ਫੇਰ ਅਨੇਕ ਤੀਰਥਾਂ ਸ਼ਹਿਰਾਂ ਨੂੰ ਦੇਖਦੇ ਹੋਏ ਮਿੱਠੇ ਸਿੰਧ ਦੇ ਕਿਨਾਰੇ ਕਿਨਾਰੇ ਧਰਣੀਧਰ ਦੀ ਝਾੜੀ ਵਿੱਚੋਂ ਅਮਰਕੋਟ ਆਦਿਕ ਸ਼ਹਿਰ ਥਲਾਂ ਦੇਸ਼ਾਂ ਦਾ ਝਾਕਾ ਲੈਂਦੇ ਹੋਏ ਅਹਿਮਦਪੁਰ, ਬਹਾਵਲਪੁਰ ਦਾ ਰਾਜ ਤੇ ਸਤਲੁਜ ਲੰਘ ਕੇ ਸੂਜਾਵਾਦ, ਸ਼ੇਰ ਸ਼ਾਹ ਆਦਿਕ ਕਸਬੇ ਦੇਖ
ਉੱਚ ਨਗਰ ਉੱਚ ਵਾਲੇ ਪੀਰ ਸੱਯਦ ਅਹਿਮਦ ਹਸਨ ਜਲਾਲਦੀਨ ਨਾਲ ਗੋਸ਼ਟ ਕਰ ਫਤੇ ਪਾਈ। ਫੇਰ ਮੁਲਤਾਨ ਵਿੱਚ ਜਾ ਕੇ ਪ੍ਰਹਿਲਾਦ ਭਗਤ ਦਾ ਅਸਥਾਨ ਦੇਖਿਆ ਤੇ ਸ਼ਮਸਤਬ੍ਰੇਜ਼ ਆਦਿਕ ਪੀਰਾਂ ਦੇ ਮਕਾਨ ਦੇਖ ਦਰਿਆ ਦੇ ਨਜ਼ਦੀਕ ਜਾ ਬੈ ਠੇ। ਮੁਲਤਾਨ ਦੇ ਰਹਿਣ ਵਾਲਯਾਂ ਪੀਰਾਂ ਨੇ
ਮੁਲਤਾਨ ਦੇ ਪੀਰ ਜਦ ਗੁਰੂ ਸਾਹਿਬ ਦਾ ਆਗਮਨ ਸੁਣਿਆ ਤਾਂ ਇੱਕ ਪਯਾਲਾ ਦੁੱਧ ਦਾ ਭਰ ਕੇ ਘੱਲ ਦਿੱਤਾ ਜਿਸ ਵਿੱਚ ਬਾਬਾ ਜੀ ਨੇ ਪਤਾਸੇ ਪਾ ਉੱਪਰ ਫ਼ੁੱਲ ਰੱਖ ਮੋੜ ਭੇਜਿਆ। ਤਾਂ ਮਰਦਾਨੇ ਨੇ ਆਖਿਆਜੀ! ਦੁੱਧ ਪੁੱਤ ਆਏ ਹੋਏ ਭੀ ਕਦੇ ਕਿਸੇ ਨੇ ਮੋੜੇ ਹਨ? ਤੁਸੀਂ ਮੈ ਨੂੰ ਹੀ ਦੇ ਛੱਡਦੇ।ਗੁਰੂ ਜੀ ਬੋਲੇ
ਮਰਦਾਨਿਆ! ਕਰਤਾਰ ਤੁਹਾਨੂੰ ਹੋਰ ਦੁੱਧ ਘੱਲ ਦੇਸੀ। ਏਸ ਦੁੱਧ ਵਿੱਚ ਕਾਈ ਗੱਲ ਸੀ।ਮਰਦਾਨੇ ਆਖਿਆਜੀ! ਓਹ ਕੀ ਗੱਲ ਹੈ ਗੁਰੂ ਜੀ ਨੇ ਆਖਿਆਮਰਦਾਨਿਆ! ਮੁਲਤਾਨੀ ਪੀਰਾਂ ਫ਼ਕੀਰਾਂ ਨੇ ਇਹ ਜਤਾਯਾ ਸੀ ਕਿ ਮੁਲਤਾਨ ਪੀਰਾਂ ਫ਼ਕੀਰਾਂ ਨਾਲ ਏਸ ਪਯਾਲੇ ਵਾਂਗੂੰ ਪਹਿਲੇ ਹੀ ਭਰਪੂਰ ਹੈ। ਤੁਸੀਂ ਕਿੱਥੇ ਰਹੋਗੇ? ਅਸਾਂ ਪਤਾਸੇ
