ਏਸੇ ਤਰ੍ਹਾਂ ਹੋਰ ਅਨੇਕ ਪ੍ਰਕਾਰ ਦੇ ਬ੍ਰਾਹਮਣਾਂ ਦੇ ਜਾਲ ਵਿੱਚੋਂ ਸਿੱਖਾਂ ਨੂੰ ਕੱਢਦੇ ਹੋਏ ਗੁਰੂ ਜੀ ਮੁੜ ਕਰਤਾਰਪੁਰ ਆ ਪਹੁੰਚੇ ਅਤੇ ਫੇਰ ਕਿਤੇ ਨਾ ਗਏ। ਰਾਤ ਦਿਨ ਸਤਸੰਗ ਦੀ ਰੰਗਣ ਚੜ੍ਹਾ ਰੱਖੀ। ਬੇਸ਼ੁਮਾਰ ਹਿੰਦੂ ਮੁਸਲਮਾਨ ਰੰਗੇ ਗਏ। ਇੱਕ ਦਿਨ ਗੁਰੂ ਜੀ ਭਾਈ ਬਾਲੇ ਸਮੇਤ ਜੰਗਲ ਵਿੱਚ ਗਏ ਤਾਂ ਇੱਕ ਬਾਲਕ ਬੂੜਾ
ਭਾਈ ਬੂੜਾ-ਬੁੱਢਾ ਨਾਮ ਗੋਤ ਰਧਾਵਾ ਡੱਲੇ ਪਿੰਡ ਦਾ ਬੱਕਰੀਆਂ ਚਾਰਦਾ ਹੋਇਆ ਮਿਲਿਆ। ਓਸ ਨੇ ਆ ਕੇ ਮੱਥਾ ਟੇਕਿਆ ਤੇ ਆਖਿਆਜੀ! ਮੇਰਾ ਉਧਾਰ ਕਰੋ।ਬਾਬੇ ਜੀ ਨੇ ਪੁੱਛਯਾਤੈ ਨੂੰ ਕੀ ਦੁੱਖ ਹੈ ? ਤੂੰ ਤਾਂ ਅਜੇ ਬਾਲਕ ਹੈਂਓਨ ਆਖਿਆ ਜੀ ਮੁਗਲਾਂ ਦੀ ਫੌਜ ਨੇ ਸਾਡੇ ਪਿੰਡ ਦੀ ਕੱਚੀ ਪੱਕੀ ਸਭ ਖੇਤੀ
ਕੱਟ ਖੜੀ ਹੈ । ਮੈ ਨੂੰ ਖ਼ਿਆਲ ਆਯਾ ਕਿ ਜਦ ਏਹਨਾਂ ਨੂੰ ਕੋਈ ਨਹੀਂ ਰੋਕ ਸਕਿਆ ਤਾਂ ਜਮ ਜੋ ਏਦੂੰ ਭੀ ਜ਼ੋਰ ਵਾਲਾ ਹੈ, ਓਸ ਨੂੰ ਕੌਣ ਰੋਕੇਗਾ? ਤੇ ਏਹਨਾਂ ਵਾਂਗੂੰ ਜਦੋਂ ਓਸ ਦਾ ਜੀ ਕਰੇਗਾ ਬਾਲਕ ਜੁਆਨ ਸਭ ਨੂੰ ਬੰਨ੍ਹ ਕੇ ਲੈ ਜਾਏਗਾ। ਤੇ ਮੈ ਸੁਣਿਆ ਹੈ ਕਿ ਸੰਤ ਕਾਲ
