੩ ਚੇਤ੍ਰ ੧੫੬੩ ਈ. ਨੂੰ ਗਇਆ ਪੁੱਜੇ ਸ਼ਬਦ ਉਚਾਰਿਆ: ਆਸਾ ਘਰੁ ੪ ਮਹਲਾ ੧ ੴ ਸਤਿਗੁਰ ਪ੍ਰਸਾਦਿ ॥ ਦੇਵਤਿਆ ਦਰਸਨ ਕੈ ਤਾਈ ਦੂਖ ਭੂਖ ਤੀਰਥ ਕੀਏ ॥ ਜੋਗੀ ਜਤੀ ਜੁਗਤਿ ਮਹਿ ਰਹਤੇ ਕਰਿ ਕਰਿ ਭਗਵੇ ਭੇਖ ਭਏ ॥੧॥ ਤਉ ਕਾਰਣਿ ਸਾਹਿਬਾ ਰੰਗਿ ਰਤੇ ॥ ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਣੁ ਨ
ਜਾਹੀ ਤੇਰੇ ਗੁਣ ਕੇਤੇ ॥੧॥ ਰਹਾਉ ॥ ਦਰ ਘਰ ਮਹਲਾ ਹਸਤੀ ਘੋੜੇ ਛੋਡਿ ਵਿਲਾਇਤਿ ਦੇਸ ਗਏ ॥ ਪੀਰ ਪੇਕਾਂਬਰ ਸਾਲਿਕ ਸਾਦਿਕ ਛੋਡੀ ਦੁਨੀਆ ਥਾਇ ਪਏ ॥੨॥ ਸਾਦ ਸਹਜ ਸੁਖ ਰਸ ਕਸ ਤਜੀਅਲੇ ਕਾਪੜ ਛੋਡੇ ਚਮੜ ਲੀਏ ॥ ਦੁਖੀਏ ਦਰਦਵੰਦ ਦਰਿ ਤੇਰੈ ਨਾਮਿ ਰਤੇ ਦਰਵੇਸ ਭਏ ॥੩॥ ਖਲੜੀ ਖਪਰੀ ਲਕੜੀ ਚਮੜੀ
ਸਿਖਾ ਸੂਤੁ ਧੋਤੀ ਕੀਨ੍ੀ ॥ ਤੂੰ ਸਾਹਿਬੁ ਹਉ ਸਾਂਗੀ ਤੇਰਾ ਪ੍ਰਣਵੈ ਨਾਨਕੁ ਜਾਤਿ ਕੈ ਸੀ ॥੪॥੧॥੩੩॥
(ਆਸਾ, ਮਃ ੧ - ੩੫੮) ਬਹੁਤ ਪੰਡੇ ਕੱਠੇ ਆ ਹੋਏ, ਆਖਣ ਲੱਗੇ ਤੁਸੀਂ ਭੀ ਪਿੰਡ ਭਰਾਓ, ਦੀਵਾ ਕਰਾਓ, ਜਿਸ ਤੋਂ ਤੁਹਾਡੇ ਪਿਤਰਾਂ ਦੀ ਗਤੀ ਹੋ ਜਾਵੇ। ਤਾਂ ਬਾਬੇ ਜੀ ਨੇ ਏਹ ਸ਼ਬਦ ਉਚਾਰਿਆਃ- ਆਸਾ ਮਹਲਾ ੧ ॥ ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ ॥ ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ ॥੧॥
ਲੋਕਾ ਮਤ ਕੋ ਫਕੜਿ ਪਾਇ ॥ ਲਖ ਮੜਿਆ ਕਰਿ ਏਕਠੇ ਏਕ ਰਤੀ ਲੇ ਭਾਹਿ ॥੧॥ ਰਹਾਉ ॥ ਪਿੰਡੁ ਪਤਲਿ ਮੇਰੀ ਕੇਸਉ ਕਿਰਿਆ ਸਚੁ ਨਾਮੁ ਕਰਤਾਰੁ ॥ ਐ ਥੈ ਓਥੈ ਆਗੈ ਪਾਛੈ ਏਹੁ ਮੇਰਾ ਆਧਾਰੁ ॥੨॥ ਗੰਗ ਬਨਾਰਸਿ ਸਿਫਤਿ ਤੁਮਾਰੀ ਨਾਵੈ ਆਤਮ ਰਾਉ ॥ ਸਚਾ ਨਾਵਣੁ ਤਾਂ ਥੀਐ ਜਾਂ
