ਨਵਾਬ ਪ੍ਰਤਿ ਉਪਦੇਸ਼

ਸ੍ਰੀ ਗੁਰੂ ਨਾਨਕ ਦੇਵ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੬੯ / ੧੫੭

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਇਸ ਭਾਗ ਵਿਚ ਸੰਮਤ ੧੫੫੮

ਮੁੱਖ ਘਟਨਾਵਾਂ

ਬਾਬੇ ਤੋਂ ਹਰ ਬਾਤ ਵਿੱਚ ਨਿਰੁਤਰ ਹੋ ਕੇ ਕਾਜ਼ੀਆਂ ਮੌਲਵੀਆਂ ਨੇ ਝੂਠ ਮੂਠ ਨਵਾਬ ਨੂੰ ਜਾ ਆਖਿਆ ਕਿ ਨਾਨਕ ਇਸਲਾਮ ਦੀ ਨਿੰਦਾ ਕਰਦਾ ਹੈ । ਓਸ ਨੇ ਬੁਲਾ ਭੇਜੇ, ਬਾਬਾ ਜੀ ਨਾ ਆਏ। ਦੋਬਾਰਾ ਫੇਰ ਆਦਮੀ ਗਿਆ ਤਾਂ ਬਾਬਾ ਜੀ ਆਏ ਪਰ ਸਲਾਮ ਨਵਾਬ ਨੂੰ ਨਾ ਕੀਤੀ। ਓਨ ਆਖਿਆਨਾਨਕ! ਤੂੰ

ਮੁਹੰਮਦੀ ਮਤ ਦੀ ਤੌਹੀਨ (ਨਿੰਦਾ) ਕਰਦਾ ਹੈਂਤਾਂ ਬਾਬਾ ਬੋਲਿਆ: ਨਿੰਦਾ ਉਸਤਤਿ ਕਾਹਿ ਨ ਕਰਹੈ ॥ ਹਿੰਦੂ ਤੁਰਕਨ ਕੋ ਸਮ ਧਰਹੈ ॥ ਏਕੋ ਸਾਹਿਬ ਸਬ ਕੇ ਮਾਹੀ ॥ ਬੁਰਾ ਭਲਾ ਤਬ ਕਹੀਏ ਕਾਹੀ ॥ ਰਾਮ ਰਹੀਮ ਪੁਰਾਨ ਕੁਰਾਨ ॥ ਮਤਲਬ ਏਕੋ ਦੋਇ ਜੁਬਾਨ ॥ ਸਾਹਿਬ ਏਕੋ ਰਸਤੇ ਦੋਇ ॥

ਜੋ ਚੱਲੇ ਪਹੁੰਚੇਗਾ ਸੋਇ ॥ ਬਿਨ ਹਰਿ ਭਗਤ ਨਹੀਂ ਛੁਟਕਾਰਾ ॥ ਸਾਹਿਬ ਕੋ ਹੈ ਸੱਚ ਪਿਆਰਾ ॥ ਹਿੰਦੂ ਮੁਸਲਮਾਨ ਕਹਾਵਤ ॥ ਕਰਨੀ ਬਿਨਾਂ ਨਾ ਕੋਈ ਪਾਵਤ ॥ ਗੋਰਖ ਰਾਮਾ ਨੰਦ ਰਸੂਲ ॥ ਬਿਨਾਂ ਭਗਤ ਨਹਿ ਕੋਈ ਕਬੂਲ ॥ ਪੀਰ ਪਕੰਬਰ ਉਮਰੇ ਸ਼ਾਹਿ ॥ ਸਾਹਿਬ ਕੇ ਸਭ ਏਕੋ ਆਹਿ ॥ ਜਿਸ ਨੇ

ਦੂਈ ਦੀਨੀ ਖੋਇ ॥ ਨਾਨਕ ਤਾਂਹਿ ਪਰੰਗਤਿ ਹੋਇ ॥

(ਇਹ ਗੁਰਬਾਣੀ ਨਹੀਂ) ਏਹ ਸ਼ਬਦ ਸੁਣ ਕੇ ਕਾਜ਼ੀ ਨੇ ਆਖਿਆਨਾਨਕ! ਤੂੰ ਨਵਾਬ ਦਾ ਬੁਲਾਯਾ ਪਹਿਲੇ ਕਿਉਂ ਨਾ ਆਯਾਬਾਬੇ ਜਵਾਬ ਦਿੱਤਾਜਦ ਨਵਾਬ ਦਾ ਨੌਕਰ ਸੀ ਤਾਂ ਆਉਂਦਾ ਸੀ। ਹੁਣ ਸੱਚੇ ਸਾਹਿਬ ਦੇ ਨੌਕਰ ਹੋਏ ਉਸ ਦੇ ਬੰਦੇ ਹਾਂ ਨਵਾਬ ਦੇ ਨੌਕਰ ਨਹੀਂ, ਕੁੱਝ ਲੋਕ ਲਿਹਾਜ਼ ਮੰਨ ਕੇ ਦੋ ਬਾਰ ਬੁਲਾਏ ਆਏ ਹਾਂ।

ਬਾਬੇ ਦੇ ਸੱਚੇ ਬਚਨ ਸੁਣ ਕੇ ਨਵਾਬ ਖ਼ੁਸ਼ ਹੋਯਾ, ਪਰ ਕਾਜ਼ੀ ਨੇ ਆਖਿਆ ਜੇ ਤੂੰ ਹਿੰਦੂ ਇਸਲਾਮ ਨੂੰ ਇੱਕੋ ਜਿਹਾ ਸਮਝਦਾ ਹੈ ਤਾਂ

ਮਸੀਤ ਕੌਤਕ ਮਸੀਤ ਰੱਬ ਦਾ ਘਰ ਹੈ , ਏਥੇ ਸਾਡੇ ਨਾਲ ਨਮਾਜ਼ ਪੜ੍ਹ। ਬਾਬੇ ਆਖਿਆਭਲਾ ਭਾਈ! ਜੇ ਤੁਸੀਂ ਪੜ੍ਹੋ ਤਾਂ ਮੈ ਭੀ ਪੜ੍ਹਾਂ।ਨਵਾਬ ਤੇ ਕਾਜ਼ੀ ਖੜ੍ਹੇ ਹੋਏ। ਬਾਬਾ ਜੀ ਨਾਲ ਖੜ੍ਹਾ ਤਾਂ ਹੋਇਆ ਪਰ ਫੇਰ ਹਟ ਬੈ ਠਾ। ਨਿਮਾਜ਼ ਪੜ੍ਹ ਕੇ ਕਾਜ਼ੀ ਬੋਲਿਆਤੁਸੀਂ ਕਿਉਂ ਹਟ ਬੈ ਠੇਬਾਬੇ ਕਿਹਾਕਿਸ ਦੇ

ਨਾਲ ਪੜ੍ਹਦੇਓਹ ਬੋਲਿਆਨਵਾਬ ਨਾਲ।ਬਾਬਾ ਜੀ ਬੋਲੇਨਵਾਬ ਏਥੇ ਕਿੱਥੇ ਸੀ? ਏਹ ਤਾਂ ਕਾਬਲ ਕੰਧਾਰ ਘੋੜੇ ਖਰੀਦਦਾ ਫਿਰਦਾ ਸੀ। ਤੇ ਕਾਜ਼ੀ ਸਾਹਿਬ! ਤੂੰ ਆਪਣੇ ਘਰ ਘੋੜੀ ਦੀ ਵਛੇਰੀ ਨੂੰ; ਖੂਹੀ ਵਿੱਚ ਜੋ ਤੇਰੇ ਘਰ ਹੈ , ਡਿੱਗਣੋਂ ਰੋਕਦਾ ਫਿਰਦਾ ਸੀ। ਮੈ ਨਿਮਾਜ਼ ਕਿਸ ਨਾਲ ਪੜ੍ਹਦਾਏਹ ਗੱਲ ਦੋਵੇਂ ਮੰਨ

ਗਏ, ਬਾਬੇ ਜੀ ਨੂੰ ਦਿਲਾਂ ਦੀ ਜਾਨਣ ਵਾਲਾ ਖ਼ੁਦਾ ਨੂੰ ਪਹੁੰਚਿਆ ਹੋਇਆ ਸਮਝ ਕੇ ਬਾਬੇ ਦੇ ਦਾਸ ਬਣ ਗਏ। ਨਵਾਬ ਦੌਲਤ ਖ਼ਾਂ ਨੇ ਬਹੁਤ ਪ੍ਰੇਮ