ਤੋਂ ਬਚਾ ਲੈਂਦੇ ਹਨ। ਏਸ ਲਈ ਆਪ ਦੀ ਸ਼ਰਣ ਆਯਾ ਹਾਂ।ਗੁਰੂ ਜੀ ਬੋਲੇ, ਨਿੱਕਿਆ! ਤੂੰ ਤਾਂ ਕੋਈ ਬੁੱਢਾ ਹੈ ਜੋ ਬੁਢਿਆਂ ਵਰਗੀਆਂ ਗੱਲਾਂ ਕਰਦਾ ਹੈ ।ਓਸ ਦਿਨ ਤੋਂ ਓਸ ਦਾ ਨਾਮ ਬੁੱਢਾ ਪੈ ਗਿਆ। ਬਾਬੇ ਜੀ ਦੇ ਸਤਸੰਗ ਕਰ ਕੇ ਓਸ ਦੇ ਕਪਾਟ ਖੁੱਲ੍ਹ ਗਏ। ਆਤਮ ਗਯਾਨ
ਹੋ ਗਿਆ। ਬਾਬੇ ਜੀ ਨੇ ਆਖਿਆ ਅੰਮ੍ਰਿਤ ਵੇਲੇ ਇਸ਼ਨਾਨ ਕਰ ਕੇ ਈਸ਼੍ਵਰ ਦਾ ਧਿਆਨ ਕੀਤਾ ਕਰੋ। ਬਾਬਾ ਬੁੱਢਾ ਬੋਲਿਆਆਪ ਦੀ ਕ੍ਰਿਪਾ ਨਾਲ ਜਦ ਮੇਰੀ ਅਵਿੱਦਿਆ ਮੈ ਲ ਦੂਰ ਹੋ ਚੁੱਕੀ, ਜਨਮ ਜਨਮ ਦੇ ਕਲੇਸ਼ ਮਿਟ ਗਏ ਤਾਂ ਹੁਣ ਇਸ਼ਨਾਨ ਆਦਿਕ ਸਾਧਨ ਕਿਸ ਕੰਮਬਾਬੇ ਜੀ ਨੇ ਆਖਯਾਤੈ ਨੂੰ ਦੇਖ
ਕੇ ਹੋਰ ਲੋਗਾਂ ਨੂੰ ਸ਼ੁਭ ਆਚਰਨ ਕਰਨ ਦੀ ਰੁਚੀ ਹੋਵੇਗੀ।ਤਦ ਉਨ੍ਹਾਂ ਦਾ ਉਧਾਰ ਹੋਵੇਗਾ। ਤਦੋਂ ਤੋਂ ਬੁੱਢਾ ਜੀ ਹਮੇਸ਼ ਗੁਰੂ ਸਾਹਿਬ ਪਾਸ ਛੇਵੇਂ ਗੁਰੂ ਸਾਹਿਬ ਜੀ ਤੱਕ ਰਹੇ। ਉਸ ਦਾ ਆਦਰ ਮਾਣ ਪੰਜੇ ਗੁਰੂ ਰੱਖਦੇ ਰਹੇ। ਏਸੇ ਪ੍ਰਕਾਰ ਇੱਕ ਹੋਰ ਨੀਂਗਰ
ਤਾਰੂ ਪੋਪਟ ਤਾਰੂ ਪੋਪਟ ਨੇ ਆ ਕੇ ਬੇਨਤੀ ਕੀਤੀਜੀ! ਮੇਰੀ ਮਾਂ ਅੱਗ ਬਾਲਣ ਲੱਗੀ ਤਾਂ ਛੋਟੀਆਂ ਲੱਕੜੀਆਂ ਨੂੰ ਮੋਟੀਆਂ ਤੋਂ ਪਹਿਲਾਂ ਅੱਗ ਲੱਗੀ। ਮੈ ਨੂੰ ਡਰ ਉਪਜਿਆ ਕਿ ਮੈ ਸਾਰੇ ਟੱਬਰ ਵਿੱਚ ਛੋਟਾ ਹਾਂ। ਕਿਤੇ ਮੈ ਨੂੰ ਹੀ ਪਹਿਲਾਂ ਕਾਲ ਨਾ ਖਾ ਜਾਏ।ਬਾਬੇ ਜੀ ਨੇ ਓਸ ਨੂੰ ਆਤਮਕ ਗਯਾਨ ਦੇ ਕੇ
ਨਿਰਭੈ ਕੀਤਾ। ਏਸੇ ਸਮੇਂ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਗੁਰੂ ਅੰਗਦ ਜੀ ਆਏ। (ਜਿਨ੍ਹਾਂ ਦੀ ਕਥਾ ਉਨ੍ਹਾਂ ਦੇ ਪ੍ਰਸੰਗ ਵਿੱਚ ਦਿਖਾਵਾਂਗੇ) ਉਨ੍ਹਾਂ ਨੇ ਤੇਰਾਂ ਬਰਸ ਮਨੋਂ ਤਨੋਂ ਸੇਵਾ ਕਰ ਕੇ ਗੁਰਿਆਈ ਤੇ ਬ੍ਰਹਮਗਯਾਨ ਦਾ ਮੇਵਾ ਪਾਇਆ। ਹੋਰ ਭਾਈ ਮੂਲਚੰਦ ਸਣਖੱਤ੍ਰਾ, ਪ੍ਰਿਥੀਮੱਲ, ਭਾਈ ਲਾਲੋ, ਭਾਈ ਕਾਲਾ, ਭਾਈ ਸੀਹਾਂ, ਭਾਈ ਅਜਿੱਤਾ
ਰੰਧਾਵਾ, ਮਾਣਕ ਬ੍ਰਹਮਣ, ਸੁੱਖਾ ਤ੍ਰਖਾਣ, ਪੀਰਾ ਲੁਹਾਰ, ਧੀਰੂ ਨਾਈ, ਸਧਾਰਣ ਖਤ੍ਰੀ, ਨਿਹਾਲਾ ਰੰਧਾਵਾ, ਦਲੇਲ ਪਠਾਣ, ਸੰਤਾ, ਭਾਈ ਕਮਲੀਆ, ਭਾਈ ਬਾਲਾ ਆਦਿਕ ਬਹੁਤ ਪ੍ਰੇਮੀਆਂ ਦੀ ਭੀੜ ਭਾੜ ਬਣੀ ਰਹੇ। ਇਕ ਦਿਨ ਕੰਨ ਪਾਟੇ ਫ਼ਕੀਰਾਂ ਦੀ ਜਮਾਤ (ਡੇਢ ਕੁ ਸੌ ਫ਼ਕੀਰ) ਰੋਟੀ ਦਾ ਵਕਤ ਟਾਲ ਕੇ ਆਈ। ਬਾਬੇ ਜੀ ਨੇ ਲਾਂਗਰੀਆਂ ਨੂੰ
ਪੁੱਛਿਆ ਤਾਂ ਓਨ੍ਹਾਂ ਆਖਿਆਜੀ! ਭੰਡਾਰੇ ਵਿੱਚ ਤਾਂ ਅੱਜ ਕਾਈ ਚੀਜ਼ ਨਹੀਂ।ਤਾਂ ਬਾਬੇ ਜੀ ਨੇ ਭਾਈ ਕਮਲੀਏ ਨੂੰ ਆਖਿਆ ਕਿ ਚੋਣੀ ਨੂੰ ਪੁੱਛੋ ਜੋ ਘਰ ਵਿੱਚ ਕੁਛ ਪਦਾਰਥ ਹੈ ? ਉਨ੍ਹਾਂ ਨੂੰ ਪੰਜ ਪ੍ਰਸ਼ਾਦੇ ਲੰਗਰੋਂ ਰੋਜ਼ ਜਾਂਦੇ ਹੁੰਦੇ ਸੇ, ਓਹ ਅਜੇ ਛਕੇ ਨਹੀਂ ਸੀ। ਸ੍ਰੀ
