ਢਿਲਵਾਂ ਦੀ ਕਥਾ ਸੌਢੀ ਕੌਲ ਦਾ ਸੰ ਬਾਦ

ਸ੍ਰੀ ਗੁਰੂ ਗੋਬਿੰਦ ਸਿੰਘ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੯੭ / ੧੩੫

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਗੁਰੂ ਸਾਹਿਬ ਓਸੇ ਘੜੀ ਓਥੋਂ ਕੂਚ ਕਰ ਕੇ ਕੋਟ ਤੋਂ ਤਿੰਨ ਕੋਹ ਢਿਲਵੀਂ ਜਾ ਉੱਤਰੇ। ਓਥੇ ਅੱਗੇ ਸੋਢੀ ਪ੍ਰਿਥੀਚੰਦ ਦੀ ਸੰਤਾਨ ਸੋਢੀ ਕੌਲ ਸੋਢੀ ਕੌਲ, ਸ਼ਰਾਧ ਖੰਡਨ ਜੀ ਆਪਣੇ ਚਾਰੇ ਪੁਤ੍ਰਾਂ (ਸਤਾ ਨੰਦ, ਹਰੀ ਚੰਦ, ਅਮਰੀਕ ਬਨਵਾਲੀ) ਅਤੇ ਅਭੈ ਚੰਦ ਆਦਿਕ ਪੋਤ੍ਰਿਆਂ ਸਮੇਤ ਗੁਰੂ ਸਾਹਿਬ ਜੀ ਨੂੰ ਆ ਮਿਲਿਆ। ਓਸ ਦਿਨ ਓਨ੍ਹਾਂ ਦੇ ਵੱਡੇ ਦਾ ਖਿਆਹ ਸੀ। ਏਸ ਕਰ ਕੇ ਸ੍ਰਾਧ ਕਰਾ ਰਹੇ ਸਨ। ਓਹ ਕੁਸ਼ਾ ਦੇ ਛੱਲੇ ਜੇਹੇ ਪਵਿਤ੍ਰੇ ਸੋਢੀ ਦੇ ਹੱਥ ਪਏ ਹੋਏ ਦੇਖ ਕੇ ਗੁਰੂ ਜੀ ਨੇ ਪੁੱਛਿਆ, ਏਹ ਤੁਸੀਂ ਕਿਉਂ ਪਾਏ ਹਨਸੋਢੀ ਕੌਲ ਨੇ ਆਖਿਆਅਸੀਂ ਅਪਣੇ ਵੱਡੇ ਦਾ ਸ੍ਰਾਧ ਖਿਆਹ ਕਰਾ ਰਹੇ ਸਾਂ। ਆਪ ਦਾ ਆਗਮਨ ਸੁਣ ਕੇ ਏਸੇ ਭਾਂਤ ਸ਼ੀਘ੍ਰ ਦਰਸ਼ਨ ਕਰਨ ਚਲੇ ਆਏ।ਗੁਰੂ ਕੇ ਬੋਲੇਤੁਸਾਂ ਏਹ ਕੀ ਜਗ ਜਾਂਦੀ ਸਗੋਂ: ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥੧॥ (ਗਉੜੀ ਬੈਰਾਗਣਿ, ਭਗਤ ਕਬੀਰ ਜੀ - ੩੩੨) ਭੇਡਾ ਚਾਲ ਫੜ ਛੱਡੀ ਹੈ। ਗੁਰੂ ਰਾਮਦਾਸ ਜੀ ਦੀ ਸੰਤਾਨ ਸਾਡੇ ਪਿਤ੍ਰ ਤਾਂ ਸਭੇ ਅਜੇਹੇ ਇਕੋ ਵਾਰੀ ਤ੍ਰਿਪਤ ਹੋਏ ਹੋਏ ਹਨ, ਕਦੇ ਕਿਸੇ ਚੀਜ਼ ਦੀ ਓਨ੍ਹਾਂ ਨੂੰ ਲੋੜ ਨਹੀਂ ਹੁੰਦੀ।ਕੌਲ ਜੀ ਬੋਲੇ, ਸਤਗੁਰੋ! ਆਪ ਸੱਚ ਆਖਦੇ ਹੋ ਪਰ ਜਨਮ

ਧਾਰ ਕੇ ਸੰਸਾਰ ਦੀ ਕਾਰ ਕੁਛ ਨਾ ਕੁਛ ਜ਼ਰੂਰ ਕਰਨੀ ਪੈਂਦੀ ਹੈ। ਦੇਖੋ ਗੁਰੂ ਨਾਨਕ ਸਾਹਿਬ ਜਦ ਸਰਾਧਾਂ ਦੀ ਸੱਤਮੀ ਵਾਲੇ ਦਿਨ ਦੇਹ ਤਿਆਗਣ ਲੱਗੇ, ਤਾਂ ਸ੍ਰੀ ਚੰਦ ਜੀ ਦੀ ਮਾਤਾ ਸੁਲਖਨੀ ਜੀ ਨੇ ਬੇਨਤੀ ਕੀਤੀ, ਕੱਲ੍ਹ ਅਸ਼ਟਮੀ ਦਾ ਸ੍ਰਾਧ ਤੁਹਾਡੇ ਪਿਤਾ ਦੇ ਨਾਮ ਦਾ ਹੈ। ਜੇ ਅੱਜ ਚੋਲਾ ਛਡੋਗੇ ਤਾਂ ਓਨ੍ਹਾਂ ਦਾ ਦਿਨ ਨਾ ਮੰਨਯਾ ਜਾਵੇਗਾ। ਗੁਰੂ ਜੀ ਨੇ ਆਪਣੀ ਸੁਵਾਣੀ ਦੀ ਬਾਤ ਮੰਨ ਕੇ ਸਭੇ ਸਮੱਗਰੀ ਸਮਾਉਣ ਦੀ ਉਠਵਾ ਦਿੱਤੀ। ਅਸ਼ਟਮੀ ਨੂੰ ਸ੍ਰਾਧ ਕਰਾਯਾ ਜੱਗਯਾ ਕੀਤਾ ਨੌਮੀ ਨੂੰ ਭੀ ਰਹੇ। ਦਸਮੀ ਨੂੰ ਦੇਹ ਤਿਆਗੀ। ਤਾਂ ਤੇ ਜੋ ਕ੍ਰਿਤ ਓਹ ਕਰ ਗਏ, ਓਹੋ ਸਾਨੂੰ ਤੁਹਾਨੂੰ ਭੀ ਜ਼ਰੂਰ ਕਰਨੀ ਚਾਹੀਏ। ਸ੍ਰੀ ਕਲਗੀਧਰ ਜੀ ਬੋਲੇਏਹ ਸ੍ਰਾਧ ਕਰਨ ਦੀ ਕਥਾ ਜਨਮ ਸਾਖੀ ਵਿੱਚ ਬਿਪ੍ਰਾਂ ਦੀ ਸੰਗਤ ਤੇ ਪ੍ਰੇਰਨਾ ਕਰ ਕੇ ਲਿਖਾਰੀਆਂ ਨੇ ਲਿਖ ਧਰੀ ਹੈ। ਗੁਰੂ ਨਾਨਕ ਜੀ ਜੇ ਸ੍ਰਾਧ ਕਰਨ ਵਾਲੇ ਹੁੰਦੇ ਤਾਂ: ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ ॥ ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ

ਸਿਉ ਮੇਲੁ ॥੧॥ (ਆਸਾ, ਮਃ ੧ - ੩੫੮) ਪੁਨਾ: ਪਿੰਡੁ ਪਤਲਿ ਮੇਰੀ ਕੇਸਉ ਕਿਰਿਆ ਸਚੁ ਨਾਮੁ ਕਰਤਾਰੁ ॥ ਐਥੈ ਓਥੈ ਆਗੈ ਪਾਛੈ ਏਹੁ ਮੇਰਾ ਆਧਾਰੁ ॥੨॥ (ਆਸਾ, ਮਃ ੧ - ੩੫੮) ਇਤਆਦਿਕ ਬਹੁਤ ਬਚਨ ਉਨ੍ਹਾਂ ਦੇ ਉਚਾਰੇ ਹੋਏ ਹਨ। ਉਨ੍ਹਾਂ ਦੀ ਬਾਣੀ ਵਿੱਚੋਂ ਸਰਾਧ ਕਰਨ ਦੀ ਆਗਿਆ ਕਿਤੇ ਨਹੀਂ ਪਾਈ। ਏਹੋ ਜੇਹੇ ਬਚਨ ਭਗਤਾਂ ਦੇ ਪੰਜਵੀਂ ਪਾਤਸ਼ਾਹੀ ਨੇ ਬਹੁਤ ਪਸਿੰਦ ਕਰ ਕੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰੱਖੇ ਹਨ। ਜੇ ਓਹ ਗਏ ਗ਼ੁਜ਼ਰਿਆਂ ਦੇ ਨਾਮ ਪਰ ਸਰਾਧ ਕਰਨੇ ਮਨਜ਼ੂਰ ਰੱਖਦੇ, ਤਾਂ ਗੁਰੂ ਘਰ ਦਾ ਹਿੰਦੂ ਮਤ ਨਾਲੋਂ, ਵੱਖਰਾ ਸਿਲਸਿਲਾ ਹੀ ਕਯੋਂ ਚੱਲਦਾਗੁਰੂ ਕੇ ਮੁਖਾਰ ਬਿੰਦ ਤੋਂ ਏਹੋ ਜੇਹੇ ਬਚਨ ਸੁਣ ਕੇ ਕੌਲ ਜੀ ਆਦਿਕ ਸਭ ਲੋਕ ਨਿਸਚੇ ਮੰਨ ਗਏ ਕਿ ਬਿੱਪ੍ਰਾਂ ਦੀ ਤੁਸ਼ਟੀ ਪੁਸ਼ਟੀ ਬਿਨਾਂ ਸਰਾਧ ਕਰਨ ਦਾ ਹੋਰ ਕੋਈ ਫਾਇਦਾ ਨਹੀਂ। ਫੇਰ ਜਦ

ਕੌਲ ਜੀ ਨੇ ਗੁਰੂ ਕਿਆਂ ਨੂੰ ਪੁੱਛਯਾ ਕਿ ਹੁਣ ਤੁਸੀਂ ਕੀ ਕਰਦੇ ਫਿਰਦੇ ਹੋ ਅਤੇ ਕੀ ਇਛਯਾ ਹੈ? ਤਾਂ ਗੁਰੂ ਜੀ ਨੇ ਜੰਗ ਅਨੰਦਪੁਰ ਤੇ ਚਮਕੌਰ ਦਾ ਸਾਰਾ

( ਬ੍ਰਿਤਾਂਤ ਸੁਣਾ ਕੇ ਆਖਯਾਹੁਣ ਅਸੀਂ ਕਪੂਰੇ ਦੀਆਂ ਜੜ੍ਹਾਂ ਪੁੱਟ ਕੇ ਆਏ ਹਾਂ।ਕੌਲ ਬੋਲਯਾ, (ਜਿਸ ਦਾ ਕਪੂਰ ਸੇਵਕ ਸੀਓਸ ਦੀਆਂ ਜੜਾਂ ਤਾਂ ਮੇਰੇ ਪੇਟ ਵਿੱਚ ਹਨ।ਗੁਰੂ ਜੀ ਬੋਲੇਪਹਿਲੇ ਤੁਸਾਡੇ ਹੀ ਢਿੱਡ ਨੂੰ ਪਾੜ ਲੀਤਾ ਜਾਊ।ਸੋਢੀ ਕੌਲ ਨੇ ਜਾਣਿਆਂ ਏਨ੍ਹਾਂ ਦੇ ਬਚਨ ਕਦੇ ਭੀ ਅਨਥਾ ਨਾ ਹੋਣਗੇ। ਏਹ ਸੋਚ ਕੇ ਓਸ ਨੇ ਚਰਨ ਫੜ ਕੇ ਆਖਯਾਕੁਛ ਬਖ਼ਸ਼ੋ।ਮਹਾਰਾਜ ਬੋਲੇਅੱਧ ਪਚੱਧ ਓਸ ਦੀ ਉਲਾਦ ਨੂੰ ਬਖ਼ਸ਼ਯਾ। ਓਸ ਨੂੰ ਓਸ ਦੀ ਮੁਰਾਦ ਦਾ ਫ਼ਲ ਫਾਂਸੀ ਜ਼ਰੂਰ ਮਿਲੇਗੀ। ਤਦੋਂ ਨੂੰ ਪ੍ਰਸ਼ਾਦ ਦੀ ਤਿਆਰੀ ਹੋ ਗਈ ਗੁਰੂ ਜੀ ਕੇਸੀ ਸ਼ਨਾਨ ਕਰਨ ਲੱਗੇ ਤਾਂ ਸੋਢੀ ਕੌਲ ਕੌਲ ਜੀ ਦੀ ਬੇਨਤੀ ਮੰਨ ਕੇ ਨੀਲੇ ਉਤਾਰ ਕੇ ਸਫ਼ੈਦ ਬਸਤ੍ਰ ਪਹਿਨੇ ਗੁਰੂ ਜੀ ਦੀ ਨੀਲੀ ਪੁਸ਼ਾਕ ਵੇਖ ਕੇ ਛੇਤੀ ਨਾਲ ਜਾ ਕੇ ਘਰੋਂ ਚਿੱਟੀ ਪੁਸ਼ਾਕੀ ਲੈ ਆਯਾ ਅਤੇ ਨਿੰਮ੍ਰ ਹੋ ਕੇ ਆਖਯਾਏਹ ਨੀਲੀ ਪੁਸ਼ਾਕ ਤੁਰਕੀ ਪਹਿਰਾਵਾ ਤੁਸਾਨੂੰ ਨਹੀਂ ਸੋਭਦਾ। ਤੁਸੀਂ ਚਿੱਟੀ ਪੁਸ਼ਾਕ ਪਹਿਨੋ।ਓਸ ਦਾ ਬਚਨ ਮੰਨ ਕੇ ਗੁਰੂ ਜੀ ਸੁਫ਼ੈਦ ਪੁਸ਼ਾਕੀ ਪਹਿਨ ਕਰ ਅੰਗੀਠੇ ਪਾਸ ਬੈਠੇ। ਨਾਲੇ ਕੇਸ ਹਰੇ ਕਰਦੇ ਰਹੇ, ਨਾਲੇ ਓਸ ਨੀਲੀ ਪੁਸ਼ਾਕ ਦੀਆਂ ਲੀਰਾਂ ਕਰ ਕਰ ਅੱਗ ਵਿੱਚ ਸਾੜਦੇ ਗਏ ਤੇ ਏਹ ਬਚਨ ਉਚਾਰਦੇ ਗਏ ਨੀਲ ਬਸਤ੍ਰ ਲੇ ਕਪੜੇ ਫਾੜੇ ਤੁਰਕ ਪਠਾਣੀ ਅਮਲ ਗਿਆ।