ਅਹਿਨਿਸਿ ਲਾਗੈ ਭਾਉ ॥੩॥ ਇਕ ਲੋਕੀ ਹੋਰੁ ਛਮਿਛਰੀ ਬ੍ਰਾਹਮਣੁ ਵਟਿ ਪਿੰਡੁ ਖਾਇ ॥ ਨਾਨਕ ਪਿੰਡੁ ਬਖਸੀਸ ਕਾ ਕਬਹੂੰ ਨਿਖੂਟਸਿ ਨਾਹਿ ॥੪॥੨॥੩੨॥
(ਆਸਾ, ਮਃ ੧ - ੩੫੮) ਹੇ ਪੰਡਤ! ਅਸਾਂ ਸੱਚੀ ਗਇਆ ਕਰਾ ਕੇ ਪਿਤਰਾਂ ਦੀ ਗਤੀ ਕਰ ਛੱਡੀ ਹੈ , ਏਸ ਭੇਡਾ ਚਾਲ ਵਿੱਚ ਅਸੀਂ ਨਹੀਂ ਚੱਲਦੇ, ਤੁਸੀਂ ਤਾਂ ਆਪਣੀ ਜੀਵਕਾ ਲਈ ਬਣਤ ਬਣਾ ਰੱਖੀ ਹੈ , ਹੋਰ ਸਦਗਤੀ ਅਪਗਤੀ ਜੀਵਾਂ ਨੂੰ ਆਪਣੇ ਆਪਣੇ ਕਰਮਾਂ ਅਨੁਸਾਰ ਮਿਲਦੀ ਹੈ , ਤੁਹਾਡੇ ਵੱਡੇ ਤੁਹਾਡੇ ਲਈ ਜੀਵਕਾ ਦਾ ਢੰਗ ਬਣਾ ਗਏ, ਸੱਚ ਪੁੱਛੋ
ਤਾਂ ਓਨ੍ਹਾਂ ਨੇ ਏਸ ਵਾਸਤੇ ਏਹ ਢੰਗ ਜੀਵਕਾ ਦੇ ਰਚੇ ਸੇ ਤੇ ਗ੍ਰੰਥਾਂ ਪੋਥੀਆਂ ਵਿੱਚ ਲਿਖੇ ਸਨ ਜੋ ਲੋਕ ਏਨ੍ਹਾਂ ਅਸਥਾਨਾਂ ਦੀ ਤੇ ਬ੍ਰਾਹਮਣਾਂ ਦੀ ਮਹਿਮਾ ਸੁਣ-ਸੁਣ ਕੇ ਬ੍ਰਾਹਮਣਾਂ ਨੂੰ ਦਾਨ ਦਿੰਦੇ ਰਹਿਣਗੇ, ਤੇ ਬ੍ਰਾਹਮਣ ਜੀਵਕਾ ਤੋਂ ਬੇਫ਼ਿਕਰ ਹੋ ਕੇ ਵਿੱਦਿਆ ਪੜ੍ਹ ਕੇ ਜਪੁ ਤਪੁ ਕਮਾ ਕਮਾ ਜਜਮਾਨਾਂ ਨੂੰ
ਫਾਇਦੇ ਅਨੇਕ ਤਰ੍ਹਾਂ ਦੇ ਪੁਚਾਉਂਦੇ ਰਹਿਣਗੇ, ਸੋ ਤਿੰਨੇ ਵਰਣ ਤਾਂ ਆਪਣੇ ਧਰਮ ਉੱਤੇ ਚੱਲ ਰਹੇ ਹਨ, ਤੁਸਾਨੂੰ ਦੇਈ ਜਾਂਦੇ ਹਨ, ਪਰ ਤੁਸੀਂ ਆਪਣਾ ਧਰਮ ਛੱਡ ਬੈ ਠੇ, ਦਾਨ ਲੈ ਕੇ ਵਿਸ਼ੇ-ਵਿਕਾਰਾਂ ਤੇ ਖੋਟੇ ਕਰਮਾਂ ਵਿੱਚ ਖ਼ਰਚ ਕੇ ਆਪਣੇ ਆਪ ਨੂੰ ਭੀ ਤੇ ਜਜਮਾਨਾਂ ਨੂੰ ਭੀ ਨਰਕ ਅਧਿਕਾਰੀ ਕਰ ਰਹੇ ਹੋ,
ਹੁਣ ਤੁਸੀਂ
