ਰਾਜੇ ਬਿਸ਼ਨ ਸਿੰਘ ਜੋਧਪੁਰੀਏ ਨੇ ਭੀ ਕਈ ਦਿਨ ਡੇਰਾ ਓਥੇ ਹੀ ਰੱਖਿਆ। ਓੜਕ ਓਸ ਦੇ ਬਾਰ ਬਾਰ ਬੇਨਤੀ ਕਰਨੇ ਪੁਰ ਸੰਮਤ ੧੭੨੩ ਬਿਕ੍ਰਮੀ ਨੂੰ ਦੁਸੈਹਰਾ ਦੇਖ ਕੇ ਗੁਰੂ ਸਾਹਿਬ ਜੀ ਨੇ ਕਾਮਰੂਪ ਦੇਸ ਦੀ ਤਿਆਰੀ ਕਰ ਦਿੱਤੀ। ਭਾਵੇਂ ਰਾਜੇ ਬਿਸ਼ਨ ਸਿੰਘ ਜੀ ਨੇ ਭੀ ਆਪਣੇ ਮੋਹਤਬਿਰ ਆਦਮੀ ਗੁਰੂ ਜੀ ਦੇ ਕੁਟੰਬ ਦੀ ਸੇਵਾ ਵਾਸਤੇ ਪਟਣੇ ਛੱਡ ਦਿੱਤੇ ਸੇ ਪਰ ਗੁਰੂ ਜੀ ਨੇ ਅਪਨੀ ਵਲੋਂ ਸ੍ਰੀ ਗੁਜਰੀ ਜੀ ਦੇ ਭਾਈ ਕ੍ਰਿਪਾਲ ਚੰਦ, ਮੁਨਸ਼ੀ ਸਾਹਿਬ ਚੰਦ, ਦੀਵਾਨ ਮਤੀ ਰਾਮ, ਸਤੀ ਰਾਮ, ਚਰਨ ਦਾਸ ਆਦਿਕ ਆਪਣੇ ਮੋਹਤਬਿਰਾਂ ਨੂੰ ਮਾਤਾ ਨਾਨਕੀ ਜੀ ਪਾਸ ਛੱਡ ਕੇ ਆਪ ਰਾਜੇ ਦੀ ਕਾਮਨਾ ਪੂਰੀ ਤੇ ਕਾਮਰੂਪ ਦੇਸ਼ ਨਿਵਾਸੀਆਂ ਦੀ ਕਲਿਆਣ ਕਰਨ ਵਾਸਤੇ ਪਟਣੇ ਤੋਂ ਚੱਲ ਕੇ ਚਾਰ ਕੋਹ ਜਾ ਉੱਤਰੇ। ਅਗਲੇ ਦਿਨ ਕਸਬੇ ਬਾਫ ਗਏ ਤਾਂ ਗੁਰੂ ਜੀ ਦੇ ਸੇਵਕਾਂ ਨੇ ਸਰਬ ਭਾਂਤ ਸੇਵਾ ਕੀਤੀ। ਏਸ ਤਰ੍ਹਾਂ ਗੁਰੂ ਸਾਹਿਬ ਜੀ ਰਾਜੇ ਦੇ ਲਸ਼ਕਰ ਤੋਂ ਵੱਖਰੇ ਹੀ ਉੱਤਰਦੇ ਗਏ। ਸਿੱਖਾਂ ਤੋਂ ਸੇਵਾ ਲੈਂਦੇ, ਓਨ੍ਹਾਂ ਦੀ ਕਲਿਆਣ ਕਰਦੇ ਗਏ। ਬਾਫ ਤੋਂ ਅੱਗੇ ੧੮ ਕੋਹ ਮੰੁਘੇਰ ਸ਼ਹਿਰ ਗੰਗਾ ਕਿਨਾਰੇ ਦੋ ਦਿਨ ਸਿੱਖਾਂ ਨੇ ਰੱਖੇ। ਸੇਵਾ ਕੀਤੀ। ਏਸ ਤਰ੍ਹਾਂ ਸਾਹਿਬ ਗੰਜ, ਭਾਗਲਪੁਰ, ਰਾਜਮਹਲ, ਕਹਿਲਗਾਊਂ, ਕੁੰਤਲ ਨਗਰ, ਮਾਲਦੋ, ਨਲਹੱਟੀ ਆਦਿ ਨਗਰਾਂ ਪਾਸ ਉੱਤਰ ਕੇ ਆਪਣੇ ਸਿੱਖਾਂ ਤੋਂ ਸੇਵਾ ਨਜ਼ਰ ਭੇਟਾ ਲੈਂਦੇ ਅਰ ਉਨ੍ਹਾਂ ਦੀ ਮਨੋਕਾਮਨਾ ਪੂਰੀ ਕਰ ਕਰ ਸੈਂਕੜਿਆਂ ਨੂੰ ਗੁਰਮੁਖ ਕਰਦੇ ਹੋਏ ਮਕਸੂਦਾਬਾਦ (ਜਿਸ ਨੂੰ ਮੁਰਸ਼ਦਾਬਾਦ ਭੀ ਆਖਦੇ ਹਨ) ਜਾ ਪੁੱਜੇ। ਪੰਜ ਦਿਨ ਗੰਗਾ ਕਿਨਾਰੇ ਰੇਸ਼ਮ ਬੋਣੇ ਸਿੱਖਾਂ ਦੇ ਮਹੱਲੇ ਵਿੱਚ; ਜਿੱਥੇ ਗੁਰੂ ਅਸਥਾਨ ਹੈ, ਜਾ ਬਿਰਾਜੇ। ਜਿੱਥੋਂ ਤਾਈਂ ਪਿੰਡਾਂ ਦੇ ਸਿੱਖਾਂ ਪਟਣੇ ਦੀ ਕਥਾ ਪੰਜਾਬੀ ਸਿੱਖਾਂ ਦੇ ਪੁੱਛਣੇ ਪਰ ਐਉਂ ਸੁਣਾਈ ਕਿ ਇਥੇ ਇੱਕ ਬ੍ਰਿਹਦਰਥ ਨਾਮ ਮਹਾਰਾਜਾ ਇੰਦ੍ਰ ਸਮ ਪ੍ਰਤਾਪੀ ਤਿੰਨ ਖੂਹਣੀ ਦਾ ਮਾਲਕ ਸੀ, ਜਿਸ ਦੇ ਨਾਮ ਦਾ ਬ੍ਰਿਹਤ ਕਥਾ ਨਾਮ ਗ੍ਰੰਥ ਬਨਿਆ ਹੋਯਾ ਹੈ। ਓਸ ਨੇ ਕਾਂਸ਼ੀ ਨਰੇਸ਼ ਦੀਆਂ ਦੋ ਪੁਤ੍ਰੀਆਂ ਜੰਗ ਜਿੱਤ ਕੇ ਵਿਆਹੀਆਂ। ਸੰਤਾਨ ਨਾ ਹੋਣੇ ਕਰ ਬਹੁਤ ਯਗ ਦਾਨ ਕੀਤੇ। ਓੜਕ ਚੰਦ੍ਰਕ ਨਾਮ ਸੰਤ ਦੀ ਸ਼ਰਨ ਲੱਗਾ। ਓਨ ਇੱਕ ਫ਼ਲ ਦੇ ਕੇ ਬਚਨ ਕੀਤਾਰਾਣੀ ਨੂੰ ਖੁਲਾ ਤੇਰੇ ਘਰ ਪੁੱਤ੍ਰ ਮਹਾਂ ਬਲੀ ਹੋਵੇਗਾ।ਰਾਜੇ ਦਾ ਦੋਹਾਂ ਰਾਣੀਆਂ ਨਾਲ ਇਕੋ ਜਿਹਾ ਪਿਆਰ ਸੀ ਓਨ ਅੱਧਾ ਅੱਧਾ ਫ਼ਲ ਦੋਹਾਂ ਨੂੰ ਖੁਲਾ ਦਿੱਤਾ। ਦਸ ਮਹੀਨੇ ਹੋਏ ਤਾਂ ਦੋਹਾਂ ਨੂੰ ਇੱਕ ਘੜੀ ਅੱਧਾ ਅੱਧਾ ਪੁੱਤ੍ਰ ਜੰਮਿਆਂ। ਦਾਈਆਂ ਨੇ ਉਤਪਾਤ ਹੋਯਾ ਸਮਝ ਕੇ ਇੱਕ ਚਾਦਰ ਵਿੱਚ ਦੋਹਾਂ ਫਾਕਾਂ ਨੂੰ ਲਪੇਟ ਕੇ ਗੰਗਾ ਕਿਨਾਰੇ ਸੁਟਵਾ ਦਿੱਤਾ। ਓਸੇ ਘੜੀ ਜਰਾ ਨਾਮ ਰਾਖਸ਼ਣੀ ਓਥੇ ਆ ਫਿਰੀ। ਦੇਖ ਕੇ ਓਹ ਭੀ ਅਚਰਜ ਹੋਈ। ਓਨ ਦੋਹਾਂ ਫਾਕਾਂ ਨੂੰ ਚੰਦ ਦੇ ਚਾਨਣੇ ਜੋੜ ਕੇ ਜਾਂ ਦਬਾਯਾ ਤਾਂ ਇੱਕ ਬਾਲਕ ਸਾਬਤ ਹੋ ਕੇ ਰੋਣ ਲਗ ਪਿਆ। ਓਸ ਦੇ ਰੋਣ ਦੀ ਆਵਾਜ਼ ਮੇਘ ਵਰਗੀ ਸੁਣ ਕੇ ਰਾਜੇ ਦੇ ਸਿਪਾਹੀ ਪਹੁੰਚ ਗਏ। ਜਰਾ ਸਮੇਤ ਬਾਲਕ ਨੂੰ ਰਾਜੇ ਪਾਸ ਲੈ ਆਏ। ਦਾਈਆਂ ਤੇ ਜਰਾ ਤੋਂ ਸਾਰੀ ਕਥਾ ਸੁਣ ਕੇ ਰਾਜੇ ਨੇ ਬੜੀ ਖ਼ੁਸ਼ੀ ਮਨਾਈ। ਪੁੱਤ੍ਰ ਨੂੰ ਪਾਲਿਆ, ਓਸ ਦਾ ਨਾਮ ਖੜਗੇਸ਼ ਰੱਖਿਆ, ਜੋ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੜਗ ਸਿੰਘ ਕਹਿ ਕੇ ਵਰਣਨ ਕੀਤਾ ਹੈ ਜਰਾ ਰਾਖਸ਼ੀ ਦੇ ਸੰਧ ਮਿਲਾਉਣੇ ਕਰ ਜਰਾ ਸੰਧ ਉੱਘਾ ਹੋ ਗਿਆ। ਫੇਰ ਉਹ ਐਡਾ ਬਲੀ ਮਹਾਰਾਜਾ ਹੋਯਾ ਕਿ ਜੰਗ ਕਰ ਕਰ ਸਾਰੇ ਭਾਰਤ ਵਰਸ਼ ਦੇ ਰਾਜੇ ਜਿੱਤੇ। ਕਾਬਲ ਦੇ ਰਾਜੇ ਕਾਲ ਯਵਨ ਨੂੰ ਜਿੱਤ ਕੇ ਉਸ ਦੀ ਪੁਤ੍ਰੀ ਵਿਆਹੀ। ਉਸ ਵਿੱਚੋਂ ਧੀ ਜੰਮੀ। ਉਹ ਕੰਸ ਨੂੰ ਵਿਆਹੀ। ਜਦ ਕ੍ਰਿਸ਼ਨ ਜੀ ਨੇ ਕੰਸ ਨੂੰ ਮਾਰਿਆ ਤੇ ਜਰਾ ਸੰਧ ਨੇ ਆਪਣੀ ਪੁਤ੍ਰੀ ਦੇ ਕਹੇ ਕ੍ਰਿਸ਼ਨ ਨਾਲ ਜੰਗ ਅਰੰਭਿਆ। ਤਦੋਂ ਕਾਲ ਯਵਨ ਨੇ ਭੀ ਜਰਾ ਸੰਧ ਦੀ ਮੱਦਦ ਪੁਰ ਆ ਕੇ ਕ੍ਰਿਸ਼ਨ ਜੀ ਨੂੰ ਕਈ ਵੇਰੀ ਭਜਾਇਆ। (ਏਹ ਕਥਾ ਭਗਵਤ ਤੇ ਮਹਾਂਭਾਰਤ ਵਿੱਚ ਹੈ) ਜਿਸ ਕਰ ਕੇ ਕ੍ਰਿਸ਼ਨ ਜੀ ਦੁਆਰਕਾ ਜਾ ਰਹੇ। ਸਗੋਂ ਸਮੰੁਦ੍ਰ ਵਿੱਚ ਇੱਕ ਟੇਸਰੀ ਉੱਤੇ ਕਿਲ੍ਹਾ ਬਨਾ ਕੇ ਨਿਵਾਸ ਕੀਤਾ, ਜਿਸ ਨੂੰ ਬੇਟ ਦੁਆਰਕਾ ਆਖਦੇ ਹਨ। ਕਾਲ ਯਵਨ ਨੂੰ ਧੋਖੇ ਨਾਲ ਮੁਚਕੰਦ ਰਿਖੀ ਤੋਂ ਕ੍ਰਿਸ਼ਨ ਜੀ ਨੇ ਮਰਵਾ ਦਿੱਤਾ। ਜਰਾਸੰਧ ਜਿਸ ਦਾ ਨਾਮ ਖੜਕ ਸਿੰਘ ਭੀ ਸੀ ਅਜਿਹਾ ਲੜਿਆ ਜੋ ਉਸ ਅੱਗੇ ਸਭ ਰਾਜੇ ਨੱਸ ਗਏ। ਓੜਕ ਜਦ ਕਿਵੇਂ ਕ੍ਰਿਸ਼ਨ ਜੀ ਤੋਂ ਖੜਕ ਸਿੰਘ ਅਰਥਾਤ ਜਰਾਸੰਧ ਨਾ ਜਿਤਿਆ ਗਿਆ, ਤਾਂ ਦਗ਼ੇ ਨਾਲ ਭੀਮ ਦੇ ਹੱਥੋਂ ਮਰਵਾ ਦਿੱਤਾ। ਜਰਾਸੰਧ ਦੇ ਰਥ ਦੇ ਪਹੀਆਂ ਦੇ ਤੇ ਕਿਲ੍ਹੇ ਦੇ ਨਿਸ਼ਾਨ ਹੁਣ ਤੱਕ ਰਾਜਗਿਰੀ ਦੇ ਪਰਬਤ ਪਰ ਕਾਇਮ ਹਨ ਜਿਨ੍ਹਾਂ ਨੂੰ ਦੇਖ ਬੜੇ ਬੜੇ ਇੰਨਜੀਨੀਅਰ ਅੰਗਰੇਜ਼ ਹੈਰਾਨ ਹੁੰਦੇ ਹਨ। ਮਹਾਂਭਾਰਤ ਵਿੱਚ ਲਿਖਿਆ ਹੈ ਕਿ ਜਦ ਜਰਾਸੰਧ ਨੇ ਦੇਖਿਆ ਕਿ ਕ੍ਰਿਸ਼ਨ, ਅਰਜਨ, ਭੀਮ ਬ੍ਰਾਹਮਣ ਬਨ ਕੇ ਮੇਰੇ ਘਰ ਦਾਨ ਮੰਗਨ ਆਏ ਹਨ ਤਾਂ ਜੇਡੇ ਵੱਡੇ ਏਹ ਮੰਗਤੇ ਹਨ ਏਡਾ ਹੀ ਵੱਡਾ ਦਾਨ ਆਪਣਾ ਸਿਰ ਜੰਗ ਵਿੱਚ ਏਨ੍ਹਾਂ ਨੂੰ ਦੇਣਾ ਚਾਹੀਏ। ਏਹ ਸੋਚ ਕੇ ਆਪਣੇ ਪੁੱਤ੍ਰ ਸਹਿਦੇਵ ਨੂੰ ਰਾਜ ਤਿਲਕ ਦੇ ਕੇ ਸਿਰ ਪੁਰ ਕੇਸਾਂ ਦਾ ਜੂੜਾ, ਲੱਕ ਕੱਛ ਪਹਿਨ ਕੇ ਕ੍ਰਿਸ਼ਨ ਜੀ ਨੂੰ ਆਖਿਆਤੂੰ ਤਾਂ ਅਨੇਕ ਵਾਰੀ ਜੰਗ ਵਿੱਚੋਂ ਮੈਥੋਂ ਭਜਿਆ ਹੈਂ, ਜਿਸ ਕਰ ਕੇ ਤੇਰਾ ਨਾਮ ਹੀ ਰਣਛੋਰ ਪੈ ਗਿਆ ਹੈ। ਤੇਰੇ ਨਾਲ ਹੁਣ ਮੈਂ ਕੀ ਲੜਨਾ ਹੈ? ਤੇ ਅਰਜਨ ਨੇ ਮੈਥੋਂ ਡਰ ਕੇ (ਕਲੀਵ) ਹੀਜੜਾ ਬਣ ਕੇ ਬੈਰਾਟ ਰਾਜੇ ਦੇ ਮਹਿਲਾਂ ਵਿੱਚ ਛੁਪ ਕੇ ਜਾਨ ਬਚਾਈ ਹੈ। ਏਸ ਨਮਰਦ ਨਾਲ ਭੀ ਲੜਨਾ ਮੇਰੇ ਜੇਹੇ ਯੋਧੇ ਦਾ ਕੰਮ ਨਹੀਂ। ਜੇ ਮੇਰੇ ਨਾਲ ਲੜਨ ਯੋਗ ਹੈ, ਤਾਂ ਭੀਮ ਹੀ ਹੈ। ਸੋ ਭੀਮ ਨਾਲ ਗਦਾ ਯੁੱਧ ਹੋਣ ਲੱਗਾ। ਬਹੁਤ ਚਿਰ ਤੱਕ ਦੁੰਦ ਜੁੱਧ ਹੁੰਦਾ ਰਿਹਾ ਜਦ ਕਈ ਵਾਰੀ ਭੀਮ ਨੂੰ ਭੀ ਓਨ ਗੋਡਿਆਂ ਭਾਰ ਸਿੱਟਿਆ ਤਾਂ ਕ੍ਰਿਸ਼ਨ ਜੀ ਨੇ ਦਗ਼ੇ ਨਾਲ ਖੜਗੇਸ਼ ਨੂੰ ਭੀਮ ਦੇ ਹਥੋਂ ਮਰਵਾ ਦਿੱਤਾ।