ਸ੍ਰੀ ਸੁਲੱਖਣੀ ਜੀ ਦੀ ਉਦਾਰਤਾ ਸੁਲੱਖਣੀ ਜੀ ਨੇ ਆਖਿਆਬਹੁਤ ਕੁਛ ਹੈ ।ਅੰਦਰੋਂ ਘਿਉ ਤੇ ਖੰਡ ਮਿਲਾ ਕੇ ਗੁਰੂ ਪਰਮੇਸ਼੍ਵਰ ਦਾ ਧਯਾਨ ਧਰ ਕੇ ਪੰਚ ਪਰਵਾਨ ਪੰਚ ਪ੍ਰਧਾਨਏਹ ਤੁਕ ਪੜ੍ਹਦੀ ਗਈ ਤੇ ਚੰੁਗਲ ਭਰ ਭਰ ਮਿੱਠੇ ਘੀ ਦਾ, ਦੋ ਦੋ ਪ੍ਰਸ਼ਾਦੇ ਸਭ ਨੂੰ ਦਿੰਦੀ ਗਈ। ਸਾਰੀ ਜਮਾਤ ਤ੍ਰਿਪਤ ਹੋ ਗਈ ਪਰ ਇੱਕ ਸਿੱਧ
ਛਕਣੋਂ ਨਾ ਹਟਿਆ ਅਤੇ ਰਿੱਧੀ ਭੀ ਨਾ ਮੁੱਕੀ। ਏਹ ਕੌਤਕ ਦੇਖ ਕੇ ਸਿੱਧ ਸਾਧ ਅਚਰਜ ਹੋ ਰਹੇ। ਓੜਕ ਸ੍ਰੀ ਮਾਤਾ ਜੀ
ਨੇ ਆਪ ਇੱਕ ਪ੍ਰਸ਼ਾਦਾ ਓਸ ਅੱਗੇ ਰੱਖ ਕੇ ਆਖਿਆਲੈ ਪੁੱਤ੍ਰ! ਰੱਜ ਲੈ।ਓਹ ਪ੍ਰਸ਼ਾਦਾ ਓਸ ਤੋਂ ਨਾ ਛਕਿਆ ਗਿਆ, ਜਿਸ ਪੁਰ ਖ਼ੁਸ਼ੀ ਹੋ ਕੇ ਗੁਰੂ ਜੀ ਨੇ ਵਰ ਦਿੱਤਾਚੋਣੀਏ! ਤੇਰੀ ਸੰਤਾਨ ਬੇਅੰਤ ਹੋਵੇਗੀ। ਸੋ ਹੁਣ ਇੱਕ ਲਖਮੀ ਚੰਦ ਦੀ ਸੰਤਾਨ ਹੀ ਸੱਤ ਹਜ਼ਾਰ ਤੋਂ ਉੱਪਰ ਹੈ।
ਏਹ ਸਾਖੀ ਲਿਖੀ ਹੋਈ ਤਾਂ ਕਿਤੇ ਨਹੀਂ ਦੇਖੀ ਪਰੰਤੂ ਨੌਰੰਗ ਸਿੰਘ ਬੇਦੀ ਦੀ ਜ਼ਬਾਨੀ ਸੁਣੀ ਹੈ । ਓਨ੍ਹਾਂ ਜੋਗੀਆਂ ਨੇ ਬਾਬੇ ਜੀ ਨੂੰ ਪੁਛਿਆਪ੍ਰਮੇਸ਼੍ਵਰ ਕੈ ਸੇ ਪ੍ਰਾਪਤਿ ਹੋਵੇਤਾਂ ਬਾਬੇ ਜੀ ਨੇ ਆਖਿਆ, ਪਹਿਲੇ ਸਤਿਗੁਰੂ ਦੀ ਪਛਾਣ ਕਰਨੀ। ਜਿਸ ਨੂੰ ਸੰਤ ਭਗਤ ਸਲਾਹੁਣ, ਓਸ ਤੋਂ ਉਪਦੇਸ਼ ਲੈ ਕੇ ਮਨ ਨੂੰ