ਕੁਪਾਤ੍ਰ ਹੋ ਰਹੇ ਹੋ, ਕੁਪਾਤਰ ਨੂੰ ਦਾਨ ਦੇਣਾ ਕੱਲਰ ਵਿੱਚ ਬੀਜਣਾ ਹੈ । ਪਾਂਡੇ ਬੋਲੇ ਹੋਰ ਲੋਕ ਭੀ ਕਲਿਯੁਗ ਦੇ ਪ੍ਰਤਾਪ ਕਰ ਧਰਮੀ ਨਹੀਂ ਰਹੇ। ਬਾਬੇ ਆਖਿਆ ਸੱਚ ਹੈ , ਜਿਸ ਬਾਗ਼ ਦਾ ਮਾਲੀ ਆਪਣਾ ਕਰਮ ਧਰਮ ਛੱਡ ਬੈ ਠੇ ਓਹ ਬਾਗ਼ ਉੱਜੜ ਜਾਂਦਾ ਹੈ , ਏਸ ਹਿੰਦਵਾਇਣ ਦੇ ਮਾਲੀ ਤੁਸੀਂ ਸੇ, ਤੁਹਾਡਾ ਧਰਮ
ਸੀ ੨੫ ਬਰਸ ਤੱਕ ਬ੍ਰਹਮਚਰਯ ਧਾਰ ਕੇ ਵਿੱਦਯਾ ਪੜ੍ਹਨੀ, ਭਿੱਖਿਆ ਮੰਗ ਕੇ ਜੀਵਕਾ ਕਰਨੀ, ਦਾਨ ਨਾ ਲੈ ਣਾ, ਫੇਰ ੨੫ ਬਰਸ ਤੱਕ ਨਿੱਤ ਨਮਿੱਤ ਪ੍ਰਾਸ਼ਚਿਤ ਕਰਦੇ ਹੋਏ ਗ੍ਰਿਸਤ ਕਰਨਾ, ਏਹਨਾਂ ਬਰਸਾਂ ਵਿੱਚ ਭਾਵੇਂ ਸੰਤਾਨ ਹੋਵੇ ਭਾਵੇਂ ਨਾ ਹੋਵੇ ਫੇਰ ਬਾਨਪ੍ਰਸਥ ਹੋ ਜਾਣਾ, ਜਪ ਤਪ ਸਾਧਨ ਕਰ ਕੇ ਸ਼ਕਤੀ ਪੈ ਦਾ ਕਰਨੀ,
ਵਿੱਦਯਾ ਦੇ ਚਮਤਕਾਰੇ ਲਾਭਦਾਇਕ ਸਿੱਧ ਕਰ ਕਰ ਜਜਮਾਨਾਂ ਨੂੰ ਲਾਭ ਪੁਚਾਵਣਾ। ਜਦ ਜਪੁ ਤਪੁ ਨਾ ਹੋ ਸਕੇ ਦੇਹ ਸਿਥਲ ਨਿਰਬਲ ਹੋਵੇ ਤਾਂ ਸੰਨਯਾਸ ਧਾਰਨ ਕਰ ਭਿੱਛਾ ਮੰਗ ਕੇ ਨਿਰਬਾਹ ਕਰਨਾ, ਸੋ ਹੁਣ ਏਹ ਚਾਰੇ ਧਰਮ ਤੁਹਾਡੇ ਵਿੱਚ ਨਹੀਂ, ਚਾਰੇ ਹਿੱਸੇ ਉਮਰ ਦੇ ਵਿਸ਼ਯਾਂ ਵਿੱਚ ਖ਼ਰਚ ਕੇ ਅਧਰਮੀ ਬਣ ਰਹੇ ਹੋ, ਅਧਰਮੀ
ਦਾ ਦਰਸ਼ਨ ਕਰਣਾਂ ਭੀ ਪਾਪ ਹੈ , ਤਾਂ ਤੇ ਤੁਸੀਂ ਹੁਣ ਜੇ ਹੋਰ ਕੁਛ ਨਹੀਂ ਕਰ ਸਕਦੇ ਤਾਂ ਜੋ ਕੁਛ ਦਾਨ ਲਿਆ ਕਰੋ ਉਸ ਦਾ ਚੌਥਾ ਜਾਂ ਦਸਵਾਂ ਹਿੱਸਾ ਗ਼੍ਰੀਬਾਂ ਅਤਿੱਥੀਆਂ ਨੂੰ ਵੰਡ ਦਿਆ ਕਰੋ, ਈਸ਼੍ਵਰ ਦਾ ਭਜਨ ਭਗਤੀ ਕਰਦੇ ਰਹੋ ਝੂਠ ਬੋਲਣਾ, ਵਾਦ-ਵਿਵਾਦ ਕਰਨਾ, ਨਿੰਦਾ, ਚੁਗਲੀ, ਬਖੀਲੀ, ਮਤਸਰ, ਚੋਰੀ
ਯਾਰੀ ਛੱਡ ਕੇ ਈਸ਼੍ਵਰ ਦਾ ਸਿਮਰਨ ਕਰੋ, ਏਸੇ ਵਿੱਚ ਤੁਹਾਡਾ ਕਲਿਆਣ ਹੈ ।