() ਨੂੰ ਖ਼ਬਰ ਹੋਈ, ਸਭ ਨੇ ਆ ਕੇ ਦਰਸ਼ਨ ਪਾਏ। ਓਥੋਂ ਵਾਲੇ ਸਿੱਖ ਭੀ ਹੋਰ ਸਭ ਕੰਮ ਛੱਡ ਕੇ ਰਾਤ ਦਿਨੇ ਗੁਰੂ ਜੀ ਦੇ ਦਰਸ਼ਨ ਤੇ ਸਤਸੰਗ ਕਰਨ ਵਿੱਚ ਹੀ ਲੱਗੇ ਰਹੇ, ਜਿਸ ਕਰ ਕੇ ਓਹਨਾਂ ਦੀ ਸੰਤਾਨ ਵਿੱਚ ਹੁਣ ਤੱਕ ਗੁਰੂ ਸਿੱਖੀ ਦੀ ਲੇਸ ਤੇ ਭਾਉ ਭਗਤੀ ਵਿਸ਼ੇਸ਼ ਹੈ। ਗੁਰੂ ਜੀ ਦੇ ਨਾਲ ਇੱਕ ਤਕੜੀ ਜਮਾਤ ਸਾਧੂਆਂ ਦੀ ਸੀ। ਜਿੱਥੇ ਜਾ ਕੇ ਉੱਤਰਦੇ, ਓਹੋ ਸੰਤ ਨਗਰਾਂ ਤੋਂ ਪਦਾਰਥ ਲਿਆ ਕੇ ਸੇਵਾ ਕਰਦੇ ਕਰਾਂਦੇ ਰਹਿੰਦੇ। ਮਕਸੂਦਾਬਾਦੋਂ ਚੱਲ ਕੇ ਬੰਗਾਲੇ ਦੇਸ ਦੀ ਸੈਲ ਕਰਦੇ ਹੋਏ ਢਾਕੇ ਦਾ ਮਸੰਦ ਬੁਲਾਕੀ ਦਾਸ ਢਾਕੇ ਸ਼ਹਿਰ ਜਾ ਪੁੱਜੇ। ਓਸ ਸਮੇਂ ਕਲਕੱਤੇ ਵਾਂਙੂੰ ਓਸ ਦੇਸ ਵਿੱਚ ਢਾਕਾ ਹੀ ਮਸ਼ਹੂਰ ਸ਼ਹਿਰ ਸੀ। ਏਥੋਂ ਦੇ ਬਣੇ ਹੋਏ ਮਲਮਲ ਆਦਿ ਬਰੀਕ ਕਪੜੇ ਤੇ ਰੇਸ਼ਮੀ ਕੱਪੜੇ ਦੂਰ ਦੂਰ ਦੇਸ਼ਾਂਤ੍ਰਾਂ ਵਿੱਚ ਸੁਗਾਤ ਵੱਜੋਂ ਜਾਇਆ ਕਰਦੇ ਤੇ ਗੁਰੂ ਜੀ ਦੇ ਸਿੱਖ ਗੁਰੂ ਜੀ ਪਾਸ ਭੇਜਦੇ ਰਹਿੰਦੇ। ਰਾਜੇ ਦਾ ਲਸ਼ਕਰ ਤਾਂ ਬਾਹਰ ਉੱਤਰਿਆ ਤੇ ਗੁਰੂ ਤੇ ਸਾਹਿਬ ਜੀ ਸ਼ਹਿਰ ਵਿੱਚ (ਜਿੱਥੇ ਗੁਰੂ ਨਾਨਕ ਸਾਹਿਬ ਜੀ ਰਹਿ ਆਏ ਸਨ) ਬੁਲਾਕੀ ਦਾਸ ਮਸੰਦ ਦੇ ਘਰ ਜਾ ਉੱਤਰੇ। ਬੁਲਾਕੀ ਦਾਸ ਨੇ ਇੱਕ ਨਵਾਂ ਪਲੰਘ ਅਮੋਲਕ ਵੱਡੀ ਸ਼ਰਧਾ ਨਾਲ ਸਜਾ ਕੇ ਰੱਖਿਆ ਹੋਇਆ ਸੀ। ਓਸ ਦੀ ਪੂਜਾ ਕਰਦਾ ਰਹਿੰਦਾ ਤੇ ਆਖਿਆ ਕਰਦਾ ਜਦ ਏਸ ਉੱਤੇ ਗੁਰੂ ਸਾਹਿਬ ਜੀ ਆ ਕੇ ਬਿਰਾਜਣਗੇ, ਤਾਂ ਮੇਰੀ ਕਲਿਆਣ ਹੋਵੇਗੀ। ਬੁਲਾਕੀ ਤਾਂ ਘਰ ਨਹੀਂ ਸੀ। ਉਸ ਦੀ ਮਾਈ ਬ੍ਰਿਧਾ ਨੇ ਜਦ ਗੁਰੂ ਜੀ ਦਾ ਆਗਮਨ ਸੁਣਿਆ ਤਾਂ ਹੜਬੜਾ ਕੇ ਪ੍ਰੇਮਾਕੁਲ ਸ਼ੀਘਰ ਘਰੋਂ ਬਾਹਰ ਆ ਗੁਰੂ ਜੀ ਦੇ ਚਰਨਾਂ ਨੂੰ ਲਿਪਟ ਗਈ ਅਰ ਬੋਲੀਅੱਜ ਦੀ ਘੜੀ ਤੋਂ ਮੈਂ ਬਲਿਹਾਰ ਗਈ, ਜੋ ਮੇਰੀ ਆਸਾ ਪੂਰੀ ਹੋਈ।ਗੁਰੂ ਜੀ ਨੂੰ ਅੰਦਰ ਲੈਜਾ ਕੇ ਓਸੇ ਪਲੰਘ ਉੱਤੇ ਬਿਠਾਇਆ। ਚਰਨ ਧੋਤੇ, ਚਰਨਾਮਿਤ ਲੀਤਾ। ਫੇਰ ਬੁਲਾਕੀ ਦਾਸ ਭੀ ਆ ਕੇ ਬੜਾ ਪ੍ਰਸੰਨ ਹੋਇਆ। ਗੁਰੂ ਜੀ ਦੇ ਚਰਨ ਚੰੁਮੇ। ਸਾਥੀਆਂ ਨੇ ਉਤਾਰਾ ਦਿੱਤਾ। ਪਹਿਲੇ ਦੁੱਧ ਮਿਸ਼ਰੀ ਸਭ ਨੂੰ ਛਕਾਯਾ। ਫੇਰ ਅਨੇਕ ਪ੍ਰਕਾਰ ਦੇ ਜੋ ਮੇਵੇ ਗੁਰੂ ਜੀ ਵਾਸਤੇ ਰੱਖੇ, ਸੋ ਅਰਪਣ ਕੀਤੇ। ਗ਼ਰਮ ਜਲ ਨਾਲ ਇਸ਼ਨਾਨ ਕਰਾਏ। ਓਸ ਬ੍ਰਿਧ ਮਾਈ ਨੇ ਜੋ ਆਪਣੇ ਹਥੀਂ ਬਰੀਕ ਸੂਤ ਕੱਤ ਕੇ ਗੁਰਾਂ ਵਾਸਤੇ ਕੀਮਤੀ ਪੁਸ਼ਾਕ ਬਣਾ ਰਖੀ ਸੀ, ਪਹਿਨਾਈ। ਉਸ ਮਾਈ ਦਾ ਏਹ ਪ੍ਰੇਮ ਵੇਖ ਕੇ ਗੁਰੂ ਜੀ ਨੇ ਆਪਨੀ ਆਤਮਕ ਸ਼ਕਤੀ ਤੇ ਬਾਣੀ ਦੇ ਬਲ ਕਰ ਉਸ ਨੂੰ ਤ੍ਰਿਕਾਲਦਰਸੀ ਬ੍ਰਹਮ ਗਿਆਨ ਦੇ ਕੇ ਜੀਵਨ ਮੁਕਤ ਪਦਵੀ ਬਖ਼ਸ਼ੀ। ਤਦੋਂ ਨੂੰ ਬੁਲਾਕੀ ਦਾਸ ਦੇ ਖ਼ਬਰ ਕਰਨੇ ਪੁਰ ਢਾਕੇ ਸ਼ਹਿਰ ਦੀ ਸੰਗਤ ਵੱਡੇ ਉਤਸ਼ਾਹ ਨਾਲ ਯਥਾ ਯੋਗ ਭੇਟਾ ਲੈ ਲੈ ਗੁਰੂ ਜੀ ਦੇ ਚਰਨੀਂ ਆ ਲਗੀ। ਦਰਸ਼ਨ ਪਾ ਨਿਹਾਲ ਹੋਈ। ਕੀਰਤਨ ਅਜੇਹੇ ਪ੍ਰੇਮ ਨਾਲ ਕੀਤਾ ਕਿ ਢਾਕੇ ਨੂੰ ਵਰ, ਸਿੱਖੀ ਦਾ ਕੋਠਾ ਜਿਸ ਨੂੰ ਸੁਣ ਗੁਰੁ ਉਚਰਯੋ ਵਾਕਾ। ਮਮ