ਪ੍ਰਮੇਸ਼੍ਵਰ ਦੇ ਧਯਾਨ ਵਿੱਚ ਜੋੜਨਾਂ ਤੇ ਮਾਇਕ ਪਦਾਰਥਾਂ ਵਲੋਂ ਤੋੜਨਾ। ਆਤਮਾ ਪ੍ਰਮਾਤਮਾਂ ਨੂੰ ਇੱਕ ਕਰ ਜਾਨਣਾ, ਸਭ ਨੂੰ ਪ੍ਰਮੇਸ਼੍ਵਰ ਦਾ ਰੂਪ ਦੇਖਣਾ, ਭੁੱਖੇ ਨੰਗੇ ਨੂੰ ਛਾਦਨ ਭੋਜਨ ਦੇਣਾ, ਸਤ ਸੰਤੋਖ ਦਯਾ ਵੈ ਰਾਗ ਬਿਬੇਕ ਸਤਸੰਗ ਵਿੱਚ ਰਹਿਣਾ। ਏਸ ਰੀਤ ਬਰਤਣੇ ਕਰ ਪ੍ਰਮੇਸ਼੍ਵਰ ਮਿਲ ਜਾਂਦਾ ਹੈ ।ਏਹ ਬਚਨ ਸੁਣ ਕੇ ਸਭ
ਸੰਤ ਪ੍ਰਸੰਨ ਹੋਇ ਗਏ। ਏਸੇ ਪ੍ਰਕਾਰ ਓਸ ਸਮੇਂ ਸੰਨਯਾਸੀਆਂ ਤੇ ਬੈ ਰਾਗੀਆਂ ਦੀਆਂ ਜਮਾਤਾਂ; ਜੋ ਸੌ ਸੌ, ਦੋ ਦੋ ਸੌ, ਘੋੜੇ ਹਾਥੀ ਊਠ ਲੈ ਕੇ ਲਸ਼ਕਰਾਂ ਦੇ ਲਸ਼ਕਰ ਬਹੁਤ ਫਿਰਦੇ ਹੁੰਦੇ ਸੇ, ਕਦੇ ਕੋਈ, ਕਦੇ ਕੋਈ ਜਮਾਤ ਬਾਬੇ ਦੀ ਮਹਿਮਾ ਸੁਣ ਕੇ ਕਰਤਾਰਪੁਰ ਆਈ ਰਹਿੰਦੀ ਸੀ ਤੇ ਬਾਬੇ ਜੀ ਦੇ ਭੰਡਾਰੇ
ਵਿੱਚੋਂ ਭੋਜਨ ਬਾਂਛਤ ਛਕਦੀ ਰਹਿੰਦੀ ਸੀ। ਗ਼ਰੀਬ ਲੋਕ ਦਰਵਾਜੇ ਤੇ ਬੈ ਠੇ ਰਹਿਣ, ਨਿਰਾਸਾ ਕੋਈ ਨਾ ਜਾਵੇ। ਭਾਵੇਂ ਸਿੱਖ ਸੇਵਕ ਬਾਬੇ ਦੀ ਸੇਵਾ ਬਹੁਤ ਕਰਦੇ ਸੇ, ਪਰ ਬਾਬਾ ਜੀ ਖੇਤੀ ਬਹੁਤ ਕਰਾਉਂਦੇ ਰਹੇ। ਨਾਰੋਵਾਲ, ਦੋਦੇ ਆਦਿਕ ਪਿੰਡਾਂ ਦੇ ਜ਼ਿਮੀਦਾਰ ਵਾਹੀ ਕਰਦੇ ਸੇ। ਕਰੋੜੀ ਮੱਲ ਖੱਤ੍ਰੀ ਨੇ; ਜੋ ਓਸ ਸਮੇਂ ਓਥੋਂ ਦਾ
