਹੋਏ ਰੋਜ਼ ਮੂੰਹੋਂ ਮੂੰਹੋਂ ਭਰੇ ਰਹਿੰਦੇ ਦਾਸ ਦਾਸੀਆਂ ਪੱਖੇ ਝੱਲਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਤਰ੍ਹਾਂ ਤਰ੍ਹਾਂ ਦੀਆਂ ਸੁਰਾਂ ਨਾਲ ਪੜ੍ਹ ਕੇ ਸੁਣਾਉਂਦੇ ਰਹਿੰਦੇ। ਏਸੇ ਪ੍ਰਕਾਰ ਛੀਆਂ ਰੁਤਾਂ ਦੇ ਸੁਖਦਾਈ ਸਮਾਨ ਹਰ ਰੋਜ਼ ਤਿਆਰ ਹੁੰਦੇ ਰਹਿੰਦੇ। ਦਸਮ
ਗੁਰੂ ਜੀ ਕਦੇ ਕਦੇ ਬਾਲਕਾਂ ਨਾਲ ਸਤਲੁਜ ਵਿੱਚ ਤਾਰੀਆਂ ਲਾਉਂਦੇ, ਕਦੇ ਕਿਸ਼ਤੀ ਵਿੱਚ ਸਵਾਰ ਹੋ ਕੇ ਦਰਯਾ ਦਾ ਸੈਲ ਕਰਦੇ ਕਦੇ ਸ਼ਿਕਾਰ ਚਲੇ ਜਾਂਦੇ। ਸੰਗਤਾਂ ਦੀ ਭੀੜ ਮੇਲ ਵਾਂਙੂੰ ਬਣੀ ਰਹਿੰਦੀ। ਪੂਜਾ ਭੇਟਾ ਬੇਸ਼ੁਮਾਰ ਆਉਣ ਲੱਗੀ। ਅਨੰਦਪੁਰ ਵਿੱਚ ਬਜ਼ਾਰ ਪੈ ਗਏ। ਬਪਾਰ ਹੋਣ ਲੱਗੇ। ਸੈਂਕੜੇ ਸਿੱਖ ਸੌਦਾਗਰ, ਧਨੀ, ਗ਼ਰੀਬ ਆ ਵੱਸੇ। ਮਹਾਰਾਜਿਆਂ ਜਿਹਾ ਸਾਮਾਨ ਗੁਰੂ ਜੀ ਦੇ ਦ੍ਵਾਰੇ ਰਹਿਣ ਲੱਗਾ। ਹੁਣ ਓਸ ਸਮੇਂ ਦਾ ਰਵਾਜ ਤੇ ਇਲਮ ਸੋਚ ਕੇ ਗੁਰੂ ਸਾਹਿਬ ਜੀ ਨੇ ਜੀਕੂੰ ਪਹਿਲੇ ਸਾਹਿਬਜ਼ਾਦੇ ਨੂੰ ਗੁਰਮੁਖੀ ਪੜ੍ਹਾਈ ਸੀ, ਹੁਣ ਫ਼ਾਰਸੀ ਪੜ੍ਹਾਉਣ ਵਾਸਤੇ ਕਾਜ਼ੀ ਪੀਰ ਮੁਹੰਮਦ ਤੇ ਘੋੜੇ ਦੀ ਸਵਾਰੀ ਅਰ ਸ਼ਸਤ੍ਰ ਵਿੱਦਯਾ ਸਿਖਾਉਣ ਲਈ ਬਜ੍ਰ ਸਿੰਘ ਰਾਜਪੂਤਾਦਿਕ ਬੜੇ ਬੜੇ ਲਾਇਕ ਦੂਰੰਦੇਸ਼ ਧਰਮਾਤਮਾ ਪੁਰਖਾਂ ਨੂੰ ਇਹ ਟਹਿਲ ਸੌਂਪੀ, ਜੋ ਸਫ਼ਲੀ ਹੋਈ। ਓਧਰ ਔਰੰਗਜ਼ੇਬ ਨੇ ਆਪਣੇ ਤਿੰਨਾਂ ਭਾਈਆਂ ਨੂੰ ਕਤਲ ਤੇ ਬਾਪ ਨੂੰ ਕੈਦ ਕਰ ਤਖ਼ਤ ਤੇ ਬੈਠ ਦੀਨ ਇਸਲਾਮ ਦੀ ਬ੍ਰਿਧੀ ਕਰਨ ਵਾਸਤੇ ਪਹਿਲੇ ਏਹ ਹੁਕਮ ਦਿੱਤਾ ਕਿ (ਸਿਵਲ) ਮੁਲਕੀ (ਮਿਲਟਰੀ) ਫੌਜੀ ਕੰਮ ਵਿੱਚ ਬਿਨਾਂ ਮੁਸਲਮਾਨ ਦੇ ਔਹਦਾ ਕੋਈ ਕਿਸੇ ਨੂੰ ਨਾ ਦਿੱਤਾ ਜਾਵੇ, ਜਿਸ ਕਰ ਕੇ ਸਭ ਕੰਮ ਦੀਨੀ ਭਾਈਆਂ ਦੇ ਹੱਥ ਵਿੱਚ ਰਹਿਣ। ਪਹਿਲੇ ਤਾਂ ਏਸੇ ਲਾਲਚ ਦੇ ਮਾਰੇ ਸੈਂਕੜੇ ਹਿੰਦੂ ਧਰਮ ਛੱਡ ਕੇ ਤੁਰਕ ਬਣ ਗਏ। ਫੇਰ ਦੂਜਾ ਹੁਕਮ ਹੋਇਆ ਕਿ ਨੰਬਰਦਾਰੀ ਤੇ ਜ਼ਿਮੀਂਦਾਰੀ ਮੁਸਲਮਾਨਾਂ ਬਿਨਾਂ ਹੋਰ ਕਿਸੇ ਪਾਸ ਨਾ ਰਹੇ। ਏਸ ਲੋਭ ਵਿੱਚ ਭੀ ਬਹੁਤ ਜੱਟ ਤੇ ਰਾਜਪੂਤ ਦੀਨੋ ਬੇਦੀਨ ਹੋਏ। ਤੀਜੇ ਹੁਕਮ ਨਾਲ ਕਈ ਤਰ੍ਹਾਂ ਦੇ ਜੇਜ਼ੀਏ (ਟੈਕਸ) ਹਿੰਦੂਆਂ ਉੱਤੇ ਲਾਏ ਗਏ, ਜਿਨ੍ਹਾਂ ਤੋਂ ਆਪ ਹੀ ਤੰਗ ਹੋ ਕੇ ਬਹੁਤ ਹਿੰਦੂ ਮੁਸਲਮਾਨ ਹੋਣਾ ਮੰਨਣ ਲੱਗ ਪਏ। ਚੌਥੇ ਹੁਕਮ ਨਾਲ ਹਿੰਦੂਆਂ ਦਾ ਸ਼ਾਸਤ੍ਰੀ ਪੜ੍ਹਨਾ, ਪੂਜਾ ਔਰੰਗਜ਼ੇਬ ਦਾ ਪਹਿਲਾ ਨਾਮ ਮੁਹੱਯੁਦੀਨ ਮੁਹੰਮਦ ਸੀ। ਤਖ਼ਤ ਤੇ ਬੈਠ ਕੇ ਆਲਮਗੀਰ ਔਰੰਗਜ਼ੇਬ ਨਾਮ ਰਖਾਯਾ। ਏਸ ਨੇ ਹਿੰਦੂ ਰੱਯਤ ਪਰ ਬੜੇ ਸਖ਼ਤ ਜ਼ੁਲਮ ਕੀਤੇ। ਰਿਆਯਾ ਦਾ ਦਿਲ ਦੁੱਖ ਗਿਆ। ਏਸੇ ਕਰ ਕੇ ਮਰਹਟੇ ਸੇਵਾ ਜੀ ਨੇ ਬਹੁਤ ਸਾਰਾ ਇਲਾਕਾ ਦੱਖਣ ਦੇਸ ਦਾ ਦਬਾ ਲੀਤਾ। ਹਿੰਦੂ ਸਿਪਾਹੀ ਲੜਨੋਂ ਮਰਨੋਂ ਟਾਲਾ ਕਰਨ ਲਗ ਪਏ। ਖ਼ਾਫੀ ਖਾਂ ਲਿਖਦਾ ਹੈ ਕਿ ਓਸ ਸਮੇਂ ਗੰੁਮਨਾਮ ਕਈ ਰਾਜਿਆਂ ਦੇ ਖ਼ਤ ਆਏ ਜਿਨ੍ਹਾਂ ਦਾ ਖੁਲਾਸਾ ਏਹ ਹੈ ਕਿ ਦੇਖੀਏ ਅਕਬਰ, ਜਹਾਂਗੀਰ, ਸ਼ਾਹਜਹਾਂ ਦੇ ਵਕਤ ਵਿੱਚ ਇਸ ਮੁਲਕ ਦਾ ਕੀ ਹਾਲ ਸੀ ਤੇ ਹੁਣ ਕੀ ਹੋ ਰਿਹਾ ਹੈ? ਹਾਕਮ ਨੂੰ ਮਜ਼ਹਬ ਦਾ ਪਾਸਾ ਛੱਡ ਕੇ ਸਾਫ਼ ਇਨਸਾਫ਼ ਕਰਨਾ ਚਾਹੀਦਾ ਹੈ। ਆਪ ਨੇ ਹਿੰਦੂਆਂ ਪਰ ਸਖ਼ਤੀਆਂ ਕਰ ਕੇ ਦਿਨ ਪਰ ਦਿਨ ਮਾਮਲਾ ਵਧਾਉਨਾ ਸ਼ੁਰੂ ਕਰ ਰੱਖਿਆ ਹੈ। ਖ਼ਜ਼ਾਨਾ ਭੀ ਖਾਲੀ ਹੁੰਦਾ ਜਾਂਦਾ ਹੈ। ਪੁਲਿਸ ਕਿਸੇ ਦੀ ਰਖਵਾਲੀ ਨਹੀਂ ਕਰਦੀ। ਐਸਾ ਰੰਗ ਬਾਦਸ਼ਾਹ ਦੀ ਨੀਤ ਪਰ ਬਦਲਿਆ ਜਾਂਦਾ ਹੈ। ਯੱਦਪਿ ਔਰੰਗਜ਼ੇਬ ਐਸੇ ਐਸੇ ਖ਼ਤ ਪੜਦਾ ਤੇ ਸਮਝਦਾ ਭੀ ਸੀ, ਪਰੰਤੂ ਮਜ਼ਹਬੀ ਅੰਗ ਤੇ ਕੁਸੰਗ ਨੇ ਇਨਸਾਫ਼ ਵੰਨੀਂ ਨਾ ਝੁਕਣ ਦਿੱਤਾ। ਜਦ ਰਾਜਾ ਜਸਵੰਤ ਸਿੰਘ ਜੋਧਪੁਰੀਆ ਵਡੀਆਂ ਵਡੀਆਂ ਮੁਹਿੰਮਾਂ ਫਤੇ ਕਰ ਕੇ ਕਾਬਲ ਵਿੱਚ ਮਾਰਿਆ, ਤਾਂ ਉਸ ਦੀ ਇੱਕ ਰਾਣੀ ਤੇ ਦੋ ਬੇਟੇ ਜੋ ਦਿੱਲੀ ਵਿੱਚ ਸੇ, ਉਨ੍ਹਾਂ ਨੂੰ ਮੁਸਲਮਾਨ ਕਰਨ ਵਾਸਤੇ ਘਰ ਲੈ ਆਇਆ। ਭਾਵੇਂ ਰਾਜਪੂਤਾਂ ਨੇ ਫੇਰ ਏਨ੍ਹਾਂ ਨੂੰ ਭੇਸ ਬਦਲਾ ਕੇ ਨਿਕਾਲ ਹੀ ਲਿਆ, ਪਰ ਏਸ ਬੇਈਮਾਨੀ ਤੋਂ ਸਭਨਾਂ ਦਾ ਦਿਲ ਟੁੱਟ ਗਿਆ। ਏਸੇ ਕਰ ਕੇ ਜਸਵੰਤ ਸਿੰਘ ਦਾ ਬੇਟਾ ਅਜੀਤ ਸਿੰਘ ਤੇ ਉਦੈ ਪੁਰ ਵਾਲਾ ਰਾਜ ਸਿੰਘ ਲੜ ਭਿੜ ਕਰ ਸਦਾ ਤੰਗ ਕਰਦੇ ਰਹੇ। ਸੰਮਤ ੧੭੩੩ ਬਿਕ੍ਰਮੀ ਵਿੱਚ ਏਹਨਾਂ ਰਾਜਿਆਂ ਦੇ ਮੁਲਕ ਪਰ ਚੜ੍ਹਾਈ ਕੀਤੀ। ਸੰਮਤ ੧੭੪੨ ਬਿਕ੍ਰਮੀ ਵਿੱਚ ਬੀਜਾਪੁਰ ਦੇ ਬਾਲਕ ਬਾਦਸ਼ਾਹ ਨਾਲ ਸਤ ਮਹੀਨੇ ਜੰਗ ਕੀਤਾ। ਓੜਕ ਓਸ ਨੂੰ ਕੈਦ ਕਰ ਕੇ ਓਸ ਦਾ ਇਲਾਕਾ ਛੀਨ ਲਿਆ। ਸੰਮਤ ੧੭੪੫ ਬਿਕ੍ਰਮੀ ਵਿੱਚ ਗੋਲਕੁੰਡੇ ਦੇ ਕਿਲ੍ਹੇ ਸਮੇਤ ਦੇਸ ਪਰ ਲੁੱਟ ਮਾਰ ਕੀਤੀ ਸ਼ਰਤਾਂ ਕਰ ਕੇ ਭੀ ਕਾਇਮ ਨਾ ਰਿਹਾ। ਆਖਰ ਅਬਦੁਲ ਹਸਨ ਬਾਦਸ਼ਾਹ ਨੇ ਤਿੰਨ ਕ੍ਰੋੜ ਰੁਪਯਾ ਦੇ ਕੇ ਸਿਰੋਂ ਬਲਾ ਟਾਲੀ। ਏਹਨਾਂ ਦੋਹਾਂ ਬਾਦਸ਼ਾਹਾਂ ਦੇ ਦਿਲ ਦੁਖਣ ਨਾਲ ਮੁਗਲਾਂ ਦੀ ਸ਼ਾਹੀ ਵਿੱਚ ਹਲਚਲ ਪੈ ਗਈ। ਆਖਰ ਅਹਮਦਨਗਰ ਵਿੱਚ ਜਿੱਥੇ ਮਰਹੱਟਿਆਂ ਨਾਲ ਲੜਾਈ ਲਗ ਰਹੀ ਸੀ ਸੰਮਤ ੧੭੬੪ ਬਿਕ੍ਰਮੀ ਨੂੰ ੫੦ ਬਰਸ ਬਾਦਸ਼ਾਹੀ ਕਰ ਕੇ ੮੯ ਬਰਸ ਦੀ ਉਮਰ ਵਿੱਚ ਯਮਪੁਰੀ ਨੂੰ ਚਲਾ ਗਿਆ।