ਨਾਲ ਅਰਜ਼ ਕੀਤੀ, ਜੋ ਮੈ ਨੂੰ ਖ੍ਵਾਜੇ ਖਿਜਰ ਦੇ ਦੀਦਾਰ ਕਰਾਓ। ਬਾਬੇ ਜੀ ਨੇ ਹੱਸ ਕੇ ਕਿਹਾ, ਜੇ ਆਖੇਂ ਤਾਂ ਤੈ ਨੂੰ ਹੀ ਖ੍ਵਾਜਾ ਖਿਜਰ ਬਣਾ ਦੇਈਏਨਵਾਬ ਬੋਲਿਆਐ ਡੇ ਨਸੀਬ ਮੇਰੇ ਕਿੱਥੇ। ਆਪਣੀ ਕ੍ਰਿਪਾ ਦ੍ਰਿਸ਼ਟੀ ਨਾਲ ਨਵਾਬ ਨੂੰ ਸਮਸ਼ਟੀ ਬਿਅਸ਼ਟੀ ਦ੍ਰਿੜ੍ਹਾ ਕਰ ਏਹ ਨਿਸਚੇ ਕਰਵਾ ਦਿੱਤਾ ਕਿ ਠੀਕ ਮੈ

ਹੀ ਖ੍ਵਾਜਾ ਖਿਜਰ ਹਾਂ। ਕਿਉਂਕਿ ਰਸਨਾ ਇੰਦ੍ਰੀ ਦਾ ਦੇਵਤਾ ਵਰਣ ਹੈ , ਜਿਸ ਨੂੰ ਖਿਜਰ ਆਖਦੇ ਹਨ। ਸੋ ਇੰਦ੍ਰੀਆਂ ਦੇ ਦੇਵਤਾ ਇੰਦ੍ਰੀਆਂ ਤੋਂ ਵੱਖਰੇ ਨਹੀਂ, ਕੇਵਲ ਸਮਝ ਦਾ ਘਾਟਾ ਹੈ । ਹੁਣ ਨਵਾਬ ਨੇ ਬਹੁਤ ਪ੍ਰਸੰਨਯ ਹੋ ਕੇ ਬਾਬੇ ਜੀ ਦੇ ਕਦਮ ਚੁੰਮੇ ਅਤੇ ਪ੍ਰਾਰਥਨਾ ਕੀਤੀ ਕਿ ਮੈ ਨੂੰ ਬੰਦਗ਼ੀ ਦਾ ਤਰੀਕਾ

ਦੱਸੋ। ਤਾਂ ਬਾਬੇ ਜੀ ਨੇ ਸਤਿਨਾਮ ਦਾ ਉਪਦੇਸ਼ ਦੇ ਕੇ ਓਸ ਨੂੰ ਨਿਹਾਲ ਕੀਤਾ। ਫੇਰ ਤਾਂ ਓਸ ਦਿਨ ਤੋਂ ਸਭ ਕਾਜ਼ੀ ਬਾਬੇ ਦੀ ਸ਼ਿਕਾਇਤ ਕਰਨੋਂ ਹਟ ਗਏ। ਨਾਲੇ ਨਵਾਬ ਦੇ ਸੰਤਾਨ ਨਹੀਂ ਸੀ ਪੁੱਤਰ ਹੋ ਪਿਆ। ਓਹ ਭੀ ਬਾਬੇ ਦੀ ਕ੍ਰਿਪਾ ਹੀ ਸਮਝੀ ਗਈ। ਫੇਰ ਤਾਂ ਨਵਾਬ ਖ਼ਿਦਮਤ ਕਰਨ ਲੱਗਾ।

ਓਸੇ ਸਮੇਂ ਮਰਦਾਨਾ ਮਿਰਾਸੀ ਤਲਵੰਡੀ ਤੋਂ ਬਾਬੇ ਜੀ ਦੇ ਮਾਂ ਬਾਪ ਦਾ ਘੱਲਿਆ ਹੋਇਆ ਬਾਬੇ ਦੀ ਸੁੱਧ ਲੈ ਣ ਵਾਸਤੇ ਸੁਲਤਾਨਪੁਰ ਆਇਆ ਤਾਂ ਬਾਬੇ ਪਾਸ ਚੰਗਾ ਚੋਖਾ ਛਕਣ ਨੂੰ ਮਿਲਦਾ ਦੇਖ ਕੇ ਓਥੇ ਹੀ ਟਿਕ ਪਿਆ। ਰਬਾਬ ਵਜਾਵੇ ਸ਼ਬਦ ਗਾਵੇ ਏਸ ਕਰ ਕੇ ਬਾਬਾ ਜੀ ਭੀ ਓਸ ਦਾ ਮਾਨ ਕਰਨ ਲੱਗੇ।