ਮੁਹਾਲ ਵਾਲਾ ਸੀ ਤੇ ਕਲਾਨੌਰ ਰਿਹਾ ਕਰਦਾ ਸੀ, ਬਾਬੇ ਜੀ ਦੇ ਪਰਚੇ ਤੇ ਲੰਗਰ ਚੱਲਦਾ ਦੇਖ ਕੇ ਪਿੰਡ ਦਾ ਮਾਮਲਾ ਸੂਬੇ ਲਾਹੌਰ ਤੋਂ ਮਾਫ਼ ਕਰਾ ਦਿੱਤਾ। ਗੁਰੂ ਜੀ ਦੀ ਕ੍ਰਿਪਾ ਨਾਲ ਸਾਰੇ ਦੇਸ ਦਾ ਸੁਧਾਰ ਹੋਇਆ। ਬਾਰਾਂ ਤੇਰਾਂ ਬਰਸ ਕਰਤਾਰਪੁਰ ਬੈ ਠ ਕੇ ਧਰਮ ਦਾ ਪ੍ਰਚਾਰ ਅਤੇ ਅਧਰਮ ਦਾ ਪ੍ਰਹਾਰ ਕੀਤਾ।
ਆਪਣੇ ਸੇਵਕਾਂ ਪੁਤ੍ਰਾਂ ਵਿੱਚੋਂ ਅਨੇਕ ਪ੍ਰਕਾਰ ਦੇ ਤਾਉ (ਕਸੌਟੀ) ਦੇ ਕੇ ਕਸੌਟੀ ਉੱਤੇ ਸੋਨਾ ਲਾ ਕੇ ਪਰਖਣ ਵਾਂਗੂੰ ਜਦ ਸਰਬ ਪ੍ਰਕਾਰ ਚੰਗੀ ਤਰ੍ਹਾਂ ਲਹਿਣੇ ਜੀ ਨੂੰ ਗੁਰਿਆਈ ਦੇ ਲਾਇਕ ਪਰਖ ਲੀਤਾ ਤਾਂ ਅਤਿ ਪ੍ਰਸੰਨਯ ਹੋ ਕੇ ਗਲੱਫੜੀ ਵਿੱਚ ਲੈ ਕੇ ਅੰਗਦ ਨਾਮ ਰੱਖਿਆ ਅਤੇ ਗੱਦੀ ਗੁਰਿਆਈ ਦੀ ਦੇ ਕੇ ਸਭ
ਸੰਗਤ ਤੋਂ ਮੱਥਾ ਟਿਕਾ ਦਿੱਤਾ। ਏਸ ਬਾਤ ਪਰ ਪੁੱਤ੍ਰ ਨਰਾਜ਼ ਹੋਏ ਅਤੇ ਸ੍ਰੀ ਸੁਲੱਖਣੀ ਜੀ ਨੇ ਭੀ ਬਹੁਤ ਅਰਜ਼ੋਈਆਂ ਕਰ ਕੇ ਆਖਿਆਪੁਤ੍ਰ ਨੂੰ ਛੱਡ ਕੇ ਦੂਸਰੇ ਨੂੰ ਗੁਰਿਆਈ ਬਖ਼ਸ਼ ਦਿੱਤੀ ਏਹ ਗੱਲ ਚੱਗੀ ਨਹੀਂ। ਗੁਰੂ ਜੀ ਬੋਲੇਚੋਣੀਏ! ਤੂੰ ਪੁਤ੍ਰਾਂ ਨੂੰ ਆਖਦੀ ਹੈ । ਏਹ ਚੀਜ਼ ਸੇਵਕ ਦੀ ਹੈ ਮਰੂਸੀ