ਸਿੱਖੀ ਕਾ ਕੋਠਾ ਢਾਕਾ। ਰਾਤ ਨੂੰ ਸਾਰੀ ਸੰਗਤ ਨੇ ਮਿਲ ਕੇ ਗੁਰੂ ਜੀ ਕੀ ਆਰਤੀ ਉਚਾਰੀ। ਵਾਜੇ ਵਜਾਏ ਸ਼ਬਦ ਗਾਏ, ਫ਼ੁੱਲ ਵਰਸਾਏ, ਵੱਡੇ ਆਨੰਦ ਬਢਾਏ, ਜਥੇਸ਼ਟ ਗੁਰੂ ਤੋਂ ਪਾਏ। ਉਨ੍ਹਾਂ ਦਾ ਭਾਉ ਪ੍ਰੇਮ ਦੇਖ ਕੇ ਗੁਰੂ ਸਾਹਿਬ ਜੀ ਬਹੁਤ ਪ੍ਰਸੰਨ ਹੋਏ। ਬਚਨ ਕੀਤਾਏਥੇ ਧਰਮਸਾਲਾ ਬਨਾਓ, ਕਿਸੇ ਸਿੱਖ ਸੰਤ ਨੂੰ ਟਿੱਕਾ ਰੱਖੋ, ਪੰੁਨਯਾ ਵਾਲੇ ਦਿਨ ਹਰ ਮਹੀਨੇ ਜੋੜ ਮੇਲ ਕੀਰਤਨ ਕੀਤਾ ਕਰੋ।ਸੰਗਤ ਨੇ ਓਹੋ ਉਪਦੇਸ਼ ਕਮਾਇਆ, ਧਰਮਸ਼ਾਲਾ ਵੱਡੀ ਸੰੁਦਰ ਬਨਾਈ, ਜਿੱਥੇ ਹੁਣ ਤੱਕ ਓਸੇ ਪਲੰਘ ਦੀ ਪੂਜਾ ਤੇ ਜੋੜ ਮੇਲ ਸਤਸੰਗ ਕਥਾ ਕੀਰਤਨ ਹੁੰਦਾ ਰਹਿੰਦਾ ਹੈ। ਢਾਕੇ ਤੋਂ ਚੱਲ ਕੇ ਚਾਰ ਕੋਹ ਪੁਰ ਗੁਰੂ ਜੀ ਮਦਰਾ ਪੁਰ ਵਿੱਚ ਜਾ ਬਿਰਾਜੇ। ਓਥੇ ਅਲਮਸਤ ਸੰਤ ਦਾ ਚੇਲਾ ਨੱਥੇ ਸ਼ਾਹ ਰਹਿੰਦਾ ਸੀ। ਓਨ ਬਹੁਤ ਸੇਵਾ ਕੀਤੀ ਕਰਾਈ। ਸੰਗਤ ਆ ਕੱਠੀ ਹੋਈ। ਓਨ੍ਹਾਂ ਦੀ ਸ਼ਰਧਾ ਦੇਖ ਕੇ ਗੁਰੂ ਜੀ ਨੇ ਬਚਨ ਕੀਤਾਜੋ ਕੁਛ ਜਿਸ ਨੂੰ ਚਾਹੀਏ, ਇੱਕੋ ਵਾਰੀ ਚਿਤਵ ਲਓ। ਤੁਹਾਡੀ ਇਛਿਆ ਗੁਰੂ ਨਾਨਕ ਜੀ ਤੋਂ ਪੂਰੀ ਕਰਾਈਏ।ਗੁਰੂ ਤੇਗ ਬਹਾਦਰ ਜੀ ਤਾਂ ਗੁਰੂ ਨਾਨਕ ਸਾਹਿਬ ਜੀ ਦਾ ਧਯਾਨ ਧਾਰ ਕੇ ਇਸਥਿਤ ਹੋ ਬੈਠੇ ਤੇ ਸੰਗਤ ਵਿੱਚੋਂ ਕਿਨੇ ਦੁੱਧ ਪੁੱਤ੍ਰ,
() ਕਿਸੇ ਧਨ, ਕਿਸੇ ਇੱਜ਼ਤ, ਕਿਨੇ ਤਨ ਅਰੋਗ, ਕਿਨੇ ਪਰਲੋਕ ਦਾ ਸੁਖ, ਕਿਸੇ ਨੇ ਮੁਕਤਿ; ਇਸੇ ਭਾਂਤ ਜੋ ਜੋ ਇੱਛਾ ਜਿਸ ਨੇ ਕੀਤੀ, ਸਭ ਦੀ ਪੂਰੀ ਹੋਈ। ਤਦੋਂ ਨੂੰ ਰਾਜੇ ਬਿਸ਼ਨ ਸਿੰਘ ਦੇ ਮੁਸਾਹਬ ਗੁਰੂ ਜੀ ਨੂੰ ਲੈਣ ਆ ਗਏ। ਸਿੱਖਾਂ ਨੇ ਪ੍ਰੇਮਾਕੁਲ ਹੋ ਕੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਫੇਰ ਦਰਸ਼ਨ ਕਦ ਹੋਵੇਗਾ? ਤਾਂ ਗੁਰੂ ਜੀ ਨੇ ਪੰਜ ਗ੍ਰੰਥੀ ਪੋਥੀ ਦੇ ਕੇ ਬਚਨ ਕੀਤਾ, ਏਸ ਦਾ ਦਰਸ਼ਨ ਸਾਡਾ ਦਰਸ਼ਨ ਸਮਝੋ। ਜੋ ਕੋਈ ਕਾਰਜ ਕਰਨਾ ਹੋਵੇ ਏਸ ਪੋਥੀ ਨੂੰ ਗੁਰੂ ਰੂਪ ਮੰਨ ਕੇ ਏਸ ਅੱਗੇ ਬੇਨਤੀ ਕਰੋ। ਕਾਰਜ ਸਿੱਧ ਹੁੰਦੇ ਰਹਿਨਗੇ। ਏਸੇ ਪ੍ਰਕਾਰ ਬੇਅੰਤ ਸਿੱਖ ਸਿੱਖਣੀਆਂ ਨੂੰ ਸਤਿਨਾਮ ਮੰਤ੍ਰ, ਚਰਨਾਮ੍ਰਿਤ ਤੇ ਉਪਦੇਸ਼ ਦੇ ਕੇ ਜਦ
ਗੁਰੂ ਸਾਹਿਬ ਜੀ ਪਾਲਕੀ ਦੀ ਸਵਾਰੀ ਤੇ ਰਾਜੇ ਦੇ ਲਸ਼ਕਰ ਵਿੱਚ ਗਏ ਤਾਂ ਅੱਗੋਂ ਆ ਕੇ ਰਾਜੇ ਨੇ ਚਰਨਾਂ ਤੇ ਮੱਥਾ ਟੇਕਿਆ। ਸਾਰੀ ਫੌਜ ਦੇ ਵਿਚਕਾਰ ਜੋ ਸੰਤਰ ਦਾ ਮਦਾਨ ਸੀ ਓਥੇ ਇੱਕ ਵੱਡੇ ਤੰਬੂ ਵਿੱਚ ਗੁਰੂ ਜੀ ਉਤਾਰੇ ਗਏ। ਰਾਜੇ ਨੇ ਆਪਣੀ ਫਤੇ ਹੋਣ ਲਈ ਬਹੁਤ ਬੇਨਤੀ ਕੀਤੀ। ਗੁਰੂ ਜੀ ਨੇ ਆਖਿਆਤੂੰ ਭਰੋਸਾ ਰੱਖ ਤੇਰੀ ਫਤੇ ਹੋਵੇਗੀ, ਡਰ ਨਾ।ਦੂਜੇ ਦਿਨ ਰੰਗਾ ਮਾਟੀ ਨਾਮ ਨਗਰ ਪਾਸ; ਜਿੱਥੇ ਰਾਜਾ ਮਾਨ ਸਿੰਘ ਗ਼ੁਜ਼ਰਯਾ ਸੀ, ਬ੍ਰਹਮਪੁੱਤ੍ਰ ਦਰਯਾ ਕਿਨਾਰੇ ਸ਼ਾਹੀ ਲਸ਼ਕਰ ਜਾ ਉਤਾਰਿਆ। ਗੁਰੂ ਜੀ ਓਸੇ ਨਦੀ ਕਿਨਾਰੇ ਇੱਕ ਵੱਡੀ ਉੱਚੀ ਜਗ੍ਹਾ ਉੱਤੇ ਜੋ ਹੁਣ ਦਮਦਮਾ ਨਾਮੇ ਹੈ ਜਾ ਬੈਠੇ। ਰਾਜੇ ਨੇ ਗੁਰੂ ਜੀ ਦੀ ਇਛਾਨੁਸਾਰ ਓਸ ਟੇਕਰੀ ਉੱਤੇ ਕਈ ਗਜ਼ ਉੱਚੀ ਮਿੱਟੀ ਫੌਜ ਤੋਂ ਚੜਵਾ ਕੇ ਉੱਤੇ ਗੁਰੂ ਜੀ ਦਾ ਬੰਗਲਾ ਪਵਾ ਦਿੱਤਾ, ਜਿੱਥੋਂ ਬੈਠਿਆਂ ਦੂਰ ਦੂਰ ਤੱਕ ਦੇਸ ਦਾ ਤੇ ਦਰਯਾ ਦਾ ਸੈਲ ਹੁੰਦਾ ਰਹੇ। ਬਾਦਸ਼ਾਹੀ ਲਸ਼ਕਰ ਆਇਆ, ਸੁਣ ਕੇ ਕਾਮਰੂਪ ਦੇਸ ਦੇ ਮਹਾਰਾਜੇ ਪਰਣ ਪਾਲ ਆਪਣਾ ਲਸ਼ਕਰ ਨਦੀ ਦੇ ਓਸ ਪਾਰ ਲਿਆ ਖੜਾ ਕੀਤਾ ਅਤੇ ਬੜੇ ਬੜੇ ਯਤਨ ਕੀਤੇ ਮੰਤ੍ਰੀ ਜੰਤ੍ਰੀ ਬੁਲਾਏ। ਓਨ੍ਹਾਂ ਦੀ ਆਗਿਯਾ ਅਨੁਸਾਰ ਹੋਮ ਤੇ ਬਲੀਦਾਨ ਕਰ ਕੇ ਬ੍ਰਹਮਪੁੱਤ੍ਰ ਦਰਯਾ ਨੂੰ ਸ਼ਾਹੀ ਲਸ਼ਕਰ ਉੱਤੇ ਪਾਉਣ ਦੀ ਸਲਾਹ ਠਹਿਰਾਈ। ਏਹ ਭੇਤ ਅਨੁਭਵ ਦ੍ਵਾਰਾ ਸਿੱਖਾਂ ਤੇ ਗੁਰੂ ਜੀ ਨੇ ਸੁਣ ਕੇ ਰਾਜੇ ਬਿਸ਼ਨ ਸਿੰਘ ਨੂੰ ਕਹਿ ਭੇਜਿਆ ਕਿ ਆਪਣੇ ਲਸ਼ਕਰ ਨੂੰ ਬਹੁਤ ਛੇਤੀ ਉੱਚੀ ਜਗ੍ਹਾ ਲੈ ਜਾਹ ਨਹੀਂ ਤਾਂ ਅੱਧੀ ਰਾਤ ਨੂੰ ਦਰਯਾ ਵਿੱਚ ਰੁੜ੍ਹ ਜਾਇਗਾ। ਗੁਰੂ ਜੀ ਦਾ ਬਚਨ ਮੰਨ ਕੇ ਰਾਜੇ ਨੇ ਤਿੰਨ ਕੋਹ ਪਿੱਛੇ ਉੱਚੀ ਜਗ੍ਹਾ ਹੋਰ ਲਸ਼ਕਰ ਤਾਂ ਸਭ ਮੋੜ ਕੇ ਉਤਾਰ ਦਿੱਤਾ, ਪਰ ਮੁਸਲਮਾਨਾਂ ਦੀ ਬਾਰਾਂ ਹਜ਼ਾਰ ਫੌਜ ਗੁਰੂ ਜੀ ਦੇ ਬਚਨ ਨੂੰ ਆਵਾਗੌਣ ਸਮਝ
ਕੇ ਓਸੇ ਥਾਂ ਉਤਾਰੀ ਰਖੀ। ਅੱਧੀ ਰਾਤ ਦਰਯਾ ਦਾ ਵਹਿਣ ਵੱਡੀ ਦੂਰੋਂ ਰਾਜੇ ਨੇ ਸ਼ਤਰੂ ਦੇ ਦਲ ਵਲ ਸਿਟਾਇਆ ਤਾਂ ਤੁਰਕਾਨੀ ਫੌਜ ਬਹੁਤ ਵਹਿ ਗਈ। ਵੱਡਾ ਭਾਰੀ ਨੁਕਸਾਨ ਹੋਯਾ, ਕਈ ਹਜ਼ਾਰ ਆਦਮੀ ਤੇ ਘੋੜਾ ਰੁੜ੍ਹ ਗਿਆ। ਦਿਨ ਚੜੇ ਸੰਭਾਲ ਕੀਤੀ। ਪੀਲੇ ਮੂੰਹ ਸਾਰੇ ਅਮੀਰ ਜਰਨੈਲ ਕਰਨੈਲ ਦਹਿਲੇ ਹੋਏ ਰਾਜੇ ਪਾਸ ਆ ਕੱਠੇ ਹੋਏ। ਆਖਣ ਲੱਗੇਜਦ
ਏਹ ਦਰਯਾ ਨੂੰ ਉਲਟਾ ਦੇਣ ਦੀ ਸੱਤਾ ਰੱਖਦੇ ਹਨ, ਤਾਂ ਸਾਥੋਂ ਕਦ ਜਿੱਤੇ ਗਏ? ਚਲੋ ਪਿੱਛੇ ਹਟ ਚਲੀਏ।ਰਾਜੇ ਨੇ ਆਖਿਆ ਰਾਜਪੂਤਾਂ ਦਾ ਪਿੱਛੇ ਮੁੜਨਾ ਕੰਮ ਨਹੀਂ। ਮਦਾਨ ਵਿੱਚ ਮਰਨਾ ਮਾਰਨਾ ਸਾਡਾ ਧਰਮ ਹੈ। ਪਿੱਛੇ ਔਰੰਗਾ ਨਿਰਦਈ ਜ਼ਾਲਮ ਨਹੀਂ ਜੇ ਦਿਸਦਾ? ਜਿਸ ਨੇ ਆਪਣਾ ਬਾਪ, ਤਿੰਨ ਭਾਈ ਮਾਰ ਛੱਡੇ। ਤੁਹਾਨੂੰ ਜੀਉਂਦੇ ਕਿਉਂ ਛੱਡੇਗਾ? ਬਾਕੀ ਇਹ ਨੁਕਸਾਨ ਤਾਂ ਜਾਣ ਬੁਝ ਕੇ ਮੈਂ ਦੇਖ ਆਯਾ ਹਾਂ ਉਹ ਲੋਕ ਉਸੇ ਪੋਥੀ ਨੂੰ ਸਾਖਆਤ ਗੁਰੂ ਜੀ ਦੀ ਦੇਹ ਮੰਨਦੇ ਹਨ, ਪੰਜ ੨ ਸੇਰ ਪੁਸ਼ਪ ਰੋਜ਼ ਚੜ੍ਹ ਜਾਂਦੇ ਹਨ। ਹਰੇਕ ਕਾਰਜ ਵਾਸਤੇ ਪੋਥੀ ਅੱਗੇ ਬੇਨਤੀ (ਅਰਦਾਸ) ਕਰ ਲੈਂਦੇ ਹਨ। ਸਿੱਖ ਸਾਧ ਦੀ ਸੇਵਾ ਕਰਨ ਵਿੱਚ ਕੋਈ ਕਸਰ ਨਹੀਂ ਛਡਦੇ। ਰੱਖਣ ਨੂੰ ਜਤਨ ਕਰਦੇ ਹਨ, ਪਰ ਪੰਜਾਬੀ ਸਿੱਖ ਸਾਧ ਰਹਿੰਦੇ ਨਹੀਂ। ਮੈਂ ਭੀ ਜਿੱਥੇ ਗਿਆ ਓਨਾਂ ਬੇਟੀ ਦੇ ਕੇ ਭੀ ਰੱਖਣ ਨੂੰ ਜ਼ੋਰ ਲਾਯਾ ਪਰ ਮੈਂ ਆਪ ਨੂੰ ਏਸ ਕੰਮ ਦੇ ਲਾਇਕ ਨਾ ਦੇਖ ਕੇ ਨਾ ਰਿਹਾ, ੧੭ ਮਹੀਨੇ ਦੀ ਸੈਲ ਕਰ ਕੇ ਚਲਾ ਆਯਾ। ਉਥੇ ਬਾਮ ਮਾਰਗ ਦਾ ਪ੍ਰਚਾਰ ਬਹੁਤ ਹੈ, ਕੁਮਖਯਾ ਦੇਵੀ ਦੀ ਮੂਰਤ ਨਹੀਂ, ਕੇਵਲ ਭਗ ਪੂਜੀ ਜਾਂਦੀ ਹੈ। ਸਵਾ ਮਣ ਚਾਵਲ ਤਿੰਨ ਤਰ੍ਹਾਂ ਦੇ ਬਣੇ ਹੋਏ, ਦਸ
ਸੇਰ ਸ਼ਰਾਬ ਮਾਸ ਮੱਛੀ ਭੋਗ ਤਿੰਨ ਵੇਲੇ ਲਗਦਾ ਹੈ। ਜੋ ਚਾਹੇ ਸੋ ਵਰਤੇ, ਦੇਣ ਵਿੱਚ ਓਨਾਂ ਦੇ ਸੰਕੋਚ ਨਹੀਂ। ਭਾਵੇਂ ਓਨ੍ਹਾਂ ਨੇ ਕਿਸੇ ਖਾੜੀ ਵਿੱਚ ਪਾ ਕੇ ਦਰਿਆ ਸ਼ਾਹੀ ਫੌਜ ਉੱਤੇ ਸਿੱਟਿਆ ਸੀ ਤਾਂ ਵੀ ਏਹ ਜਾਦੂ ਦੇ ਜ਼ੋਰ ਦਰਯਾ ਉਲਟਾਯਾ ਮੰਨ ਕੇ ਨਸਣ ਨੂੰ ਤਿਆਰ ਹੋ ਪਏ।