ਪਾ ਫ਼ੁੱਲ ਰੱਖ ਏਹ ਜਤਾਯਾ ਹੈ ਕਿ ਅਸੀਂ ਤੁਹਾਡੇ ਵਿੱਚ ਮਿੱਠੇ ਬਣ ਕੇ ਫ਼ੁੱਲ ਦੀ ਤਰ੍ਹਾਂ ਸਭ ਦੇ ਉੱਪਰ ਰਹਾਂਗੇ।ਏਹ ਗੱਲ ਸੁਣ ਕੇ ਮਰਦਾਨੇ ਰਬਾਬ ਵਜਾਯਾ ਤੇ ਬਾਬੇ ਸ਼ਬਦ ਉਠਾਯਾ: ਜੈ ਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ ॥ ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ ॥ ਰਹਹਿ
ਇਕਾਂਤਿ ਏਕੋ ਮਨਿ ਵਸਿਆ ਆਸਾ ਮਾਹਿ ਨਿਰਾਸੋ ॥ ਅਗਮੁ ਅਗੋਚਰੁ ਦੇਖਿ ਦਿਖਾਏ ਨਾਨਕੁ ਤਾ ਕਾ ਦਾਸੋ ॥੫॥
(ਰਾਮਕਲੀ, ਮਃ ੧ - ੯੩੮) ਏਤਨੇ ਚਿਰ ਨੂੰ ਪੀਰ ਬਹਾਵਲਹਕ, ਸ਼ਾਹਸ਼ਰਫ, ਸੱਯਦ ਅਬਦੁਲ ਕਾਦਰੀ, ਸਦਾ ਸੁਹਾਗਨ, ਰਤਨ ਨਾਥ ਜੋਗੀ, ਸਹਿਜੂ ਭਗਤ ਆਦਿਕ ਨੇ ਬਾਬੇ ਨੂੰ ਸਲਾਮਾਲੇਕਮ ਆਦੇਸ਼ ਕੀਤਾ। ਬਾਬੇ ਜੀ ਨੇ ਭੀ ਸੱਤ ਕਰਤਾਰ ਉਚਾਰ ਦਸਤ ਪੰਜਾ ਲੈ ਸਭ ਨੂੰ ਬਠਾਯਾ ਤੇ ਏਹ ਸ਼ਬਦ ਉਠਾਯਾ: ਸੂਹੀ ਮਹਲਾ ੫ ਘਰੁ ੩ ੴ ਸਤਿਗੁਰ ਪ੍ਰਸਾਦਿ ॥ ਸੇਵਾ ਥੋਰੀ
