ਗੁਰੂ ਜੀ ਦਾ ਅਨੰਦਪੁਰ ਆਵਣਾਬ ਸੀ ਦਾ ਲੁਟਨਾ ਰਾਜਿਆਂ ਨੇ ਲੜਾਈ ਕਰ ਕੇ ਹਾ ਰਨਾ ਤੇ ਬਾਦਸ਼ਾਹ ਨੂੰ ਚਿੱਠੀ ਲਿਖਣੀ

ਸ੍ਰੀ ਗੁਰੂ ਗੋਬਿੰਦ ਸਿੰਘ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੭੭ / ੧੩੫

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਇਕ ਦਿਨ ਗੁਰੂ ਜੀ ਦੇ ਰੋਬਰੂ ਦੀਵਾਨ ਵਿੱਚ ਇੱਕ ਵਿਪ੍ਰ ਨੇ ਅਤਯੰਤ ਦੁਖੀ ਹੋ ਪੁਕਾਰ ਕੀਤੀ ਤੇ ਗੁਰੂ ਕੀ ਦੁਹਾਈ ਦਿੱਤੀ। ਜਦ ਗੁਰੂ ਜੀ ਨੇ ਉਸ ਨੂੰ ਨੇੜੇ ਸੱਦ ਕੇ ਦੁਖੀ ਹੋਣ ਦਾ ਕਾਰਣ ਪੁੱਛਿਆ ਤਾਂ ਓਨ ਆਖਯਾਮਹਾਰਾਜ! ਮੈਂ ਹੁਸ਼ਿਆਰਪੁਰ ਰਹਿਣ ਵਾਲਾ ਦੇਵਦਾਸ ਨਾਮ ਸਾਰਸੁਤ ਬ੍ਰਹਮਨ ਹਾਂ ਤੇ ਆਪਣਾ ਮੁਕਲਾਵਾ ਲਈ ਆਉਂਦਾ ਜਦ

ਬਸੀ ਪਿੰਡ ਪਾਸੋਂ ਲੰਘਿਆ, ਤਾਂ ਓਥੋਂ ਦਾ ਸਰਦਾਰ ਜਾਬਰ ਖਾਂ ਪਠਾਣ ਬਦੋਬਦੀ ਮੇਰੀ ਇਸਤ੍ਰੀ ਦਾ ਡੋਲਾ ਸਾਥੋਂ ਖੋਹ ਕੇ ਆਪਣੇ ਘਰ ਲੈ ਗਿਆ ਤੇ ਮੈਨੂੰ ਮਾਰਿਆ। ਮੈਂ ਬਥੇਰਾ ਰੌਲਾ ਪਾਯਾ, ਰੋਯਾ ਪਿਟਿਆ, ਪੈਂਚਾਂ ਤੇ ਕਾਜ਼ੀ ਪਾਸ ਫਰਿਆਦ ਕੀਤੀ ਪਰ ਕਿਨੇ ਕੁੱਝ ਨਾ ਸੁਣਿਆ। ਹੋਰ ਭੀ ਕਈ ਹਾਕਮਾਂ ਤੇ ਪਹਾੜੀ ਰਾਜਿਆਂ ਪਾਸ ਜਾ ਕੇ ਪੁਕਾਰ ਕੀਤੀ। ਕੋਈ ਸਹਾਇਕ ਨਹੀਂ ਹੋਯਾ। ਹੁਣ ਹਿੰਦੂ ਧਰਮ ਦੇ ਰਖਯਕ ਪਰੋਪਕਾਰੀ ਆਪ ਨੂੰ ਸੁਣ ਕੇ ਆਪ ਦੀ ਸ਼ਰਨ ਆਯਾ ਹਾਂ। ਮੇਰੀ ਇਸਤ੍ਰੀ ਮੈਨੂੰ ਦਿਵਾ ਦਿਓ, ਨਹੀਂ ਤਾਂ ਮੈਂ ਆਪ ਦੇ ਬੂਹੇ ਅੱਗੇ ਮਰ ਜਾਵਾਂਗਾ, ਕਿਉਂਕਿ ਮੇਰੇ ਜੀਉਣ ਦਾ ਹੁਣ ਹੱਜ ਕੋਈ ਨਹੀਂ ਰਿਹਾ।