ਨਹੀਂ। ਪੁੱਤ੍ਰ ਏਸ ਲਾਇਕ ਨਹੀਂ। ਜੇ ਹੁੰਦੇ ਤਾਂ ਏਹੋ ਮਾਲਕ ਸੇ। ਏਹ ਗੁਰਿਆਈ ਦਾ ਕੰਮ ਬੜਾ ਔਖਾ ਹੈ , ਏਨ੍ਹਾਂ ਦੇ ਚੁੱਕਣ ਦਾ ਨਹੀਂ। ਫੇਰ ਸੁਲੱਖਣੀ ਜੀ ਬੋਲੀਕਿਉਂ ਨਹੀਂ? ਏਹ ਤੁਹਾਡੇ ਪੁੱਤ੍ਰ ਲਾਇਕ ਹਨ।ਗੁਰੂ ਜੀ ਨੇ ਆਖਿਆ, ਭਲੀ ਹੋਈ। ਜੇ ਚੁੱਕਣ ਜੋਗੇ ਹਨ ਤਾਂ ਚੁੱਕ ਲੈ ਣ। ਏਹ ਕਹਿ
ਕੇ ਬਾਬੇ ਜੀ ਨੇ ਇੱਕ ਗੋਦੜਾ ਗੁਰਤਾ ਦਾ ਭਾਰਾਪਨ ਮੈ ਦਾਨ ਵਿੱਚ ਰਖਵਾ ਦਿੱਤਾ ਤੇ ਆਖਿਆਏਹ ਗੁਰਿਆਈ ਹੈ । ਜਿਸ ਵਿੱਚ ਸ਼ਕਤੀ ਹੈ ਚੁੱਕ ਲਓ।ਸਿਰੀ ਚੰਦ ਜੀ ਨੇ ਛੇਤੀ ਨਾਲ ਉੱਠ ਕੇ ਹੱਥ ਤਾਂ ਜਾ ਪਾਇਆ ਪਰ ਗੋਦੜੇ ਦਾ ਇੱਕ ਪੱਲਾ ਭੀ ਨਾ ਚੁੱਕ ਸਕਿਆ। ਫੇਰ ਲੱਖਮੀ ਚੰਦ ਭੀ ਗਿਆ ਤੇ ਦੋਵੇਂ ਰਲ ਕੇ ਚੁੱਕ ਰਹੇ ਤਾਂ ਭੀ
ਨਾ ਚੁੱਕ ਸਕੇ। ਜਦ ਓਹ ਸ਼ਰਮਿੰਦੇ ਹੋ ਕੇ ਹਟ ਬੈ ਠੇ ਤਾਂ ਜੇਹੜੇ ਬਾਬੇ ਬੁੱਢੇ ਤੇ ਅਜਿੱਤੇ ਜੇਹੇ ਆਪਣੇ ਆਪ ਨੂੰ ਸਭ ਤਰ੍ਹਾਂ ਲਾਇਕ ਅਜ਼ਮਤ ਅਕਲ ਦੇ ਧਨੀ ਮੰਨੀ ਬੈ ਠੇ ਸੇ ਅਤੇ ਮਨੋ ਮਨ ਗੁਰਿਆਈ ਚਾਹੁੰਦੇ ਸੇ, ਓਹਨਾਂ ਨੂੰ ਭੀ ਆਗਿਆ ਹੋਈ ਕਿ ਤੁਸੀਂ ਚੁੱਕੋ। ਓੜਕ ਇੱਕ ਪੱਲਾ ਬਾਬੇ ਬੁੱਢੇ
ਨੇ ਚੁਕਿਆ। ਹੋਰ ਕਿਸੇ ਤੋਂ ਨਾ ਹਿੱਲਿਆ। ਜਿਸ ਤਰ੍ਹਾਂ ਜਨਕ ਪੁਰ ਵਿੱਚ ਧਨਖ ਤੋੜਨ ਸਮੇਂ ਸਭ ਰਾਜੇ ਹੰਕਾਰੀ ਛੋਹ ਛੋਹ ਕੇ ਸ਼ਰਮਿੰਦੇ ਹੋਏ ਸੇ, ਓਹ ਦਸਾ