ਮਾਗਨੁ ਬਹੁਤਾ ॥ ਮਹਲੁ ਨ ਪਾਵੈ ਕਹਤੋ ਪਹੁਤਾ ॥੧॥ ਜੋ ਪ੍ਰਿਅ ਮਾਨੇ ਤਿਨ ਕੀ ਰੀਸਾ ॥ ਕੂੜੇ ਮੂਰਖ ਕੀ ਹਾਠੀਸਾ ॥੧॥ ਰਹਾਉ ॥ ਭੇਖ ਦਿਖਾਵੈ ਸਚੁ ਨ ਕਮਾਵੈ ॥ ਕਹਤੋ ਮਹਲੀ ਨਿਕਟਿ ਨ ਆਵੈ ॥੨॥ ਅਤੀਤੁ ਸਦਾਏ ਮਾਇਆ ਕਾ ਮਾਤਾ ॥ ਮਨਿ ਨਹੀ ਪ੍ਰੀਤਿ ਕਹੈ ਮੁਖਿ ਰਾਤਾ ॥੩॥
ਕਹੁ ਨਾਨਕ ਪ੍ਰਭ ਬਿਨਉ ਸੁਨੀਜੈ ॥ ਕੁਚਲੁ ਕਠੋਰੁ ਕਾਮੀ ਮੁਕਤੁ ਕੀਜੈ ॥੪॥ ਦਰਸਨ ਦੇਖੇ ਕੀ ਵਡਿਆਈ ॥ ਤੁਮ੍ ਸੁਖਦਾਤੇ ਪੁਰਖ ਸੁਭਾਈ ॥੧॥ ਰਹਾਉ ਦੂਜਾ ॥੧॥੭॥
(ਸੂਹੀ, ਮਃ ੫ - ੭੩੮)
ਉੱਚਾ ਕਸਬਾ ਅਨਾਯਤੁਲਾ ਝੰਗ ਦੇ ਰਾਜਾ ਨੇ ਸੰਮਤ ੧੫੨੦ ਬਿਕ੍ਰਮੀ ਵਿੱਚ ਬਸਾਯਾ ਸੀ ਜਿਸ ਵਿੱਚ ਸੱਯਦ ਅਹਿਮਦ ਹਸਨ ਪੀਰ ਦੀ ਉਲਾਦ ਬਹੁਤ ਹੈ ਤੇ ਓਹ ਭੀ ਸੰਮਤ ੧੫੬੩ ਬਿਕ੍ਰਮੀ ਵਿੱਚ ਓਥੇ ਹੀ ਗੁਜ਼ਰਿਆ ਹੈ । ਉੱਚੀ ਜਗ੍ਹਾ ਥੇਹ ਪਰ ਬਸਣੇ ਕਰ ਉੱਚ ਨਾਮ ਮਸ਼ਹੂਰ ਹੋ ਗਿਆ। ਏਸੇ ਪਿੰਡ ਦੇ ਪੀਰ ਗੁਰੂ
ਗੋਬਿੰਦ ਸਿੰਘ ਜੀ ਸਦਾਏ ਸੇ।
ਏਹ ਸ਼ਬਦ ਸੁਣ ਕੇ ਸਭ ਦੀ ਧਰ ਠਿਕਾਣੇ ਹੋ ਗਈ ਤੇ ਜੋ ਫ਼ਕੀਰੀ ਦੇ ਅੜੰਗ ਬੜੰਗ ਪੁੱਛਣ ਲਈ ਗਿਣ ਕੇ ਆਏ ਸੇ ਸਭ ਭੁੱਲ ਗਏ। ਧਰਮ, ਕਰਮ, ਉਪਾਸਨਾ, ਗਿਆਨ ਦੀ ਚਰਚਾ ਕਰ ਬਾਬੇ ਜੀ ਨੇ ਪਰਮਾਨੰਦ ਦੀ ਨਦੀ ਵਗਾ ਦਿੱਤੀ ਜਿਸ ਵਿੱਚ ਓਨ੍ਹਾਂ ਮਲਾਹਾਂ ਸਮੇਤ ਸਤਸੰਗੀ ਭੀ ਮਗਨ ਹੋ ਗਏ। ਸੱਚ
ਹੈ : ਜਿਸੁ ਸਿਮਰਤ ਮਨਿ ਹੋਤ ਅਨੰਦਾ ਉਤਰੈ ਮਨਹੁ ਜੰਗੀਲਾ ॥ ਮਿਲਬੇ ਕੀ ਮਹਿਮਾ ਬਰਨਿ ਨ ਸਾਕਉ ਨਾਨਕ ਪਰੈ ਪਰੀਲਾ ॥੨॥੪॥੧੩॥