ਏਹ ਹਾਲ ਤੇ ਬ੍ਰਹਮਣ ਦੀ ਦੀਨ ਪੁਕਾਰ ਸੁਣ ਕੇ ਧਰਮ ਧੁਰੰਧਰ ਸ੍ਰੀ ਕਲਗੀਧਰ ਜੀ ਨੇ ਸਾਹਿਬ ਅਜੀਤ ਸਿੰਘ ਨੂੰ ਦੋ ਸੌ ਸਵਾਰ ਦੇ ਕੇ ਬਿਪ੍ਰ ਦੇ ਨਾਲ ਤੋਰ, ਹੁਕਮ ਦਿੱਤਾ ਕਿ ਜਾਬਰ ਖਾ ਤੋਂ ਬ੍ਰਾਹਮਣ ਦੀ ਇਸਤ੍ਰੀ ਵਾਪਿਸ ਦਿਵਾਈ ਜਾਬਰ ਖਾਂ ਸਮੇਤ ਏਸ ਬ੍ਰਾਹਮਣ ਦੀ ਇਸਤ੍ਰੀ ਨੂੰ ਮੇਰੇ ਪਾਸ ਲੈ ਆਓ। ਜੇ ਕੋਈ ਮੁਕਾਬਲਾ ਕਰੇ ਤਾਂ ਸ਼ਮਸ਼ੇਰ ਚਮਕਾਓ। ਸਾਹਿਬਜ਼ਾਦੇ ਬਹਾਦਰ ਨੇ ਆਗਯਾ ਮੰਨ ਕੇ ਦਰਯਾਓਂ ਪਾਰ ਹੋ, ਦਿਨ ਚੜ੍ਹਦੇ ਤੋਂ ਪਹਿਲੇ ਹੀ ਸੁੱਤੇ ਪਏ ਪਠਾਣ ਜਾ ਦਬਾਏ। ਬਹੁਤੇ ਤਾਂ ਡਰਦੇ ਨੱਠ ਗਏ, ਤੇ ਕਈ ਪਠਾਣਾਂ ਨੂੰ ਮਾਰ ਜ਼ਖ਼ਮੀ ਕਰ ਲੁੱਟ ਕੁੱਟ ਜਾਬਰ ਖਾਂ ਨੂੰ ਬ੍ਰਾਹਮਣੀ ਸਮੇਤ ਫੜ

ਕੇ ਅਨੰਦਪੁਰ ਲੈ ਆਂਦਾ। ਨਯਾਇਕਾਰੀ ਗੁਰੂ ਜੀ ਨੇ ਬ੍ਰਾਹਮਣੀ ਬ੍ਰਾਹਮਣ ਨੂੰ ਦੇ ਕੇ ਉਸ ਦੇ ਭਾਈਚਾਰੇ ਵਿੱਚ ਮਿਲਾਈ ਤੇ ਜਾਬਰ ਖਾਂ ਨੂੰ ਥੋਥੇ ਤੀਰਾਂ ਦੀ ਮਾਰ ਨਾਲ ਮਰਵਾ ਸਿਟਿਆ। ਬ੍ਰਾਹਮਣ ਤਾਂ ਅਸੀਸਾਂ ਦਿੰਦਾ ਹੀ ਸੀ, ਪਰ ਸਾਰਾ ਦੇਸ ਏਸ ਉਪਕਾਰ ਨੂੰ ਸੁਣ ਕੇ ਮਹਿਮਾ ਕਰਨ ਲਗ ਪਿਆ। ਬਸੀ ਵਾਲੇ ਪਠਾਣਾਂ ਨੂੰ ਓਨ੍ਹਾਂ ਦੇ ਕਰਮ ਦਾ ਫ਼ਲ ਭੁਗਾ ਕੇ ਸਿੰਘਾਂ ਦੇ ਹੌਸਲੇ ਬਹੁਤ ਵਧ ਗਏ। ਉਦੇ ਸਿੰਘ, ਆਲਮ ਸਿੰਘ, ਦਯਾ ਸਿੰਘ, ਹੁਕਮ ਸਿੰਘ, ਮੋਹਕਮ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਈਸ਼ਰ ਸਿੰਘ, ਟੇਕ ਸਿੰਘ, ਦੇਵਾ ਸਿੰਘ ਆਦਿਕ ਜਥੇਦਾਰ ਹਮੇਸ਼ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਕਹੀ ਕਰਨ ਜਾਣ, ਤਾਂ ਪਹਾੜੀਆਂ ਦੇ ਪਿੰਡਾਂ ਨੂੰ ਹਲਚਲ ਪੈ ਜਾਵੇ। ਜਿਸ ਦਿਨ ਤੋਂ ਚਮਕੌਰ ਦੇ ਥਾਂ ਪੁਰ ਪਹਾੜੀ ਰਾਜਿਆਂ ਨੇ ਤੁਰਕਾਂ ਨੂੰ ਖ਼ਰਚਾ ਦੇ ਕੇ ਗੁਰੂ ਜੀ ਨਾਲ ਲੜਾਇਆ ਸੀ, ਓਸ ਦਗ਼ੇ ਬਦਲੇ ਸਿੰਘਾਂ ਨੂੰ ਬੜਾ ਗੱਚ ਚੜ੍ਹ ਰਿਹਾ ਸੀ। ਇਸ ਕਰ ਕੇ ਦੂਰ ਦੂਰ ਤੱਕ ਉਨ੍ਹਾਂ ਦੇ ਰਾਜ ਵਿੱਚ ਸ਼ਿਕਾਰ ਖੇਡਣ ਚਲੇ ਜਾਂਦੇ। ਜਿਸ ਚੀਜ਼ ਦੀ ਲੋੜ ਹੁੰਦੀ, ਚੁੱਕ ਲਿਆਉਂਦੇ। ਭਾਵੇਂ ਪਰਜਾ ਤਾਂ ਰਾਜਿਆਂ ਪਾਸ ਸਦਾ ਰੋਂਦੀ ਪਿਟਦੀ ਰਹੇ, ਪਰ ਸਿੱਖਾਂ ਨੂੰ ਡੂਮਣਾ ਮਖੀਰ ਜਾਣ ਛੇੜਦੇ ਨਹੀਂ ਸਨ। ਅਜਮੇਰ ਚੰਦ ਕਹਲੂਰੀਏ ਨੇ ਮੁਰਾਸਲੇ ਭੇਜ, ਸਭ ਰਾਜੇ ਬੁਲਾ ਬਹੁਤ ਟਹਿਲ ਸੇਵਾ ਕੀਤੀ ਤੇ ਦੂਜੇ ਦਿਨ ਦਰਬਾਰ ਵਿੱਚ ਕੱਠੇ ਹੋ, ਜੈ ਦੇਵਾ ਕਹਿ ਜਾ ਬੈਠੇ। ਘਮੰਡ ਚੰਦ ਕਟੋਚ, ਭੂਪ ਚੰਦ ਹੰਡੂਰੀ, ਵਜ਼ੀਰ ਸਿੰਘ ਫਤੇ ਪੁਰੀਆ, ਦੇਵ ਸਰਣ ਨਾਹਣੀਆਂ, ਮਦਨ ਪਾਲ ਸ਼ਿਵ ਪ੍ਰਸਾਦ ਬੀਰ ਸਿੰਘ ਭੱਦ੍ਰਸੈਨ ਆਦਿਕਾਂ ਨੇ ਮਿਲ ਕੇ ਏਹੋ ਸਲਾਹ ਠਹਿਰਾਈ ਅੱਜ ਹਮਾ, ਕੱਲ੍ਹ ਤੁਮਾਂਕਿ ਅੱਜ ਕਹਿਲੂਰ ਪਤੀ ਨੂੰ ਸਿੱਖ ਤੰਗ ਕਰ ਰਹੇ ਹਨ, ਕੱਲ੍ਹ ਹੋਰ ਨੂੰ ਭੀ ਕਰਨਗੇ। ਸੋ ਜਦ

ਤੱਕ ਏਸ ਬਿਆਧੀ ਦਾ ਪੱਕਾ ਇਲਾਜ ਨਹੀਂ ਹੁੰਦਾ, ਤਦ ਤੱਕ ਸਭ ਦਲੀਲਾਂ ਐਵੇਂ ਹਨ। ਵੈਰੀ ਦਾ ਦਲ ਸਾਡੇ ਸਿਰ ਤੇ ਦੂਜ ਦੇ ਚੰਦ ਵਾਂਙੂੰ ਰੋਜ਼ ਵਧਦਾ ਜਾਂਦਾ ਹੈ ਜੋ ਲੜਨੋਂ ਮਰਨੋਂ ਕਦੇ ਭੀ ਟਾਲਾ ਨਹੀਂ ਕਰਦੇ। ਦੇਸ ਲੁੱਟ ਕੇ ਵੈਰਾਨ