ਗੋਦੜੇ ਨੇ ਕੀਤੀ। ਗੁਰਿਆਈ ਦਾ ਦਾਵਾ ਕਰਨ ਵਾਲੇ ਜਦ ਲੱਜਯਾਵਾਨ ਹੋ ਕੇ ਹੇਠਾਂ ਮੂੰਹ ਕਰ ਬੈ ਠੇ ਤਾਂ ਬਾਬੇ ਜੀ ਦੇ ਹੁਕਮ ਨਾਲ ਅੰਗਦ ਜੀ ਨੇ ਸਹਿਜੇ ਹੀ ਗੋਦੜਾ ਉਠਾ ਕੇ ਆਪਣੇ ਉੱਪਰ ਲੈ ਲਿਆ। ਏਸ ਵੇਲੇ ਗੁਰੂ ਜੀ ਨੇ ਬਚਨ ਕੀਤਾ ਕਿ ਭਾਈ ਬੁੱਢੇ ਦੇ ਘਰ ਕੁਛ ਦਿਨ ਗੁਰਿਆਈ ਦੀ
ਸ਼ਾਖ ਰਹੇਗੀ। ਹੁਣ ਜਦ ਹੋਰ ਕੋਈ ਬਹਾਨਾਂ ਗੁਰੂ ਜੀ ਦੇ ਪੁਤ੍ਰਾਂ ਨੂੰ ਗੁਰਿਆਈ ਦੇ ਮੰਗਣ ਦਾ ਨਾ ਰਿਹਾ ਤਦ ਗੁਰੂ ਅੰਗਦ ਜੀ ਨੂੰ ਮਾਰ ਕੁੱਟ ਕੇ ਕਰਤਾਰਪੁਰੋਂ ਕੱਢ ਦੇਣ ਦੇ ਮਨਸੂਬੇ ਕਰਨ ਲੱਗ ਪਏ। ਫੇਰ ਭੀ ਬਾਬੇ ਜੀ ਨੇ ਕਿਰਪਾ ਕੀਤੀ ਤੇ ਆਖਿਆਏਹ ਚੀਜ਼ ਸੇਵਾ ਦੀ ਹੈ । ਤੁਸੀਂ ਦਾਵਾ
ਛੱਡ ਦਿਓ। ਤੁਹਾਡੀ ਜ਼ਬਾਨ ਪਰ ਰਿੱਧੀ ਸਿੱਧੀ ਰਹੇਗੀ।ਏਸ ਪਰ ਭੀ ਧੀਰਜ ਨਾ ਕੀਤਾ। ਸਿਰੀ ਚੰਦ ਤਾਂ ਰੁੱਸ ਕੇ ਗਾਲ੍ਹੀਆਂ ਕੱਢਦਾ ਹੋਯਾ ਆਪਣੇ ਸਿਰ ਵਿੱਚ ਬਿਭੂਤੀ ਪਾ ਕੇ ਪਿੰਡੋਂ ਬਾਹਰ ਇੱਕ ਟਾਹਲੀ ਦੇ ਹੇਠ ਜਾ ਬੈ ਠਾ ਤੇ ਲਖਮੀ ਚੰਦ ਵਿਰੋਧ ਕਰਨੋਂ ਨਾ ਹਟਿਆ ਤਾਂ ਬਾਬੇ ਜੀ ਨੇ ਅੰਗਦ ਜੀ ਨੂੰ
ਹੁਕਮ ਦਿੱਤਾਪੁਰਖਾ! ਤੂੰ ਖਡੂਰ ਨਿਹਾਲੇ ਜੱਟ ਦੇ ਘਰ ਜਾ ਰਹੋ।ਓਥੇ ਨਾਮ ਜਪਾ, ਲੋਕਾਂ ਦਾ ਉਧਾਰ ਕਰ। ਅਸੀਂ ਭੀ ਛੇਤੀ ਆਵਾਂਗੇ।ਬਾਬੇ ਜੀ ਦਾ ਹੁਕਮ ਮੰਨ ਕੇ ਗੁਰੂ ਅੰਗਦ ਜੀ ਖਡੂਰ ਜਾ ਰਹੇ।