ਏਸੇ ਮੋਦੀਖਾਨੇ ਦੀ ਵਡਿਆਈ ਵਿੱਚ ਕੁੜਮਾਈ ਹੋ ਕੇ ੭ ਜੇਠ ਸੰਮਤ ੧੫੪੫ ਬਿਕ੍ਰਮੀ ਸੰਮਤ ੮੯੧ ਹਿ. ੧੪੮੭ ਈ. ਨੂੰ ਪ੍ਰਗਣੇ ਗੁਰਦਾਸਪੁਰ ਪੱਖੋ ਪਿੰਡ, ਜੋ ਰੰਧਾਵੇ ਜੱਟਾਂ ਦਾ ਹੈ ; ਮੂਲ ਚੰਦ ਚੋਣੇ ਖੱਤ੍ਰੀ ਦੀ ਬੇਟੀ ਸੁਲੱਖਣੀ ਜੀ ਦੇ ਨਾਲ ਬਾਬੇ ਨਾਨਕ ਜੀ ਦਾ ਵਿਆਹ ਹੋਯਾ। ੫ ਸਾਵਨ ਸੰਨ ੧੫੫੧ ਬਿਕ੍ਰਮੀ ਨੂੰ ਸ੍ਰੀ
ਚੰਦ ਜੀ ਅਤੇ ੧੯ ਫੱਗਣ ਸੰਨ ੧੫੫੩ ਬਿਕ੍ਰਮੀ ਨੂੰ ਲਖਮੀ ਚੰਦ ਜੀ ਗੁਰੂ ਸਾਹਿਬ ਦੇ ਸਪੁੱਤ੍ਰ ਜਨਮ ਬਾਬਾ ਸ੍ਰੀਚੰਦਜਨਮ ਬਾਬਾ ਲਖਮੀਦਾਸ ਪ੍ਰਗਟ ਹੋਏ। ਜਦ ਗ੍ਰਿਸਥ ਦਾ ਫ਼ਲ ਦੋ ਫਰਜ਼ੰਦ ਅਨੰਦਦਾਇਕ ਬੁਲੰਦ ਪ੍ਰਤਾਪ ਬਾਬੇ ਦੇ ਘਰ ਹੋ ਗਏ ਤਾਂ ਬਾਬੇ ਜੀ ਨੇ ਸੰਸਾਰ ਦੇ ਕਾਰ ਵਿਹਾਰ ਦੀ ਇੱਛਾ ਛੱਡ ਕੇ ਪ੍ਰਾਣੀਆਂ ਦੇ ਉਧਾਰ ਵਾਸਤੇ ਦੇਸ਼ਾਂਤ੍ਰਾਂ ਦਾ ਸੈ ਰ ਕਰਨਾ ਚਾਹਿਆ। ਇਕ ਦਿਨ ਰੋਜ਼ ਦੇ ਵਿਹਾਰ ਅਨੁਸਾਰ ਵੇਈਂ ਨਾਮ ਨਦੀ ਪਰ ਇਸ਼ਨਾਨ ਕਰਨ ਗਏ
ਤੇ ਤਿੰਨ ਦਿਨ ਤੱਕ ਓਥੋਂ ਮੁੜ ਨਾ ਆਏ। ਏਸ ਪ੍ਰਸੰਗ ਬਾਬਤ ਦੇਖੋ ਸੈ ਰੁਲਮੁਤਾਖਰੀਨ ਸਫਾ ੧੭੨ ਲਿਖਦਾ ਹੈ , ਜਦ ਬਾਬੇ ਦਾ ਵਿਆਹ ਹੋਯਾ ਤਾਂ ਬੀ ਜਿਕੂੰ ਪਹਿਲੇ ਹਮੇਸ਼ ਸਤਿਸੰਗ ਵਿੱਚ ਰਾਤ ਗ਼ੁਜ਼ਾਰਦੇ ਓਸੇ ਤਰ੍ਹਾਂ ਫ਼ਕੀਰਾਂ ਪਾਸ ਰਹਿਣ ਕਿਉਂਕਿ ਓਨ੍ਹਾਂ ਪਾਸ ਹਿੰਦੂ ਮੁਸਲਮਾਨ ਸੰਤ ਬਹੁਤ ਟਿਕੇ ਰਹਿੰਦੇ ਸੇ। ਸੰਸਾਰ ਦੇ ਸੁੱਖ ਭੋਗਣ