( ਕਰ ਛੱਡਿਆ ਹੈ। ਭਾਵੇਂ ਪਹਿਲੇ ਭੀ ਅਸਾਂ ਤੁਸਾਂ ਏਨ੍ਹਾਂ ਪ੍ਰੇਤਾਂ ਨੂੰ ਆਪਣੇ ਦੇਸ ਵਿੱਚੋਂ ਕੱਢਣ ਲਈ ਕੋਈ ਕਸਰ ਨਹੀਂ ਛੱਡੀ ਤੇ ਬਾਦਸ਼ਾਹੀ ਫੌਜ ਭੀ ਚੜ੍ਹਾ ਕੇ ਲਿਆਂਦੀ, ਪਰ ਬਣਿਆ ਕੁੱਝ ਨਾ। ਉਲਟਾ ਸ਼ਾਹੀ ਫੌਜ ਦੇ ਪਿੱਛੇ ਹਟ ਜਾਣ ਕਰ ਕੇ ਸਿੱਖਾਂ ਦਾ ਹੌਸਲਾ ਵਧਦਾ ਰਿਹਾ। ਸੋ ਹੁਣ ਫੇਰ ਇੱਕ ਵਾਰੀ ਸਾਰੇ ਕੱਠੇ ਹੋ ਕੇ ਕਿਸਮਤ ਅਜ਼ਮਾਈ ਕਰੋ। ਜੇਕਰ ਗੁਰੂ ਸਾਧਿਆ ਗਿਆ, ਤਾਂ ਬਾਦਸ਼ਾਹੀ ਫੌਜ ਦੇ ਅਹਿਸਾਨ ਤੇ ਖ਼ਰਚ ਤੋਂ ਬਚ ਰਹਾਂਗੇ, ਨਹੀਂ ਤਾਂ ਫੇਰ ਬਾਦਸ਼ਾਹ ਦੇ ਕਦਮ ਚੱਲ ਫੜਾਂਗੇ। ਏਹ ਪੱਕੀ ਸਲਾਹ ਕਰ, ਸਾਰਿਆਂ ਰਾਜਿਆਂ ਨੇ ਇੱਕ ਚਿੱਠੀ ਇਸ ਪ੍ਰਕਾਰ ਲਿਖ ਕੇ ਗੁਰੂ ਜੀ ਪਾਸ ਭੇਜੀ ਕਿ ਅਸੀਂ ਤਾਂ ਹੁਣ ਤੱਕ ਗੁਰੂ ਨਾਨਕ ਜੀ ਦੇ ਗੱਦੀ ਨਸ਼ੀਨ ਜਾਣ ਕੇ ਆਪ ਦੀਆਂ ਜ਼ੋਗਵਰੀਆਂ ਸਹਾਰਦੇ ਰਹੇ, ਪਰ ਤੁਹਾਡੇ ਸਿੱਖਾਂ ਨੇ ਪਰਨਾਲਾ ਓਥੇ ਹੀ ਰੱਖਿਆ। ਬੜੇ ਅਚਰਜ ਦੀ ਗੱਲ ਹੈ ਨਾਲੇ ਸਾਡੀ ਪਰਜਾ ਨੂੰ ਲੁਟਨਾ, ਨਾਲੇ ਸਾਨੂੰ ਘੂਰਨਾ, ਏਹ ਕਦੋਂ ਤੱਕ ਪੁੱਗੂ? ਅਸੀਂ ਬਥੇਰਾ ਟਾਲਾ ਕੀਤਾ, ਪਰ ਤੁਸੀਂ ਉੱਪਦ੍ਰ ਕਰਨੋਂ ਕਰਾਉਨੋਂ ਨਹੀਂ ਟਲਦੇ। ਏਸ ਲਈ ਸਾਨੂੰ ਫੇਰ ਦੁਖੀ ਹੋ ਸ਼ਸਤ੍ਰ ਚੁੱਕਣੇ ਪੈਣਗੇ। ਜੇ ਤੁਸੀਂ ਸਮਝੋ ਕਿ ਲੜਾਈ ਕਰਨੀ ਚੰਗੀ ਨਹੀਂ, ਤਾਂ ਸਿੱਖ ਕੋਈ ਸਾਡੇ ਦੇਸ ਵਿੱਚ ਨਾ ਵੜੇ। ਤੁਸੀਂ ਅਨੰਦਪੁਰ ਦੀ ਜੂਹ ਵਿੱਚ ਸ਼ਿਕਾਰ ਖੇਡੋ, ਲੱਕੜੀਆਂ ਲਓ, ਅਨੰਦ ਨਾਲ ਬੈਠੇ ਰਹੋ। ਜੇ ਇਹ ਗਲ ਮੰਨਣੀ ਨਹੀਂ, ਤਾਂ ਫੇਰ ਅਸੀਂ ਭੀ ਛਤ੍ਰੀ ਰਾਜੇ ਹਾਂ ਤੁਹਾਨੂੰ ਭੀ ਅਨੰਦਪੁਰ ਦੀ ਮੌਜ ਨਾ ਮਾਨਣ ਦੇਵਾਂਗੇ। ਰਾਜਿਆਂ ਦੀ ਏਸ ਚਿੱਠੀ ਦਾ ਉੱਤਰ ਗੁਰੂ ਜੀ ਨੇ ਏਹ ਦਿੱਤਾ ਕਿ ਖਾਲਸਾ ਸਦਾ ਹੀ ਜੰਗ ਨੂੰ ਤਿਆਰ ਹੈ। ਮਰਨੋਂ ਮਾਰਨੋਂ ਡਰਨਾਂ ਸੂਰਮਿਆਂ ਦਾ ਕੰਮ ਨਹੀਂ, ਤੁਸੀਂ ਬੇਸ਼ੱਕ ਚਲੇ ਆਓ।