ਸਿਕੰਦਰ ਬਾਦਸ਼ਾਹ ਨੂੰ ਉਪਦੇਸ਼

ਸ੍ਰੀ ਗੁਰੂ ਨਾਨਕ ਦੇਵ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੮੧ / ੧੫੭

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਇਸ ਭਾਗ ਵਿਚ

ਮੁੱਖ ਘਟਨਾਵਾਂ

ਹਰਦਵਾਰ ਤੋਂ ਚੱਲ ਕੇ ਨਜੀਬਾਬਾਦ ਅਨੂਪ ਸ਼ਹਿਰ ਆਦਿਕ ਅਨੇਕ ਸ਼ਹਿਰਾਂ ਪਿੰਡਾਂ ਦੇ ਲੋਕਾਂ ਨੂੰ ਸਮੱਤੇ ਲਾਉਂਦੇ ਹੋਏ ਬਾਬਾ ਜੀ ਦਿੱਲੀ ਮਜਨੂੰ ਦੇ ਟਿੱਲੇ ਜਾ ਉੱਤਰੇ। ਸਿਕੰਦਰ ਬਾਦਸ਼ਾਹ; ਜੋ ਹਿੰਦੂਆਂ ਉੱਤੇ ਬੜੇ ਬੜੇ ਜ਼ੁਲਮ ਕਰ ਰਿਹਾ ਸੀ, ਜੇਜ਼ੀਆ (ਮੁੰਡਕਾਂ) ਚਰਖਯਾਂ, ਪਸ਼ੂਆਂ, ਫ਼ਕੀਰਾਂ ਉੱਤੇ ਅਤੇ ਦੁਕਾਨਾਂ, ਕਾਰਖਾਨਿਆਂ ਉੱਤੇ ਲਾ ਛੱਡਿਆ ਸੀ। ਜ਼ਿਮੀਂਦਾਰਾਂ ਹਿੰਦੂਆਂ ਨੂੰ ਅਨੇਕ ਪ੍ਰਕਾਰ ਦਾ ਐ ਸਾ ਕਸ਼ਟ ਦੇ ਰੱਖਿਆ ਸੀ, ਜਿਸ ਤੋਂ ਓਹ ਦੁਖੀ ਹੋ ਕੇ ਆਪੇ ਦੀਨ ਮੰਨ ਲੈ ਣ। ਬੇਅੰਤ ਮੰਦਰ

ਮੂਰਤਾਂ ਤੋੜ ਕੇ ਮੰਦਰਾਂ ਦੇ ਥਾਂ ਮਸੀਤਾਂ ਬਣਵਾ ਦਿੱਤੀਆਂ ਸਨ। ਜ਼ਿਦੀ ਐ ਸਾ ਸੀ ਕਿ ਇੱਕ ਸ਼ਿਵਾ ਨੰਦ ਮਸ਼ਹੂਰ ਪੰਡਤ ਕਾਂਸ਼ੀ ਵਿੱਚ ਸੀ। ਓਸ ਨੂੰ ਮੂਰਤੀ ਦੀ ਪੂਜਾ ਕਰਨ ਬਦਲੇ ਬੁਲਾ ਕੇ ਪੁੱਛਿਆਮਜ਼੍ਹਬ ਹਿੰਦੂ ਚੰਗਾ ਹੈ ਜਾਂ ਮੁਹੰਮਦੀਓਸ ਨੇ ਆਖਿਆਦੋਵੇਂ ਇੱਕੋ ਜੇਹੇ ਹਨ।ਏਤਨੇ ਕਹਿਣੇ ਤੇ ਮੂਰਤ ਪੂਜਣ