ਦੀ ਤੇ ਪੁੱਤ੍ਰ ਧੀਆਂ ਪੈ ਦਾ ਕਰਨੇ ਦੁਨੀਆਂ ਦੌਲਤ ਦੀ ਬਾਬੇ ਨਾਨਕ ਨੂੰ ਕਦੇ ਇੱਛਯਾ ਨਹੀਂ ਫੁਰੀ ਸੀ। ਬੀਬੀ ਨਾਨਕੀ ਜੀ ਨੇ ਏਨ੍ਹਾਂ ਨੂੰ ਵੱਖਰਾ ਘਰ ਲੈ ਦਿੱਤਾ। ਸਭ ਸਾਮਾਨ ਘਰ ਦਾ ਬਣਾ ਦਿੱਤਾ। ਬਾਬੇ ਦੇ ਘਰੋਂ ਸੁਲੱਖਣੀ ਜੀ ਵੱਖਰੀ ਰਸੋਈ ਕਰਨ ਲੱਗੀ। ਭਾਈ ਬਾਲਾ ਜੀ ਬਾਬੇ ਨੂੰ ਦਿਨੇ ਘਰ ਤਾਂ
ਲੈ ਜਾਣ ਪਰ ਪ੍ਰਸਾਦ ਛੱਕ ਆਵਣ ਅਰ ਘਰ ਵਿੱਚ ਬੈ ਠਣ ਨਹੀਂ। ਬਾਲਾ ਜੀ ਨੇ ਅਨੇਕ ਵਾਰੀ ਆਖਿਆਭਰਾ ਜੀ! ਤੁਸੀਂ ਰਾਤ ਨੂੰ ਘਰ ਪ੍ਰਸ਼ਾਦ ਛਕੋ ਤੇ ਘਰ ਵਿੱਚ ਸੱਵਿਆਂ ਕਰੋ। ਮੈ ਨੂੰ ਬੜੀ ਭਾਰੀ ਸਿੱਕ ਹੈ ਜੋ ਤੇਰੇ ਪੁੱਤ੍ਰਾਂ ਧੀਆਂ ਨੂੰ ਖਿਡਾਵਾਂ।ਮਾਤਾ ਤ੍ਰਿਪਤਾ ਜੀ ਭੀ ਜੋ ਕਈ ਮਹੀਨੇ ਬਾਬਾ
ਜੀ ਦੇ ਪਾਸ ਆਇ ਰਹੀ ਸੀ ਅਨੇਕ ਹੇਰ ਫੇਰ ਕਰ ਕੇ ਹਮੇਸ਼ਾ ਏਹੋ ਬਾਤ ਆਖਿਆ ਕਰਦੀਪੁੱਤ੍ਰ ਨਾਨਕ! ਮੈ ਪੋਤੇ ਖਿਲਾਉਣ ਦੀ ਇੱਛਾ ਕਰਦੀ ਹਾਂ। ਲਿਖਿਆ ਹੈ ਕਿ ਬਾਬੇ ਜੀ ਨੇ ਓਨ੍ਹਾਂ ਦੀ ਮਨਸ਼ਾ ਸਮਝ ਕੇ ਇੱਕ ਦਿਨ ਦੋ ਲੌਂਗ ਸੁਲੱਖਣੀ ਜੀ ਨੂੰ ਦਿੱਤੇ ਜਿਸ ਤੋਂ ਦੋ ਪੁੱਤ੍ਰ ਹੋਏ। ਇਕ