(ਗੂਜਰੀ, ਮਃ ੫ - ੪੯੮) ਜਦ ਬਾਬਾ ਜੀ ਮੁਲਤਾਨੋਂ ਚੱਲ ਕੇ ਫਾਜ਼ਲਸ਼ਾਹ ਪਿੰਡ ਦੇ ਨੇੜੇ ਢੁੱਕੇ ਤਾਂ ਇੱਕ ਫਰੀਦ ਨਾਮੇ, ਜੋ ਬਾਬੇ ਦੀ ਮਹਿਮਾ ਸੁਣ ਕੇ ੪੦ ਕੋਹ ਤੋਂ ਦਰਸ਼ਨ ਕਰਨ ਲਈ ਚੱਲਿਆ ਸੀ; ਆ ਪਹੁੰਚਿਆ। ਬਾਬਾ ਜੀ ਇੱਕ ਟਾਲ੍ਹੀ ਦੇ ਦਰੱਖਤ ਹੇਠ ਜਾ ਬੈ ਠੇ। ਜੋ ਜੋ ਪ੍ਰਸ਼ਨ ਫਰੀਦ ਜੀ ਨੇ ਕੀਤੇ, ਸਭ ਦਾ ਉੱਤਰ ਬਾਬਾ ਜੀ ਨੇ ਦਿੱਤਾ।
ਜਿਸ ਕਰ ਕੇ ਫੇਰ ਉਹ ਓਥੇ ਹੀ ਬੈ ਠਾ ਰਹਿ ਗਿਆ ਤੇ ਉਸ ਪਿੰਡ ਦਾ ਨਾਮ ਭੀ ਉਸੇ ਦੇ ਨਾਮ ਪਰ ਫਰੀਦ ਵਾਲਾ ਪੈ ਗਿਆ। ਉਹ ਅੱਠ ਮੁੱਢੀ ਟਾਹਲੀ ਭੀ ਝੰਗੀ ਵਿੱਚ ਮਸ਼ਹੂਰ ਹੈ । ਰਾਵੀ ਤੇ ਝਨਾਉਂ ਦੋਵੇਂ ਇਸ ਪਿੰਡ ਤੋਂ ਨੇੜੇ ਨੇੜੇ ਹਨ।
ਮੁਲਤਾਨ ਮੋਲਤ ਰਾਜਾ ਨੇ ਬਸਾਇਆ ਸੀ ਜਿਸ ਦੀ ਸੰਤਾਨ ਹਿਰਨਕੱਸ਼ਪ ਰਾਜਾ ਪ੍ਰਹਿਲਾਦ ਦਾ ਬਾਪ ਕ੍ਰਿਸ਼ਨ ਵਾਂਗੂੰ ਆਪ ਨੂੰ ਹੀ ਪ੍ਰਮੇਸ਼ਰ ਸਦਾਉਂਦਾ ਸੀ। ਪ੍ਰਹਿਲਾਦ ਈਸ਼ਰ ਦੀ ਉਪਾਸਨਾ ਕਰਦਾ ਸੀ। ਏਸ ਨੂੰ ਦੁੱਖ ਦਿੱਤਾ ਤਾਂ ਨਰਸਿੰਘ ਜੀ ਨੇ ਓਸ ਨੂੰ ਮਾਰ ਸਿੱਟਿਆ। ਇਲਮ ਤਬਈ ਵਾਲੇ ਆਖਦੇ ਹਨ ਓਹ ਅੱਧਾ ਸ਼ੇਰ, ਅੱਧਾ ਆਦਮੀ ਨਹੀਂ
ਸੀ। ਨਰਸਿੰਘ ਨਾਮੀ ਇੱਕ ਬਹਾਦੁਰ ਆਦਮੀ ਤੋਂ ਪ੍ਰਹਿਲਾਦ ਦੇ ਪੱਖੀ ਵਜ਼ੀਰਾਂ ਨੇ ਮਰਵਾ ਦਿੱਤਾ ਸੀ।