() ਮੂਰਖਪਣੇ ਵਿੱਚ ਕੀਤਾ। ਜਦ ਤੁਹਾਨੂੰ ਪਿੱਛੇ ਹਟਣ ਦਾ ਹੁਕਮ ਦਿੱਤਾ ਗਿਆ ਸੀ ਤਾਂ ਕਿਉਂ ਨਾ ਹਟੇ ਦਿਨ ਚੜ੍ਹੇ ਰਾਜਾ ਗੁਰੂ ਜੀ ਪਾਸ ਆਇਆ। ਅਤੀ ਦੀਨ ਹੋ ਬੇਨਤੀ ਕੀਤੀ। ਗੁਰੂ ਜੀ ਨੇ ਫੁਰਮਾਯਾ, ਏਹ ਤੁਰਕਾਂ ਦੇ ਹੰਕਾਰ ਦਾ ਵੱਟਾ ਓਨ੍ਹਾਂ ਨੂੰ ਲੱਗਾ ਹੈ। ਅੱਗੇ ਨੂੰ ਸੰਭਾਲ ਰੱਖੋ। ਤੂੰ ਸਤਿਨਾਮ ਦਾ ਜਾਪ ਕਰਦਾ ਰਹੁ। ਤੇਰਾ ਵਾਲ ਵਿੰਗਾ ਨਾ ਹੋਵੇਗਾ ਅਤੇ ਫਤੇ ਭੀ ਤੇਰੀ ਹੋਵੇਗੀ। ਸਪਾਹੀਆਂ ਨੇ ਕਿਹਾਓਹਨਾਂ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਗਦੀ ਤੇ ਬੈਠੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਹੋਏ ਹਨ, ਜੋ ਸਾਹਿਬ ਕਸ਼ਫੋ ਕਮਾਲ ਹਨ। ਤਾਂ ਤੇ ਆਪ ਓਨ੍ਹਾਂ ਦੀ ਸ਼ਰਨ ਜਾਓ। ਨਹੀਂ ਤਾਂ ਤਰਕੇਸ਼੍ਵ ਔਰੰਗੇ ਦੇ ਅਧੀਨ ਹੋਣਾ ਪਵੇਗਾ।ਏਹ ਗਲ ਸੁਣ ਕੇ ਕਾਮਰੂਪ ਪਤੀ ਦਾ ਹੌਸਲਾ ਤਾਂ ਟੁੱਟ ਗਿਆ ਪਰ ਆਪਣੇ ਇਸ਼ਟਦੇਵ ਕੁਮੱਖਯਾ ਦੇਵੀ ਦੇ ਮੰਦਰ ਵਿੱਚ ਜਾ ਕੇ ਲੱਗਾ ਹੋਮ ਕਰਨ ਤੇ ਕਰਾਉਣ। ਜਦ ਓਥੋਂ ਭੀ ਏਹੋ ਅਵਾਜ਼ ਆਈ ਕਿ ਹੁਣ ਮੇਲ ਕਰਨ ਦਾ ਸਮਾਂ ਹੈ ਤਾਂ ਏਹ ਹੁਕਮ ਸੁਣ ਕੇ ਰਾਜੇ ਪਰਣਪਾਲ ਨੂੰ ਸੁੱਤੇ ਸੁੱਧਾਂ ਭੁੱਲ ਗਈਆਂ। ਓੜਕ ਧੀਰਜ ਧਰ ਕੇ ਪਹਿਲੇ ਆਪਣੇ ਵਜ਼ੀਰ, ਦੀਵਾਨ ਗੁਰੂ ਜੀ ਪਾਸ ਭੇਜੇ। ਫੇਰ ਬੇੜੀ ਵਿੱਚ ਬੈਠ ਕੇ ਆਪ ਆਇਆ। ਕਈ ਪ੍ਰਕਾਰ ਦੀ ਨਜ਼ਰ ਭੇਟਾ ਦੇ ਕੇ ਆਖਣ ਲੱਗਾਆਪ ਸੰਤ ਅਵਤਾਰ ਹਿੰਦੂ ਧਰਮ ਦੇ ਸੁਧਾਰ ਵਾਸਤੇ ਆਏ ਹੋ। ਸੋ ਬੜੇ ਅਸਚਰਜ ਦੀ ਬਾਤ ਹੈ ਜੋ ਤੁਸੀਂ ਤੁਰਕਾਂ ਨੂੰ ਫਤੇ ਤੇ ਹਿੰਦੂਆਂ ਨੂੰ ਹਾਰ ਦਿਵਾ ਕੇ ਤੁਰਕ ਦੇ ਅਧੀਨ ਕਰਨਾ ਚਾਹੁੰਦੇ ਹੋ।ਏਹ ਕਹਿ ਕੇ ਜਦ
ਰਾਜੇ ਨੇ ਗੁਰੂ ਜੀ ਦੇ ਚਰਨ ਫੜ ਲਏ। ਨੇਤ੍ਰਾਂ ਤੋਂ ਜਲ ਵਹਾ ਦਿੱਤਾ ਤਦ ਗੁਰੂ ਸਾਹਿਬ ਜੀ ਨੇ ਉਸ ਨੂੰ ਬਹੁਤ ਧੀਰਜ ਦੇ ਕੇ ਆਖਿਆਤੂੰ ਡਰ ਨਾ। ਅਸੀਂ ਰਾਜੇ ਬਿਸ਼ਨ ਸਿੰਘ ਛੱਤ੍ਰੀ ਨੂੰ ਬਚਨ ਦੇ ਬੈਠੇ ਹਾਂ। ਓਸ ਨਾਲ ਤੇਰਾ ਮੇਲ ਕਰਾ ਦੇਵਾਂਗੇ, ਜਿਸ ਕਰ ਕੇ ਤੁਹਾਡੀ ਦੋਹਾਂ ਦੀ ਲੱਜਿਆ ਰਹਿ ਆਵੇ।ਆਸਾਮ ਪਤੀ ਨੇ ਫੇਰ ਅਰਜ਼ ਕੀਤੀਮੈਂ ਅੱਜ ਤੋੜੀ ਤੁਰਕ ਦਾ ਦਰਸ਼ਨ ਨਹੀਂ ਕੀਤਾ ਤੇ ਨਾ ਕਰਨਾ ਚਾਹੁੰਦਾ ਹਾਂ। ਲਸ਼ਕਰ ਵਿੱਚ ਯਵਨ ਬਹੁਤ ਹਨ ਆਪ ਰਾਜੇ ਬਿਸ਼ਨ ਸਿੰਘ ਨੂੰ ਬ੍ਰਹਮਪੁਤ੍ਰ ਤੋਂ ਪਾਰ ਲੈ ਆਓ। ਮੇਰੇ ਦੇਸ ਤੇ ਰਾਜਧਾਨੀ ਨੂੰ ਪਵਿਤ੍ਰ ਕਰੋ। ਜੋ ਆਪ ਦੀ ਆਗਯਾ ਹੋਊ, ਸੋ ਅਸੀਂ ਦੋਵੇਂ ਮੰਨਾਂਗੇ।ਗੁਰੂ ਜੀ ਨੇ ਬਚਨ ਕੀਤਾਹੁਣ ਤੇਰੀ ਇੱਜ਼ਤ ਲਾਜ ਵਡਾਈ ਅਸੀਂ ਬਿਸ਼ਨ ਸਿੰਘ ਨਾਲੋਂ ਅਧਕ ਰਖਾਵਾਂਗੇ। ਭਰੋਸਾ ਰੱਖ, ਸਭ ਕਾਰ ਵਿਹਾਰ ਤੇਰੀ ਇਛਾ ਅਨ
ਸਾਰ ਹੋਵੇਗਾ। ਇਸ ਤਰ੍ਹਾਂ ਦਾ ਧੀਰਜ ਤੇ ਸਿਰੋਪਾਉ ਦੇ ਕੇ ਮਹਾਰਾਜ ਜੀ ਨੇ ਉਸ ਰਾਜੇ ਨੂੰ ਬਿਸ਼ਨ ਸਿੰਘ ਨੂੰ ਬੁਲਾ ਕੇ ਜਦ
ਸਾਰਾ ਬ੍ਰਿਤਾਂਤ ਓਸ ਰਾਜੇ ਦੇ ਆਉਣ ਦਾ ਗੁਰੂ ਜੀ ਨੇ ਦੱਸਿਆ ਤਾਂ ਬਿਸ਼ਨ ਸਿਘ ਨੂੰ ਐਡੀ ਖ਼ੁਸ਼ੀ ਚੜ੍ਹੀ, ਜਾਨੋਂ ਫ਼ਤੇ ਪਾ ਲੀਤੀ। ਬਾਰੰਬਾਰ ਗੁਰੂ ਜੀ ਦੇ ਚਰਨਾਂ ਪੁਰ ਸੀਸ ਧਰ ਧਰ ਕੇ ਚਰਨ ਚੰੁਮੇ। ਜਿਕੂੰ ਗੁਰੂ ਜੀ ਨੇ ਆਖਿਆ, ਓਸੇ ਤਰ੍ਹਾਂ ਇੱਕ ਸਵਾਰ ਚੁਣੇ ਹੋਏ ਬਹਾਦਰ ਹਿੰਦੂ ਰਾਜਪੂਤਾਂ ਨੂੰ ਲੈ ਕੇ ਬੇੜੀਆਂ ਉੱਤੇ ਸਵਾਰ ਹੋ ਬ੍ਰਹਮਪੁਤ੍ਰ ਤੋਂ ਪਾਰ ਚਲੇ ਗਏ। ਅੱਗੇ ਓਸ ਰਾਜੇ ਦੇ ਪ੍ਰਧਾਨ ਮੰਤ੍ਰੀ ਰਾਜੇ ਪਰਣ ਪਾਲ ਨੂੰ ਲੈ ਆਏ। ਰਾਜਾ ਬਿਸ਼ਨ ਸਿੰਘ ਅਤੇ ਪਰਣਪਾਲ ਦੀ ਸੁਲ੍ਹਾ ਦੋਹਾਂ ਰਾਜਿਆਂ ਦੇ ਵਿਚਕਾਰ ਬੈਠ ਕੇ ਗੁਰੂ ਸਾਹਿਬ ਜੀ ਨੇ ਆਪਣੀ ਸ਼ੁਧ ਬੁੱਧੀ ਨਾਲ ਤੋਹਫਿਆਂ ਦਾ ਲੈਣ ਦੇਣ ਕਰਾ ਕੇ ਨਿਯਮ ਪੱਤ੍ਰ ਦੋਹਾਂ ਪਾਸਿਆਂ ਤੋਂ ਲਿਖਵਾ ਦਿੱਤੇ, ਜਿਸ ਕਰ ਕੇ ਪੱਕਾ ਮੇਲ ਹੋਇਆ। ਦੋਵੇਂ ਰਾਜੇ ਆਪਸ ਵਿੱਚ ਜੱਫੀ ਪਾ ਕੇ ਮਿਲੇ। ਆਪਣੀ ਆਪਣੀ ਤਰਫੋਂ ਅਨੇਕ ਤੋਹਫੇ ਕੀਮਤੀ ਚੀਜਾਂ ਦਿੱਤੀਆਂ ਲਿੱਤੀਆਂ। ਫੇਰ ਆਪਸ ਵਿੱਚ ਦੋਹਾਂ ਰਾਜਿਆਂ ਨੇ ਦਸਤਾਰ ਵਟਾ ਕੇ ਮਿੱਤ੍ਰਤਾ ਪੱਕੀ ਕੀਤੀ। ਪ੍ਰਸਪਰ ਪ੍ਰੇਮ ਦੇ ਬਚਨ ਕੀਤੇ। ਖ਼ੁਸ਼ੀ ਦੇ ਸਮਾਨ ਕੀਤੇ। ਪੁਨਾ ਰਾਜੇ ਪਰਣਪਾਲ ਨੇ ਗੁਰੂ ਸਾਹਿਬ ਜੀ ਦੀ ਨਜ਼ਰ ਭੇਟਾ ਬਹੁਤ ਕੀਤੀ। ਅਨੇਕ ਚੀਜ਼ਾਂ ਆਪਣੇ ਦੇਸ਼ ਦੀਆਂ ਸੁਗਾਤਾਂ ਗੁਰੂ ਜੀ ਦੇ ਅਰਪਣ ਕਰ ਬੇਨਤੀ ਕੀਤੀ ਕਿ ਕੋਈ ਨਿਸ਼ਾਨੀ ਕ੍ਰਿਪਾ ਕਰ ਕੇ ਆਪਣੀ ਬਖ਼ਸ਼ੋ, ਜਿਸ ਦਾ ਦਰਸ਼ਨ ਅਸੀਂ ਰੋਜ਼ ਕਰਦੇ ਰਹੀਏ। ਗੁਰੂ ਸਾਹਿਬ ਜੀ ਨੇ ਧਨੁਖ ਖਿੱਚ ਕੇ ਇੱਕ ਦ੍ਰੱਖਤ ਨੂੰ ਬਾਣ ਮਾਰਿਆ। ਮੁੱਖੀ ਅੱਗੇ ਨਿੱਕਲ ਗਈ, ਬਾਗ਼ੜ ਪਿੱਛੇ ਰਹੀ।
() ਬਚਨ ਕੀਤਾਏਸ ਦਾ ਦਰਸ਼ਨ ਪੂਜਨ ਕੀਤਾ ਕਰੋ। ਏਥੇ ਮੇਲਾ ਲਗਾਓ, ਜਿਸ ਤੋਂ ਸਾਰੇ ਦੇਸ ਦਾ ਹਮੇਸ਼ਾ ਭਲਾ ਹੁੰਦਾ ਰਹੇ।ਫੇਰ ਉਸ ਰਾਜੇ ਰਾਣੀ ਦੀ ਬੇਨਤੀ ਕਰਨੇ ਪੁਰ ਪੁਸਤਕ ਬਖ਼ਸ਼ਿਆ ਜੋ ਹੁਣ ਤੱਕ ਓਥੇ ਪੂਜਾ ਵਿੱਚ ਹੈ। ਪੁਨਾ ਗੁਰੂ ਸਾਹਿਬ ਜੀ ਨੇ ਦੋਹਾਂ ਰਾਜਿਆਂ ਦੀ ਸੰਮਤੀ ਨਾਲ ਇੱਕ ਪਿੰਡ ਓਥੇ ਵਸਾਇਆ ਓਸ ਦਾ ਨਾਮ ਧੋਬੀਆ ਬੰਦਰਹੋਇਆ। ਦੂਜਾ ਪਿੰਡ ਓਥੇ ਵਸਾਇਆ, ਜਿੱਥੇ ਗੁਰੂ ਜੀ ਨੇ ਖੰਜਰ ਗੱਡ ਕੇ ਦੋਹਾਂ ਰਾਜਿਆਂ ਦੇ ਰਾਜ ਦੀ ਹੱਦ ਕਾਇਮ ਕੀਤੀ। ਓਸ ਦਾ ਨਾਮ ਗੁਰਖੰਜਰ ਪੁਰਹੁਣ ਤੱਕ ਹੈ। ਓਸ ਦੇਸ ਵਿੱਚ ਏਹ ਦੋਵੇਂ ਥਾਉਂ ਗੁਰੂ ਜੀ ਦੇ ਉੱਘੇ ਹਨ। ਰਾਜੇ ਬਿਸ਼ਨ ਸਿੰਘ ਦੀ ਫਤੇ ਹੋਣੇ ਕਰ ਸ਼ਾਹੀ ਲਸ਼ਕਰ ਵਿੱਚ ਤਾਂ ਪਹਿਲੇ ਹੀ ਉਤਸ਼ਾਹ ਹੋ ਰਿਹਾ ਸੀ। ਪੰ੍ਰਤੂ ਓਸੇ ਸਮੇਂ ਪਟਣੇ ਤੋਂ ਸਾਹਿਬਜ਼ਾਦੇ ਦੇ ਅਵਤਾਰ ਦੀ ਖ਼ਬਰ ਦੁਸ਼ਟ ਦਮਨ ਕਲਗੀਧਰ ਸ਼ਾਹਜ਼ਾਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਹੋਣ ਦਾ ਵਧਾਈ ਪੱਤ੍ਰ ਲੈ ਕੇ ਇੱਕ ਸਿੱਖ ਗੁਰੂ ਜੀ ਪਾਸ ਪੁੱਜਾ, ਜਿਸ ਨੂੰ ਸੁਣ ਕੇ ਗੁਰੂ ਜੀ ਨੇ ਤਾਂ ਉਤਸਵ ਕਰਨਾ ਹੀ ਸੀ। ਪਰ ਰਾਜੇ ਬਿਸ਼ਨ ਸਿੰਘ ਤੇ ਪਰਣ ਪਾਲ ਨੇ ਭੀ ਬੜਾ ਭਾਰੀ ਉਤਸ਼ਾਹ ਮਨਾਇਆ। ਫੌਜ ਨੇ ਖ਼ੁਸ਼ੀ ਦੀ ਸ਼ਲਕ ਕੀਤੀ। ਤੋਪਾਂ ਜੰਬੂਰੇ ਦਾਗ਼ੇ। ਬਿਸ਼ਨ ਸਿੰਘ ਨੇ ਏਸ ਖ਼ੁਸ਼ੀ ਵਿੱਚ ਸਾਰੇ ਲਸ਼ਕਰ ਨੂੰ ਮਿਠਾਈ ਵੰਡੀ, ਜਲਸੇ ਕੀਤੇ। ਖ਼ਬਰ ਦੇਣ ਵਾਲੇ ਸਿੱਖ ਨੂੰ ਲੋਕ ਪਰਲੋਕ ਦੇ ਸੰਪੂਰਨ ਸੁਖ ਗੁਰੂ ਜੀ ਨੇ ਬਖ਼ਸ਼ੇ ਤੇ ਮੰਗਤੇ ਲੋਕਾਂ ਦੇ ਦਰਿੱਦ੍ਰ ਤੋੜੇ। ਕਾਮਰੂਪ ਵਾਲੇ ਰਾਜੇ ਗੌਰੀਪੁਰ ਦੇ ਰਾਜਾ ਰਾਮ ਨੂੰ ਪੁੱਤ੍ਰ ਦਾ ਵਰ ਜਿਹਾ ਇੱਕ ਹੋਰ ਰਾਜਾ ਗੌਰੀਪੁਰ ਵਾਲਾ ਰਾਜਾ ਰਾਮ ਦੇਵੀ ਦਾ ਭਗਤ ਸੀ। ਗੁਰੂ ਜੀ ਦਾ ਸੁਜੱਸ ਸੁਣ ਕੇ ਪੁੱਤ੍ਰ ਦੀ ਕਾਮਨਾ ਧਾਰ ਆਪਣੀ ਰਾਣੀ ਸਮੇਤ ਗੁਰੂ ਜੀ ਦੇ ਚਰਨਾਂ ਵਿੱਚ ਆ ਬਹੁਤ ਪ੍ਰਕਾਰ ਦੇ ਬਸਤ੍ਰ ਗੈਹਣੇ, ਜਿਗਾ ਕਲਗੀ, ਮੋਤੀਆਂ ਦੀ ਮਾਲਾ ਆਦਿ ਚੀਜ਼ਾਂ ਅਰਪਣ ਕੀਤੀਆਂ। ਦਸ ਬਾਰਾਂ ਦਿਨ ਗੁਰੂ ਜੀ ਦੀ ਸੇਵਾ ਸਤਸੰਗ ਕਰ ਪ੍ਰਮੇਸ਼੍ਵਰ ਦਾ ਭਗਤ ਬਣ ਗਿਆ। ਮੂਰਤ ਪੂਜਾ ਨੂੰ ਜਗਤ ਦਿਖਾਵਾ ਤੇ ਬਨਾਵਟ ਜਾਣ ਕੇ ਤਿਆਗ ਦਿੱਤਾ ਤੇ ਪਰਵਾਰ ਸਮੇਤ ਗੁਰਮੰਤ੍ਰ, ਚਰਨਾਮ੍ਰਿਤ ਲੈ ਗੁਰੂ ਜੀ ਦਾ ਸੇਵਕ ਬਣ ਗਿਆ। ਉਹ ਰਾਜਾ ਨਿਤ ਆ ਕੇ ਗੁਰੂ ਸਾਹਿਬ ਨਾਲ ਚੌਪੜ ਖੇਲਿਆ ਕਰਦਾ ਸੀ। ਇੱਕ ਦਿਨ ਗੁਰੂ ਜੀ ਨੂੰ ਖ਼ੁਸ਼ੀ ਵਿੱਚ ਦੇਖ ਕੇ ਜਾਂ ਓਸ ਰਾਜੇ ਦੇ ਮੰਤ੍ਰੀ ਨੇ ਰਾਜੇ ਵਲੋਂ ਪੁੱਤ੍ਰ ਦੀ ਕਾਮਨਾ ਪ੍ਰਗਟ ਕੀਤੀ ਤਾਂ ਗੁਰੂ ਸਾਹਿਬ ਦੇ ਹੱਥ ਵਿੱਚ ਜੋ ਮੋਹਰ ਸੀ ਰਾਜੇ ਦੇ ਪੇਟ ਉੱਤੇ ਲਾ ਕੇ ਬਚਨ ਕੀਤਾਏਸ ਚਿੰਨ੍ਹ ਵਾਲਾ ਪੁੱਤ੍ਰ ਤੇਰੇ ਘਰ ਹੋਵੇਗਾ।ਏਹ ਵਰ ਹੋਯਾ ਸੁਣ ਕੇ ਰਾਜੇ ਨੇ ਬੜੀ ਖ਼ੁਸ਼ੀ ਮਨਾਈ। ਦੂਜੇ ਦਿਨ ਗੁਰੂ ਜੀ ਨੇ ਓਸ ਰਾਜੇ ਦੀ ਮੁਲਾਕਾਤ ਭੀ ਰਾਜੇ ਬਿਸ਼ਨ ਸਿੰਘ ਨਾਲ ਕਰਾ ਦਿਤੀ। ਤੋਹਫੇ ਲਏ ਦਿੱਤੇ। ਦੋਵੇਂ ਰਾਜੇ ਖ਼ੁਸ਼ੀ ਹੋਏ। ਆਸਾਮ ਮੁਲਕ ਦੇ ਫਤ
ਹੋਣ ਦੀ ਖ਼ਬਰ ਸੁਣ ਕੇ ਔਰੰਗਜ਼ੇਬ ਬਾਦਸ਼ਾਹ ਨੇ ਵੱਡਾ ਭਾਰੀ ਦਰਬਾਰ ਕਰ ਕੇ ਰਾਜੇ ਬਿਸ਼ਨ ਸਿੰਘ ਨੂੰ ਸਵਾ ਲੱਖ ਰੁਪਏ ਦਾ ਖਿਲਅਤ ਅਤੇ ਮਹਾਰਾਜਾ ਬਿਸ਼ਨ ਸਿੰਘ ਨੂੰ ਸਵਾਈ ਬਹਾਦਰ ਰਠੌਰੇਂਦ੍ਰ ਦਾ ਖਤਾਬ ਦੇ ਕੇ ਪੰਦਰਾਂ ਲੱਖ ਦਾ ਇਲਾਕਾ ਸਰੋਹੀਬਖਸ਼ਿਆ। ਜਦ
ਏਹ ਦਾਤ ਬਿਸ਼ਨ ਸਿੰਘ ਪਾਸ ਪੁੱਜੀ, ਤਾਂ ਓਨ ਖ਼ੁਸ਼ੀ ਦਾ ਦਰਬਾਰ ਕਰ ਕੇ ਗੁਰੂ ਸਾਹਿਬ ਜੀ ਅੱਗੇ ਬੇਨਤੀ ਕੀਤੀ ਕਿ ਕੋਈ ਟਹਿਲ ਫੁਰਮਾਓ? ਗੁਰੂ ਜੀ ਨੇ ਬਚਨ ਕੀਤਾਜਿੱਥੇ ਸਾਡਾ ਬੰਗਲਾ ਦਮਦਮੇ ਉੱਤੇ ਹੈ, ਏਥੇ ਗੁਰੂ ਨਾਨਕ ਸਾਹਿਬ ਜੀ ਬੈਠੇ ਸੇ। ਇੱਕ ਇੱਕ ਢਾਲ ਮਿੱਟੀ ਦੀ ਏਸ ਉੱਤੇ ਸਾਰੀ ਫੌਜ ਹੋਰ ਸਿੱਟ ਦੇਵੇ, ਤਾਂ ਕਿ ਯਾਦਗਾਰ ਓਨ੍ਹਾਂ ਦੀ ਹਮੇਸ਼ਾ ਲਈ ਬਣੀ ਰਹੇ। ਰਾਜੇ ਨੇ ਓਸੇ ਘੜੀ ਲਸ਼ਕਰ ਨੂੰ ਹੁਕਮ ਦੇ ਕੇ ਪਹਿਲੇ ਆਪ ਪੰਜ ਢਾਲਾਂ ਭਰ ਕੇ ਸਿੱਟੀਆਂ। ਫੇਰ ਲਸ਼ਕਰ ਨੇ ਓਹ ਟੇਕਰੀ ਪਹਿਲੇ ਨਾਲੋਂ ਚੌਣੀ ਉੱਚੀ ਬਣਾ ਘੱਤੀ, ਜੋ ਹੁਣ ਦਸ ਦਸ
ਕੋਹ ਤੋਂ ਦਿਸਦੀ ਹੈ। ਉਦਾਸੀ ਸਾਧ ਓਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਦੇ ਹਨ। ਇੱਕ ਪਿੰਡ ਰਾਮ ਰਾਜੇ ਨੇ ਆਪਣੇ ਘਰ ਪੁੱਤ੍ਰ ਹੋਣ ਦੀ ਖ਼ੁਸ਼ੀ ਵਿੱਚ ਓਸ ਜਗ੍ਹਾ ਦੇ ਨਾਮ ਮਾਫ਼ੀ ਦਿੱਤਾ ਹੋਯਾ ਹੈ। ਓਸ ਦੇਸ਼ ਵਿੱਚੋਂ ਜੋ ਸ਼ਾਹੀ ਲਸ਼ਕਰ ਦੇ ਸੁਲ੍ਹਾ ਹੋਣ ਤੋਂ ਪਹਿਲੇ ਦੌਲਤ ਬਹੁਤ
() ਲੁੱਟੀ ਸੀ। ਜਦ ਰਾਜਾ ਬਿਸ਼ਨ ਸਿੰਘ ਓਥੋਂ ਦਾ ਬੰਦੋਬਸਤ ਕਰਾ ਕੇ ਦਿੱਲੀ ਨੂੰ ਆਉਣ ਲੱਗਾ ਤਾਂ ਸਾਰੇ ਅਮੀਰਾਂ ਤੇ ਲਸ਼ਕਰ ਸਮੇਤ ਗੁਰੂ ਸਾਹਿਬ ਅੱਗੇ ਬਹੁਤ ਦੌਲਤ ਚੜ੍ਹਾਈ ਜੋ ਗੁਰੂ ਸਾਹਿਬ ਜੀ ਨੇ ਗ਼੍ਰੀਬ ਗ਼ੁਰਬੇ ਤੇ ਫ਼ਕੀਰਾਂ ਨੂੰ ਬਹੁਤ ਲੁਟਾਈ। ਜਦ ਰਾਜੇ ਬਿਸ਼ਨ ਸਿੰਘ ਨੇ ਦੇਖਿਆ ਕਿ ਗੁਰੂ ਸਾਹਿਬ ਜੀ ਗੁਰੂ ਜੀ ਦਾ ਤਿਆਗ ਅਤੇ ਉਦਾਰਤਾ ਹੁਣੇ ਸਭ ਲੁਟਾ ਦੇਣਗੇ ਤਾਂ ਆਪਣੇ ਕਾਬੂ ਕਰ ਕੇ ਦੋ ਲੱਖ ਤੋਂ ਅਧਿਕ ਪਟਣੇ ਮਾਤਾ ਸਾਹਿਬਾਂ ਪਾਸ ਪੁਚਾ ਦਿੱਤੀ। ਨਹੀਂ ਤਾਂ ਗੁਰੂ ਜੀ ਸਭ ਲੁਟਾ ਦਿੰਦੇ।
()