ਬਦਲੇ ਓਸ ਜ਼ਮੀਨ ਵਿੱਚ ਗਡਵਾ ਕੇ ਮਾਰ ਦਿੱਤਾ ਸੀ। ਕਬੀਰ ਜੀ ਨੂੰ ਗੰਗਾ ਵਿੱਚ, ਨਾਮਦੇਵ ਨੂੰ ਹਾਥੀ ਅੱਗੇ, ਰਵਿਦਾਸ ਨੂੰ ਕੋਠੜੀ ਵਿੱਚ ਬੰਨ੍ਹ ਕੇ ਏਸੇ ਨੇ ਸਿੱਟਿਆ ਸੀ ਤੇ ਸਧਨੇ ਭਗਤ ਨੂੰ ਬੁਰਜ ਵਿੱਚ ਚਿਣਾਯਾ ਸੀ। ਏਹ ਬੜਾ ਭਾਰੀ ਜ਼ਾਲਮ ਬਾਦਸ਼ਾਹ ਸੀ। ਕਈ ਸੌ ਫ਼ਕੀਰ ਹਿੰਦੂ ਫੜ ਕੇ ਚੱਕੀਆਂ ਪੀਸਣ ਲਾ

ਰੱਖੇ ਸਨ। ਕਰਾਮਾਤ ਮੰਗਦਾ ਸੀ। ਜਦ ਬਾਬਾ ਜੀ ਦਿੱਲੀ ਗਏ ਤਾਂ ਏਹਨਾਂ ਨੂੰ ਭੀ ਫੜ ਕੇ ਪੀਸਣ ਜੇਲ੍ਹ ਵਿੱਚ ਚੱਕੀ ਪੀਸਣੀ ਲਈ ਚੱਕੀਆਂ ਦੇ ਦਿੱਤੀਆਂ। ਬਾਬੇ ਜੀ ਨੇ ਅੰਮ੍ਰਿਤ ਵੇਲੇ ਰਬਾਬ ਬਜਵਾ ਕੇ ਏਹ ਸ਼ਬਦ ਗਾਵਿਆ: ਸਿਰੀਰਾਗੁ ਮਹਲਾ ੧ ਘਰੁ ੨ ॥ ਮੁਕਾਮੁ ਕਰਿ ਘਰਿ ਬੈ ਸਣਾ ਨਿਤ ਚਲਣੈ ਕੀ ਧੋਖ ॥ ਮੁਕਾਮੁ ਤਾ ਪਰੁ ਜਾਣੀਐ ਜਾ ਰਹੈ ਨਿਹਚਲੁ ਲੋਕ ॥੧॥ ਦੁਨੀਆ ਕੈ ਸਿ ਮੁਕਾਮੇ ॥ ਕਰਿ ਸਿਦਕੁ ਕਰਣੀ ਖਰਚੁ ਬਾਧਹੁ

ਲਾਗਿ ਰਹੁ ਨਾਮੇ ॥੧॥ ਰਹਾਉ ॥ ਜੋਗੀ ਤ ਆਸਣੁ ਕਰਿ ਬਹੈ ਮੁਲਾ ਬਹੈ ਮੁਕਾਮਿ ॥ ਪੰਡਿਤ ਵਖਾਣਹਿ ਪੋਥੀਆ ਸਿਧ ਬਹਹਿ ਦੇਵ ਸਥਾਨਿ ॥੨॥ ਸੁਰ ਸਿਧ ਗਣ ਗੰਧਰਬ ਮੁਨਿ ਜਨ ਸੇਖ ਪੀਰ ਸਲਾਰ ॥ ਦਰਿ ਕੂਚ ਕੂਚਾ ਕਰਿ ਗਏ ਅਵਰੇ ਭਿ ਚਲਣਹਾਰ ॥੩॥ ਸੁਲਤਾਨ ਖਾਨ ਮਲੂਕ ਉਮਰੇ ਗਏ ਕਰਿ ਕਰਿ ਕੂਚੁ

॥ ਘੜੀ ਮੁਹਤਿ ਕਿ ਚਲਣਾ ਦਿਲ ਸਮਝੁ ਤੂੰ ਭਿ ਪਹੂਚੁ ॥੪॥ ਸਬਦਾਹ ਮਾਹਿ ਵਖਾਣੀਐ ਵਿਰਲਾ ਤ ਬੂਝੈ ਕੋਇ ॥ ਨਾਨਕੁ ਵਖਾਣੈ ਬੇਨਤੀ ਜਲਿ ਥਲਿ ਮਹੀਅਲਿ ਸੋਇ ॥੫॥

(ਸਿਰੀਰਾਗੁ, ਮਃ ੧ - ੬੪) ਨਾਨਕ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਜਿੱਥੇ ਬਾਬੇ ਜੀ ਟਿੱਲੇ ਮਜਨੂੰ ਦੇ ਜਾ ਕੇ ਉੱਤਰੇ ਓਥੇ ਬਾਦਸ਼ਾਹ ਦੀ ਅਸਵਾਰੀ ਦਾ ਹਾਥੀ ਬਾਗ਼ ਵਿੱਚ ਮਰ ਗਿਆ ਤਾਂ ਹਥਵਾਨਾਂ ਨੂੰ ਰੋਂਦੇ ਦੇਖ ਕੇ ਬਾਬੇ ਨੂੰ ਤਰਸ ਆਇਆ। ਭਾਈ ਮਰਦਾਨੇ ਧੁੰਮ ਗਈ। ਬਾਦਸ਼ਾਹ ਨੇ ਬਾਲੇ, ਮਰਦਾਨੇ ਤੇ ਬਾਬੇ ਨੂੰ ਭੀ ਬੁਲਾ ਕੇ ਓਹਨਾਂ ਫ਼ਕੀਰਾਂ

ਵਿੱਚ, ਜੇਹੜੇ ਰੋਜ਼ ਸਵਾ ਮਣ ਆਟਾ ਪੀਸਦੇ; ਕੈਦ ਕਰ ਲਿਆ ਤੇ ਚੱਕੀਆਂ ਦੇ ਦਿੱਤੀਆਂ। ਅੰਮ੍ਰਿਤ ਵੇਲੇ ਬਾਬੇ ਜੀ ਨੇ ਏਹ ਸ਼ਬਦ ਗਾਵਿਆ ਕੋਲੂ ਚਰਖਾ ਚਕੀ ਚਕੁ॥ ਥਲ ਵਾਰੋਲੇ ਬਹੁਤ ਅਨੰਤ॥ ਲਾਟੂ ਮਾਧਾਣੀਆਂ ਅਸਗਾਹ॥ ਪੰਖੀ ਭਉਦੀਆਂ ਲੈ ਨਿ ਨ ਸਾਹ॥ ਸੂਐ ਚਾੜਿ ਭੁਆਈਅਹਿ ਜੰਤ॥ ਨਾਨਕ ਭਉਦਿਆ ਗਣਤ ਨ ਅੰਤ।ਜਿੱਥੇ

ਤੋੜੀ ਆਵਾਜ਼ ਗਈ ਸਭ ਚੱਕੀਆਂ ਫਿਰਨ ਲੱਗ ਪਈਆਂ। ਦਰੋਗੇ ਨੇ ਬਾਦਸ਼ਾਹ ਪਾਸ ਸਭ ਹਾਲ ਜਾ ਸੁਣਾਇਆ। ਬਾਦਸ਼ਾਹ ਸੁਣ ਕੇ ਤੁਰਤ ਆ ਗਿਆ। ਬਾਬੇ ਜੀ ਦੇ ਚਰਨਾਂ ਤੇ ਸਲਾਮ ਕੀਤੀ ਤੇ ਆਖਿਆ ਹਾਥੀ ਤੁਸਾਂ ਜਿਵਾਯਾ ਹੈ ? ਬਾਬੇ ਆਖਿਆ ਮਾਰੇ ਮਾਰ ਜੀਵਾਲੇ ਸੋਈ॥ ਨਾਨਕ ਇੱਕ ਬਿਨ ਅਵਰ ਨ ਕੋਈ॥ ਦੁਆਇ ਫ਼ਕੀਰਾਂ ਰਹਿਮ

ਖੁਦਾਇ॥ ਜੇ ਭਾਵੇ ਤਾਂ ਲਏ ਜਿਵਾਇ॥ ਬਾਬੇ ਆਖਿਆ ਜਿਕੂੰ ਅੱਗ ਵਿੱਚ ਪੈ ਕੇ ਲੋਹਾ ਲਾਲ ਹੋ ਕੇ ਛੋਹਣ ਵਾਲੇ ਦੇ ਹੱਥ ਨੂੰ ਸਾੜ ਸਿੱਟਦਾ ਹੈ , ਤੈ ਸੇ ਸੰਤ ਰੱਬ ਦਾ ਭਜਨ ਕਰਨ ਵਾਲੇ ਹਨ। ਉਨ੍ਹਾਂ ਵਿੱਚ ਭੀ ਰੱਬ ਦੇ ਗੁਣ ਆਇ ਜਾਂਦੇ ਹਨ। ਕਿਸੇ ਫ਼ਕੀਰ ਦਾ ਕੌਲ ਹੈ ਫਕਰ