ਏਹ ਉੱਤਰ ਸੁਣ ਕੇ ਸਭ ਰਾਜੇ ਚਮਕ ਉੱਠੇ। ਓਸੇ ਵੇਲੇ ਜੰਗ ਦੀ ਤਿਆਰੀ ਕਰ ਦਿੱਤੀ ਆਪੋ ਆਪਣੀ ਫ਼ੌਜ ਨੂੰ ਦਾਰੂ ਸਿੱਕਾ ਸ਼ਸਤ੍ਰ ਵੰਡ ਦਿੱਤੇ। ਚੌਥੇ ਕੁ ਦਿਨ ਨਗਾਰੇ ਵਜਾਉਂਦੇ ਸਭ ਰਾਜੇ ਅਠ ਦਸ ਹਜ਼ਾਰ ਸਿਪਾਹੀ ਲੈ ਕੇ ਚੜ੍ਹ ਆਏ। ਖ਼ਬਰ ਸੁਣ ਗੁਰੂ ਖਾਲਸੇ ਨੇ ਭੀ ਬੜੇ ਉਤਸ਼ਾਹ ਨਾਲ ਝਟ ਪਟ ਜੰਗ ਦੀ ਤਿਆਰੀ ਕਰ ਬਾਹਰ ਮੋਰਚੇ ਕਾਇਮ ਕਰ ਲੀਤੇ। ਗੁਰੂ ਜੀ ਭੀ; ਜੀਕੂੰ ਜਰਾਸੰਧ ਨੂੰ ਮਾਰਨ ਲਈ ਕ੍ਰਿਸ਼ਨ ਜੀ ਯਾਦਵਾਂ ਨੂੰ ਲੈ ਕੇ ਚੜ੍ਹੇ ਸਨ

, ਹਾਥੀ ਪੁਰ ਸਵਾਰ ਹੋ ਕੇ ਖਾਲਸੇ ਸਮੇਤ ਮੋਰਚਿਆਂ ਵਿੱਚ ਜਾ ਖਲੋਤੇ। ਧੂੰਏਂ ਤੇ ਧੂੜ ਨਾਲ ਅਕਾਸ ਭਰ ਗਿਆ। ਗੁਰੂ ਜੀ ਇੱਕ ਪਾਸੇ ਖੜੇ ਹੋ ਤਮਾਸ਼ਾ ਵੇਖ ਰਹੇ ਸਨ। ਤਦੋਂ ਨੂੰ ਰਾਜਾ ਹੰਡੂਰੀ ਭੂਪ ਚੰਦ ਤੇ ਦੇਵ ਸਰਨ, ਵਜ਼ੀਰ ਸਿੰਘ ਮੋਰਚੇ ਨੂੰ ਅੱਗੇ ਵਧਾ ਕੇ ਖਾਲਸੇ ਦੇ ਨੇੜੇ ਢੁਕ ਪਏ। ਗੁਰੂ ਜੀ ਦਾ ਹੁਕਮ ਸੀ ਕਿ ਮੋਰਚਿਆਂ ਤੋਂ ਬਾਹਰ ਹੋ ਕੇ ਤੁਸਾਂ ਨਹੀਂ ਲੜਨਾ। ਮੋਰਚਾ ਤੁਹਾਡਾ ਕੋਈ ਨਾ ਤੋੜ ਸਕੇਗਾ। ਜਦ

ਪਹਾੜੀ ਐਨ ਨੇੜੇ ਆ ਢੁੱਕੇ ਤਾਂ ਸਿੰਘ ਤਲਵਾਰਾਂ ਸੂਤ ਕੇ ਜਾ ਪਏ। ਤੀਰ ਗੋਲੀ ਤਾਂ ਬੰਦ ਹੋ ਗਿਆ ਪਰ ਦੋਹਾਂ ਪਾਸਯਾਂ ਤੋਂ ਤਲਵਾਰਾਂ ਦਾ ਜੰਗ ਹੋਣ ਲੱਗਾ। ਲਹੂ ਦੀਆਂ ਘਰਾਲ ਟਿੱਬੀਆਂ ਤੋਂ ਵਗ ਪਈਆਂ। ਲੋਥ ਨਾਲ ਲੋਥ ਰਲ ਗਈ। ਲੱਤਾਂ, ਬਾਹਾਂ, ਸਿਰ, ਧੜ ਵੱਢੇ ਹੋਏ ਥਾਂ ਥਾਂ ਨਜ਼ਰ ਪੈਣ ਲੱਗੇ। ਧੂਏਂ ਤੇ ਗਰਦੀ ਦੇ ਅੰਧੇਰੇ ਵਿੱਚ ਤਲਵਾਰਾਂ ਬਿਜਲੀ ਵਾਂਙੂੰ ਚਮਕਣ ਲੱਗੀਆਂ। ਮਾਰ ਮਾਰ ਦੀ ਅਵਾਜ਼ ਤੇ ਘੋੜਿਆਂ ਦੇ ਹਿਣਕਾਰ ਨਾਲ ਅਕਾਸ਼ ਗੂੰਜ ਉੱਠਿਆ। ਓੜਕ ਸਿੰਘਾਂ ਦੀ ਤਲਵਾਰ ਨੇ ਪਹਾੜੀਆਂ ਅੱਗੇ ਧਰ ਲੀਤਾ। ਜਦ