() ਪਾਠ ਕਰਨਾ, ਤੀਰਥ ਯਾਤ੍ਰਾਦਿਕ ਸਭ ਧਰਮ ਬੰਦ ਕੀਤੇ ਗਏ। ਪੰਜਵਾਂ ਹੁਕਮ ਹੋਯਾ ਕਿ ਜੇਹੜੇ ਏਹਨਾਂ ਜੁਗਤਾਂ ਨਾਲ ਤੁਰਕ ਨਹੀਂ ਹੋਏ, ਓਨ੍ਹਾਂ ਨੂੰ ਹੁਣ ਜ਼ੋਰ ਨਾਲ ਮੁਹੰਮਦੀ ਕਰ ਲਓ, ਜਿਸ ਕਰ ਕੇ ਅਰਬ ਤੇ ਅਫਗਾਨਿਸਤਾਨ ਵਾਂਙੂੰ ਸਭ ਮੁਹੰਮਦੀ ਹੋਣੇ ਕਰ ਕੋਈ ਮਜ਼ਹਬੀ ਝਗੜਾ ਨਾ ਰਹੇਗਾ। ਹਿੰਦੁਸਤਾਨ ਵਿੱਚ ਜੋ ਅਨੇਕ ਮਜ਼ਹਬ ਤੇ ਫਿਰਕੇ ਹੋਣ ਨਾਲ ਸਦਾ ਆਪਸ ਵਿੱਚ ਵਿਰੋਧ ਰਹਿੰਦਾ ਹੈ, ਏਹ ਖਰਖਸੇ ਸਭ ਮਿਟ ਜਾਣਗੇ। ਨਾਲੇ ਸਭ ਲੋਕ ਇੱਕ ਦੀਨ ਹੋਣੇ ਕਰ ਇੱਕੋ ਤਰ੍ਹਾਂ ਮਸੀਤਾਂ ਵਿੱਚ ਨਿਮਾਜ਼ਾਂ ਪੜ੍ਹ ਕੇ ਰਬ ਦੀ ਬੰਦਗ਼ੀ ਕਰ ਕਰ ਬਹਿਸ਼ਤ ਦੇ ਭਾਗੀ ਹੋ ਜਾਣਗੇ ਤੇ ਨਾਲੇ ਮੇਰੀ ਬਾਦਸ਼ਾਹਤ ਦੇ ਸਭ ਸਹਾਇਕ ਬਣੇ ਰਹਿਣਗੇ। ਏਹ ਸਲਾਹ ਠੀਕ ਮੰਨ ਕੇ ਪਹਿਲੇ ਓਨ ਹਿੰਦੂਆਂ ਉੱਤੇ ਬੁਤਪ੍ਰਸਤੀ ਦੇ ਭਾਰੀ ਗ਼ੁਨਾਹ ਦਾ ਇਲਜ਼ਾਮ ਦੇ ਕੇ ਆਖਿਆ, ਏਹ ਖ਼ੁਦਾ ਦੀ ਸ਼ਰੀਕੀ ਕਰਦੇ ਹਨ, ਏਹਨਾਂ ਦੇ ਮੰਦਰ ਮੂਰਤਾਂ ਤੋੜੇ ਜਾਣ।ਏਸੇ ਹੁਕਮ ਅਨੁਸਾਰ ਬੇਅੰਤ ਮੰਦਰ ਮੂਰਤਾਂ ਤੋੜ ਕੇ ਮਲੀਆਮੇਟ ਕਰ ਕੱਢੇ ਤੇ ਓਹਨੀ ਥਾਈਂ ਮਸੀਤਾਂ ਬਨਵਾ ਦਿਤੀਆਂ ਜੋ ਹੁਣ ਤੱਕ ਦ੍ਰਿਸ਼ਟ ਆ ਰਹੀਆਂ ਹਨ।
()