ਆਖੇ ਕਾਜ਼ੀ ਰੁਕਨਦੀਨ ਸੁਣਹੋ ਨਾਨਕ ਸ਼ਾਹ! ਲਿਖਿਆ ਵਿੱਚ ਕੁਰਾਨ ਦੇ ਸੱਚੇ ਆਪ ਅਲਾਹਿ। ਭਰਸੇ ਨਬੀ ਸਫਾਤ ਜਿਸ ਮੋਮਨ ਭਿਸ਼ਤੀ ਜਾਹਿ। ਕਲਮਾਂ ਪੜੈ ਨ ਨਬੀ ਦਾ ਕਾਫਰ ਦੋਜ਼ਕ ਪਾਹਿ। ਅੱਲਾ ਦਾ ਫੁਰਮਾਇਆ ਪਲਟੇ ਸੋ ਨ ਕਦਾਤ। ਰੋਜ਼ੇ ਹੱਜ ਨਿਮਾਜ਼ ਪੰਜ ਕਲਮਾ ਕੱਢੇ ਜ਼ਕਾਤ। ਹੋਇ ਮੁਸੱਲਮ ਦੀਨ ਪਰ ਲਿਖਿਆ ਵਿੱਚ ਹਦੀਸ। ਦੀਨ
ਮੁਹੰਮਦੀ ਰੱਬ ਦਾ ਔਰ ਮਜ਼੍ਹਬ ਅਵਲੀਸ।