ਮਨ ਅੱਲਾ ਅੱਲਾ ਮਨ ਫਕਰ।ਬਾਦਸ਼ਾਹ ਨੇ ਬਾਬੇ ਨੂੰ ਪਹੁੰਚਿਆ ਹੋਇਆ ਸਤਪੁਰਖ ਸਮਝ ਕੇ ਏਨ੍ਹਾਂ ਦੇ ਕਹੇ ਸਭ ਫ਼ਕੀਰ ਛੱਡ ਦਿੱਤੇ।

ਬਾਦਸ਼ਾਹ ਦਾ ਮਹਿਲ ਨੇੜੇ ਸੀ। ਏਸ ਸ਼ਬਦ ਨੇ ਓਸ ਦੇ ਦਿਲ ਉੱਤੇ ਐ ਸਾ ਅਸਰ ਕੀਤਾ ਕਿ ਦਿਨ ਚੜ੍ਹਦੇ ਨੂੰ ਬਾਬੇ ਦੇ ਪਾਸ ਆਇ ਸਲਾਮ ਕੀਤਾ। ਤਾਂ ਬਾਬੇ ਜੀ ਨੇ ਏਹ ਸ਼ਬਦ ਹੋਰ ਸੁਣਾਇਆ: ਏਕ ਨੂਰ ਤੈ ਖਲਕ ਉਪਾਈ ॥ ਆਪ ਖ਼ੁਦਾ ਨੇ ਵਾੜੀ ਲਾਈ ॥ ਬਾਦਸ਼ਾਹ ਰਾਜੇ ਇਹੁ ਮਾਲੀ ਪਾਲਣ

ਹੇਤ ਬਣਾਏ ਹੇ ॥ ਹਿੰਦੂ ਤੁਰਕ ਦੀਨ ਸਭ ਕੂੜੇ ॥ ਬਾਦ ਬਿਬਾਦ ਕਰਤ ਹੈ ਮੂੜੇ ॥ ਜੰਮਣ ਮਰਣ ਏਕ ਸਮ ਸਭ ਕੋ ਲੇਖਾ ਦੇਣਾ ਜਾਏ ਹੇ ॥ ਦੂਈ ਦਿਲ ਧਰ ਖਲਕ ਦੁਖਾਈ ॥ ਖੁਸ ਖੁਸ ਲੈ ਦਾ ਵਸਤ ਪਰਾਈ ॥ ਅਜਰਾਈਲ ਤਿੰਨੇ ਫੜ ਮਾਰੇ ਦੋਜਕ ਦੇ ਵਿੱਚ ਪਾਏ ਹੇ ॥ ਆਪ

ਖੁਦਾਇ ਨਿਆਉ ਨਬੇੜੇ ॥ ਲੈ ਨ ਸਜਾਈ ਜੈ ਸੇ ਫੇੜੇ ॥ ਈਸਾ ਮੂਸਾ ਰਾਮ ਮੁਹੰਮਦ ਕੋਇ ਨ ਕਿਸੈ ਛੁਡਾਇ ਹੇ ॥ ਏਥੇ ਗੋਇਲ ਵਾਸਾ ਆਏ ॥ ਦੁਨੀਆ ਕਾਰਣ ਪਾਪ ਕਮਾਏ ॥ ਲੇਖਾ ਮੰਗੈ ਸਿਰਜਣਹਾਰਾ ਖਸ ਖਸ ਦੇ ਸਮ ਭਾਈ ਹੇ ॥ ਪੀਰ ਪਿਕੰਬਰ ਵਲੀ ਫ਼ਕੀਰਾ ॥ ਬਾਦਸ਼ਾਹਿ ਕੰਗਾਲ ਅਮੀਰਾ ॥ ਅਮਲਾ

ਉੱਤੇ ਹੋਣ ਨਿਬੇੜੇ ਸਚੋ ਸਚ ਨਿਬਾਹੀ ਹੇ ॥ ਬਾਦਸਾਹਿ ਜੋ ਦਾਤ ਨ ਦੇਵੈ ॥ ਸੋ ਦੋਜਖ ਵਿੱਚ ਬਹੁ ਦੁਖ ਲੇਵੈ ॥ ਕਰ ਨਿਆਉ ਭਿਸਤ ਸੋ ਪਾਵੈ ਨਾਨਕ ਸਚ ਸੁਨਾਈ ਹੇ ॥

(ਇਹ ਗੁਰਬਾਣੀ ਨਹੀਂ) ਇੱਤਯਾਦਿਕ ਉਪਦੇਸ਼ ਸੁਣ ਕੇ ਬਾਦਸ਼ਾਹ ਨੇ ਬਾਬੇ ਦੇ ਕਦਮ ਚੁੰਮੇ। ਪਿਛਲੇ ਗ਼ੁਨਾਹਾਂ ਦੀ ਮਾਫ਼ੀ ਮੰਗੀ ਤਾਂ ਬਾਬੇ ਜੀ ਆਖਿਆਮਾਫ਼ੀ ਕਰਤਾਰ ਤੋਂ ਮੰਗ।ਓਹ ਬੋਲਿਆਨਮਾਜ਼ਾਂ ਪੜ੍ਹ ਕੇ ਤਾਂ ਰੋਜ਼ ਮੰਗਦਾ ਹਾਂ। ਤੁਸੀਂ ਕੋਈ ਹੋਰ ਰਾਹ ਦੱਸੋ, ਓਸ ਤਰ੍ਹਾਂ ਮੰਗੀ ਜਾਵੇ।ਤਾਂ ਬਾਬੇ ਜੀ ਨੇ ਏਹ ਸ਼ਬਦ ਉਚਾਰਿਆ: ਰਾਗੁ ਤਿਲੰਗ

ਮਹਲਾ ੧ ਘਰੁ ੧ ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈ ਰੁ ਅਕਾਲ ਮੂਰਤਿ ਅਜੂਨੀ ਸੈ ਭੰ ਗੁਰ ਪ੍ਰਸਾਦਿ ॥ ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ ॥ ਹਕਾ ਕਬੀਰ ਕਰੀਮ ਤੂ ਬੇਐ ਬ ਪਰਵਦਗਾਰ ॥੧॥ ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ ॥ ਮਮ ਸਰ ਮੂਇ ਅਜਰਾਈਲ ਗਿਰਫਤਹ ਦਿਲ ਹੇਚਿ ਨ

ਦਾਨੀ ॥੧॥ ਰਹਾਉ ॥ ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ ॥ ਆਖਿਰ ਬਿਅਫਤਮ ਕਸ ਨ ਦਾਰਦ ਚੂੰ ਸਵਦ ਤਕਬੀਰ ॥੨॥ ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ ॥ ਗਾਹੇ ਨ ਨੇਕੀ ਕਾਰ ਕਰਦਮ ਮਮ ੲਂ ਚਿਨੀ ਅਹਵਾਲ ॥੩॥ ਬਦਬਖਤ ਹਮ ਚੁ ਬਖੀਲ ਗਾਫਿਲ ਬੇਨਜਰ ਬੇਬਾਕ ॥ ਨਾਨਕ ਬੁਗੋਯਦ

ਜਨੁ ਤੁਰਾ ਤੇਰੇ ਚਾਕਰਾਂ ਪਾ ਖਾਕ ॥੪॥੧॥ (ਤਿਲੰਗ, ਮਃ ੧ - ੭੨੧) ਏਹ ਸ਼ਬਦ ਸੁਣ ਕੇ ਕਾਜ਼ੀ ਮੌਲਵੀ ਭੀ ਦੰਗ ਹੋ ਗਏ ਤੇ ਬਾਦਸ਼ਾਹ ਨੇ ਏਨ੍ਹਾਂ ਨੂੰ ਸੱਚੇ ਸੰਤ ਸਮਝ ਕੇ ਬਹੁਤ ਕੁਛ ਦੌਲਤ ਬਸਤ੍ਰ ਦੇਨੇ ਚਾਹੇ। ਬਾਬਾ ਜੀ ਨੇ ਓਨ੍ਹਾਂ ਫ਼ਕੀਰਾਂ ਨੂੰ; ਜੋ ਫੜੇ ਹੋਏ ਸਨ, ਸਭ ਕੁੱਝ ਦਿਵਾ ਕੇ ਸਭਨਾਂ ਦੀ ਬੰਦ ਖਲਾਸੀ ਕਰਾਈ। ਓਸ ਦਿਨ ਤੋਂ ਬਾਬੇ ਦਾ ਨਾਮ

ਬੰਦੀਛੋੜ ਗੁਰੂ ਨਾਨਕ ਬੰਦੀ ਛੋੜ ਨਾਨਕਹੋ ਗਿਆ। ਏਨ੍ਹਾਂ ਦੀ ਮਹਿਮਾ ਸੁਣ ਕੇ ਨਜ਼ਾਮਦੀਨ ਔਲੀਏ ਦਾ ਚੇਲਾ ਹਸਨ ਬੋਦਲਾ; ਜੋ ਸੰਨ ੯੬੬ ਹਿਜ਼ਰੀ ਵਿੱਚ, ਮੀਆਂ ਮਾਦੂਫ ਜੋ ਸੰਨ ੯੪੭

ਹਿਜ਼ਰੀ ਨੂੰ ਦਿੱਲੀ ਵਿੱਚ ਗ਼ੁਜ਼ਰੇ ਹਨ, ਰਾਘੋ ਦਾਸ ਵੈ ਰਾਗੀ, ਉਦੇ ਨਾਥ ਜੋਗੀ, ਅਘੋਰ ਨਾਥ, ਸੱਯਦ ਮੱਦੇਸ਼ਾਹ ਇਤਯਾਦਿਕ ਅਨੇਕ ਪੀਰ ਫ਼ਕੀਰ ਦਰਸ਼ਨ ਚਰਚਾ ਕਰਨ ਆਏ। ਪਰ ਗੁਰੂ ਜੀ ਦੀ ਬਾਣੀ ਸੁਣੀ ਸਭ ਨੇ ਜ਼ਿੱਦ ਬਾਦ ਛੱਡ ਦਿੱਤੀ ਤੇ ਰੱਬ ਦੇ ਰਾਹ ਦੀ ਚਰਚਾ ਬਾਰਤਾ ਕਰ ਬਹੁਤ ਖ਼ੁਸ਼ ਹੋ ਕੇ ਗਏ। ਦਿੱਲੀ

ਤੋਂ ਤੁਰ ਕੇ ਕੋਇਲ, ਮਥਰਾ, ਬਿੰਦ੍ਰਾਬਨ, ਆਗਰਾ, ਅਟਾਏ, ਕਾਨ੍ਹਪੁਰ, ਲਖਨਊ, ਅਯੁੱਧਿਆ, ਪ੍ਰਯਾਗ, ਮਿਰਜਾਪੁਰ ਆਦਿਕ ਅਨੇਕ ਸ਼ਹਿਰਾਂ ਦਾ ਸੈ ਲ ਕਰ ਬੇਅੰਤ ਭਗਤਾਂ ਸੰਤਾਂ ਨੂੰ ਸੱਚੇ ਰਾਹ ਦੇ ਮਹਿਰਮ ਕਰ ਕੇ ਕਾਂਸ਼ੀ ਉੱਤੇ ਜਾ ਠਹਿਰੇ ਜਿੱਥੇ ਹੁਣ ਗੁਰੂ ਕਾ ਬਾਗ਼ ਹੈ । ਰਬਾਬ ਵਜਵਾਇ ਸਬਦ ਗਾਵਿਆ। ਜਿਸ ਨੇ ਸੁਣਿਆ, ਓਹੋ ਪ੍ਰਮੋਦ ਹੋਇ ਬਾਬੇ

ਪਾਸ ਆਇ ਬੈ ਠਾ। ਸ਼ਹਿਰ ਵਿੱਚ ਬੜੀ ਧੂਮ ਧਾਮ ਫੈ ਲ ਗਈ। ਬਹੁਤ ਲੋਕ ਆਵਣ ਲੱਗੇ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