ਦਿਨ ਬਾਬਾ ਨਾਨਕ ਜੀ ਆਪਣੀ ਦੁਕਾਨ ਉੱਤੇ ਬੈ ਠੇ ਸੀ ਇੱਕ ਸੰਤ ਰੱਬ ਦੀ ਸੂਰਤ ਜਿਸ ਨੂੰ ਕਿਸੇ ਨੇ ਕਦੇ ਨਹੀਂ ਦੇਖਿਆ ਸੀ ਬੜੇ ਤੇਜ਼ ਵਾਲਾ ਆਯਾ। ਬਾਬੇ ਨੂੰ ਆਖਿਆਨਾਨਕ ਨਿਰੰਕਾਰੀ! ਏਹ ਕੰਮ ਤਾਂ ਜੈ ਸਾ ਚਾਹੀਦਾ ਸੀ ਹੋ ਲੀਤਾ। ਬਿੰਦੀ ਬੰਸ ਤੁਮਾਰੀ ਬਹੁਤ ਵਧੇਗੀ। ਹੁਣ ਓਹ ਕੰਮ ਕਰੋ ਜਿਸ
ਵਾਸਤੇ ਸੰਸਾਰ ਵਿੱਚ ਆਏ ਹੋ। ਓਹ ਫ਼ਕੀਰ ਓਦੂੰ ਪਹਿਲਾਂ ਕਦੇ ਕਿਸੇ ਨਹੀਂ ਡਿੱਠਾ ਸੀ ਤੇ ਨਾ ਹੀ ਨਾਨਕ ਨਿਰੰਕਾਰੀ ਨਾਮ ਬਾਬੇ ਦਾ ਕਿਨੇ ਲੀਤਾ ਸੀ।
ਵੇਈਂ ਇਸ਼ਨਾਨ ਬਾਬਾ ਜੀ ਓਸ ਨਾਲ ਸਹਿਜ ਭਾਵ ਹੋ ਲੀਤੇ ਤੇ ਵੇਈਂ ਨਦੀ ਕਿਨਾਰੇ ਕਿਨਾਰੇ ਥੋੜ੍ਹੀ ਦੂਰ ਤੱਕ ਲੋਕਾਂ ਨੇ ਗੱਲਾਂ ਕਰਦੇ ਦੇਖੇ। ਫੇਰ ਦੋਵੇਂ ਗਾਇਬ ਹੋਏ। ਤੀਜੇ ਦਿਨ ਫ਼ਕੀਰੀ ਲਿਬਾਸ ਵਿੱਚ ਬਾਬਾ ਜੀ ਗੋਰਾਂ ਵਿੱਚ ਬੈ ਠੇ ਲੋਕਾਂ ਨੇ ਦੇਖੇ। ਓਸ ਦਿਨ ਤੋਂ ਫੇਰ ਨਾ ਘਰ, ਨਾ ਮੋਦੀਖਾਨੇ; ਕਿਤੇ ਨਹੀਂ ਗਏ। ਲੋਕਾਂ
ਨੂੰ ਰੱਬ ਦੇ ਸੱਚੇ ਰਾਹ ਪਰ ਚਲਾਉਣ ਲੱਗੇ।
ਕੇਸਰ ਸਿੰਘ ਨੇ ੧੫੫੧ ਮੇਂ ਲਖਮੀ ਚੰਦ, ਸੰਮਤ ੧੫੫੬ ਬਿਕ੍ਰਮੀ ਨੂੰ ਸਿਰੀ ਚੰਦ ਦਾ ਪੈ ਦਾ ਹੋਣਾ ਲਿਖਿਆ ਹੈ । ਸੋਢੀ ਮੇਹਰਵਾਨ ਤੇ ਸੂਰਤ ਸਿੰਘ ਨੇ ਬਾਬੇ ਨਾਨਕ ਦਾ ਜਨਮ ਖੁਦਪੁਰ, ਮਾਂਗੇ ਪਾਸ ਬਾਠ ਪਿੰਡ ਨਾਨਕੇ ਘਰ ਹੋਣਾ ਲਿਖਿਆ ਹੈ । ਸੋ ਏਹ ਦੋਵੇਂ ਸਹੀ ਨਹੀਂ ਸਮਝਣੇ।