ਜਦ ਗੁਰੂ ਜੀ ਪਾਸ ਲੋਕਾਂ ਦੀ ਬਹੁਤ ਭੀੜ ਰਹਿਣ ਲੱਗੀ ਤਾਂ ਕਰਤਾਰ ਦੀ ਪ੍ਰੇਰਨਾ ਨਾਲ ਦੇਸ਼ਾਂਤ੍ਰਾਂ ਦੇ ਜੀਵਾਂ ਨੂੰ ਤਾਰਨ ਵਾਸਤੇ ੨੨ ਕੱਤਕ ਸੰਮਤ ੧੫੫੮ ਬਿਕ੍ਰਮੀ ਨੂੰ ੩੨ ਸਾਲ ਦੀ ਉਮਰ ਵਿੱਚ ਜਦ ਬਾਬੇ ਜੀ ਨੇ ਸੈ ਰ ਕਰਨ ਦੀ ਤਯਾਰੀ ਕੀਤੀ। ਤਦੋਂ ਨੂੰ ਬਾਬੇ

ਚੰਦੋਰਾਣੀ ਦੀ ਸੱਸ ਚੰਦੋ ਰਾਣੀ ਆਦਿ ਪਹੁੰਚੀ। ਫੇਰ ਤਾਂ ਸੱਸ ਸੌਹਰੇ ਦੋਹਾਂ ਨੇ ਬਾਬੇ ਨੂੰ ਰੋਕਣ ਦਾ ਬਹੁਤ ਜ਼ੋਰ ਪਾਇਆ। ਚੰਦੋ ਨੇ ਆਖਿਆਸੁਣ ਵੇ ਨਾਨਕ! ਜੇ ਤੂੰ ਫ਼ਕੀਰ ਹੋਣਾ ਸੀ ਤਾਂ ਵਿਆਹ ਕਿਉਂ ਕਰਾਯਾ? ਟੱਬਰ ਕਿਉਂ ਵਧਾਯਾਤਾਂ ਬਾਬੇ ਸ਼ਬਦ ਬੋਲਿਆ: ਮਾਰੂ ਮਹਲਾ ੧ ॥ ਮਿਲਿ ਮਾਤ ਪਿਤਾ ਪਿੰਡੁ ਕਮਾਇਆ

॥ ਤਿਨਿ ਕਰਤੈ ਲੇਖੁ ਲਿਖਾਇਆ ॥ ਲਿਖੁ ਦਾਤਿ ਜੋਤਿ ਵਡਿਆਈ ॥ ਮਿਲਿ ਮਾਇਆ ਸੁਰਤਿ ਗਵਾਈ ॥੧॥ ਮੂਰਖ ਮਨ ਕਾਹੇ ਕਰਸਹਿ ਮਾਣਾ ॥ ਉਠਿ ਚਲਣਾ ਖਸਮੈ ਭਾਣਾ ॥੧॥ ਰਹਾਉ ॥ ਤਜਿ ਸਾਦ ਸਹਜ ਸੁਖੁ ਹੋਈ ॥ ਘਰ ਛਡਣੇ ਰਹੈ ਨ ਕੋਈ ॥ ਕਿਛੁ ਖਾਜੈ ਕਿਛੁ ਧਰਿ ਜਾਈਐ ॥ ਜੇ

ਬਾਹੁੜਿ ਦੁਨੀਆ ਆਈਐ ॥੨॥ ਸਜੁ ਕਾਇਆ ਪਟੁ ਹਢਾਏ ॥ ਫੁਰਮਾਇਸਿ ਬਹੁਤੁ ਚਲਾਏ ॥ ਕਰਿ ਸੇਜ ਸੁਖਾਲੀ ਸੋਵੈ ॥ ਹਥੀ ਪਉਦੀ ਕਾਹੇ ਰੋਵੈ ॥੩॥ ਘਰ ਘੁੰਮਣਵਾਣੀ ਭਾਈ ॥ ਪਾਪ ਪਥਰ ਤਰਣੁ ਨ ਜਾਈ ॥ ਭਉ ਬੇੜਾ ਜੀਉ ਚੜਾਊ ॥ ਕਹੁ ਨਾਨਕ ਦੇਵੈ ਕਾਹੂ ॥੪॥੨॥

(ਮਾਰੂ, ਮਃ ੧ ੯੮੯੯੦)

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