ਏਹ ਬਚਨ ਸੁਣ ਕੌਲ ਜੀ ਨੇ ਆਖਯਾ ਕਿ ਰਾਮਰਾਇ ਨੇ ਮਿਟੀ ਮੁਸਲਮਾਨਦੀ ਜਗ੍ਹਾ ਦੋ ਅਖਰ ਬਦਲੇ ਸੇ ਮੁਸਲ ਦੀ ਜਗ੍ਹਾ ਬੇਈਪੜ੍ਹਿਆ ਸੀ, ਏਸੇ ਗ਼ੁਨਾਹ ਬਦਲੇ ਓਹ ਗੁਰੂ ਘਰ ਤੋਂ ਖਾਰਜ ਕੀਤਾ ਗਿਆ। ਹੁਣ ਤੁਸੀਂ ਕਈ ਅੱਖਰ ਉਲਟਾ ਦਿੱਤੇ। ਮਹਾਰਾਜ ਬੋਲੇਅਸੀਂ ਆਪਣਾ ਸਰਬੰਸ ਧਰਮ ਜੁੱਧ ਵਿੱਚ ਪਹਿਲੇ ਕੁਰਬਾਨ ਕਰ ਕੇ ਪਿੱਛੋਂ ਬਚਨ ਪਲਟਿਆ ਹੈ ਕਯੋਂਕਿ ਓਨ੍ਹਾਂ ਨੇ ਤੁਰਕਾਂ ਪਠਾਣਾਂ ਦਾ ਅਮਲ ਥਾਪਿਆ ਸੀ ਤੇ ਅਸਾਂ ਓਨ੍ਹਾਂ ਦਾ ਅਮਲ ਖਾਲਸੇ ਜੀ ਤੋਂ ਉਠਵਾਣਾ ਹੈ। ਸੋ ਆਦਿ ਗੁਰੂ ਜੀ ਦਾ ਬਚਨ ਬਦਲੇ ਬਿਨਾਂ ਤੁਰਕਾਂ ਦਾ ਅਮਲ ਉਠਦਾ ਨਹੀਂ ਸੀ, ਤਾਂ ਬਦਲਾਯਾ ਹੈ। ਏਹ ਉੱਤਰ ਸੁਣ ਕੇ ਕੌਲ ਜੀ ਗੁਰੂ ਜੀ ਨੂੰ ਸੱਚਾ ਜਾਣ ਕੇ ਚੁੱਪ ਕਰ ਗਏ। ਤਦੋਂ ਨੂੰ ਗੁਰੂ ਜੀ ਪਾਸ ਓਸ ਨੀਲੇ ਕਪੜੇ ਦੀ ਇੱਕ ਲੀਰ ਰਹਿ ਗਈ। ਉਸ ਨੂੰ ਭੀ ਸਾੜਨ ਲੱਗੇ, ਤਾਂ ਭਾਈ ਮਾਨ ਨਿਹੰਗ ਸਿੰਘਾਂ ਦਾ ਪੰਥ ਚੱਲਣ ਦੀ ਰਵਾਇਤ ਸਿੰਘ ਨੇ ਓਹ ਲੀਰ ਗੁਰੂ ਸਾਹਿਬਾਂ ਪਾਸੋਂ ਮੰਗ ਕੇ ਆਪਣੇ ਸੀਸ ਪੁਰ ਬੰਨ੍ਹ ਲਈ। ਸਜੀ ਹੋਈ ਵੇਖ ਕੇ ਗੁਰੂ ਜੀ ਨੇ ਬਚਨ ਕੀਤਾ ਕਿ ਏਹੋ ਜੇਹੇ ਨੀਲੇ ਬਸਤ੍ਰ ਧਾਰਨ ਵਾਲਾ ਤੇਰਾ ਪੰਥ ਚੱਲੇਗਾ। ਸੋ ਨਿਹੰਗ ਸਿੰਘ ਓਥੋਂ ਆਪਣੇ ਪੰਥ ਦਾ ਪ੍ਰਵਿਰਤ ਹੋਣਾ ਦੱਸਦੇ ਹਨ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