ਓਹ ਤਿਤਰ ਬਿੱਤਰ ਹੋਣ ਲੱਗੇ ਤਾਂ ਖਾਲਸਾ ਗੁਰੂ ਜੀ ਦਾ ਹਟਾਯਾ ਭੀ ਨਾ ਹਟਿਆ। ਉਨ੍ਹਾਂ ਤੇ ਹੱਲਾ ਕਰ ਕੇ ਜਾ ਪਿਆ। ਏਧਰ ਗੁਰੂ ਜੀ ਨੇ ਸਿੱਖਾਂ ਦਾ ਹੰਕਾਰ ਤੋੜਨ ਲਈ ਜਦ

ਦਲ ਬਿਡਾਰ ਘੋੜੇ ਦੀ ਵਾਗ ਅਨੰਦਪੁਰ ਵਲ ਮੋੜੀ ਤਾਂ ਪਹਾੜੀਆਂ ਨੇ ਦੂਜੇ ਪਾਸਿਓਂ ਚਾਰ ਹਜ਼ਾਰ ਸਿਪਾਹੀ ਵਿਸਮਿਆ ਹੋਯਾ ਸਿੰਘਾਂ ਪੁਰ ਲਿਆ ਪਾਯਾ, ਜਿਸ ਕਰ ਕੇ ਓਨ੍ਹਾਂ ਨੇ ਸਿੰਘਾਂ ਨੂੰ ਬਿਹਬਲ ਕਰ ਕੱਢਿਆ। ਭਾਈ ਦਯਾ ਸਿੰਘ ਘੋੜਾ ਦੜਾ ਗੁਰੂ ਜੀ ਨੂੰ ਜਾ ਮਿਲਿਆ ਤੇ ਜੰਗ ਵਿੱਚ ਜਾਣ ਲਈ ਬਥੇਰੀ ਬੇਨਤੀ ਕੀਤੀ, ਪਰ ਗੁਰੂ ਜੀ ਨੇ ਇੱਕ ਨਾ ਮੰਨੀ। ਤਦੋਂ ਨੂੰ ਭਾਈ ਨੌਰੰਗ ਸਿੰਘ ਨੇ ਗੁਰੂ ਦੇ ਘੋੜੇ ਅੱਗੇ ਲੀਕ ਖਿੱਚ ਘੋੜੇ ਨੇ ਗੁਰੂ ਕੀ ਆਣ ਮੰਨਣੀ ਬਚਨ ਕੀਤਾਭਾਈ ਦਲ ਬਿਡਾਰ! ਤੈਨੂੰ

( ਗੁਰੂ ਜੀ ਦੀ ਸੌਂਹ ਹੈ ਜੇ ਲਕੀਰ ਟੱਪੇਂ।ਏਹ ਸੁਣ ਘੋੜਾ ਓਸੇ ਥਾਂ ਖੜਾ ਹੋ ਗਿਆ। ਗੁਰੂ ਜੀ ਨੇ ਕਈ ਅੱਡੀਆਂ ਮਾਰੀਆਂ, ਪਰ ਘੋੜੇ ਨੇ ਇੱਕ ਪੈਰ ਭੀ ਅੱਗੇ ਨਾ ਪੁੱਟਿਆ! ਗੁਰੂ ਜੀ ਹੱਸ ਕੇ ਬੋਲੇਭਾਈ ਦਲ ਬਿਡਾਰ! ਤੂੰ ਪਿਛਲੇ ਜਨਮ ਦਾ ਮਸੰਦ ਹੈਂ। ਸਿੱਖਾਂ ਦੇ ਘਰੋਂ ਪਦਾਰਥ ਛਕਦਾ ਰਿਹਾ ਹੈਂ। ਸੋ ਓਹ ਲਿਹਾਜ਼ ਹੁਣ ਮੰਨ ਖਲੋਤਾ ਹੈਂ। ਗੁਰੂ ਨਾਲੋਂ ਖਾਲਸਾ ਡਾਢਾ ਹੈ। ਏਹ ਬਚਨ ਕਰ ਓਸੇ ਥਾਉਂ ਮੁੜ ਗੁਰੂ ਜੀ ਤੀਰ ਵਾਹੁਣ ਲੱਗ ਪਏ। ਸਿੰਘ ਭੀ ਇਕੋ ਵਾਰੀ ਭੁੱਖੇ ਸ਼ੇਰਾਂ ਵਾਂਙੂੰ ਵੈਰੀਆਂ ਪੁਰ ਜਾ ਪਏ, ਜਿਸ ਕਰ ਕੇ ਫੇਰ ਬਲਮੇਲ ਜੰਗ ਮਚ ਗਿਆ। ਦੜਾ ਦੜ ਡਿਗਨ ਲੱਗੇ। ਲੋਥ ਪੁਰ ਲੋਥ ਚੜ੍ਹ ਗਈ। ਓੜਕ ਪਹਾੜੀਆਂ ਨੂੰ ਭਾਂਜ ਪਈ। ਕਈ ਰਾਜੇ ਘੋੜੇ ਦੁੜਾ ਦੁੜਾ ਫੌਜ ਨੂੰ ਮੋੜ ਰਹੇ ਪਰ ਸਿਪਾਹ ਨਾ ਠਹਿਰੀ। ਖਾਲਸਾ ਫਤੇ ਦੇ ਨਗਾਰੇ ਵਜਾ ਅਨੰਦਪੁਰ ਆ ਗਿਆ। ਜੋ ਸ਼ਹੀਦ ਹੋਏ ਸੋ ਸਸਕਾਰੇ ਤੇ ਜ਼ਖ਼ਮੀਆਂ ਦੇ ਜ਼ਖ਼ਮ ਸਿਵਾਏ ਤੇ ਕੜਾਹ ਪ੍ਰਸ਼ਾਦ ਛਕਾਏ। ਪਹਾੜੀਆਂ ਦੇ ਘਰ ਘਰ ਸਯਾਪੇ ਹੋਣ ਲੱਗੇ। ਓੜਕ ਸਭ ਰਾਜਯਾਂ ਨੇ ਬਿਲਾਸਪੁਰ ਬੈਠ ਕੇ ਬਾਦਸ਼ਾਹ ਪਾਸ ਆਪਣੇ ਵਕੀਲ ਨੂੰ ਸਹਾਇਤਾ ਮੰਗਣ ਲਈ ਭੇਜ ਕੇ ਏਹ ਅਰਜ਼ੀ ਪਹਾੜੀ ਰਾਜਿਆਂ ਦੀ ਔਰੰਗਜ਼ੇਬ ਨੂੰ ਚਿੱਠੀ ਲਿਖੀਹਜ਼ਰਤ ਪਨਾਹ! ਦੋ ਜਹਾਂ ਮਕਬੂਲ ਦਰਗਾਹ ਅਜ਼ਦੀ! ਗ਼ੁਜ਼ਾਰਸ਼ ਫ਼ਿਦਵੀਆਨ ਏਹ ਹੈ ਕਿ ਇੱਕ ਗੁਰੂ ਨਾਨਕ ਸ਼ਾਹ ਫ਼ਕੀਰ ਪੰਜਾਬੀ ਹੋਯਾ ਹੈ, ਜਿਸ ਦੇ ਹਿੰਦੂ ਮੁਸਲਮਾਨ ਜ਼ਾਹਰ ਜਹਾਨ, ਸੱਚਾ ਪੀਰ ਮੰਨ ਕੇ ਬੇਅੰਤ ਲੋਕ ਮੁਰੀਦ ਹੋ ਗਏ ਹਨ। ਉਸ ਦੀ ਨੌਵੀਂ ਜਗ੍ਹਾ ਗਦੀ ਨਸ਼ੀਨ ਗੁਰੂ ਤੇਗ ਬਹਾਦਰ ਹੋਏ ਹਨ, ਜਿਨ੍ਹਾਂ ਨੂੰ ਹਜ਼ੂਰ ਦੇ ਹੁਕਮ ਨਾਲ ਦਿੱਲੀ ਵਿੱਚ ਕਤਲ ਕੀਤਾ ਗਿਆ ਹੈ। ਹੁਣ ਉਸ ਦਾ ਪੁੱਤ੍ਰ ਗੁਰੂ ਗੋਬਿੰਦ ਸਿੰਘ ਆਪਣੇ ਬਾਪ ਦਾ ਵੈਰ ਲੈਣ ਲਈ ਫੌਜ ਤੇ ਜੰਗੀ ਸਾਮਾਨ ਜਮ੍ਹਾਂ ਕਰ ਰਿਹਾ ਹੈ। ਇੱਕ ਨਵਾਂ ਖਾਲਸਾ ਸਿੰਘ ਪਦਵੀ ਵਾਲਾ ਉਸ ਨੇ ਐਸਾ ਲੜਾਕਾ ਪ੍ਰਗਟ ਕੀਤਾ ਹੈ, ਜਿਸ ਦੀ ਅੰਨ ਬਿਨਾਂ ਤਾਂ ਸਰ ਜਾਵੇ, ਪਰ ਜੰਗ ਬਿਨਾਂ ਨਹੀਂ ਸਰਦੀ। ਸਾਡਾ ਸਾਰਾ ਦੇਸ ਓਨ੍ਹਾਂ ਲੁਟੇਰਿਆਂ ਨੇ ਲੁੱਟ ਖੋਹ ਕੇ ਕੰਗਾਲ ਕਰ ਛੱਡਿਆ ਹੈ। ਸਾਰੀ ਹਿੰਦੁਸਤਾਨ ਤੇ ਪੰਜਾਬ ਦੇ ਰਹਿਣ ਵਾਲੇ ਧਾੜਵੀ, ਡਾਕੂ, ਚੋਰ, ਬਦਮਾਸ਼ ਉਸ ਦੇ ਪਾਸ ਕੱਠੇ ਹੋ ਰਹੇ ਹਨ। ਸਾਰੇ ਮੁਲਕ ਮਾਲਵੇ, ਪੰਜਾਬ ਦੇ ਮੁਰੀਦ ਦਸਵਾਂ ਹਿੱਸਾ ਕਮਾਈ ਵਿੱਚੋਂ ਗੁਰੂ ਨੂੰ ਦਿੰਦੇ ਹਨ ਅਤੇ ਜੰਗ ਦੇ ਸਮੇਂ ਉਸ ਦੇ ਥਾਂ ਸਿਰ ਦੇਣ ਨੂੰ ਤਿਆਰ ਹਨ। ਅਸੀਂ ਅਨੇਕ ਵਾਰੀ ਆਪਣੀ ਫ਼ੌਜ ਕੱਠੀ ਕਰ ਕੇ ਬਾਈ ਧਾਰ ਦੇ ਰਾਜਿਆਂ ਨੇ ਲੜਾਈ ਕੀਤੀ, ਪਰ ਭਾਜ ਖਾਂਦੇ ਰਹੇ। ਓੜਕ ਦੋ ਤਿੰਨ ਵਾਰੀ ਨਾਜ਼ਮ ਸਰਹੰਦ ਪਾਸੋਂ ਭੀ ਸ਼ਾਹੀ ਫੌਜ ਲਿਜਾ ਕੇ ਉਸ ਨੂੰ ਅਨੰਦਪੁਰੋਂ ਕੱਢਣਾ ਚਾਹਿਆ, ਪਰ ਓਹ ਖ਼ਬਰ ਨਹੀਂ ਕੀ ਜਾਦੂ ਕਰਦਾ ਹੈ? ਸ਼ਾਹੀ ਫ਼ੌਜ ਹਾਰ ਕੇ ਚਲੀ ਗਈ? ਹੁਣ ਸਾਨੂੰ ਤਾਂ ਉਸ ਨੇ ਡਰਾ ਲੀਤਾ ਹੈ, ਤੇ ਤੁਹਾਡੇ ਨਾਲ ਦੋ ਹੱਥ ਕਰਨ ਨੂੰ ਤਿਆਰ ਹੈ। ਉਮੈਦ ਹੈ ਜੋ ਥੋੜ੍ਹੇ ਹੀ ਦਿਨਾਂ ਵਿੱਚ ਦਿੱਲੀ ਤੇ ਹੱਲਾ ਕਰ ਕੇ ਗਦਰ ਮਚਾਵੇਗਾ। ਉਸ ਨੂੰ ਹੁਣੇ ਸਾਧਿਆ ਜਾਵੇ ਤਾਂ ਚੰਗਾ ਹੈ, ਨਹੀਂ ਤਾਂ ਫੇਰ ਖਰਾਬੀ ਹੋਵੇਗੀ। ਏਹ ਹਾਲ ਸੁਣ ਬਾਦਸ਼ਾਹ ਨੇ ਲੋਹੇ ਲਾਖੇ ਹੋ ਝੱਟ ਸੂਬੇ ਸਰਹੰਦ ਦੇ ਨਾਮ ਗੁਰੂ ਜੀ ਦੀ ਗ੍ਰਿਫਤਾਰੀ ਵਾਸਤੇ ਪਰਵਾਨਾ ਭੇਜ ਅਮੀਰ ਖਾਂ ਦਸ ਹਜ਼ਾਰੀ ਤਿਰਵਾੜੀ ਵਾਲੇ ਨੂੰ ਤੇ ਨਜ਼ਾਬਤ ਖਾਂ ਹੈਬਤ ਖਾਂ, ਸੈਦ ਖਾਂ, ਰਮਜ਼ਾਨ ਖਾਂ, ਦੀਨਾ ਬੇਗ ਖਾਂ, ਆਦਿਕ ਫ਼ੌਜਦਾਰਾਂ ਨੂੰ ਵੀਹ ਹਜ਼ਾਰ ਫੌਜ ਦੇ ਕੇ ਤੋਰ ਦਿਤਾ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